ਅਧਿਆਇ ਸੋਲਾਂ
ਆਪਣੇ ਪਰਿਵਾਰ ਦੇ ਲਈ ਇਕ ਸਥਾਈ ਭਵਿੱਖ ਨਿਸ਼ਚਿਤ ਕਰੋ
1. ਪਰਿਵਾਰਕ ਇੰਤਜ਼ਾਮ ਲਈ ਯਹੋਵਾਹ ਦਾ ਕੀ ਮਕਸਦ ਸੀ?
ਜਦੋਂ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਵਿਆਹ ਵਿਚ ਇਕੱਠੇ ਕੀਤਾ, ਤਾਂ ਆਦਮ ਨੇ ਆਪਣਾ ਆਨੰਦ ਸਭ ਤੋਂ ਮੁਢਲੀ ਦਰਜ ਕੀਤੀ ਗਈ ਇਬਰਾਨੀ ਕਵਿਤਾ ਸੁਣਾ ਕੇ ਅਭਿਵਿਅਕਤ ਕੀਤਾ। (ਉਤਪਤ 2:22, 23) ਪਰ ਫਿਰ, ਸ੍ਰਿਸ਼ਟੀਕਰਤਾ ਆਪਣੇ ਮਾਨਵ ਬੱਚਿਆਂ ਨੂੰ ਆਨੰਦ ਹੀ ਲਿਆਉਣ ਨਾਲੋਂ ਮਨ ਵਿਚ ਕੁਝ ਜ਼ਿਆਦਾ ਮਕਸਦ ਰੱਖਦਾ ਸੀ। ਉਹ ਚਾਹੁੰਦਾ ਸੀ ਕਿ ਵਿਵਾਹਿਤ ਜੋੜੇ ਅਤੇ ਪਰਿਵਾਰ ਉਸ ਦੀ ਇੱਛਾ ਪੂਰੀ ਕਰਨ। ਉਸ ਨੇ ਪਹਿਲੇ ਜੋੜੇ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28) ਉਹ ਕਿੰਨੀ ਸ਼ਾਨਦਾਰ, ਅਤੇ ਫਲਦਾਰ ਕਾਰਜ-ਨਿਯੁਕਤੀ ਸੀ! ਉਹ ਅਤੇ ਉਨ੍ਹਾਂ ਦੇ ਆਗਾਮੀ ਬੱਚੇ ਕਿੰਨੇ ਖ਼ੁਸ਼ ਹੁੰਦੇ ਜੇਕਰ ਆਦਮ ਅਤੇ ਹੱਵਾਹ ਨੇ ਪੂਰੀ ਆਗਿਆਕਾਰਤਾ ਵਿਚ ਯਹੋਵਾਹ ਦੀ ਇੱਛਾ ਪੂਰੀ ਕੀਤੀ ਹੁੰਦੀ!
2, 3. ਅੱਜ ਪਰਿਵਾਰ ਸਭ ਤੋਂ ਜ਼ਿਆਦਾ ਖ਼ੁਸ਼ੀ ਕਿਵੇਂ ਹਾਸਲ ਕਰ ਸਕਦੇ ਹਨ?
2 ਅੱਜ ਵੀ, ਪਰਿਵਾਰ ਸਭ ਤੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ ਜਦੋਂ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਇਕੱਠੇ ਕੰਮ ਕਰਦੇ ਹਨ। ਰਸੂਲ ਪੌਲੁਸ ਨੇ ਲਿਖਿਆ: “ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ।” (1 ਤਿਮੋਥਿਉਸ 4:8) ਇਕ ਪਰਿਵਾਰ ਜੋ ਈਸ਼ਵਰੀ ਭਗਤੀ ਨਾਲ ਜੀਵਨ ਬਤੀਤ ਕਰਦਾ ਹੈ ਅਤੇ ਜੋ ਬਾਈਬਲ ਵਿਚ ਪਾਏ ਜਾਂਦੇ ਯਹੋਵਾਹ ਦੇ ਮਾਰਗ-ਦਰਸ਼ਨ ਦੀ ਪੈਰਵੀ ਕਰਦਾ ਹੈ ਉਹ ‘ਹੁਣ ਦੇ ਜੀਵਨ’ ਵਿਚ ਖ਼ੁਸ਼ੀ ਹਾਸਲ ਕਰੇਗਾ। (ਜ਼ਬੂਰ 1:1-3; 119:105; 2 ਤਿਮੋਥਿਉਸ 3:16) ਜੇਕਰ ਪਰਿਵਾਰ ਦਾ ਕੇਵਲ ਇਕ ਹੀ ਸਦੱਸ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਦਾ ਹੈ, ਤਾਂ ਮਾਮਲੇ ਉਸ ਪਰਿਸਥਿਤੀ ਨਾਲੋਂ ਬਿਹਤਰ ਹੁੰਦੇ ਹਨ ਜਿੱਥੇ ਕੋਈ ਵੀ ਨਹੀਂ ਕਰਦਾ ਹੈ।
