ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਤੁਹਾਡਾ ਕੰਮ ਅੱਗ ਵਿਚ ਟਿਕਿਆ ਰਹੇਗਾ?
    ਪਹਿਰਾਬੁਰਜ—1998 | ਨਵੰਬਰ 1
    • 13. ਪੌਲੁਸ ਦੇ ਦ੍ਰਿਸ਼ਟਾਂਤ ਵਿਚ ਅੱਗ ਕਿਸ ਚੀਜ਼ ਨੂੰ ਦਰਸਾਉਂਦੀ ਹੈ, ਅਤੇ ਸਾਰੇ ਮਸੀਹੀਆਂ ਨੂੰ ਕਿਹੜੀ ਗੱਲ ਜਾਣਨੀ ਚਾਹੀਦੀ ਹੈ?

      13 ਅੱਗ ਜਿਸ ਦਾ ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਸਾਮ੍ਹਣਾ ਕਰਦੇ ਹਾਂ, ਉਹ ਹੈ ਨਿਹਚਾ ਦੀਆਂ ਪਰੀਖਿਆਵਾਂ। (ਯੂਹੰਨਾ 15:20; ਯਾਕੂਬ 1:2, 3) ਕੁਰਿੰਥੁਸ ਦੇ ਮਸੀਹੀਆਂ ਨੂੰ ਇਹ ਜਾਣਨ ਦੀ ਲੋੜ ਸੀ ਜਿਵੇਂ ਕਿ ਅੱਜ ਸਾਨੂੰ ਵੀ ਇਹ ਜਾਣਨ ਦੀ ਲੋੜ ਹੈ, ਕਿ ਜਿਸ ਕਿਸੇ ਨੂੰ ਅਸੀਂ ਸੱਚਾਈ ਸਿਖਾਉਂਦੇ ਹਾਂ, ਉਹ ਜ਼ਰੂਰ ਪਰਖਿਆ ਜਾਵੇਗਾ। ਜੇ ਅਸੀਂ ਘਟੀਆ ਤਰੀਕੇ ਨਾਲ ਸਿਖਾਉਂਦੇ ਹਾਂ, ਤਾਂ ਇਸ ਦੇ ਮਾੜੇ ਸਿੱਟੇ ਨਿਕਲ ਸਕਦੇ ਹਨ। ਪੌਲੁਸ ਨੇ ਚੇਤਾਵਨੀ ਦਿੱਤੀ: “ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਬਦਲਾ ਮਿਲੇਗਾ। ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ।”c—1 ਕੁਰਿੰਥੀਆਂ 3:14, 15.

      14. (ੳ) ਚੇਲੇ ਬਣਾਉਣ ਵਾਲੇ ਮਸੀਹੀਆਂ ਦੀ ਕਿਸ ਤਰ੍ਹਾਂ “ਹਾਨੀ” ਹੋ ਸਕਦੀ ਹੈ, ਪਰ ਉਹ ਕਿਵੇਂ ਸੜਦਿਆਂ ਸੜਦਿਆਂ ਬਚਦੇ ਹਨ? (ਅ) ਅਸੀਂ ਹਾਨੀ ਦੇ ਖ਼ਤਰੇ ਨੂੰ ਕਿਵੇਂ ਘੱਟ ਕਰ ਸਕਦੇ ਹਾਂ?

