ਟ੍ਰੈਕਟਾਂ ਦੀ ਵਰਤੋਂ ਦੁਆਰਾ ਆਪਣਾ ਚਾਨਣ ਚਮਕਣ ਦਿਓ
1 ਜ਼ਿਆਦਾਤਰ ਲੋਕ ਹੁਣ ਸਹਿਮਤ ਹਨ ਕਿ ਅਸੀਂ ਮਾਨਵ, ਅਤੇ ਧਰਤੀ ਜਿਸ ਉੱਤੇ ਅਸੀਂ ਰਹਿੰਦੇ ਹਾਂ, ਇਕ ਅਭੂਤਪੂਰਵ ਅਤੇ ਦੁਖਦਾਈ ਸਮੇਂ ਦਾ ਅਨੁਭਵ ਕਰ ਰਹੇ ਹਾਂ। ਜ਼ਿਆਦਾਤਰ ਲੋਕ ਕਦੇ ਨਾ ਕਦੇ ਇਹ ਸਵਾਲ ਪੁੱਛਦੇ ਹਨ, ਕੀ ਹਾਲਾਤ ਨੂੰ ਠੀਕ ਕਰਨ ਲਈ ਮਾਨਵੀ ਜਤਨ ਸੱਚ-ਮੁੱਚ ਸਫ਼ਲ ਹੋਣਗੇ? (ਯਿਰ. 10:23) ਜਿੱਥੋਂ ਤਕ ਭਵਿੱਖ ਦੀ ਗੱਲ ਆਉਂਦੀ ਹੈ, ਮਨੁੱਖਜਾਤੀ ਨਾਉਮੀਦੀ ਨਾਲ ਵਿਭਿੰਨ ਸਥਿਤੀਆਂ ਦਾ ਸਾਮ੍ਹਣਾ ਕਰਦੀ ਹੈ। ਇਸ ਸੰਸਾਰ ਦੇ ਧਰਮ, ਰਾਜਨੀਤੀ, ਅਤੇ ਵਪਾਰਕ ਵਿਵਸਥਾ ਕੋਈ ਉਮੀਦ ਪੇਸ਼ ਨਹੀਂ ਕਰਦੇ ਹਨ। ਕੀ ਇਹ ਸੰਸਾਰ ਬਚੇਗਾ?, ਅਤੇ, ਕੀ ਇਕ ਸ਼ਾਂਤੀਪੂਰਣ ਨਵਾਂ ਸੰਸਾਰ ਆਵੇਗਾ?, ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੀ ਜ਼ਰੂਰਤ ਹੈ।
2 ਯਹੋਵਾਹ ਦੇ ਗਵਾਹ ਧਰਤੀ ਦੇ ਭਵਿੱਖ ਬਾਰੇ ਆਸ਼ਾਵਾਦੀ ਹਨ, ਕਿਉਂਕਿ ਇਸ ਵਿਚ ਖ਼ੁਦ ਨੂੰ ਠੀਕ ਕਰਨ ਦੀ ਸਵੈ-ਸੰਭਾਲ ਅਤੇ ਕੁਦਰਤੀ ਪ੍ਰਣਾਲੀਆਂ ਹਨ, ਅਤੇ ਇਸ ਦੇ ਸ੍ਰਿਸ਼ਟੀਕਰਤਾ ਨੇ ਆਪਣੇ ਬਚਨ ਬਾਈਬਲ ਵਿਚ ਪੱਕੇ ਵਾਅਦੇ ਕੀਤੇ ਹਨ। “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ,” ਜ਼ਬੂਰ 37:29 ਐਲਾਨ ਕਰਦਾ ਹੈ। ਅੱਜ ਦੀ ਗੜਬੜ ਨੂੰ ਦੇਖਦੇ ਹੋਏ, ਜ਼ਿਆਦਾਤਰ ਲੋਕ ਇਸ ਵਾਅਦੇ ਤੋਂ ਸੁਖਾਵੇਂ ਢੰਗ ਨਾਲ ਹੈਰਾਨ ਹੋਣਗੇ ਅਤੇ ਇਸ ਦਾ ਸੁਆਗਤ ਕਰਨਗੇ। ਇਹ ਗੱਲਬਾਤ ਸ਼ੁਰੂ ਕਰਨ ਲਈ ਇਕ ਚੰਗਾ ਮੁੱਦਾ ਹੈ। ਦਿਲਚਸਪੀ ਦੀ ਗੱਲ ਹੈ ਕਿ ਟ੍ਰੈਕਟ ਕੀ ਇਹ ਸੰਸਾਰ ਬਚੇਗਾ? ਦਾ ਵਿਸ਼ਾ ਵੀ ਇਹੀ ਹੈ। ਸਫ਼ਰੀ ਨਿਗਾਹਬਾਨਾਂ ਤੋਂ ਮਿਲੇ ਅਨੁਭਵ ਦਿਖਾਉਂਦੇ ਹਨ ਕਿ ਇਸ ਸਰਲ ਅਤੇ ਆਕਰਸ਼ਕ ਟ੍ਰੈਕਟ ਨੂੰ ਸਾਡੀ ਸੇਵਕਾਈ ਵਿਚ ਪ੍ਰਭਾਵਕਾਰੀ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਦੂਜੇ ਟ੍ਰੈਕਟ ਵੀ ਗੱਲ-ਬਾਤ ਸ਼ੁਰੂ ਕਰਨ ਦੇ ਚੰਗੇ ਮੌਕੇ ਪੇਸ਼ ਕਰਦੇ ਹਨ, ਅਤੇ ਅਕਸਰ ਦਿਲਚਸਪ ਬਾਈਬਲ ਚਰਚਿਆਂ ਵੱਲ ਲੈ ਜਾਂਦੇ ਹਨ।
3 ਵੱਖਰੇ-ਵੱਖਰੇ ਸਮਾਜਾਂ ਦੇ ਜ਼ਿਆਦਾਤਰ ਲੋਕ ਉਸ ਵਿਸ਼ਵ-ਵਿਆਪੀ ਜਲ-ਪਰਲੋ ਬਾਰੇ ਜਾਣਦੇ ਹਨ ਜੋ ਇਕ ਸਮੇਂ ਤੇ ਆਈ ਸੀ ਅਤੇ ਜਿਸ ਨੇ ਅਧਰਮੀ ਲੋਕਾਂ ਨੂੰ ਨਸ਼ਟ ਕਰ ਦਿੱਤਾ ਸੀ। ਕੀ ਇਹ ਸੰਸਾਰ ਬਚੇਗਾ? ਨਾਮਕ ਟ੍ਰੈਕਟ ਵਿਚ ਇਸ ਘਟਨਾ ਬਾਰੇ ਬਾਈਬਲ ਦਾ ਬਿਰਤਾਂਤ ਦਿੱਤਾ ਗਿਆ ਹੈ, ਅਤੇ ਇਸ ਮੁੱਦੇ ਉੱਤੇ ਗੱਲ-ਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਜਿਨ੍ਹਾਂ ਭੈੜੇ ਸਮਿਆਂ ਵਿਚ ਅਸੀਂ ਰਹਿ ਰਹੇ ਹਾਂ, ਇਹ ਇਸ ਵਿਸ਼ੇ ਨੂੰ ਹੋਰ ਵੀ ਜ਼ਿਆਦਾ ਅਰਥਪੂਰਣ ਬਣਾ ਦਿੰਦਾ ਹੈ। (2 ਤਿਮੋ. 3:1) ਅਸੀਂ ਅਕਸਰ ਉਤਸ਼ਾਹਜਨਕ ਰਿਪੋਰਟਾਂ ਸੁਣਦੇ ਹਾਂ ਕਿ ਭਰਾਵਾਂ ਨੇ ਸਫ਼ਲਤਾਪੂਰਵਕ ਟ੍ਰੈਕਟ ਦਿੱਤੇ ਹਨ ਅਤੇ ਸੱਚਾਈ ਸਿੱਖਣ ਵਿਚ ਲੋਕਾਂ ਦੀ ਮਦਦ ਕੀਤੀ ਹੈ।
4 ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ “ਚਾਨਣ ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ ਦੌਰਾਨ “ਆਪਣਾ ਚਾਨਣ ਚਮਕਣ ਦੇਣਾ” ਨਾਮਕ ਗੋਸ਼ਟੀ ਵਿਚ ਇਕ ਭਾਸ਼ਣ ਸ਼ਾਮਲ ਸੀ ਜਿਸ ਨੇ ਇਨ੍ਹਾਂ ਅਤਿ-ਮਹੱਤਵਪੂਰਣ ਔਜ਼ਾਰਾਂ ਦੀ ਵਰਤੋਂ ਉੱਤੇ ਜ਼ੋਰ ਦਿੱਤਾ ਸੀ। ਇਸ ਨੇ ਕਿਹਾ ਕਿ “ਟ੍ਰੈਕਟ ਦਾ ਸੰਖਿਪਤ, ਸਿੱਧਾ, ਅਤੇ ਸਮਝਣ ਲਈ ਆਸਾਨ ਸੰਦੇਸ਼ ਅਕਸਰ ਧਿਆਨ ਖਿੱਚਦਾ ਹੈ ਅਤੇ ਲਾਭਦਾਇਕ ਨਤੀਜੇ ਲਿਆਉਂਦਾ ਹੈ।” (w81 3/1, ਸਫ਼ਾ 