3 ਇਸ ਪੁਸਤਕ ਨੇ ਅਨੇਕ ਬਾਈਬਲ ਸਿਧਾਂਤਾਂ ਦੀ ਚਰਚਾ ਕੀਤੀ ਹੈ ਜੋ ਪਰਿਵਾਰਕ ਖ਼ੁਸ਼ੀ ਨੂੰ ਯੋਗਦਾਨ ਦਿੰਦੇ ਹਨ। ਇਹ ਸੰਭਵ ਹੈ ਕਿ ਤੁਸੀਂ ਧਿਆਨ ਦਿੱਤਾ ਹੋਵੇ ਕਿ ਇਸ ਪੁਸਤਕ ਦੇ ਦੌਰਾਨ ਇਨ੍ਹਾਂ ਵਿੱਚੋਂ ਕੁਝ ਵਾਰ-ਵਾਰ ਪ੍ਰਗਟ ਹੁੰਦੇ ਹਨ। ਕਿਉਂ? ਕਿਉਂਕਿ ਉਹ ਉਨ੍ਹਾਂ ਸ਼ਕਤੀਸ਼ਾਲੀ ਸੱਚਾਈਆਂ ਨੂੰ ਦਰਸਾਉਂਦੇ ਹਨ ਜੋ ਪਰਿਵਾਰਕ ਜੀਵਨ ਦੇ ਵਿਵਿਧ ਪਹਿਲੂਆਂ ਵਿਚ ਸਾਰਿਆਂ ਦੇ ਭਲੇ ਲਈ ਕੰਮ ਕਰਦੇ ਹਨ। ਇਕ ਪਰਿਵਾਰ ਜੋ ਇਨ੍ਹਾਂ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਦਾ ਜਤਨ ਕਰਦਾ ਹੈ ਪਾਉਂਦਾ ਹੈ ਕਿ ਈਸ਼ਵਰੀ ਭਗਤੀ ਸੱਚ-ਮੁੱਚ ‘ਹੁਣ ਦੇ ਜੀਵਨ ਦਾ ਵਾਇਦਾ ਕਰਦੀ ਹੈ।’ ਆਓ ਅਸੀਂ ਉਨ੍ਹਾਂ ਵਿੱਚੋਂ ਚਾਰ ਮਹੱਤਵਪੂਰਣ ਸਿਧਾਂਤਾਂ ਉੱਤੇ ਧਿਆਨ ਦੇਈਏ।
ਆਤਮ-ਸੰਜਮ ਦੀ ਮਹੱਤਤਾ
4. ਵਿਆਹ ਵਿਚ ਆਤਮ-ਸੰਜਮ ਕਿਉਂ ਅਤਿ-ਮਹੱਤਵਪੂਰਣ ਹੈ?
4 ਰਾਜਾ ਸੁਲੇਮਾਨ ਨੇ ਕਿਹਾ: “ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।” (ਕਹਾਉਤਾਂ 25:28; 29:11) ‘ਆਪਣੀ ਰੂਹ ਉੱਤੇ ਵੱਸ ਰੱਖਣਾ,’ ਅਰਥਾਤ ਆਤਮ-ਸੰਜਮ ਦਾ ਅਭਿਆਸ ਕਰਨਾ, ਉਨ੍ਹਾਂ ਦੇ ਲਈ ਅਤਿ-ਮਹੱਤਵਪੂਰਣ ਹੈ ਜੋ ਇਕ ਸੁਖੀ ਵਿਆਹ ਚਾਹੁੰਦੇ ਹਨ। ਵਿਨਾਸ਼ਕ ਮਨੋਭਾਵਾਂ ਜਿਵੇਂ ਕਿ ਕ੍ਰੋਧ ਜਾਂ ਅਨੈਤਿਕ ਕਾਮ-ਵਾਸ਼ਨਾ ਦੇ ਸਾਮ੍ਹਣੇ ਝੁੱਕ ਜਾਣਾ, ਅਜਿਹਾ ਨੁਕਸਾਨ ਪਹੁੰਚਾਵੇਗਾ ਜਿਸ ਨੂੰ ਸੁਧਾਰਨ ਲਈ ਕਾਫ਼ੀ ਲੰਬਾ ਸਮਾਂ ਲੱਗੇਗਾ—ਜੇਕਰ ਇਹ ਕਦੇ ਸੁਧਾਰਿਆ ਜਾ ਵੀ ਸਕੇ।
5. ਇਕ ਅਪੂਰਣ ਮਾਨਵ ਆਤਮ-ਸੰਜਮ ਨੂੰ ਕਿਵੇਂ ਵਿਕਸਿਤ ਕਰ ਸਕਦਾ ਹੈ, ਅਤੇ ਕਿਹੜੇ ਫ਼ਾਇਦਿਆਂ ਨਾਲ?