      14 ਸੱਚ-ਮੁੱਚ ਕਿੰਨੇ ਵਿਚਾਰਨਯੋਗ ਸ਼ਬਦ! ਕਿਸੇ ਨੂੰ ਚੇਲਾ ਬਣਾਉਣ ਵਿਚ ਸਖ਼ਤ ਮਿਹਨਤ ਕਰਨ ਤੋਂ ਬਾਅਦ, ਉਸ ਨੂੰ ਪਰਤਾਵੇ ਜਾਂ ਸਤਾਹਟ ਦੇ ਸਾਮ੍ਹਣੇ ਹਾਰ ਮੰਨਦੇ ਅਤੇ ਆਖ਼ਰਕਾਰ ਸੱਚਾਈ ਦੇ ਰਾਹ ਨੂੰ ਛੱਡਦੇ ਦੇਖਣਾ ਬਹੁਤ ਦੁਖਦਾਈ ਹੋ ਸਕਦਾ ਹੈ। ਪੌਲੁਸ ਇਸ ਗੱਲ ਨੂੰ ਕਬੂਲ ਕਰਦਾ ਹੈ ਜਦੋਂ ਉਹ ਕਹਿੰਦਾ ਹੈ ਕਿ ਅਜਿਹੇ ਮਾਮਲਿਆਂ ਵਿਚ ਸਾਡੀ ਹਾਨੀ ਹੋ ਜਾਂਦੀ ਹੈ। ਇਹ ਅਨੁਭਵ ਇੰਨਾ ਦੁਖਦਾਈ ਹੋ ਸਕਦਾ ਹੈ ਕਿ ਅਸੀਂ ਮਾਨੋ “ਸੜਦਿਆਂ ਸੜਦਿਆਂ” ਬਚਦੇ ਹਾਂ—ਉਸ ਮਨੁੱਖ ਵਾਂਗ, ਜੋ ਅੱਗ ਵਿਚ ਆਪਣਾ ਸਭ ਕੁਝ ਗੁਆ ਬੈਠਦਾ ਹੈ ਪਰ ਉਹ ਖ਼ੁਦ ਮਸਾਂ ਹੀ ਬਚਦਾ ਹੈ। ਆਪਣੀ ਤਰਫ਼ੋਂ ਅਸੀਂ ਹਾਨੀ ਦੇ ਖ਼ਤਰੇ ਨੂੰ ਕਿਵੇਂ ਘੱਟ ਕਰ ਸਕਦੇ ਹਾਂ? ਮਜ਼ਬੂਤ ਸਮਾਨ ਨਾਲ ਉਸਾਰੀ ਕਰੋ! ਜੇ ਅਸੀਂ ਆਪਣੇ ਸਿੱਖਿਆਰਥੀਆਂ ਨੂੰ ਇਸ ਤਰ੍ਹਾਂ ਸਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੇ ਦਿਲਾਂ ਤਕ ਪਹੁੰਚਦੇ ਹਾਂ, ਅਤੇ ਉਨ੍ਹਾਂ ਨੂੰ ਬੁੱਧ, ਸਮਝ, ਯਹੋਵਾਹ ਦੇ ਭੈ, ਅਤੇ ਸੱਚੀ ਨਿਹਚਾ ਵਰਗੇ ਬਹੁਮੁੱਲੇ ਮਸੀਹੀ ਗੁਣਾਂ ਦੀ ਕਦਰ ਕਰਨ ਲਈ ਪ੍ਰੇਰਿਤ ਕਰਦੇ ਹਾਂ, ਤਾਂ ਅਸੀਂ ਮਜ਼ਬੂਤ, ਅੱਗ ਰੋਕਣ ਵਾਲੇ ਸਮਾਨ ਨਾਲ ਉਸਾਰੀ ਕਰ ਰਹੇ ਹਾਂ। (ਜ਼ਬੂਰ 19:9, 10; ਕਹਾਉਤਾਂ 3:13-15; 1 ਪਤਰਸ 1:6, 7) ਜਿਹੜੇ ਵਿਅਕਤੀ ਇਨ੍ਹਾਂ ਗੁਣਾਂ ਨੂੰ ਪੈਦਾ ਕਰਦੇ ਹਨ, ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਰਹਿਣਗੇ; ਉਨ੍ਹਾਂ ਨੂੰ ਸਦਾ ਜੀਉਂਦੇ ਰਹਿਣ ਦੀ ਪੱਕੀ ਉਮੀਦ ਹੈ। (1 ਯੂਹੰਨਾ 2:17) ਪਰੰਤੂ, ਅਸੀਂ ਪੌਲੁਸ ਦੇ ਦ੍ਰਿਸ਼ਟਾਂਤ ਨੂੰ ਕਿਸ ਤਰ੍ਹਾਂ ਅਮਲ ਵਿਚ ਲਿਆ ਸਕਦੇ ਹਾਂ? ਕੁਝ ਉਦਾਹਰਣਾਂ ਉੱਤੇ ਗੌਰ ਕਰੋ।

  • ਕੀ ਤੁਹਾਡਾ ਕੰਮ ਅੱਗ ਵਿਚ ਟਿਕਿਆ ਰਹੇਗਾ?
    ਪਹਿਰਾਬੁਰਜ—1998 | ਨਵੰਬਰ 1
    • c ਪੌਲੁਸ ਉਸਰਈਏ ਦੇ ਬਚਾਉ ਨੂੰ ਨਹੀਂ, ਪਰ ਉਸਰਈਏ ਦੇ “ਕੰਮ” ਦੇ ਬਚਾਉ ਨੂੰ ਸ਼ੱਕ ਵਿਚ ਪਾ ਰਿਹਾ ਸੀ। ਦ ਨਿਊ ਇੰਗਲਿਸ਼ ਬਾਈਬਲ ਇਨ੍ਹਾਂ ਆਇਤਾਂ ਦਾ ਅਨੁਵਾਦ ਇਸ ਤਰ੍ਹਾਂ ਕਰਦੀ ਹੈ: “ਜੇ ਇਕ ਵਿਅਕਤੀ ਦੀ ਇਮਾਰਤ ਖੜ੍ਹੀ ਰਹੇ, ਤਾਂ ਉਸ ਨੂੰ ਫਲ ਮਿਲੇਗਾ; ਜੇ ਉਹ ਸੜ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਝੱਲਣਾ ਪਵੇਗਾ; ਪਰ ਉਹ ਆਪਣੀ ਜਾਨ ਸਣੇ ਬਚ ਜਾਵੇਗਾ, ਜਿਵੇਂ ਕੋਈ ਵਿਅਕਤੀ ਅੱਗ ਵਿੱਚੋਂ ਬਚਦਾ ਹੈ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