11 ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ
ਮੱਤੀ, ਮਰਕੁਸ, ਲੂਕਾ ਤੇ ਯੂਹੰਨਾ ਦੀਆਂ ਕਿਤਾਬਾਂ ਵਿਚ ਦਰਜ ਘਟਨਾਵਾਂ ਨੂੰ ਤਾਰੀਖ਼ ਅਨੁਸਾਰ ਦਿੱਤਾ ਗਿਆ ਹੈ
ਯਿਸੂ ਦੀ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਜੋ ਵਾਪਰਿਆ
ਸਮਾਂ |
ਜਗ੍ਹਾ |
ਘਟਨਾ |
ਆਇਤਾਂ |
---|---|---|---|
3 ਈ.ਪੂ. |
ਯਰੂਸ਼ਲਮ, ਮੰਦਰ |
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਬਾਰੇ ਜ਼ਕਰਯਾਹ ਨੂੰ ਦੱਸਿਆ ਗਿਆ |
|
ਲਗਭਗ 2 ਈ.ਪੂ. |
ਨਾਸਰਤ; ਯਹੂਦੀਆ |
ਯਿਸੂ ਦੇ ਜਨਮ ਬਾਰੇ ਮਰੀਅਮ ਨੂੰ ਦੱਸਿਆ ਗਿਆ, ਜੋ ਇਲੀਸਬਤ ਨੂੰ ਮਿਲਣ ਗਈ |
|
2 ਈ.ਪੂ. |
ਯਹੂਦੀਆ ਦਾ ਪਹਾੜੀ ਇਲਾਕਾ |
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ; ਬਾਅਦ ਵਿਚ ਉਜਾੜ ਵਿਚ ਉਸ ਦੀ ਜ਼ਿੰਦਗੀ |
|
2 ਈ.ਪੂ., ਲਗਭਗ 1 ਅਕ. |
ਬੈਤਲਹਮ |
ਯਿਸੂ ਦਾ ਜਨਮ; ਅਬਰਾਹਾਮ ਅਤੇ ਦਾਊਦ ਦੇ ਘਰਾਣੇ ਵਿਚ ਪੈਦਾ ਹੋਇਆ (“ਸ਼ਬਦ,” ਜਿਸ ਰਾਹੀਂ ਹੋਰ ਸਾਰੀਆਂ ਚੀਜ਼ਾਂ ਸ੍ਰਿਸ਼ਟ ਕੀਤੀਆਂ ਗਈਆਂ) |
|
ਬੈਤਲਹਮ ਦੇ ਨੇੜੇ |
ਦੂਤ ਨੇ ਖ਼ੁਸ਼ ਖ਼ਬਰੀ ਸੁਣਾਈ; ਚਰਵਾਹੇ ਬੱਚੇ ਨੂੰ ਮਿਲਣ ਗਏ |
||
ਬੈਤਲਹਮ; ਯਰੂਸ਼ਲਮ |
ਯਿਸੂ ਦੀ ਸੁੰਨਤ ਕੀਤੀ ਗਈ (8ਵੇਂ ਦਿਨ), ਉਸ ਨੂੰ ਮੰਦਰ ਵਿਚ ਪੇਸ਼ ਕੀਤਾ ਗਿਆ (40ਵੇਂ ਦਿਨ) |
||
1 ਈ.ਪੂ. ਜਾਂ 1 ਈ. |
ਯਰੂਸ਼ਲਮ; ਬੈਤਲਹਮ; ਨਾਸਰਤ |
ਜੋਤਸ਼ੀ; ਮਿਸਰ ਨੂੰ ਭੱਜ ਗਏ; ਬੱਚਿਆਂ ਦਾ ਕਤਲ ਹੋਇਆ; ਯਿਸੂ ਵਾਪਸ ਆਇਆ |
|
12 ਈ. |
ਯਰੂਸ਼ਲਮ |
ਬਾਰਾਂ ਸਾਲਾਂ ਦਾ ਯਿਸੂ ਪਸਾਹ ਦੇ ਤਿਉਹਾਰ ʼਤੇ ਗਿਆ; ਘਰ ਵਾਪਸ ਗਿਆ |
|
29 ਈ. ਦੀ ਬਸੰਤ |
ਉਜਾੜ, ਯਰਦਨ |
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਸੇਵਾ |
ਯਿਸੂ ਦੀ ਸੇਵਾ ਦੀ ਸ਼ੁਰੂਆਤ
ਸਮਾਂ |
ਜਗ੍ਹਾ |
ਘਟਨਾ |
ਆਇਤਾਂ |
---|---|---|---|
29 ਈ. ਦੀ ਪਤਝੜ |
ਯਰਦਨ ਦਰਿਆ |
ਯਿਸੂ ਦਾ ਬਪਤਿਸਮਾ ਅਤੇ ਚੁਣਿਆ ਜਾਣਾ, ਦਾਊਦ ਦੇ ਘਰਾਣੇ ਵਿਚ ਪੈਦਾ ਹੋਇਆ, ਪਰ ਪਰਮੇਸ਼ੁਰ ਦਾ ਪੁੱਤਰ ਕਹਾਇਆ |
|
ਯਹੂਦੀਆ ਦਾ ਉਜਾੜ |
ਯਿਸੂ ਦਾ ਵਰਤ ਅਤੇ ਪਰੀਖਿਆ |
||
ਬੈਥਨੀਆ, ਯਰਦਨ ਦੇ ਦੂਜੇ ਪਾਸੇ |
ਯਿਸੂ ਬਾਰੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ |
||
ਯਰਦਨ ਘਾਟੀ ਦਾ ਉਪਰਲਾ ਹਿੱਸਾ |
ਯਿਸੂ ਦੇ ਪਹਿਲੇ ਚੇਲੇ |
||
ਗਲੀਲ ਵਿਚ ਕਾਨਾ; ਕਫ਼ਰਨਾਹੂਮ |
ਯਿਸੂ ਦਾ ਪਹਿਲਾ ਚਮਤਕਾਰ; ਉਹ ਕਫ਼ਰਨਾਹੂਮ ਨੂੰ ਗਿਆ |
||
30 ਈ., ਪਸਾਹ ਦਾ ਤਿਉਹਾਰ |
ਯਰੂਸ਼ਲਮ |
ਪਸਾਹ ਦਾ ਤਿਉਹਾਰ; ਵਪਾਰੀਆਂ ਨੂੰ ਮੰਦਰ ਵਿੱਚੋਂ ਬਾਹਰ ਕੱਢਿਆ |
|
ਯਰੂਸ਼ਲਮ |
ਨਿਕੁਦੇਮੁਸ ਨਾਲ ਯਿਸੂ ਦੀ ਗੱਲਬਾਤ |
||
ਯਹੂਦੀਆ; ਐਨੋਨ |
ਯਿਸੂ ਦੇ ਚੇਲਿਆਂ ਨੇ ਬਪਤਿਸਮਾ ਦਿੱਤਾ; ਯੂਹੰਨਾ ਦੇ ਚੇਲੇ ਘਟਦੇ ਗਏ |
||
ਤਿਬਰਿਆਸ |
ਯੂਹੰਨਾ ਨੂੰ ਕੈਦ ਕੀਤਾ ਗਿਆ; ਯਿਸੂ ਗਲੀਲ ਨੂੰ ਗਿਆ |
||
ਸੁਖਾਰ ਸ਼ਹਿਰ, ਸਾਮਰੀਆ |
ਗਲੀਲ ਨੂੰ ਜਾਂਦਿਆਂ ਯਿਸੂ ਨੇ ਸਾਮਰੀਆਂ ਨੂੰ ਪ੍ਰਚਾਰ ਕੀਤਾ |
ਗਲੀਲ ਵਿਚ ਯਿਸੂ ਦੀ ਸੇਵਾ
ਸਮਾਂ |
ਜਗ੍ਹਾ |
ਘਟਨਾ |
ਆਇਤਾਂ |
---|---|---|---|
30 ਈ., ਪਸਾਹ ਦਾ ਤਿਉਹਾਰ |
ਗਲੀਲ |
ਪਹਿਲੀ ਵਾਰ ਦੱਸਦਾ ਹੈ ਕਿ “ਸਵਰਗ ਦਾ ਰਾਜ ਨੇੜੇ ਆ ਗਿਆ ਹੈ” |
|
ਨਾਸਰਤ; ਕਾਨਾ; ਕਫ਼ਰਨਾਹੂਮ |
ਮੁੰਡੇ ਨੂੰ ਠੀਕ ਕੀਤਾ; ਸੌਂਪੇ ਕੰਮ ਬਾਰੇ ਪੜ੍ਹ ਕੇ ਦੱਸਿਆ; ਉਸ ਨੂੰ ਠੁਕਰਾਇਆ ਗਿਆ; ਕਫ਼ਰਨਾਹੂਮ ਨੂੰ ਗਿਆ |
||
ਗਲੀਲ ਦੀ ਝੀਲ, ਕਫ਼ਰਨਾਹੂਮ ਦੇ ਨੇੜੇ |
ਸ਼ਮਊਨ, ਅੰਦ੍ਰਿਆਸ, ਯਾਕੂਬ ਅਤੇ ਯੂਹੰਨਾ ਨੂੰ ਸੱਦਾ ਮਿਲਿਆ |
||
ਕਫ਼ਰਨਾਹੂਮ |
ਆਦਮੀ ਵਿੱਚੋਂ ਦੁਸ਼ਟ ਦੂਤ ਕੱਢਿਆ; ਪਤਰਸ ਦੀ ਸੱਸ ਅਤੇ ਹੋਰ ਕਈਆਂ ਨੂੰ ਠੀਕ ਕੀਤਾ |
||
ਗਲੀਲ |
ਗਲੀਲ ਦਾ ਪਹਿਲਾ ਪ੍ਰਚਾਰ ਦੌਰਾ, ਪਹਿਲੇ ਚਾਰ ਚੇਲਿਆਂ ਨਾਲ |
||
ਗਲੀਲ |
ਕੋੜ੍ਹੀ ਨੂੰ ਠੀਕ ਕੀਤਾ; ਭੀੜਾਂ ਦੀਆਂ ਭੀੜਾਂ ਯਿਸੂ ਕੋਲ ਆਈਆਂ |
||
ਕਫ਼ਰਨਾਹੂਮ |
ਅਧਰੰਗੀ ਨੂੰ ਠੀਕ ਕੀਤਾ |
||
ਕਫ਼ਰਨਾਹੂਮ |
ਮੱਤੀ ਨੂੰ ਸੱਦਾ ਮਿਲਿਆ; ਟੈਕਸ ਵਸੂਲ ਕਰਨ ਵਾਲਿਆਂ ਨਾਲ ਖਾਣਾ ਖਾਧਾ |
||
ਯਹੂਦੀਆ |
ਯਹੂਦੀਆ ਦੇ ਸਭਾ ਘਰਾਂ ਵਿਚ ਪ੍ਰਚਾਰ ਕੀਤਾ |
||
31 ਈ., ਪਸਾਹ ਦਾ ਤਿਉਹਾਰ |
ਯਰੂਸ਼ਲਮ |
ਦਾਅਵਤ ਵਿਚ ਗਿਆ; ਬੀਮਾਰ ਆਦਮੀ ਨੂੰ ਠੀਕ ਕੀਤਾ; ਫ਼ਰੀਸੀਆਂ ਨੂੰ ਝਿੜਕਿਆ |
|
ਯਰੂਸ਼ਲਮ ਤੋਂ ਵਾਪਸ ਆਇਆ (?) |
ਸਬਤ ਦੇ ਦਿਨ ਚੇਲਿਆਂ ਨੇ ਕਣਕ ਦੇ ਸਿੱਟੇ ਤੋੜੇ |
||
ਗਲੀਲ; ਗਲੀਲ ਦੀ ਝੀਲ |
ਸਬਤ ਦੇ ਦਿਨ ਆਦਮੀ ਦਾ ਹੱਥ ਠੀਕ ਕੀਤਾ; ਝੀਲ ਦੇ ਕੰਢੇ ਚਲਾ ਗਿਆ; ਬੀਮਾਰਾਂ ਨੂੰ ਠੀਕ ਕੀਤਾ |
||
ਕਫ਼ਰਨਾਹੂਮ ਨੇੜੇ ਪਹਾੜ ʼਤੇ |
12 ਰਸੂਲਾਂ ਨੂੰ ਚੁਣਿਆ ਗਿਆ |
||
ਕਫ਼ਰਨਾਹੂਮ ਦੇ ਨੇੜੇ |
ਪਹਾੜੀ ਉਪਦੇਸ਼ |
||
ਕਫ਼ਰਨਾਹੂਮ |
ਫ਼ੌਜੀ ਅਫ਼ਸਰ ਦੇ ਨੌਕਰ ਨੂੰ ਠੀਕ ਕੀਤਾ |
||
ਨਾਇਨ |
ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ |
||
ਗਲੀਲ |
ਕੈਦੀ ਯੂਹੰਨਾ ਨੇ ਯਿਸੂ ਕੋਲ ਆਪਣੇ ਚੇਲੇ ਘੱਲੇ |
||
ਗਲੀਲ |
ਸ਼ਹਿਰਾਂ ਨੂੰ ਲਾਹਨਤਾਂ; ਨਿਆਣਿਆਂ ਨੂੰ ਗੱਲਾਂ ਦੱਸੀਆਂ; ਜੂਲਾ ਚੁੱਕਣਾ ਆਸਾਨ |
||
ਗਲੀਲ |
ਪਾਪਣ ਨੇ ਯਿਸੂ ਦੇ ਪੈਰਾਂ ਉੱਤੇ ਅਤਰ ਮਲ਼ਿਆ; ਕਰਜ਼ਦਾਰਾਂ ਦੀ ਮਿਸਾਲ |
||
ਗਲੀਲ |
ਗਲੀਲ ਵਿਚ ਦੂਸਰਾ ਪ੍ਰਚਾਰ ਦੌਰਾ, 12 ਰਸੂਲਾਂ ਨਾਲ |
||
ਗਲੀਲ |
ਆਦਮੀ ਵਿੱਚੋਂ ਦੁਸ਼ਟ ਦੂਤ ਕੱਢਿਆ; ਬਆਲਜ਼ਬੂਬ ਦੀ ਮਦਦ ਲੈਣ ਦਾ ਦੋਸ਼ |
||
ਗਲੀਲ |
ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਨਿਸ਼ਾਨੀ ਦੇਖਣੀ ਚਾਹੀ |
||
ਗਲੀਲ |
ਮਸੀਹ ਦੇ ਚੇਲੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ |
||
ਗਲੀਲ ਦੀ ਝੀਲ |
ਬੀ ਬੀਜਣ ਵਾਲੇ ਦੀ ਤੇ ਜੰਗਲੀ ਬੂਟੀ ਦੀ ਮਿਸਾਲ ਅਤੇ ਹੋਰ ਮਿਸਾਲਾਂ; ਅਤੇ ਉਨ੍ਹਾਂ ਦੀ ਸਮਝ |
||
ਗਲੀਲ ਦੀ ਝੀਲ |
ਝੀਲ ਪਾਰ ਕਰਦਿਆਂ ਤੂਫ਼ਾਨ ਨੂੰ ਸ਼ਾਂਤ ਕੀਤਾ |
||
ਗਦਰੀਨੀਆਂ ਦਾ ਇਲਾਕਾ, ਗਲੀਲ ਦੀ ਝੀਲ ਦੇ ਦੱਖਣ-ਪੂਰਬ ਵੱਲ |
ਦੋ ਆਦਮੀਆਂ ਵਿੱਚੋਂ ਦੁਸ਼ਟ ਦੂਤ ਕੱਢੇ; ਦੁਸ਼ਟ ਦੂਤ ਸੂਰਾਂ ਨੂੰ ਚਿੰਬੜ ਗਏ |
||
ਸ਼ਾਇਦ ਕਫ਼ਰਨਾਹੂਮ |
ਜੈਰੁਸ ਦੀ ਧੀ ਨੂੰ ਜੀਉਂਦਾ ਕੀਤਾ; ਤੀਵੀਂ ਨੂੰ ਠੀਕ ਕੀਤਾ |
||
ਕਫ਼ਰਨਾਹੂਮ (?) |