5 ਬਿਨਾਂ ਕਿਸੇ ਸ਼ੱਕ, ਆਦਮ ਦਾ ਕੋਈ ਵੀ ਵੰਸ਼ਜ ਆਪਣੇ ਅਪੂਰਣ ਸਰੀਰ ਉੱਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਸਕਦਾ ਹੈ। (ਰੋਮੀਆਂ 7:21, 22) ਫਿਰ ਵੀ, ਆਤਮ-ਸੰਜਮ ਆਤਮਾ ਦਾ ਇਕ ਫਲ ਹੈ। (ਗਲਾਤੀਆਂ 5:22, 23) ਇਸ ਕਰਕੇ, ਜੇਕਰ ਅਸੀਂ ਇਸ ਗੁਣ ਲਈ ਪ੍ਰਾਰਥਨਾ ਕਰੀਏ, ਜੇਕਰ ਅਸੀਂ ਸ਼ਾਸਤਰ ਵਿਚ ਪਾਈ ਜਾਂਦੀ ਉਪਯੁਕਤ ਸਲਾਹ ਨੂੰ ਲਾਗੂ ਕਰੀਏ, ਨਾਲੇ ਜੇਕਰ ਅਸੀਂ ਉਨ੍ਹਾਂ ਦੇ ਨਾਲ ਸੰਗਤ ਰੱਖੀਏ ਜੋ ਇਸ ਨੂੰ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਤੋਂ ਪਰਹੇਜ਼ ਕਰੀਏ ਜੋ ਨਹੀਂ ਕਰਦੇ ਹਨ, ਤਾਂ ਪਰਮੇਸ਼ੁਰ ਦੀ ਆਤਮਾ ਸਾਡੇ ਵਿਚ ਆਤਮ-ਸੰਜਮ ਪੈਦਾ ਕਰੇਗੀ। (ਜ਼ਬੂਰ 119:100, 101, 130; ਕਹਾਉਤਾਂ 13:20; 1 ਪਤਰਸ 4:7) ਅਜਿਹੀ ਕ੍ਰਿਆ-ਵਿਧੀ ਸਾਨੂੰ ਉਦੋਂ ‘ਹਰਾਮਕਾਰੀ ਤੋਂ ਭੱਜਣ’ ਵਿਚ ਮਦਦ ਕਰੇਗੀ, ਜਦੋਂ ਅਸੀਂ ਲਲਚਾਏ ਵੀ ਜਾਂਦੇ ਹਾਂ। (1 ਕੁਰਿੰਥੀਆਂ 6:18) ਅਸੀਂ ਹਿੰਸਾ ਨੂੰ ਰੱਦ ਕਰਾਂਗੇ ਅਤੇ ਨਸ਼ਈਪੁਣੇ ਤੋਂ ਪਰਹੇਜ਼ ਕਰਾਂਗੇ ਜਾਂ ਉਸ ਉੱਤੇ ਜੇਤੂ ਹੋਵਾਂਗੇ। ਅਤੇ ਅਸੀਂ ਉਕਸਾਹਟਾਂ ਅਤੇ ਕਠਿਨ ਪਰਿਸਥਿਤੀਆਂ ਦੇ ਨਾਲ ਜ਼ਿਆਦਾ ਸ਼ਾਂਤੀ ਨਾਲ ਨਿਭਾਂਗੇ। ਇੰਜ ਹੋਵੇ ਕਿ ਸਭ—ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ—ਆਤਮਾ ਦੇ ਇਸ ਅਤਿ-ਮਹੱਤਵਪੂਰਣ ਫਲ ਨੂੰ ਵਿਕਸਿਤ ਕਰਨਾ ਸਿੱਖਣ।—ਜ਼ਬੂਰ 119:1, 2.
ਸਰਦਾਰੀ ਦਾ ਉਚਿਤ ਦ੍ਰਿਸ਼ਟੀਕੋਣ
6. (ੳ) ਈਸ਼ਵਰੀ ਤੌਰ ਤੇ ਸਥਾਪਿਤ ਸਰਦਾਰੀ ਦੀ ਕੀ ਤਰਤੀਬ ਹੈ? (ਅ) ਇਕ ਪੁਰਸ਼ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਜੇਕਰ ਉਸ ਦੀ ਸਰਦਾਰੀ ਨੇ ਉਸ ਦੇ ਪਰਿਵਾਰ ਨੂੰ ਸੁਖ ਲਿਆਉਣਾ ਹੈ?
6 ਸਰਦਾਰੀ ਦੀ ਸਵੀਕ੍ਰਿਤੀ, ਦੂਜਾ ਮਹੱਤਵਪੂਰਣ ਸਿਧਾਂਤ ਹੈ। ਪੌਲੁਸ ਨੇ ਮਾਮਲਿਆਂ ਦੀ ਉਚਿਤ ਤਰਤੀਬ ਨੂੰ ਵਰਣਨ ਕੀਤਾ ਜਦੋਂ ਉਸ ਨੇ ਕਿਹਾ: “ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਇਸ ਦਾ ਅਰਥ ਹੈ ਕਿ ਪਰਿਵਾਰ ਵਿਚ ਇਕ ਪੁਰਸ਼ ਅਗਵਾਈ ਕਰਦਾ ਹੈ, ਉਸ ਦੀ ਪਤਨੀ ਨਿਸ਼ਠਾ ਨਾਲ ਸਮਰਥਨ ਦਿੰਦੀ ਹੈ, ਅਤੇ ਬੱਚੇ ਆਪਣੇ ਮਾਪਿਆਂ ਦੇ ਆਗਿਆਕਾਰ ਹੁੰਦੇ ਹਨ। (ਅਫ਼ਸੀਆਂ 5:22-25, 28-33; 6:1-4) ਖ਼ੈਰ, ਧਿਆਨ ਦਿਓ ਕਿ ਸਰਦਾਰੀ ਉਦੋਂ ਹੀ ਖ਼ੁਸ਼ੀ ਵਿਚ ਪਰਿਣਿਤ ਹੁੰਦੀ ਹੈ ਜਦੋਂ ਉਹ ਇਕ ਉਚਿਤ ਢੰਗ ਨਾਲ ਚਲਾਈ ਜਾਂਦੀ ਹੈ। ਪਤੀ ਜੋ ਈਸ਼ਵਰੀ ਭਗਤੀ ਦੇ ਨਾਲ ਜੀਵਨ ਬਤੀਤ ਕਰਦੇ ਹਨ ਜਾਣਦੇ ਹਨ ਕਿ ਸਰਦਾਰੀ ਤਾਨਾਸ਼ਾਹੀ ਨਹੀਂ ਹੈ। ਉਹ ਯਿਸੂ, ਆਪਣੇ ਸਿਰ, ਦਾ ਅਨੁਕਰਣ ਕਰਦੇ ਹਨ। ਭਾਵੇਂ ਕਿ ਯਿਸੂ ਨੇ “ਸਭਨਾਂ ਵਸਤਾਂ ਉੱਤੇ ਸਿਰ” ਬਣਨਾ ਸੀ, ਉਹ “ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ . . . ਆਇਆ” ਸੀ। (ਅਫ਼ਸੀਆਂ 1:22; ਮੱਤੀ 20:28) ਇਕ ਸਮਾਨ ਤਰੀਕੇ ਨਾਲ, ਇਕ ਮਸੀਹੀ ਪੁਰਸ਼ ਖ਼ੁਦ ਦੇ ਲਾਭ ਲਈ ਨਹੀਂ, ਬਲਕਿ ਆਪਣੀ ਪਤਨੀ ਅਤੇ ਬੱਚਿਆਂ ਦਿਆਂ ਹਿਤਾਂ ਦੀ ਦੇਖ-ਭਾਲ ਕਰਨ ਲਈ ਸਰਦਾਰੀ ਚਲਾਉਂਦਾ ਹੈ।—1 ਕੁਰਿੰਥੀਆਂ 13:4, 5.
7. ਇਕ ਪਤਨੀ ਨੂੰ ਪਰਿਵਾਰ ਵਿਚ ਆਪਣੀ ਪਰਮੇਸ਼ੁਰ-ਨਿਯੁਕਤ ਭੂਮਿਕਾ ਅਦਾ ਕਰਨ ਲਈ ਕਿਹੜੇ ਸ਼ਾਸਤਰ ਸੰਬੰਧੀ ਸਿਧਾਂਤ ਮਦਦ ਕਰਨਗੇ?
7 ਆਪਣੀ ਭੂਮਿਕਾ ਦੇ ਸੰਬੰਧ ਵਿਚ, ਉਹ ਪਤਨੀ ਜੋ ਈਸ਼ਵਰੀ ਭਗਤੀ ਦੇ ਨਾਲ ਜੀਵਨ ਬਤੀਤ ਕਰਦੀ ਹੈ ਆਪਣੇ ਪਤੀ ਨਾਲ ਮੁਕਾਬਲਾ ਕਰਨ ਜਾਂ ਉਸ ਉੱਤੇ ਪ੍ਰਬਲ ਹੋਣ ਨੂੰ ਨਹੀਂ ਭਾਲਦੀ ਹੈ। ਉਹ ਉਸ ਨੂੰ ਸਮਰਥਨ ਦੇਣ ਅਤੇ ਉਸ ਦੇ ਨਾਲ ਸਹਿਕਾਰੀ ਹੋਣ ਵਿਚ ਖ਼ੁਸ਼ ਹੈ। ਬਾਈਬਲ ਕਦੇ-ਕਦਾਈਂ ਇਕ ਪਤਨੀ ਦਾ ਆਪਣੇ ਪਤੀ ਦੀ ‘ਮਲਕੀਅਤ ਹੋਣ’ ਬਾਰੇ ਜ਼ਿਕਰ ਕਰਦੀ ਹੈ, ਜੋ ਤੱਥ ਕੋਈ ਵੀ ਸ਼ੱਕ ਨਹੀਂ ਰਹਿਣ ਦਿੰਦਾ ਹੈ ਕਿ ਉਹ ਉਸ ਦਾ ਸਿਰ ਹੈ। (ਉਤਪਤ 20:3, ਨਿਵ) ਵਿਆਹ ਦੁਆਰਾ ਉਹ “ਭਰਤਾ ਦੀ ਸ਼ਰਾ” ਦੇ ਅਧੀਨ ਆਉਂਦੀ ਹੈ। (ਰੋਮੀਆਂ 7:2) ਨਾਲ ਹੀ, ਬਾਈਬਲ ਉਸ ਨੂੰ ਇਕ “ਮਦਦਗਾਰ” ਅਤੇ ਇਕ “ਪੂਰਕ” ਵਜੋਂ ਜ਼ਿਕਰ ਕਰਦੀ ਹੈ। (ਉਤਪਤ 2:20, ਨਿਵ) ਉਹ ਉਨ੍ਹਾਂ ਗੁਣਾਂ ਅਤੇ ਯੋਗਤਾਵਾਂ ਦੀ ਪੂਰਤੀ ਕਰਦੀ ਹੈ ਜੋ ਉਸ ਦੇ ਪਤੀ ਵਿਚ ਨਹੀਂ ਪਾਏ ਜਾਂਦੇ ਹਨ, ਅਤੇ ਉਹ ਉਸ ਨੂੰ ਲੋੜੀਂਦਾ ਸਮਰਥਨ ਦਿੰਦੀ ਹੈ। (ਕਹਾਉਤਾਂ 31:10-31) ਬਾਈਬਲ ਇਹ ਵੀ ਕਹਿੰਦੀ ਹੈ ਕਿ ਇਕ ਪਤਨੀ ਇਕ “ਸਾਥਣ” ਹੈ, ਜੋ ਆਪਣੇ ਸਾਥੀ ਦੇ ਨਾਲ-ਨਾਲ ਕੰਮ ਕਰਦੀ ਹੈ। (ਮਲਾਕੀ 2:14) ਇਹ ਸ਼ਾਸਤਰ ਸੰਬੰਧੀ ਸਿਧਾਂਤ ਇਕ ਪਤੀ ਅਤੇ ਇਕ ਪਤਨੀ ਨੂੰ ਇਕ ਦੂਜੇ ਦੀ ਪਦਵੀ ਦੀ ਕਦਰ ਕਰਨ ਅਤੇ ਉਚਿਤ ਆਦਰ ਅਤੇ ਮਾਣ ਸਹਿਤ ਇਕ ਦੂਜੇ ਨਾਲ ਵਰਤਾਉ ਕਰਨ ਲਈ ਮਦਦ ਕਰਦੇ ਹਨ।
‘ਸੁਣਨ ਵਿੱਚ ਕਾਹਲੇ ਬਣੋ’
8, 9. ਕੁਝ ਸਿਧਾਂਤਾਂ ਦੀ ਵਿਆਖਿਆ ਕਰੋ ਜੋ ਪਰਿਵਾਰ ਵਿਚ ਸਾਰਿਆਂ ਨੂੰ ਆਪਣੇ ਸੰਚਾਰ ਹੁਨਰ ਬਿਹਤਰ ਬਣਾਉਣ ਲਈ ਮਦਦ ਕਰਨਗੇ।
8 ਇਸ ਪੁਸਤਕ ਵਿਚ ਸੰਚਾਰ ਦੀ ਜ਼ਰੂਰਤ ਅਕਸਰ ਉਜਾਗਰ ਕੀਤੀ ਗਈ ਹੈ। ਕਿਉਂ? ਕਿਉਂਕਿ ਉਦੋਂ ਮਾਮਲਿਆਂ ਨੂੰ ਸੁਲਝਾਉਣਾ ਸੌਖਾ ਹੁੰਦਾ ਹੈ ਜਦੋਂ ਲੋਕ ਆਪਸ ਵਿਚ ਗੱਲਾਂ ਕਰਦੇ ਅਤੇ ਇਕ ਦੂਜੇ ਦੀ ਅਸਲੀ ਤਰ੍ਹਾਂ ਨਾਲ ਗੱਲ ਸੁਣਦੇ ਹਨ। ਇਸ ਗੱਲ ਉੱਤੇ ਵਾਰ-ਵਾਰ ਜ਼ੋਰ ਦਿੱਤਾ ਗਿਆ ਸੀ ਕਿ ਸੰਚਾਰ ਦੋ-ਦਿਸ਼ਾ ਸੜਕ ਹੈ। ਚੇਲੇ ਯਾਕੂਬ ਨੇ ਇਸ ਤਰ੍ਹਾਂ ਵਿਅਕਤ ਕੀਤਾ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।”—ਯਾਕੂਬ 1:19.
9 ਇਸ ਬਾਰੇ ਵੀ ਧਿਆਨ ਰੱਖਣਾ ਮਹੱਤਵਪੂਰਣ ਹੈ ਕਿ ਅਸੀਂ ਕਿਵੇਂ ਬੋਲਦੇ ਹਾਂ। ਜਲਦਬਾਜ਼ੀ ਨਾਲ ਕਹੇ ਗਏ, ਝਗੜਾਲੂ, ਜਾਂ ਸਖ਼ਤ ਆਲੋਚਨਾਤਮਕ ਸ਼ਬਦਾਂ ਨਾਲ ਇਕ ਸਫ਼ਲ ਸੰਚਾਰ ਨਹੀਂ ਕਾਇਮ ਹੁੰਦਾ ਹੈ। (ਕਹਾਉਤਾਂ 15:1; 21:9; 29:11, 20) ਭਾਵੇਂ ਜੋ ਅਸੀਂ ਕਹਿੰਦੇ ਹਾਂ ਠੀਕ ਹੀ ਹੋਵੇ, ਜੇਕਰ ਉਹ ਇਕ ਕਠੋਰ, ਘਮੰਡੀ, ਜਾਂ ਅਸੰਵੇਦਨਸ਼ੀਲ ਢੰਗ ਨਾਲ ਅਭਿਵਿਅਕਤ ਕੀਤਾ ਜਾਂਦਾ ਹੈ, ਸੰਭਵ ਹੈ ਕਿ ਉਹ ਭਲੇ ਦੀ ਬਜਾਇ ਜ਼ਿਆਦਾ ਨੁਕਸਾਨ ਪਹੁੰਚਾਵੇਗਾ। ਸਾਡੀ ਬੋਲੀ ਸੁਆਦਲੀ, ਅਰਥਾਤ “ਸਲੂਣੀ” ਹੋਣੀ ਚਾਹੀਦੀ ਹੈ। (ਕੁਲੁੱਸੀਆਂ 4:6) ਸਾਡੇ ਲਫਜ਼ “ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ” ਹੋਣੇ ਚਾਹੀਦੇ ਹਨ। (ਕਹਾਉਤਾਂ 25:11) ਉਨ੍ਹਾਂ ਪਰਿਵਾਰਾਂ ਨੇ ਜੋ ਅੱਛੀ ਤਰ੍ਹਾਂ ਨਾਲ ਸੰਚਾਰ ਕਰਨਾ ਸਿੱਖਦੇ ਹਨ ਖ਼ੁਸ਼ੀ ਪ੍ਰਾਪਤ ਕਰਨ ਵਿਚ ਇਕ ਵੱਡਾ ਕਦਮ ਚੁੱਕਿਆ ਹੈ।
ਪ੍ਰੇਮ ਦੀ ਅਤਿ-ਮਹੱਤਵਪੂਰਣ ਭੂਮਿਕਾ
10. ਵਿਆਹ ਵਿਚ ਕਿਸ ਪ੍ਰਕਾਰ ਦਾ ਪ੍ਰੇਮ ਅਤਿ-ਮਹੱਤਵਪੂਰਣ ਹੈ?
10 ਸ਼ਬਦ “ਪ੍ਰੇਮ” ਵਾਰ-ਵਾਰ ਇਸ ਪੁਸਤਕ ਵਿਚ ਪ੍ਰਗਟ ਹੁੰਦਾ ਹੈ। ਕੀ ਤੁਹਾਨੂੰ ਪ੍ਰਾਥਮਿਕ ਤੌਰ ਤੇ ਜ਼ਿਕਰ ਕੀਤੇ ਗਏ ਉਸ ਪ੍ਰਕਾਰ ਦਾ ਪ੍ਰੇਮ ਯਾਦ ਹੈ? ਇਹ ਸੱਚ ਹੈ ਕਿ ਰੋਮਾਂਟਿਕ ਪ੍ਰੇਮ (ਯੂਨਾਨੀ, ਈਰੌਸ) ਵਿਆਹ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ, ਅਤੇ ਸਫ਼ਲ ਵਿਆਹਾਂ ਵਿਚ, ਇਕ ਪਤੀ ਅਤੇ ਇਕ ਪਤਨੀ ਦੇ ਵਿਚਕਾਰ ਗਹਿਰਾ ਸਨੇਹ ਅਤੇ ਮਿੱਤਰਤਾ (ਯੂਨਾਨੀ, ਫ਼ਿਲਿਆ) ਉਤਪੰਨ ਹੁੰਦੇ ਹਨ। ਪਰੰਤੂ ਇਸ ਤੋਂ ਵੀ ਹੋਰ ਮਹੱਤਵਪੂਰਣ ਉਹ ਪ੍ਰੇਮ ਹੈ ਜੋ ਯੂਨਾਨੀ ਸ਼ਬਦ ਅਗਾਪੇ ਦੁਆਰਾ ਦਰਸਾਇਆ ਜਾਂਦਾ ਹੈ। ਇਹ ਉਹ ਪ੍ਰੇਮ ਹੈ ਜੋ ਅਸੀਂ ਯਹੋਵਾਹ ਲਈ, ਯਿਸੂ ਲਈ, ਅਤੇ ਆਪਣੇ ਗੁਆਂਢੀ ਦੇ ਲਈ ਵਿਕਸਿਤ ਕਰਦੇ ਹਾਂ। (ਮੱਤੀ 22:37-39) ਇਹ ਉਹ ਪ੍ਰੇਮ ਹੈ ਜੋ ਯਹੋਵਾਹ ਮਾਨਵਜਾਤੀ ਲਈ ਪ੍ਰਗਟ ਕਰਦਾ ਹੈ। (ਯੂਹੰਨਾ 3:16) ਕਿੰਨਾ ਅਦਭੁਤ ਕਿ ਅਸੀਂ ਇਸੇ ਹੀ ਤਰ੍ਹਾਂ ਦਾ ਪ੍ਰੇਮ ਆਪਣੇ ਵਿਆਹ ਸਾਥੀ ਅਤੇ ਬੱਚਿਆਂ ਦੇ ਲਈ ਪ੍ਰਦਰਸ਼ਿਤ ਕਰ ਸਕਦੇ ਹਾਂ!—1 ਯੂਹੰਨਾ 4:19.
11. ਪ੍ਰੇਮ ਇਕ ਵਿਆਹ ਦੇ ਭਲੇ ਲਈ ਕਿਵੇਂ ਕੰਮ ਕਰਦਾ ਹੈ?
11 ਵਿਆਹ ਵਿਚ ਇਹ ਬੁਲੰਦ ਪ੍ਰੇਮ ਵਾਸਤਵ ਵਿਚ ਇਕ “ਸੰਪੂਰਨਤਾਈ ਦਾ ਬੰਧ” ਹੈ। (ਕੁਲੁੱਸੀਆਂ 3:14) ਇਹ ਇਕ ਜੋੜੇ ਨੂੰ ਇਕੱਠੇ ਬੰਨ੍ਹਦਾ ਹੈ ਅਤੇ ਉਨ੍ਹਾਂ ਵਿਚ ਉਹ ਕਰਨ ਦੀ ਇੱਛਾ ਉਤੇਜਿਤ ਕਰਦਾ ਹੈ ਜੋ ਇਕ ਦੂਸਰੇ ਦੇ ਲਈ ਅਤੇ ਉਨ੍ਹਾਂ ਦੇ ਬੱਚਿਆਂ ਦੇ ਲਈ ਸਭ ਤੋਂ ਬਿਹਤਰ ਹੈ। ਜਦੋਂ ਪਰਿਵਾਰ ਕਠਿਨ ਪਰਿਸਥਿਤੀਆਂ ਦਾ ਸਾਮ੍ਹਣਾ ਕਰਦੇ ਹਨ, ਤਾਂ ਪ੍ਰੇਮ ਉਨ੍ਹਾਂ ਨੂੰ ਇਕਮੁੱਠ ਹੋ ਕੇ ਮਾਮਲਿਆਂ ਨਾਲ ਨਿਭਣ ਲਈ ਮਦਦ ਕਰਦਾ ਹੈ। ਜਿਉਂ-ਜਿਉਂ ਹੀ ਇਕ ਜੋੜਾ ਇਕੱਠੇ ਬਿਰਧ ਹੁੰਦੇ ਹਨ, ਪ੍ਰੇਮ ਉਨ੍ਹਾਂ ਨੂੰ ਇਕ ਦੂਜੇ ਨੂੰ ਸਮਰਥਨ ਦੇਣ ਅਤੇ ਇਕ ਦੂਜੇ ਦੀ ਕਦਰ ਕਰਨੀ ਜਾਰੀ ਰੱਖਣ ਵਿਚ ਮਦਦ ਕਰਦਾ ਹੈ। “ਪ੍ਰੇਮ . . . ਆਪ ਸੁਆਰਥੀ ਨਹੀਂ, . . . ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।”—1 ਕੁਰਿੰਥੀਆਂ 13:4-8.
12. ਇਕ ਵਿਵਾਹਿਤ ਜੋੜੇ ਦੇ ਵੱਲੋਂ ਪਰਮੇਸ਼ੁਰ ਦੇ ਲਈ ਪ੍ਰੇਮ ਉਨ੍ਹਾਂ ਦੇ ਵਿਆਹ ਨੂੰ ਕਿਉਂ ਮਜ਼ਬੂਤ ਬਣਾਉਂਦਾ ਹੈ?
12 ਵਿਆਹ ਦਾ ਸੰਜੋਗ ਖ਼ਾਸ ਤੌਰ ਤੇ ਉਦੋਂ ਮਜ਼ਬੂਤ ਹੁੰਦਾ ਹੈ ਜਦੋਂ ਉਹ ਵਿਵਾਹਿਤ ਸਾਥੀਆਂ ਵਿਚਕਾਰ ਪ੍ਰੇਮ ਨਾਲ ਹੀ ਨਹੀਂ, ਪਰੰਤੂ ਪ੍ਰਾਥਮਿਕ ਤੌਰ ਤੇ ਯਹੋਵਾਹ ਲਈ ਪ੍ਰੇਮ ਨਾਲ ਬੰਨ੍ਹਿਆ ਹੁੰਦਾ ਹੈ। (ਉਪਦੇਸ਼ਕ ਦੀ ਪੋਥੀ 4:9-12) ਕਿਉਂ? ਖ਼ੈਰ, ਰਸੂਲ ਯੂਹੰਨਾ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।” (1 ਯੂਹੰਨਾ 5:3) ਇਸ ਕਰਕੇ, ਇਕ ਜੋੜੇ ਨੂੰ ਆਪਣੇ ਬੱਚਿਆਂ ਨੂੰ ਈਸ਼ਵਰੀ ਭਗਤੀ ਵਿਚ ਸਿਖਲਾਈ ਦੇਣੀ ਚਾਹੀਦੀ ਹੈ ਕੇਵਲ ਇਸ ਕਾਰਨ ਹੀ ਨਹੀਂ ਕਿ ਉਹ ਆਪਣੇ ਬੱਚਿਆਂ ਦੇ ਨਾਲ ਗਹਿਰੀ ਤਰ੍ਹਾਂ ਪ੍ਰੇਮ ਕਰਦੇ ਹਨ ਪਰੰਤੂ ਕਿਉਂਕਿ ਇਹ ਯਹੋਵਾਹ ਦਾ ਹੁਕਮ ਹੈ। (ਬਿਵਸਥਾ ਸਾਰ 6:6, 7) ਉਨ੍ਹਾਂ ਨੂੰ ਅਨੈਤਿਕਤਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕੇਵਲ ਇਸ ਕਾਰਨ ਹੀ ਨਹੀਂ ਕਿਉਂਕਿ ਉਹ ਇਕ ਦੂਜੇ ਨੂੰ ਪ੍ਰੇਮ ਕਰਦੇ ਹਨ ਪਰੰਤੂ ਮੁੱਖ ਤੌਰ ਤੇ ਕਿਉਂਕਿ ਉਹ ਯਹੋਵਾਹ ਨੂੰ ਪ੍ਰੇਮ ਕਰਦੇ ਹਨ, ਜੋ “ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਜੇਕਰ ਵਿਆਹ ਵਿਚ ਇਕ ਸਾਥੀ ਸਖ਼ਤ ਸਮੱਸਿਆਵਾਂ ਪੈਦਾ ਕਰਦਾ ਵੀ ਹੈ, ਯਹੋਵਾਹ ਲਈ ਪ੍ਰੇਮ ਦੂਜੇ ਸਾਥੀ ਨੂੰ ਬਾਈਬਲ ਸਿਧਾਂਤਾਂ ਦੀ ਪੈਰਵੀ ਕਰੀ ਜਾਣ ਲਈ ਉਤੇਜਿਤ ਕਰੇਗਾ। ਸੱਚ-ਮੁੱਚ ਹੀ, ਮੁਬਾਰਕ ਹਨ ਉਹ ਪਰਿਵਾਰ ਜਿਨ੍ਹਾਂ ਵਿਚ ਇਕ ਦੂਜੇ ਦੇ ਪ੍ਰਤੀ ਪ੍ਰੇਮ ਨੂੰ ਯਹੋਵਾਹ ਲਈ ਪ੍ਰੇਮ ਦੇ ਨਾਲ ਮਜ਼ਬੂਤ ਕੀਤਾ ਗਿਆ ਹੈ!
ਉਹ ਪਰਿਵਾਰ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ
13. ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਦ੍ਰਿੜ੍ਹਤਾ, ਵਿਅਕਤੀਆਂ ਨੂੰ ਆਪਣੀਆਂ ਨਜ਼ਰਾਂ ਸੱਚ-ਮੁੱਚ ਹੀ ਮਹੱਤਵਪੂਰਣ ਚੀਜ਼ਾਂ ਉੱਤੇ ਰੱਖਣ ਵਿਚ ਕਿਵੇਂ ਮਦਦ ਕਰੇਗੀ?
13 ਇਕ ਮਸੀਹੀ ਦਾ ਸਮੁੱਚਾ ਜੀਵਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਉੱਤੇ ਕੇਂਦ੍ਰਿਤ ਹੁੰਦਾ ਹੈ। (ਜ਼ਬੂਰ 143:10) ਈਸ਼ਵਰੀ ਭਗਤੀ ਦਾ ਅਸਲ ਵਿਚ ਇਹੋ ਹੀ ਅਰਥ ਹੈ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਪਰਿਵਾਰਾਂ ਨੂੰ ਵਾਸਤਵ ਵਿਚ ਮਹੱਤਵਪੂਰਣ ਚੀਜ਼ਾਂ ਉੱਤੇ ਆਪਣੀਆਂ ਨਜ਼ਰਾਂ ਰੱਖਣ ਲਈ ਮਦਦ ਕਰਦਾ ਹੈ। (ਫ਼ਿਲਿੱਪੀਆਂ 1:9, 10) ਉਦਾਹਰਣ ਵਜੋਂ, ਯਿਸੂ ਨੇ ਚੇਤਾਵਨੀ ਦਿੱਤੀ: “ਮੈਂ ਮਨੁੱਖ ਨੂੰ ਉਹ ਦੇ ਪਿਓ ਤੋਂ ਅਤੇ ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂੰਹ ਨੂੰ ਉਹ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ। ਅਰ ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ।” (ਮੱਤੀ 10:35, 36) ਯਿਸੂ ਦੀ ਚੇਤਾਵਨੀ ਦੇ ਠੀਕ ਅਨੁਸਾਰ, ਉਸ ਦੇ ਪੈਰੋਕਾਰਾਂ ਵਿੱਚੋਂ ਅਨੇਕਾਂ ਨੂੰ ਪਰਿਵਾਰਕ ਸਦੱਸਾਂ ਦੁਆਰਾ ਸਤਾਇਆ ਗਿਆ ਹੈ। ਕਿੰਨੀ ਦੁਖਦਾਇਕ, ਦਰਦਨਾਕ ਪਰਿਸਥਿਤੀ! ਫਿਰ ਵੀ, ਪਰਿਵਾਰਕ ਬੰਧਨਾਂ ਨੂੰ, ਯਹੋਵਾਹ ਪਰਮੇਸ਼ੁਰ ਲਈ ਅਤੇ ਯਿਸੂ ਮਸੀਹ ਲਈ ਸਾਡੇ ਪ੍ਰੇਮ ਤੋਂ ਵੱਧ ਮਹੱਤਵਪੂਰਣ ਨਹੀਂ ਹੋਣਾ ਚਾਹੀਦਾ ਹੈ। (ਮੱਤੀ 10:37-39) ਜੇਕਰ ਇਕ ਵਿਅਕਤੀ ਪਰਿਵਾਰਕ ਵਿਰੋਧਤਾ ਦੇ ਬਾਵਜੂਦ ਵੀ ਸਹਿਣ ਕਰਦਾ ਹੈ, ਵਿਰੋਧੀ ਸ਼ਾਇਦ ਉਦੋਂ ਤਬਦੀਲ ਹੋ ਜਾਣ ਜਦੋਂ ਉਹ ਈਸ਼ਵਰੀ ਭਗਤੀ ਦੇ ਅੱਛੇ ਪ੍ਰਭਾਵਾਂ ਨੂੰ ਦੇਖਦੇ ਹਨ। (1 ਕੁਰਿੰਥੀਆਂ 7:12-16; 1 ਪਤਰਸ 3:1, 2) ਜੇਕਰ ਇਹ ਨਾ ਵੀ ਹੋਵੇ, ਤਾਂ ਵਿਰੋਧਤਾ ਦੇ ਕਾਰਨ ਪਰਮੇਸ਼ੁਰ ਦੀ ਸੇਵਾ ਬੰਦ ਕਰਨ ਤੋਂ ਕੋਈ ਸਥਾਈ ਲਾਭ ਨਹੀਂ ਹਾਸਲ ਹੁੰਦਾ ਹੈ।
14. ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਚਾਹਤ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਲੇ ਲਈ ਕਾਰਵਾਈ ