-
ਸੱਚਾ ਧਨ ਜੋੜੋਪਹਿਰਾਬੁਰਜ (ਸਟੱਡੀ)—2017 | ਜੁਲਾਈ
-
-
4, 5. (ੳ) ਯਿਸੂ ਦੀ ਮਿਸਾਲ ਵਿਚ ਉਸ ਪ੍ਰਬੰਧਕ ਨਾਲ ਕੀ ਹੋਇਆ? (ਅ) ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ?
4 ਲੂਕਾ 16:1-9 ਪੜ੍ਹੋ। ਯਿਸੂ ਦੁਆਰਾ ਦਿੱਤੀ ਬੇਈਮਾਨ ਪ੍ਰਬੰਧਕ ਦੀ ਮਿਸਾਲ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ। ਉਸ ਪ੍ਰਬੰਧਕ ਉੱਤੇ ਇਹ ਇਲਜ਼ਾਮ ਲਾਇਆ ਗਿਆ ਸੀ ਕਿ ਉਸ ਨੇ ਆਪਣੇ ਮਾਲਕ ਦਾ ਮਾਲ ਬਰਬਾਦ ਕੀਤਾ ਸੀ। ਇਸ ਲਈ ਮਾਲਕ ਨੇ ਉਸ ਨੂੰ ਕੰਮ ਤੋਂ ਕੱਢਣ ਦਾ ਫ਼ੈਸਲਾ ਕੀਤਾ।a ਪਰ ਉਸ ਪ੍ਰਬੰਧਕ ਨੇ “ਅਕਲ ਤੋਂ ਕੰਮ ਲਿਆ।” ਆਪਣੇ ਕੰਮ ਤੋਂ ਕੱਢੇ ਜਾਣ ਤੋਂ ਪਹਿਲਾਂ ਉਸ ਨੇ ਕੁਝ ਦੋਸਤ ਬਣਾਏ ਜੋ ਬਾਅਦ ਵਿਚ ਉਸ ਦੀ ਮਦਦ ਕਰ ਸਕਦੇ ਸਨ। ਯਿਸੂ ਨੇ ਇਹ ਮਿਸਾਲ ਇਸ ਲਈ ਨਹੀਂ ਦੱਸੀ ਤਾਂਕਿ ਉਸ ਦੇ ਚੇਲੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਬੇਈਮਾਨੀਆਂ ਕਰਨ। ਅੱਜ ਦੁਨੀਆਂ ਦੇ ਲੋਕ ਇਸੇ ਤਰ੍ਹਾਂ ਕਰਦੇ ਹਨ। ਯਿਸੂ ਇਹ ਮਿਸਾਲ ਦੱਸ ਕੇ ਬਹੁਤ ਜ਼ਰੂਰੀ ਸਬਕ ਸਿਖਾ ਰਿਹਾ ਸੀ।
5 ਯਿਸੂ ਜਾਣਦਾ ਸੀ ਕਿ ਉਸ ਪ੍ਰਬੰਧਕ ਵਾਂਗ ਉਸ ਦੇ ਚੇਲਿਆਂ ਉੱਤੇ ਵੀ ਅਚਾਨਕ ਮੁਸੀਬਤਾਂ ਆਉਣਗੀਆਂ ਅਤੇ ਬੇਇਨਸਾਫ਼ੀ ਨਾਲ ਭਰੀ ਇਸ ਦੁਨੀਆਂ ਵਿਚ ਪੈਸਾ ਕਮਾਉਣਾ ਬਹੁਤ ਔਖਾ ਹੋਵੇਗਾ। ਇਸ ਲਈ ਉਸ ਨੇ ਚੇਲਿਆਂ ਨੂੰ ਕਿਹਾ: “ਦੁਨੀਆਂ ਵਿਚ ਤੁਹਾਡੇ ਕੋਲ ਜੋ ਧਨ ਹੈ, ਉਸ ਨਾਲ ਆਪਣੇ ਲਈ ਦੋਸਤ ਬਣਾਓ।” ਕਿਉਂ? ਕਿਉਂਕਿ “ਜਦੋਂ ਤੁਹਾਡਾ ਇਹ ਧਨ ਖ਼ਤਮ ਹੋ ਜਾਵੇਗਾ, ਤਾਂ ਇਹ ਦੋਸਤ [ਯਾਨੀ ਯਹੋਵਾਹ ਅਤੇ ਯਿਸੂ] ਹਮੇਸ਼ਾ ਕਾਇਮ ਰਹਿਣ ਵਾਲੇ ਘਰਾਂ ਵਿਚ ਤੁਹਾਡਾ ਸੁਆਗਤ ਕਰਨਗੇ।” ਅਸੀਂ ਯਿਸੂ ਦੀ ਸਲਾਹ ਤੋਂ ਕੀ ਸਿੱਖ ਸਕਦੇ ਹਾਂ?
6. ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਇਹ ਨਹੀਂ ਸੀ ਚਾਹਿਆ ਕਿ ਵਪਾਰਕ ਸੰਸਥਾਵਾਂ ਹੋਣ ਜਾਂ ਲੋਕ ਪੈਸੇ ਕਮਾਉਣ?
6 ਬਾਈਬਲ ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਹ ਚਾਹਿਆ ਹੀ ਨਹੀਂ ਸੀ ਕਿ ਦੁਨੀਆਂ ਵਿਚ ਵਪਾਰਕ ਸੰਸਥਾਵਾਂ ਹੋਣ ਜਾਂ ਲੋਕ ਪੈਸਾ ਕਮਾ ਕੇ ਆਪਣਾ ਗੁਜ਼ਾਰਾ ਤੋਰਨ। ਮਿਸਾਲ ਲਈ, ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਉਨ੍ਹਾਂ ਦੀਆਂ ਲੋੜਾਂ ਤੋਂ ਵਧ ਚੀਜ਼ਾਂ ਦਿੱਤੀਆਂ ਸਨ। (ਉਤ. 2:15, 16) ਬਹੁਤ ਸਾਲਾਂ ਬਾਅਦ ਜਦੋਂ ਪਰਮੇਸ਼ੁਰ ਨੇ ਚੁਣੇ ਹੋਏ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਦਿੱਤੀ, ਤਾਂ “ਉਨ੍ਹਾਂ ਵਿੱਚੋਂ ਇਕ ਵੀ ਜਣਾ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਕਹਿੰਦਾ ਸੀ, ਸਗੋਂ ਉਹ ਸਾਰੇ ਇਕ-ਦੂਜੇ ਨਾਲ ਆਪਣੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਕਰਦੇ ਸਨ।” (ਰਸੂ. 4:32) ਯਸਾਯਾਹ ਨਬੀ ਨੇ ਦੱਸਿਆ ਸੀ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ ਸਾਰੇ ਲੋਕ ਧਰਤੀ ਦੀਆਂ ਚੀਜ਼ਾਂ ਦਾ ਆਨੰਦ ਮਾਣਨਗੇ। (ਯਸਾ. 25:6-9; 65:21, 22) ਪਰ ਉਹ ਸਮਾਂ ਆਉਣ ਤਕ ਯਿਸੂ ਦੇ ਚੇਲਿਆਂ ਨੂੰ “ਅਕਲ ਤੋਂ ਕੰਮ” ਲੈਣ ਦੀ ਲੋੜ ਪਵੇਗੀ। ਉਨ੍ਹਾਂ ਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੇ ਨਾਲ-ਨਾਲ ਇਸ ਦੁਨੀਆਂ ਦਾ ਧਨ ਵਰਤ ਕੇ ਆਪਣਾ ਗੁਜ਼ਾਰਾ ਤੋਰਨਾ ਪਵੇਗਾ।
-
-
ਸੱਚਾ ਧਨ ਜੋੜੋਪਹਿਰਾਬੁਰਜ (ਸਟੱਡੀ)—2017 | ਜੁਲਾਈ
-
-
7. ਯਿਸੂ ਨੇ ਲੂਕਾ 16:10-13 ਵਿਚ ਕਿਹੜੀ ਸਲਾਹ ਦਿੱਤੀ?
7 ਲੂਕਾ 16:10-13 ਪੜ੍ਹੋ। ਯਿਸੂ ਦੀ ਮਿਸਾਲ ਵਿਚ ਉਸ ਪ੍ਰਬੰਧਕ ਨੇ ਆਪਣੇ ਫ਼ਾਇਦੇ ਲਈ ਦੋਸਤ ਬਣਾਏ। ਪਰ ਯਿਸੂ ਆਪਣੇ ਚੇਲਿਆਂ ਤੋਂ ਚਾਹੁੰਦਾ ਸੀ ਕਿ ਉਹ ਬਿਨਾਂ ਕਿਸੇ ਸੁਆਰਥ ਤੋਂ ਯਹੋਵਾਹ ਅਤੇ ਯਿਸੂ ਨਾਲ ਦੋਸਤੀ ਕਰਨ। ਉਹ ਸਾਨੂੰ ਇਹ ਸਮਝਾਉਣਾ ਚਾਹੁੰਦਾ ਸੀ ਕਿ ਜਿਸ ਤਰੀਕੇ ਨਾਲ ਅਸੀਂ ਆਪਣਾ ਧਨ ਵਰਤਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਹਾਂ ਜਾਂ ਨਹੀਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
-