-
ਉਹ ਸਾਡਾ ਦਰਦ ਸਮਝਦਾ ਹੈਪਹਿਰਾਬੁਰਜ—2008 | ਜੁਲਾਈ 1
-
-
ਯਿਸੂ ਦੇ ਦੋਸਤ ਲਾਜ਼ਰ ਦੀ ਅਚਾਨਕ ਮੌਤ ਹੋਣ ਤੇ ਯਿਸੂ ਉਹ ਦੇ ਪਿੰਡ ਗਿਆ। ਲਾਜ਼ਰ ਦੀਆਂ ਭੈਣਾਂ ਮਰਿਯਮ ਅਤੇ ਮਾਰਥਾ ਸੋਗ ਵਿਚ ਡੁੱਬੀਆਂ ਹੋਈਆਂ ਸਨ। ਯਿਸੂ ਇਸ ਪਰਿਵਾਰ ਨਾਲ ਬਹੁਤ ਪ੍ਰੇਮ ਰੱਖਦਾ ਸੀ। (ਯੂਹੰਨਾ 11:5) ਯਿਸੂ ਨੇ ਉਨ੍ਹਾਂ ਨਾਲ ਹਮਦਰਦੀ ਕਿਵੇਂ ਦਿਖਾਈ? ਬਾਈਬਲ ਦਾ ਬਿਰਤਾਂਤ ਦੱਸਦਾ ਹੈ: “ਜਾਂ ਯਿਸੂ ਨੇ [ਮਰਿਯਮ] ਨੂੰ ਰੋਂਦਿਆਂ ਅਤੇ ਉਨ੍ਹਾਂ ਯਹੂਦੀਆਂ ਨੂੰ ਵੀ ਜੋ ਉਹ ਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ।” ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸਾਂ ਉਹ ਨੂੰ ਕਿੱਥੇ ਰੱਖਿਆ ਹੈ? ਉਨ੍ਹਾਂ ਉਸ ਨੂੰ ਆਖਿਆ, ਪ੍ਰਭੁ ਜੀ ਆ ਵੇਖ। ਯਿਸੂ ਰੋਇਆ।” (ਯੂਹੰਨਾ 11:33-35) ਯਿਸੂ ਕਿਉਂ ਰੋਇਆ ਸੀ? ਇਹ ਸੱਚ ਹੈ ਕਿ ਯਿਸੂ ਦਾ ਮਿੱਤਰ ਲਾਜ਼ਰ ਮਰ ਗਿਆ ਸੀ। ਪਰ ਯਿਸੂ ਉਸ ਨੂੰ ਥੋੜ੍ਹੇ ਸਮੇਂ ਬਾਅਦ ਫਿਰ ਤੋਂ ਜੀਉਂਦਾ ਕਰਨ ਵਾਲਾ ਸੀ। (ਯੂਹੰਨਾ 11:41-44) ਕੀ ਯਿਸੂ ਕਿਸੇ ਹੋਰ ਗੱਲ ਕਰਕੇ ਵੀ ਰੋਇਆ ਸੀ?
ਉੱਤੇ ਦਿੱਤੇ ਸ਼ਬਦਾਂ ਵੱਲ ਫਿਰ ਤੋਂ ਧਿਆਨ ਦਿਓ। ਜਦ ਯਿਸੂ ਨੇ ਮਰਿਯਮ ਅਤੇ ਹੋਰਨਾਂ ਨੂੰ ਰੋਂਦਿਆਂ ਦੇਖਿਆ, ਤਾਂ ਉਹ “ਆਤਮਾ ਵਿੱਚ ਕਲਪਿਆ ਅਤੇ ਘਬਰਾਇਆ।” ਇੱਥੇ ਵਰਤੇ ਗਏ ਇਬਰਾਨੀ ਤੇ ਯੂਨਾਨੀ ਸ਼ਬਦ ਡੂੰਘੀਆਂ ਭਾਵਨਾਵਾਂ ਵੱਲ ਸੰਕੇਤ ਕਰਦੇ ਹਨ।a ਹਾਂ, ਹੋਰਨਾਂ ਨੂੰ ਰੋਂਦਿਆਂ ਦੇਖ ਕੇ ਯਿਸੂ ਨੂੰ ਇੰਨਾ ਦੁੱਖ ਹੋਇਆ ਕਿ ਉਸ ਦੀਆਂ ਅੱਖਾਂ ਭਰ ਆਈਆਂ। ਕੀ ਤੁਸੀਂ ਵੀ ਕਦੇ ਆਪਣੇ ਕਿਸੇ ਅਜ਼ੀਜ਼ ਦਾ ਰੋਣਾ ਦੇਖ ਕੇ ਰੋਏ ਹੋ?—ਰੋਮੀਆਂ 12:15.
-
-
ਉਹ ਸਾਡਾ ਦਰਦ ਸਮਝਦਾ ਹੈਪਹਿਰਾਬੁਰਜ—2008 | ਜੁਲਾਈ 1
-
-
a ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਰੋਇਆ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਚੁੱਪ-ਚਾਪ ਰੋਣਾ। ਲੇਕਿਨ ਮਰਿਯਮ ਅਤੇ ਦੂਜੇ ਸੋਗੀਆਂ ਦੇ ਰੋਣੇ ਲਈ ਵਰਤਿਆ ਗਿਆ ਯੂਨਾਨੀ ਸ਼ਬਦ ਅਕਸਰ “ਉੱਚੀ-ਉੱਚੀ ਰੋਣ ਜਾਂ ਕੀਰਨੇ ਪਾਉਣ” ਵੱਲ ਸੰਕੇਤ ਕਰਦਾ ਹੈ।
-