ਗੀਤ 51
ਯਹੋਵਾਹ ਦਾ ਦਾਮਨ ਫੜੀ ਰੱਖੋ
1. ਯਹੋਵਾਹ ਪਰਮੇਸ਼ੁਰ ਤੂੰ ਮਹਿਮਾ ਦਾ ਹੱਕਦਾਰ ਹੈਂ
ਤੂੰ ਸੱਚਾ, ਤੂੰ ਖਰਾ, ਹਮੇਸ਼ਾ ਮਿਹਰਬਾਨ ਹੈਂ
ਤੇਰਾ ਹਰ ਬਚਨ, ਤੇਰੇ ਫ਼ੈਸਲੇ ਅਟੱਲ
ਦਾਮਨ ਤੇਰਾ ਫੜ ਕੇ ਰਹਾਂਗੇ ਪਾਸ ਹਰ ਪਲ
ਤੂੰ ਹੈਂ ਸਾਡਾ ਮਾਲਕ, ਤੂੰ ਹੀ ਸਾਡੀ ਮੰਜ਼ਲ
2. ਯਹੋਵਾਹ ਪਰਮੇਸ਼ੁਰ ਤੂੰ ਜੱਗ ਦਾ ਮਹਾਰਾਜਾ
ਸੱਚਾਈ ਤੇ ਇਨਸਾਫ਼ ʼਤੇ ਸਿੰਘਾਸਣ ਤੂੰ ਟਿਕਾਇਆ
ਮਹਿਮਾ ਦੇ ਡੇਰੇ ਤੋਂ ਝਲਕੇ ਹੀ ਤੇਰਾ ਨੂਰ
ਆਵਾਜ਼ ਤੇਰੀ ਸੁਣ, ਲੋਕੀਂ ਆਵਣ ਦੂਰੋਂ-ਦੂਰ
ਦਿਲੋਂ ਕਰਦੇ ਸੇਵਾ, ਹੈ ਜੀਵਨ ਦਾ ਦਸਤੂਰ
3. ਯਹੋਵਾਹ ਪਰਮੇਸ਼ੁਰ ਵਿਸ਼ਾਲ ਹੈ ਸ਼ਕਤੀ ਤੇਰੀ
ਨਾ ਕਰ ਸਕੇ ਵੈਰੀ ਬਰਾਬਰੀ ਰੱਬ ਤੇਰੀ
ਸਾਨੂੰ ਹੈ ਯਕੀਨ, ਤੂੰ ਨਿਭਾਵੇਂਗਾ ਵਾਅਦੇ
ਕਰੀਬ ਰਹਾਂਗੇ, ਤੇਰਾ ਸਾਥ ਨਾ ਛੱਡਾਂਗੇ
ਤੇਰੇ ਲਈ ਦਿਲੋਂ ਅਸੀਂ ਸ਼ਰਧਾ ਰੱਖਾਂਗੇ
(ਬਿਵ. 4:4; 30:20; 2 ਰਾਜ. 18:6; ਜ਼ਬੂ. 89:14 ਦੇਖੋ।)