-
‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣੋ’ਯਹੋਵਾਹ ਦੇ ਨੇੜੇ ਰਹੋ
-
-
“ਪਿਤਾ ਉਨ੍ਹਾਂ ਨੂੰ ਮਾਫ਼ ਕਰ”
16. ਜਦ ਉਹ ਸੂਲੀ ਤੇ ਟੰਗਿਆ ਹੋਇਆ ਸੀ, ਉਸ ਵੇਲੇ ਕਿਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਯਿਸੂ ਮਾਫ਼ ਕਰਨ ਲਈ ਤਿਆਰ ਸੀ?
16 ਯਿਸੂ ਨੇ ਇਕ ਹੋਰ ਤਰੀਕੇ ਨਾਲ ਵੀ ਆਪਣੇ ਪਿਤਾ ਵਾਂਗ ਪਿਆਰ ਕੀਤਾ ਸੀ—ਉਹ “ਮਾਫ਼ ਕਰਨ” ਲਈ ਤਿਆਰ ਸੀ। (ਜ਼ਬੂਰਾਂ ਦੀ ਪੋਥੀ 86:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਦਾ ਇਹ ਗੁਣ ਉਸ ਵੇਲੇ ਵੀ ਜ਼ਾਹਰ ਹੋਇਆ ਸੀ ਜਦ ਉਹ ਸੂਲੀ ਤੇ ਟੰਗਿਆ ਹੋਇਆ ਸੀ। ਹੱਥਾਂ ਅਤੇ ਪੈਰਾਂ ਵਿਚ ਠੋਕੇ ਕਿੱਲਾਂ ਦਾ ਦਰਦ ਸਹਿੰਦੇ ਹੋਏ ਤੇ ਸ਼ਰਮਨਾਕ ਮੌਤ ਮਰਦੇ ਹੋਏ ਉਸ ਦੇ ਮੂੰਹੋਂ ਕੀ ਨਿਕਲਿਆ ਸੀ? ਕੀ ਉਸ ਨੇ ਯਹੋਵਾਹ ਨੂੰ ਬਦਲਾ ਲੈਣ ਦੀ ਦੁਹਾਈ ਦਿੱਤੀ ਸੀ? ਇਸ ਤੋਂ ਉਲਟ ਯਿਸੂ ਨੇ ਆਪਣੇ ਆਖ਼ਰੀ ਸ਼ਬਦਾਂ ਵਿਚ ਕਿਹਾ ਸੀ: “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।”—ਲੂਕਾ 23:34.b
-
-
‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣੋ’ਯਹੋਵਾਹ ਦੇ ਨੇੜੇ ਰਹੋ
-
-
b ਬਾਈਬਲ ਦੀਆਂ ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ ਲੂਕਾ 23:34 ਦਾ ਪਹਿਲਾ ਹਿੱਸਾ ਨਹੀਂ ਹੈ। ਪਰ ਇਹ ਸ਼ਬਦ ਬਹੁਤ ਸਾਰੀਆਂ ਭਰੋਸੇਯੋਗ ਹੱਥ-ਲਿਖਤਾਂ ਵਿਚ ਹਨ, ਇਸ ਲਈ ਇਹ ਸ਼ਬਦ ਕਈਆਂ ਬਾਈਬਲਾਂ ਵਿਚ ਪਾਏ ਜਾਂਦੇ ਹਨ। ਸਪੱਸ਼ਟ ਹੈ ਕਿ ਯਿਸੂ ਉਨ੍ਹਾਂ ਰੋਮੀ ਫ਼ੌਜੀਆਂ ਲਈ ਦੁਆ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਸੂਲੀ ਤੇ ਟੰਗਿਆ ਸੀ। ਉਹ ਨਹੀਂ ਜਾਣਦੇ ਸਨ ਕਿ ਉਹ ਕੀ ਕਰ ਰਹੇ ਸਨ ਕਿਉਂਕਿ ਉਹ ਯਿਸੂ ਬਾਰੇ ਸੱਚਾਈ ਨਹੀਂ ਜਾਣਦੇ ਸਨ। ਪਰ ਯਹੂਦੀ ਆਗੂ ਤਾਂ ਸੱਚਾਈ ਜਾਣਦੇ ਸਨ ਅਤੇ ਉਨ੍ਹਾਂ ਨੇ ਉਸ ਨਾਲ ਖਾਰ ਖਾ ਕੇ ਉਸ ਨੂੰ ਮਰਵਾਇਆ ਸੀ। ਯਿਸੂ ਦੀ ਮੌਤ ਦੇ ਜ਼ਿਆਦਾ ਜ਼ਿੰਮੇਵਾਰ ਉਹ ਸਨ। ਉਨ੍ਹਾਂ ਵਿੱਚੋਂ ਕਈਆਂ ਨੂੰ ਮਾਫ਼ੀ ਮਿਲਣੀ ਨਾਮੁਮਕਿਨ ਸੀ।—ਯੂਹੰਨਾ 11:45-53.
-