ਦੋ ਅੰਨ੍ਹਿਆਂ ਨੂੰ ਅਤੇ ਇਕ ਗੁੰਗੇ ਨੂੰ, ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਸੀ, ਠੀਕ ਕੀਤਾ |
||
ਨਾਸਰਤ |
ਆਪਣੇ ਸ਼ਹਿਰ ਵਾਪਸ ਆਇਆ, ਪਰ ਦੁਬਾਰਾ ਠੁਕਰਾਇਆ ਗਿਆ |
||
ਗਲੀਲ |
ਗਲੀਲ ਵਿਚ ਤੀਸਰਾ ਪ੍ਰਚਾਰ ਦੌਰਾ; ਰਸੂਲਾਂ ਨੂੰ ਵੀ ਘੱਲਿਆ ਗਿਆ |
||
ਤਿਬਰਿਆਸ |
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਵੱਢਿਆ ਗਿਆ; ਹੇਰੋਦੇਸ ਦੋਸ਼ੀ ਮਹਿਸੂਸ ਕਰ ਕੇ ਡਰ ਗਿਆ |
||
32 ਈ., ਪਸਾਹ ਦੇ ਤਿਉਹਾਰ ਲਾਗੇ (ਯੂਹੰ 6:4) |
ਕਫ਼ਰਨਾਹੂਮ (?); ਗਲੀਲ ਦੀ ਝੀਲ ਦੇ ਉੱਤਰ-ਪੂਰਬ ਵੱਲ |
ਰਸੂਲ ਪ੍ਰਚਾਰ ਕਰ ਕੇ ਵਾਪਸ ਆਏ; 5,000 ਆਦਮੀਆਂ ਨੂੰ ਖਾਣਾ ਖਿਲਾਇਆ |
|
ਗਲੀਲ ਦੀ ਝੀਲ ਦੇ ਉੱਤਰ-ਪੂਰਬ ਵੱਲ; ਗੰਨੇਸਰਤ |
ਯਿਸੂ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼; ਯਿਸੂ ਪਾਣੀ ਉੱਤੇ ਤੁਰਿਆ; ਬੀਮਾਰਾਂ ਨੂੰ ਠੀਕ ਕੀਤਾ |
||
ਕਫ਼ਰਨਾਹੂਮ |
ਦੱਸਿਆ ਕਿ “ਜ਼ਿੰਦਗੀ ਦੇਣ ਵਾਲੀ ਰੋਟੀ” ਕੌਣ ਹੈ; ਬਹੁਤ ਸਾਰੇ ਚੇਲਿਆਂ ਨੇ ਉਸ ਦਾ ਸਾਥ ਛੱਡ ਦਿੱਤਾ |
||
32 ਈ., ਪਸਾਹ ਦੇ ਤਿਉਹਾਰ ਤੋਂ ਬਾਅਦ |
ਸ਼ਾਇਦ ਕਫ਼ਰਨਾਹੂਮ ਫੈਨੀਕੇ; ਦਿਕਾਪੁਲਿਸ |
ਰੀਤਾਂ ਜੋ ਪਰਮੇਸ਼ੁਰ ਦੇ ਬਚਨ ਨੂੰ ਫਜ਼ੂਲ ਬਣਾਉਂਦੀਆਂ ਹਨ |
|
ਸੋਰ ਅਤੇ ਸੀਦੋਨ ਨੇੜੇ; ਫਿਰ ਦਿਕਾਪੁਲਿਸ ਨੂੰ; |
4,000 ਨੂੰ ਖਾਣਾ ਖਿਲਾਇਆ |
||
ਮਗਦਾਨ |
ਸਦੂਕੀਆਂ ਅਤੇ ਫ਼ਰੀਸੀਆਂ ਨੇ ਦੁਬਾਰਾ ਨਿਸ਼ਾਨੀ ਦੇਖਣੀ ਚਾਹੀ |
||
ਗਲੀਲ ਦੀ ਝੀਲ ਦੇ ਉੱਤਰ-ਪੂਰਬ ਵੱਲ; ਬੈਤਸੈਦਾ |
ਫ਼ਰੀਸੀਆਂ ਦੇ ਖਮੀਰ ਤੋਂ ਖ਼ਬਰਦਾਰ ਕੀਤਾ; ਅੰਨ੍ਹੇ ਆਦਮੀ ਨੂੰ ਠੀਕ ਕੀਤਾ |
||
ਕੈਸਰੀਆ ਫ਼ਿਲਿੱਪੀ |
ਯਿਸੂ ਮਸੀਹ ਹੈ; ਆਪਣੇ ਮਰਨ ਬਾਰੇ ਅਤੇ ਜੀਉਂਦਾ ਕੀਤੇ ਜਾਣ ਬਾਰੇ ਦੱਸਿਆ |
||
ਸ਼ਾਇਦ ਹਰਮੋਨ ਪਹਾੜ ʼਤੇ |
ਪਤਰਸ, ਯਾਕੂਬ ਅਤੇ ਯੂਹੰਨਾ ਸਾਮ੍ਹਣੇ ਯਿਸੂ ਦਾ ਰੂਪ ਬਦਲਿਆ |
||
ਕੈਸਰੀਆ ਫ਼ਿਲਿੱਪੀ |
ਮੁੰਡੇ ਵਿੱਚੋਂ ਦੁਸ਼ਟ ਦੂਤ ਕੱਢਿਆ ਜਿਸ ਨੂੰ ਚੇਲੇ ਨਹੀਂ ਕੱਢ ਸਕੇ |
||
ਗਲੀਲ |
ਇਕ ਵਾਰ ਫਿਰ ਆਪਣੇ ਮਰਨ ਅਤੇ ਜੀਉਂਦਾ ਕੀਤੇ ਜਾਣ ਬਾਰੇ ਦੱਸਿਆ |
||
ਕਫ਼ਰਨਾਹੂਮ |
ਟੈਕਸ ਭਰਨ ਲਈ ਚਮਤਕਾਰ ਕੀਤਾ |
||
ਕਫ਼ਰਨਾਹੂਮ |
ਪਰਮੇਸ਼ੁਰ ਦੇ ਰਾਜ ਵਿਚ ਸਭ ਤੋਂ ਵੱਡਾ ਕੌਣ; ਸੁਲ੍ਹਾ-ਸਫ਼ਾਈ ਕਰਨੀ; ਦਇਆ |
||
ਗਲੀਲ; ਸਾਮਰੀਆ |
ਗਲੀਲ ਛੱਡ ਕੇ ਡੇਰਿਆਂ ਦੇ ਤਿਉਹਾਰ ਲਈ ਗਿਆ; ਸੇਵਾ ਦਾ ਕੰਮ ਕਰਨ ਲਈ ਸਭ ਕੁਝ ਤਿਆਗਿਆ |
ਯਹੂਦੀਆ ਵਿਚ ਯਿਸੂ ਦੀ ਹੋਰ ਸੇਵਾ
ਸਮਾਂ |
ਜਗ੍ਹਾ |
ਘਟਨਾ |
ਆਇਤਾਂ |
---|---|---|---|
32 ਈ., ਡੇਰਿਆਂ ਦਾ ਤਿਉਹਾਰ |
ਯਰੂਸ਼ਲਮ |
ਡੇਰਿਆਂ ਦੇ ਤਿਉਹਾਰ ʼਤੇ ਯਿਸੂ ਨੇ ਸਾਰਿਆਂ ਸਾਮ੍ਹਣੇ ਸਿੱਖਿਆ ਦਿੱਤੀ |
|
ਯਰੂਸ਼ਲਮ |
ਤਿਉਹਾਰ ਤੋਂ ਬਾਅਦ ਸਿੱਖਿਆ ਦਿੱਤੀ; ਅੰਨ੍ਹੇ ਨੂੰ ਠੀਕ ਕੀਤਾ |
||
ਸ਼ਾਇਦ ਯਹੂਦੀਆ |
70 ਚੇਲਿਆਂ ਨੂੰ ਪ੍ਰਚਾਰ ਕਰਨ ਲਈ ਘੱਲਿਆ; ਵਾਪਸ ਆ ਕੇ ਉਨ੍ਹਾਂ ਨੇ ਪ੍ਰਚਾਰ ਦੇ ਕੰਮ ਬਾਰੇ ਦੱਸਿਆ |
||
ਯਹੂਦੀਆ; ਬੈਥਨੀਆ |
ਚੰਗੇ ਸਾਮਰੀ ਦੀ ਮਿਸਾਲ ਦਿੱਤੀ; ਮਾਰਥਾ ਅਤੇ ਮਰੀਅਮ ਦੇ ਘਰ |
||
ਸ਼ਾਇਦ ਯਹੂਦੀਆ |
ਇਕ ਵਾਰ ਫਿਰ ਪ੍ਰਾਰਥਨਾ ਕਰਨੀ ਸਿਖਾਈ; ਮੰਗਦੇ ਰਹੋ |
||
ਸ਼ਾਇਦ ਯਹੂਦੀਆ |
ਆਪਣੇ ਉੱਤੇ ਲੱਗੇ ਦੋਸ਼ ਨੂੰ ਝੂਠਾ ਸਾਬਤ ਕੀਤਾ; ਪੀੜ੍ਹੀ ਨੂੰ ਦੋਸ਼ੀ ਠਹਿਰਾਇਆ |
||
ਸ਼ਾਇਦ ਯਹੂਦੀਆ |
ਫ਼ਰੀਸੀ ਨਾਲ ਖਾਣਾ ਖਾਂਦਿਆਂ ਪਖੰਡੀਆਂ ਦੀ ਨਿੰਦਿਆ ਕੀਤੀ |
||
ਸ਼ਾਇਦ ਯਹੂਦੀਆ |
ਦੱਸਿਆ ਕਿ ਪਰਮੇਸ਼ੁਰ ਸਾਡਾ ਕਿੰਨਾ ਖ਼ਿਆਲ ਰੱਖਦਾ ਹੈ; ਵਫ਼ਾਦਾਰ ਪ੍ਰਬੰਧਕ |
||
ਸ਼ਾਇਦ ਯਹੂਦੀਆ |
ਸਬਤ ਦੇ ਦਿਨ ਅਪਾਹਜ ਤੀਵੀਂ ਨੂੰ ਠੀਕ ਕੀਤਾ; ਤਿੰਨ ਮਿਸਾਲਾਂ |
||
32 ਈ., ਸਮਰਪਣ ਦਾ ਤਿਉਹਾਰ |
ਯਰੂਸ਼ਲਮ |
ਯਰੂਸ਼ਲਮ; ਸਮਰਪਣ ਦੇ ਤਿਉਹਾਰ ਵਿਚ; ਵਧੀਆ ਚਰਵਾਹਾ |
ਯਰਦਨ ਦੇ ਪੂਰਬ ਵੱਲ ਯਿਸੂ ਦੀ ਹੋਰ ਸੇਵਾ
ਸਮਾਂ |
ਜਗ੍ਹਾ |
ਘਟਨਾ |
ਆਇਤਾਂ |
---|---|---|---|
32 ਈ., ਸਮਰਪਣ ਦੇ ਤਿਉਹਾਰ ਵਿਚ |
ਯਰਦਨ ਦਰਿਆ ਤੋਂ ਪਾਰ |
ਬਹੁਤ ਲੋਕਾਂ ਨੇ ਯਿਸੂ ʼਤੇ ਨਿਹਚਾ ਕੀਤੀ |
|
ਪੀਰਿਆ (ਯਰਦਨ ਦਰਿਆ ਤੋਂ ਪਾਰ) |
ਯਰੂਸ਼ਲਮ ਨੂੰ ਜਾਂਦਿਆਂ ਸ਼ਹਿਰਾਂ ਤੇ ਪਿੰਡਾਂ ਵਿਚ ਪ੍ਰਚਾਰ ਕੀਤਾ |
||
ਪੀਰਿਆ |
ਪਰਮੇਸ਼ੁਰ ਦੇ ਰਾਜ ਵਿਚ ਜਾਣਾ; ਹੇਰੋਦੇਸ ਦੀ ਧਮਕੀ; ਮੰਦਰ ਦਾ ਵਿਰਾਨ ਹੋਣਾ |
||
ਸ਼ਾਇਦ ਪੀਰਿਆ |
ਨਿਮਰਤਾ; ਸ਼ਾਨਦਾਰ ਦਾਅਵਤ ਦੀ ਮਿਸਾਲ |
||
ਸ਼ਾਇਦ ਪੀਰਿਆ |
ਚੇਲੇ ਬਣਨ ਦੀ ਜ਼ਿੰਮੇਵਾਰੀ ਚੁੱਕਣ ਬਾਰੇ ਸੋਚ-ਵਿਚਾਰ ਕਰਨਾ |
||
ਸ਼ਾਇਦ ਪੀਰਿਆ |
ਮਿਸਾਲਾਂ: ਗੁਆਚੀ ਭੇਡ, ਗੁਆਚਿਆ ਸਿੱਕਾ, ਉਜਾੜੂ ਪੁੱਤਰ |
||
ਸ਼ਾਇਦ ਪੀਰਿਆ |
ਮਿਸਾਲਾਂ: ਬੇਈਮਾਨ ਪ੍ਰਬੰਧਕ, ਅਮੀਰ ਆਦਮੀ ਅਤੇ ਲਾਜ਼ਰ |
||
ਸ਼ਾਇਦ ਪੀਰਿਆ |
ਮਾਫ਼ੀ ਅਤੇ ਨਿਹਚਾ; ਨਿਕੰਮੇ ਨੌਕਰ |
||
ਬੈਥਨੀਆ |
ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ |
||
ਯਰੂਸ਼ਲਮ; ਇਫ਼ਰਾਈਮ |
ਯਿਸੂ ਖ਼ਿਲਾਫ਼ ਕਾਇਫ਼ਾ ਦੀ ਸਲਾਹ; ਯਿਸੂ ਯਰੂਸ਼ਲਮ ਤੋਂ ਚਲਾ ਗਿਆ |
||
ਸਾਮਰੀਆ; ਗਲੀਲ |
ਸਾਮਰੀਆ ਅਤੇ ਗਲੀਲ ਵਿੱਚੋਂ ਦੀ ਹੁੰਦੇ ਹੋਏ ਬੀਮਾਰਾਂ ਨੂੰ ਠੀਕ ਕੀਤਾ ਅਤੇ ਲੋਕਾਂ ਨੂੰ ਸਿੱਖਿਆ ਦਿੱਤੀ |
||
ਸਾਮਰੀਆ ਜਾਂ ਗਲੀਲ |
ਮਿਸਾਲਾਂ: ਜੱਜ ਪਿੱਛੇ ਪਈ ਵਿਧਵਾ, ਫ਼ਰੀਸੀ ਅਤੇ ਟੈਕਸ ਵਸੂਲ ਕਰਨ ਵਾਲਾ |
||
ਪੀਰਿਆ |
ਪੀਰਿਆ ਵਿੱਚੋਂ ਦੀ ਹੁੰਦਾ ਹੋਇਆ ਅੱਗੇ ਗਿਆ; ਤਲਾਕ ਬਾਰੇ ਸਿੱਖਿਆ |
||
ਪੀਰਿਆ |
ਬੱਚਿਆਂ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਨੂੰ ਅਸੀਸ ਦਿੱਤੀ |
||
ਪੀਰਿਆ |
ਅਮੀਰ ਨੌਜਵਾਨ; ਅੰਗੂਰਾਂ ਦੇ ਬਾਗ਼ ਵਿਚ ਮਜ਼ਦੂਰਾਂ ਦੀ ਮਿਸਾਲ |
||
ਸ਼ਾਇਦ ਪੀਰਿਆ |
ਯਿਸੂ ਨੇ ਤੀਜੀ ਵਾਰ ਆਪਣੇ ਮਰਨ ਅਤੇ ਜੀਉਂਦਾ ਕੀਤੇ ਜਾਣ ਬਾਰੇ ਦੱਸਿਆ |
||
ਸ਼ਾਇਦ ਪੀਰਿਆ |
ਯਾਕੂਬ ਅਤੇ ਯੂਹੰਨਾ ਵੱਲੋਂ ਰਾਜ ਵਿਚ ਖ਼ਾਸ ਸਿੰਘਾਸਣ ਦੇਣ ਦੀ ਬੇਨਤੀ |
||
ਯਰੀਹੋ |
ਯਰੀਹੋ ਵਿੱਚੋਂ ਦੀ ਲੰਘਦਿਆਂ ਉਸ ਨੇ ਦੋ ਅੰਨ੍ਹੇ ਆਦਮੀਆਂ ਨੂੰ ਠੀਕ ਕੀਤਾ; ਜ਼ੱਕੀ ਦੇ ਘਰ ਗਿਆ; ਚਾਂਦੀ ਦੇ ਦਸ ਟੁਕੜਿਆਂ ਦੀ ਮਿਸਾਲ |
ਯਰੂਸ਼ਲਮ ਵਿਚ ਯਿਸੂ ਦੀ ਆਖ਼ਰੀ ਸੇਵਾ
ਸਮਾਂ |
ਜਗ੍ਹਾ |
ਘਟਨਾ |
ਆਇਤਾਂ |
---|---|---|---|
8 ਨੀਸਾਨ 33 ਈ. |
ਬੈਥਨੀਆ |
ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਬੈਥਨੀਆ ਪਹੁੰਚਿਆ |
|
9 ਨੀਸਾਨ |
ਬੈਥਨੀਆ |
ਸ਼ਮਊਨ ਕੋੜ੍ਹੀ ਦੇ ਘਰ ਖਾਣਾ ਖਾਧਾ; ਮਰੀਅਮ ਨੇ ਯਿਸੂ ਦੇ ਸਿਰ ʼਤੇ ਅਤਰ ਪਾਇਆ; ਯਹੂਦੀ ਯਿਸੂ ਅਤੇ ਲਾਜ਼ਰ ਨੂੰ ਦੇਖਣ ਆਏ |
|
ਬੈਥਨੀਆ-ਯਰੂਸ਼ਲਮ |
ਮਸੀਹ ਰਾਜੇ ਦੇ ਤੌਰ ਤੇ ਯਰੂਸ਼ਲਮ ਵਿਚ ਆਇਆ |
||
10 ਨੀਸਾਨ |
ਬੈਥਨੀਆ-ਯਰੂਸ਼ਲਮ |
ਅੰਜੀਰ ਦੇ ਦਰਖ਼ਤ ਨੂੰ ਸਰਾਪਿਆ; ਮੰਦਰ ਨੂੰ ਦੂਸਰੀ ਵਾਰ ਸਾਫ਼ ਕੀਤਾ |
|
ਯਰੂਸ਼ਲਮ |
ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਯਿਸੂ ਨੂੰ ਜਾਨੋਂ ਮਾਰਨ ਦੀਆਂ ਸਕੀਮਾਂ ਬਣਾਈਆਂ |
||
ਯਰੂਸ਼ਲਮ |
ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ |
||
11 ਨੀਸਾਨ |
ਬੈਥਨੀਆ-ਯਰੂਸ਼ਲਮ |
ਅੰਜੀਰ ਦਾ ਦਰਖ਼ਤ ਸੁੱਕ ਗਿਆ |
|
ਯਰੂਸ਼ਲਮ, ਮੰਦਰ |
ਮਸੀਹ ਦੇ ਅਧਿਕਾਰ ਉੱਤੇ ਸਵਾਲ ਉਠਾਇਆ ਗਿਆ; ਦੋ ਪੁੱਤਰਾਂ ਦੀ ਮਿਸਾਲ |
||
ਯਰੂਸ਼ਲਮ, ਮੰਦਰ |
ਦੁਸ਼ਟ ਠੇਕੇਦਾਰਾਂ ਅਤੇ ਵਿਆਹ ਦੀ ਦਾਅਵਤ ਦੀਆਂ ਮਿਸਾਲਾਂ |
||
ਯਰੂਸ਼ਲਮ, ਮੰਦਰ |
ਯਿਸੂ ਨੂੰ ਫਸਾਉਣ ਲਈ ਟੈਕਸ, ਪੁਨਰ-ਜੀਵਨ ਅਤੇ ਹੁਕਮਾਂ ਬਾਰੇ ਸਵਾਲ |
||
ਯਰੂਸ਼ਲਮ, ਮੰਦਰ |
ਮਸੀਹ ਦੀ ਵੰਸ਼ਾਵਲੀ ਬਾਰੇ ਸਵਾਲ ਪੁੱਛ ਕੇ ਫ਼ਰੀਸੀਆਂ ਦਾ ਮੂੰਹ ਬੰਦ ਕੀਤਾ |
||
ਯਰੂਸ਼ਲਮ, ਮੰਦਰ |
ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਲਾਹਨਤਾਂ ਪਾਈਆਂ |
||
ਯਰੂਸ਼ਲਮ, ਮੰਦਰ |
ਗ਼ਰੀਬ ਵਿਧਵਾ ਦਾ ਦਾਨ |
||
ਜ਼ੈਤੂਨ ਪਹਾੜ |
ਯਰੂਸ਼ਲਮ ਦੇ ਵਿਨਾਸ਼ ਦੀ ਭਵਿੱਖਬਾਣੀ; ਯਿਸੂ ਦੀ ਮੌਜੂਦਗੀ; ਯੁਗ ਦਾ ਆਖ਼ਰੀ ਸਮਾਂ |
||
ਜ਼ੈਤੂਨ ਪਹਾੜ |
ਦਸ ਕੁਆਰੀਆਂ, ਚਾਂਦੀ ਦੇ ਸਿੱਕਿਆਂ ਅਤੇ ਭੇਡਾਂ-ਬੱਕਰੀਆਂ ਦੀਆਂ ਮਿਸਾਲਾਂ |
||
12 ਨੀਸਾਨ |
ਯਰੂਸ਼ਲਮ |
ਧਾਰਮਿਕ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਦੀ ਸਕੀਮ ਬਣਾਈ |
|
ਯਰੂਸ਼ਲਮ |
ਯਿਸੂ ਨੂੰ ਫੜਵਾਉਣ ਲਈ ਯਹੂਦਾ ਨੇ ਪੁਜਾਰੀਆਂ ਨਾਲ ਸੌਦਾ ਕੀਤਾ |
||
13 ਨੀਸਾਨ (ਵੀਰਵਾਰ ਦੁਪਹਿਰ) |
ਯਰੂਸ਼ਲਮ ਵਿਚ ਅਤੇ ਉਸ ਦੇ ਨੇੜੇ-ਤੇੜੇ |
ਪਸਾਹ ਦੀਆਂ ਤਿਆਰੀਆਂ |
|
14 ਨੀਸਾਨ |
ਯਰੂਸ਼ਲਮ |
12 ਰਸੂਲਾਂ ਨਾਲ ਪਸਾਹ ਦਾ ਖਾਣਾ ਖਾਧਾ |
|
ਯਰੂਸ਼ਲਮ |
ਯਿਸੂ ਨੇ ਰਸੂਲਾਂ ਦੇ ਪੈਰ ਧੋਤੇ |
||
ਯਰੂਸ਼ਲਮ |
ਧੋਖੇਬਾਜ਼ ਯਹੂਦਾ ਦੀ ਪਛਾਣ ਅਤੇ ਉਸ ਨੂੰ ਜਾਣ ਲਈ ਕਿਹਾ ਗਿਆ |
||
ਯਰੂਸ਼ਲਮ |
ਆਪਣੇ 11 ਰਸੂਲਾਂ ਨੂੰ ਉਸ ਦੀ ਮੌਤ ਨੂੰ ਯਾਦ ਕਰਨ ਦਾ ਹੁਕਮ ਦਿੱਤਾ |
[1ਕੁਰਿੰ 11:23-25] |
|
ਯਰੂਸ਼ਲਮ |
ਦੱਸਿਆ ਕਿ ਪਤਰਸ ਉਸ ਨੂੰ ਜਾਣਨ ਤੋਂ ਇਨਕਾਰ ਕਰੇਗਾ ਅਤੇ ਰਸੂਲ ਭੱਜ ਜਾਣਗੇ |
||
ਯਰੂਸ਼ਲਮ |
ਮਦਦਗਾਰ; ਆਪਸ ਵਿਚ ਪਿਆਰ; ਮੁਸੀਬਤਾਂ; ਯਿਸੂ ਦੀ ਪ੍ਰਾਰਥਨਾ |
||
ਗਥਸਮਨੀ |
ਯਿਸੂ ਬਾਗ਼ ਵਿਚ ਬੜਾ ਦੁਖੀ ਹੋਇਆ; ਧੋਖੇ ਨਾਲ ਫੜਵਾਇਆ ਗਿਆ |
||
ਯਰੂਸ਼ਲਮ |
ਅੰਨਾਸ, ਕਾਇਫ਼ਾ ਅਤੇ ਮਹਾਸਭਾ ਸਾਮ੍ਹਣੇ ਮੁਕੱਦਮਾ ਚਲਾਇਆ ਗਿਆ; ਪਤਰਸ ਨੇ ਯਿਸੂ ਨੂੰ ਜਾਣਨ ਤੋਂ ਇਨਕਾਰ ਕੀਤਾ |
||
ਯਰੂਸ਼ਲਮ |
ਧੋਖੇਬਾਜ਼ ਯਹੂਦਾ ਨੇ ਫਾਹਾ ਲਿਆ |
||
ਯਰੂਸ਼ਲਮ |
ਪਿਲਾਤੁਸ ਸਾਮ੍ਹਣੇ, ਫਿਰ ਹੇਰੋਦੇਸ ਸਾਮ੍ਹਣੇ, ਫਿਰ ਦੁਬਾਰਾ ਪਿਲਾਤੁਸ ਸਾਮ੍ਹਣੇ |
||
ਯਰੂਸ਼ਲਮ |
ਪਿਲਾਤੁਸ ਦੁਆਰਾ ਉਸ ਨੂੰ ਰਿਹਾ ਕਰਨ ਦੀ ਕੋਸ਼ਿਸ਼, ਫਿਰ ਮੌਤ ਦੀ ਸਜ਼ਾ |
||
(ਲਗਭਗ ਦੁਪਹਿਰੇ 3 ਵਜੇ, ਸ਼ੁੱਕਰਵਾਰ) |
ਗਲਗਥਾ, ਯਰੂਸ਼ਲਮ |
ਯਿਸੂ ਨੂੰ ਸੂਲ਼ੀ ʼਤੇ ਟੰਗਿਆ ਗਿਆ, ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ |
|
ਯਰੂਸ਼ਲਮ |
ਯਿਸੂ ਦੀ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਕਬਰ ਵਿਚ ਰੱਖਿਆ ਗਿਆ |
||
15 ਨੀਸਾਨ |
ਯਰੂਸ਼ਲਮ |
ਮੁੱਖ ਪੁਜਾਰੀਆਂ ਅਤੇ ਫ਼ਰੀਸੀਆਂ ਨੇ ਕਬਰ ਉੱਤੇ ਪਹਿਰੇਦਾਰ ਖੜ੍ਹੇ ਕੀਤੇ |
|
16 ਨੀਸਾਨ |
ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਇਲਾਕੇ |
ਯਿਸੂ ਨੂੰ ਜੀਉਂਦਾ ਕੀਤਾ ਗਿਆ ਅਤੇ ਉਸ ਦਿਨ ਦੀਆਂ ਘਟਨਾਵਾਂ |
|
ਯਰੂਸ਼ਲਮ; ਗਲੀਲ |
ਜੀਉਂਦਾ ਹੋਣ ਤੋਂ ਬਾਅਦ ਯਿਸੂ ਮਸੀਹ ਨੇ ਦਰਸ਼ਣ ਦਿੱਤੇ |
[1ਕੁਰਿੰ 15:5-7] |
|
25 ਈਯਾਰ |
ਜ਼ੈਤੂਨ ਪਹਾੜ, ਬੈਥਨੀਆ ਦੇ ਨੇੜੇ |
ਜੀਉਂਦਾ ਹੋਣ ਤੋਂ 40 ਦਿਨਾਂ ਬਾਅਦ ਯਿਸੂ ਸਵਰਗ ਨੂੰ ਵਾਪਸ ਗਿਆ |