32; w83 11/1 ਸਫ਼ਾ 27) ਇਸੇ ਮਹਾਂ-ਸੰਮੇਲਨ ਦੇ ਦੌਰਾਨ ਇਹ ਟ੍ਰੈਕਟ ਕੀ ਇਹ ਸੰਸਾਰ ਬਚੇਗਾ? ਜਾਰੀ ਕੀਤਾ ਗਿਆ ਸੀ। ਇੱਕ ਸ਼ਾਂਤੀਪੂਰਣ ਨਵੇਂ ਸੰਸਾਰ ਵਿੱਚ ਜੀਵਨ, ਫਿਰਦੌਸ ਨੂੰ ਜਾਣ ਦਾ ਰਾਹ ਕਿਵੇਂ ਭਾਲੀਏ? (ਅੰਗ੍ਰੇਜ਼ੀ), ਕੌਣ ਅਸਲ ਵਿਚ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ?, ਪਰਿਵਾਰਕ ਜੀਵਨ ਦਾ ਆਨੰਦ ਮਾਣੋ, ਅਤੇ ਦਿਲਗਿਰੇ ਵਿਅਕਤੀਆਂ ਲਈ ਦਿਲਾਸਾ, ਵਰਗੇ ਦੂਜੇ ਟ੍ਰੈਕਟ ਉੱਨੇ ਹੀ ਦਿਲਚਸਪੀ ਵਾਲੇ ਹਨ ਅਤੇ ਗੱਲ-ਬਾਤ ਸ਼ੁਰੂ ਕਰਨ ਲਈ ਲਾਭਦਾਇਕ ਹਨ। ਜਿਸ ਤਰ੍ਹਾਂ ਵਾਚ ਟਾਵਰ ਸੰਸਥਾ ਦੇ ਮੁਢਲੇ ਦਿਨਾਂ ਵਿਚ ਸੀ, ਉਸੇ ਤਰ੍ਹਾਂ ਅੱਜ ਵੀ ਅਨੇਕ ਰਾਜ ਘੋਸ਼ਕ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਨੂੰ ਸਰਲ ਅਤੇ ਗ਼ੈਰ-ਰਸਮੀ ਤਰੀਕੇ ਨਾਲ ਪ੍ਰਚਾਰ ਕਰਨ ਲਈ ਟ੍ਰੈਕਟਾਂ ਦੀ ਲਾਹੇਵੰਦ ਵਰਤੋਂ ਕਰਦੇ ਹਨ।
5 ਪਹਿਲੀ ਮੁਲਾਕਾਤ ਤੇ ਬਾਈਬਲ ਅਧਿਐਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ: ਟ੍ਰੈਕਟ ਇਸ ਤਰੀਕੇ ਨਾਲ ਤਿਆਰ ਕੀਤੇ ਗਏ ਹਨ ਕਿ ਉਹ ਪਹਿਲੀ ਮੁਲਾਕਾਤ ਤੇ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਬਿਲਕੁਲ ਉਪਯੁਕਤ ਹਨ। ਇਕ ਸਰਕਟ ਨਿਗਾਹਬਾਨ ਨੇ ਰਿਪੋਰਟ ਕੀਤਾ ਕਿ ਜਿਸ ਕਲੀਸਿਯਾ ਨਾਲ ਉਹ ਮੁਲਾਕਾਤ ਕਰ ਰਿਹਾ ਸੀ, ਉਸ ਦੇ ਮੈਂਬਰਾਂ ਨੇ ਉਸ ਦੀ ਮੁਲਾਕਾਤ ਵਾਲੇ ਹਫ਼ਤੇ ਦੌਰਾਨ ਘਰ-ਸੁਆਮੀ ਨਾਲ ਗੱਲ ਸ਼ੁਰੂ ਕਰਨ ਲਈ ਟ੍ਰੈਕਟਾਂ ਦੀ ਵਰਤੋਂ ਦੁਆਰਾ 64 ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕੀਤੇ। ਇਕ ਹੋਰ ਲਿਖਦਾ ਹੈ: “ਆਪਣੇ ਜ਼ਿਆਦਾਤਰ ਚਰਚਿਆਂ ਨੂੰ ਟ੍ਰੈਕਟ ਨਾਲ ਸ਼ੁਰੂ ਕਰਦੇ ਹੋਏ ਪੇਸ਼ਕਾਰੀ ਦੇਣ ਦੁਆਰਾ ਮੈਂ ਚੰਗੀ ਸਫ਼ਲਤਾ ਪਾ ਰਿਹਾ ਹਾਂ।” ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਪਹਿਲੀ ਮੁਲਾਕਾਤ ਤੇ ਬਾਈਬਲ ਅਧਿਐਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲਈ ਪਹਿਲੀ ਮੁਲਾਕਾਤ ਤੇ ਹੀ ਕਿਸੇ ਇਕ ਟ੍ਰੈਕਟ ਤੋਂ ਕੁਝ ਪੈਰਿਆਂ ਦੀ ਚਰਚਾ ਕਰੋ, ਫਿਰ ਅਗਲੀ ਮੁਲਾਕਾਤ ਤੇ ਕੁਝ ਹੋਰ ਪੈਰਿਆਂ ਦੀ ਚਰਚਾ ਕਰੋ ਅਤੇ ਅਖ਼ੀਰ ਵਿਚ ਟ੍ਰੈਕਟ ਖ਼ਤਮ ਕਰੋ, ਜਿਸ ਸਮੇਂ ਤਕ ਘਰ-ਸੁਆਮੀ ਸ਼ਾਇਦ ਗਿਆਨ ਪੁਸਤਕ ਜਾਂ ਮੰਗ ਵੱਡੀ ਪੁਸਤਿਕਾ ਤੋਂ ਬਾਈਬਲ ਅਧਿਐਨ ਸਵੀਕਾਰ ਕਰਨ ਲਈ ਤਿਆਰ ਹੋਵੇਗਾ। ਜਾਂ ਹੋ ਸਕਦਾ ਹੈ ਕਿ ਘਰ-ਸੁਆਮੀ ਕਿਸੇ ਦੂਜੇ ਟ੍ਰੈਕਟ, ਜਿਵੇਂ ਕਿ ਇੱਕ ਸ਼ਾਂਤੀਪੂਰਣ ਨਵੇਂ ਸੰਸਾਰ ਵਿੱਚ ਜੀਵਨ, ਵਿੱਚੋਂ ਅਜਿਹੀ ਚਰਚਾ ਜਾਰੀ ਰੱਖਣੀ ਚਾਹੇ।
6 ਟ੍ਰੈਕਟਾਂ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰੋ। ਸਾਡੇ ਟ੍ਰੈਕਟ ਉੱਤੇ ਦਿੱਤੀਆਂ ਸੁੰਦਰ ਚੋਣਵੀਆਂ ਤਸਵੀਰਾਂ ਅਤੇ ਮਨਮੋਹਕ ਸਿਰਲੇਖਾਂ ਦੁਆਰਾ ਕੋਈ ਵੀ ਆਕਰਸ਼ਿਤ ਹੋਵੇਗਾ। ਤੁਸੀਂ ਆਸਾਨੀ ਨਾਲ ਆਪਣੀ ਕਮੀਜ਼ ਜਾਂ ਕੋਟ ਦੀ ਜੇਬ ਵਿਚ, ਬਟੂਏ ਜਾਂ ਬ੍ਰੀਫ-ਕੇਸ ਵਿਚ ਕੁਝ ਟ੍ਰੈਕਟ ਰੱਖ ਸਕਦੇ ਹੋ, ਤਾਂਕਿ ਇਹ ਨਾ ਕੇਵਲ ਆਪਣੀ ਬਾਕਾਇਦਾ ਸੇਵਕਾਈ ਦੇ ਦੌਰਾਨ, ਬਲਕਿ ਜਿੱਥੇ ਕਿਤੇ ਵੀ ਲੋਕ ਮਿਲਣ, ਉੱਥੇ ਉਨ੍ਹਾਂ ਨੂੰ ਦੇਣ ਲਈ ਤਿਆਰ ਹੋਣ। (yb89 ਸਫ਼ਾ 59) ਇਹ ਹਰ ਸਮੇਂ ਅਤੇ ਹਰ ਜਗ੍ਹਾ ਤੇ, ਸਭ ਤਰ੍ਹਾਂ ਦੇ ਲੋਕਾਂ ਨਾਲ ਸਮਝ ਦੀਆਂ ਗੱਲਾਂ-ਬਾਤਾਂ ਸ਼ੁਰੂ ਕਰਨ ਲਈ ਬਿਲਕੁਲ ਉਪਯੁਕਤ ਹਨ। ਸਾਡਾ ਟੀਚਾ ਇਕ ਦਿਲਚਸਪ ਵਿਸ਼ੇ ਉੱਤੇ ਗੱਲ-ਬਾਤ ਸ਼ੁਰੂ ਕਰ ਕੇ ਇਕ ਬਾਈਬਲ ਅਧਿਐਨ ਕਰਵਾਉਣ ਦਾ ਹੋਣਾ ਚਾਹੀਦਾ ਹੈ। ਪਹਿਲੀ ਮੁਲਾਕਾਤ ਤੇ ਜਾਂ ਪੁਨਰ-ਮੁਲਾਕਾਤ ਤੇ ਕੁਝ ਅਜਿਹਾ ਕਹਿੰਦੇ ਹੋਏ ਬਾਈਬਲ ਅਧਿਐਨ ਸ਼ੁਰੂ ਕੀਤਾ ਜਾ ਸਕਦਾ ਹੈ:
ਪ੍ਰਕਾਸ਼ਕ: ਨਮਸਤੇ। ਅਸੀਂ ਅੱਜ ਲੋਕਾਂ ਨਾਲ ਜੀਵਨ ਦੇ ਪੱਧਰ ਬਾਰੇ ਗੱਲ ਕਰ ਰਹੇ ਹਾਂ। ਕੀ ਤੁਸੀਂ ਇਸ ਤੋਂ ਸੰਤੁਸ਼ਟ ਹੋ?
ਘਰ-ਸੁਆਮੀ: ਜ਼ਿਆਦਾ ਨਹੀਂ।
ਪ੍ਰਕਾਸ਼ਕ: (ਕੀ ਇਹ ਸੰਸਾਰ ਬਚੇਗਾ? ਟ੍ਰੈਕਟ ਪੇਸ਼ ਕਰਦੇ ਹੋਏ) ਕੁਝ ਲੋਕ ਸੋਚਦੇ ਹਨ ਕਿ ਜੋ ਕੁਝ ਵਾਪਰ ਰਿਹਾ ਹੈ ਉਹ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਹੈ ਅਤੇ ਕਿ ਇਸ ਸੰਸਾਰ ਦਾ ਅੰਤ ਨੇੜੇ ਹੈ। ਤੁਹਾਡਾ ਕੀ ਖ਼ਿਆਲ ਹੈ?
ਘਰ-ਸੁਆਮੀ: ਮੈਨੂੰ ਨਹੀਂ ਪਤਾ। ਇਹ ਹੋ ਵੀ ਸਕਦਾ ਹੈ।
ਹੁਣ ਤੁਸੀਂ ਇਹ ਦਿਖਾਉਣ ਲਈ ਟ੍ਰੈਕਟ ਦੀ ਵਰਤੋਂ ਕਰ ਸਕਦੇ ਹੋ ਕਿ ਪਹਿਲਾਂ ਵੀ ਇਕ ਸੰਸਾਰ ਦਾ ਅੰਤ ਹੋਇਆ ਸੀ ਅਤੇ ਕਿ ਇਸ ਸੰਸਾਰ ਦਾ ਵੀ ਅੰਤ ਹੋਵੇਗਾ। ਸਮਝਾਓ ਕਿ ਇਹ ਇਕ ਸ਼ਾਂਤੀਪੂਰਣ ਨਵੇਂ ਸੰਸਾਰ ਲਈ ਰਾਹ ਖੋਲ੍ਹੇਗਾ। ਗੱਲ-ਬਾਤ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋ, ਅਤੇ ਟ੍ਰੈਕਟ ਦੀ ਵਰਤੋਂ ਕਰਦੇ ਹੋਏ ਦਿਖਾਓ ਕਿ ਇਸ ਸੰਸਾਰ ਦੇ ਅੰਤ ਦਾ ਮਤਲਬ ਸ਼ਾਬਦਿਕ ਆਕਾਸ਼ ਅਤੇ ਧਰਤੀ ਦਾ ਅੰਤ ਨਹੀਂ ਹੈ, ਬਲਕਿ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਅੰਤ ਹੋਵੇਗਾ ਜਿਨ੍ਹਾਂ ਦਾ ਅਸੀਂ ਸਾਮ੍ਹਣਾ ਕਰਦੇ ਹਾਂ। ਸੰਸਾਰ ਦਾ ਅੰਤ ਨੇੜੇ ਹੈ, ਇਸ ਬਾਰੇ ਬਾਈਬਲ ਦੇ ਸਬੂਤ ਉੱਤੇ ਚਰਚਾ ਕਰਨ ਲਈ ਇਕ ਹੋਰ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ।
7 ਵਿਸ਼ਾ ਸ਼ੁਰੂ ਕਰਨ ਲਈ ਇਕ ਹੋਰ ਪੇਸ਼ਕਾਰੀ ਇਹ ਹੋ ਸਕਦੀ ਹੈ:
“ਅਸੀਂ ਆਪਣੇ ਗੁਆਂਢੀਆਂ ਅਤੇ ਮਿੱਤਰਾਂ ਨਾਲ ਇਸ ਸੰਸਾਰ ਦੇ ਭਵਿੱਖ ਬਾਰੇ ਗੱਲ ਕਰ ਰਹੇ ਹਾਂ। ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਲੋਕ ਮਹਿਸੂਸ ਕਰਦੇ ਹਨ ਕਿ ਇਹ ਸੰਸਾਰ ਜ਼ਿਆਦਾ ਦੇਰ ਨਹੀਂ ਚੱਲੇਗਾ ਅਤੇ ਛੇਤੀ ਹੀ ਖ਼ਤਮ ਹੋ ਜਾਵੇਗਾ! ਮੈਨੂੰ ਨਹੀਂ ਪਤਾ ਕਿ ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਪਰ ਕਾਫ਼ੀ ਲੋਕ ਵਿਸ਼ਵਾਸ ਕਰਦੇ ਹਨ ਕਿ ਇਹ ਸੰਸਾਰ ਬਚੇਗਾ। ਤੁਸੀਂ ਕੀ ਸੋਚਦੇ ਹੋ?” (ਜਵਾਬ ਲਈ ਸਮਾਂ ਦਿਓ।)
“ਇਸ ਦਿਲਚਸਪ ਵਿਸ਼ੇ ਉੱਤੇ ਮੈਂ ਤੁਹਾਨੂੰ ਇਹ ਟ੍ਰੈਕਟ ਦੇਣਾ ਚਾਹੁੰਦਾ ਹਾਂ। ਦੇਖੋ ਇਸ ਦੇ ਵਿਸ਼ੇ ਦਾ ਕੀ ਸਵਾਲ ਹੈ: ‘ਕੀ ਇਹ ਸੰਸਾਰ ਬਚੇਗਾ?’ ਤੁਸੀਂ ਸਹਿਮਤ ਹੋਵੋਗੇ ਕਿ ਜੇਕਰ ਇਸ ਦਾ ਜਵਾਬ ਹਾਂ ਹੈ ਤਾਂ ਇਹ ਬਹੁਤ ਹੀ ਸੰਤੋਖਜਨਕ ਹੋਵੇਗਾ। ਕੀ ਤੁਸੀਂ ਇਹ ਪਹਿਲਾ ਪੈਰਾ ਪੜ੍ਹੋਗੇ?”
8 ਜਵਾਨ ਅਤੇ ਬਿਰਧ, ਨਵੇਂ ਅਤੇ ਸੱਚਾਈ ਵਿਚ ਲੰਬੇ ਸਮੇਂ ਤੋਂ ਪ੍ਰਕਾਸ਼ਕਾਂ ਨੇ ਟ੍ਰੈਕਟਾਂ ਦੀ ਵੰਡਾਈ ਨੂੰ ਆਸਾਨ ਅਤੇ ਤਾਜ਼ਗੀਦਾਇਕ ਪਾਇਆ ਹੈ ਕਿਉਂਕਿ ਟ੍ਰੈਕਟ ਸਰਲ ਹਨ ਅਤੇ ਇਨ੍ਹਾਂ ਵਿਚ ਚਰਚਾ ਕੀਤੇ ਗਏ ਵਿਸ਼ਿਆਂ ਵਿਚ ਜ਼ਿਆਦਾਤਰ ਲੋਕ ਦਿਲਚਸਪੀ ਰੱਖਦੇ ਹਨ। ਇਕ ਹੋਰ ਸੁਵਿਧਾ ਇਹ ਹੈ ਕਿ ਇਸ ਦੇ ਲਈ ਕੋਈ ਪੈਸਾ ਨਹੀਂ ਲੱਗਦਾ ਹੈ। ਜ਼ਿਆਦਾਤਰ ਲੋਕ ਉਨ੍ਹਾਂ ਚੀਜ਼ਾਂ ਪ੍ਰਤੀ ਅਨੁਕੂਲ ਪ੍ਰਤਿਕ੍ਰਿਆ ਦਿਖਾਉਂਦੇ ਹਨ ਜਿਸ ਲਈ ਕੋਈ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਕ ਸਰਕਟ ਨਿਗਾਹਬਾਨ ਅੱਗੇ ਕਹਿੰਦਾ ਹੈ: “ਖੇਤਰ ਵਿਚ ਇਹ ਸਿੱਟਾ ਨਿਕਲਿਆ ਕਿ ਬਹੁਤ ਸਾਰੇ ਲੋਕਾਂ ਨੇ ਪ੍ਰਕਾਸ਼ਕਾਂ ਨੂੰ ਹੋਰ ਸਮਝਾਉਣ ਲਈ ਵਾਪਸ ਆਉਣ ਦੀ ਦਰਖ਼ਾਸਤ ਕੀਤੀ। ਪ੍ਰਕਾਸ਼ਕਾਂ ਦੇ ਘਰ-ਘਰ ਦੇ ਰਿਕਾਰਡਾਂ ਵਿਚ ਪੁਨਰ-ਮੁਲਾਕਾਤਾਂ ਦੀ ਗਿਣਤੀ ਆਮ ਔਸਤਨ ਨਾਲੋਂ ਜ਼ਿਆਦਾ ਜਾਪਦੀ ਹੈ।” ਕੀ ਤੁਸੀਂ ਟ੍ਰੈਕਟ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ? ਜੇਕਰ ਨਹੀਂ, ਤਾਂ ਕਿਉਂ ਨਹੀਂ ਛੇਤੀ ਤੋਂ ਛੇਤੀ ਇੰਜ ਕਰਨ ਦੀ ਕੋਸ਼ਿਸ਼ ਕਰੋ।
9 ਜਦੋਂ ਤੁਸੀਂ ਉਨ੍ਹਾਂ ਵਿਅਕਤੀਆਂ ਕੋਲ ਵਾਪਸ ਜਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਟ੍ਰੈਕਟ ਦਿੱਤਾ ਸੀ, ਤਾਂ ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਵਿੱਚੋਂ ਉਸ ਵਿਸ਼ੇ ਉੱਤੇ ਜ਼ਿਆਦਾ ਵਿਸਤ੍ਰਿਤ ਜਾਣਕਾਰੀ, ਗਿਆਨ ਪੁਸਤਕ ਦੀ ਇਕ ਕਾਪੀ, ਇੱਕ ਸ਼ਾਂਤੀਪੂਰਣ ਨਵੇਂ ਸੰਸਾਰ ਵਿੱਚ ਜੀਵਨ ਨਾਮਕ ਟ੍ਰੈਕਟ, ਅਤੇ, ਨਿਰਸੰਦੇਹ, ਇਕ ਬਾਈਬਲ ਨਾਲ ਆਪਣੇ ਆਪ ਨੂੰ ਲੈਸ ਕਰੋ। ਇਸ ਵਾਰੀ ਤੁਸੀਂ ਸਮਝਾ ਸਕਦੇ ਹੋ ਕਿ ਸੰਸਾਰ ਕੇਵਲ ਬਚੇਗਾ ਹੀ ਨਹੀਂ ਬਲਕਿ ਸਾਰੀਆਂ ਕੌਮਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਨੇਕਦਿਲ ਅਤੇ ਨਿਮਰ ਲੋਕਾਂ ਨਾਲ ਭਰਿਆ ਹੋਇਆ ਇਕ ਪਰਾਦੀਸ ਵੀ ਬਣੇਗਾ। (ਪਰ. 7:9) ਧਰਤੀ ਨੂੰ ਆਪਣੀ ਮੁਢਲੀ ਸੁੰਦਰਤਾ ਵਿਚ ਮੁੜ ਬਹਾਲ ਕਰਨ ਦੇ ਯਹੋਵਾਹ ਦੇ ਮਹਾਨ ਮਕਸਦ ਉੱਤੇ ਧਿਆਨ ਕੇਂਦ੍ਰਿਤ ਕਰੋ। ਗਿਆਨ ਪੁਸਤਕ ਦੇ ਸਫ਼ੇ 4 ਅਤੇ 5 ਉੱਤੇ ਦਿੱਤੀ ਤਸਵੀਰ ਅਤੇ ਪਹਿਲੇ ਅਧਿਆਇ ਦੇ ਸਿਰਲੇਖ, “ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ!” ਨੂੰ ਨਾਲ ਜੋੜੋ। ਜੇ ਮੁਮਕਿਨ ਹੋਵੇ, ਤਾਂ ਪਹਿਲੇ 3 ਪੈਰਿਆਂ ਦੀ ਚਰਚਾ ਕਰਦੇ ਹੋਏ ਅਧਿਐਨ ਆਰੰਭ ਕਰੋ। ਵਾਪਸ ਜਾਣ ਦਾ ਵਾਅਦਾ ਕਰੋ।
10 ਇਕ ਸਰਕਟ ਨਿਗਾਹਬਾਨ ਰਿਪੋਰਟ ਕਰਦਾ ਹੈ ਕਿ ਵਾਰ-ਵਾਰ ਕੰਮ ਕੀਤੇ ਗਏ ਉਨ੍ਹਾਂ ਖੇਤਰਾਂ ਵਿਚ ਵੀ, ਜਿੱਥੇ ਲੋਕ ਕਦੇ-ਕਦਾਈਂ ਗ਼ਲਤ ਸਮਝ ਬੈਠਦੇ ਹਨ ਕਿ ਅਸੀਂ ਕੇਵਲ ਸਾਹਿੱਤ ਦੇਣ ਵਿਚ ਹੀ ਦਿਲਚਸਪੀ ਰੱਖਦੇ ਹਾਂ, ਟ੍ਰੈਕਟ ਕੀ ਇਹ ਸੰਸਾਰ ਬਚੇਗਾ? ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਲਈ ਸਕਾਰਾਤਮਕ ਹੋਣ ਅਤੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੁਆਰਾ, ਅਸੀਂ ਇਸ ਟ੍ਰੈਕਟ ਨੂੰ ਸੱਚਾਈ ਦੇ ਬੀਜ ਬੀਜਣ ਲਈ ਪੂਰੇ ਵਿਸ਼ਵਾਸ ਨਾਲ ਵਰਤ ਸਕਦੇ ਹਾਂ। ਇਸ ਟ੍ਰੈਕਟ ਦੀ ਅਤੇ ਦੂਜੇ ਟ੍ਰੈਕਟਾਂ ਦੀ ਕਾਫ਼ੀ ਸਪਲਾਈ ਰੱਖੋ ਅਤੇ ਜਿੱਥੇ ਕਿਤੇ ਵੀ ਲੋਕ ਮਿਲਣ, ਉੱਥੇ ਉਨ੍ਹਾਂ ਨਾਲ ਗੱਲ-ਬਾਤ ਸ਼ੁਰੂ ਕਰਨ ਲਈ ਇਨ੍ਹਾਂ ਨੂੰ ਇਸਤੇਮਾਲ ਕਰੋ।
11 ਕਦੇ ਵੀ ਇਹ ਮਹਿਸੂਸ ਨਾ ਕਰੋ ਕਿ ਗੱਲ-ਬਾਤ ਸ਼ੁਰੂ ਕਰਨੀ ਬਹੁਤ ਹੀ ਔਖੀ ਹੈ। ਯਾਦ ਕਰੋ ਕਿ ਰਸੂਲ ਪੌਲੁਸ ਨੇ ਕੀ ਕਿਹਾ ਸੀ, “ਇਹ ਨਹੀਂ ਭਈ ਅਸੀਂ ਆਪ ਤੋਂ ਇਸ ਜੋਗੇ ਹਾਂ . . . ਸਗੋਂ ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ।” (2 ਕੁਰਿੰ. 3:5) ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ। ਪਰਮੇਸ਼ੁਰ ਦੇ ਗਿਆਨ ਦੀ ਕੁੰਜੀ ਇਸਤੇਮਾਲ ਕਰਨ ਦੁਆਰਾ ਉਨ੍ਹਾਂ ਲਈ ਸਦੀਪਕ ਜੀਵਨ ਦਾ ਰਾਹ ਖੋਲ੍ਹਣਾ ਸਾਡੀ ਪਰਮੇਸ਼ੁਰ-ਦਿੱਤ ਨਿਯੁਕਤੀ ਹੈ। ਆਓ ਅਸੀਂ ਸਭ ਤਰ੍ਹਾਂ ਦੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਯਥਾਰਥ ਗਿਆਨ ਦੇਣ ਦੇ ਲਈ ਸਕਾਰਾਤਮਕ ਰਵੱਈਆ ਰੱਖੀਏ ਅਤੇ ਟ੍ਰੈਕਟਾਂ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰੀਏ।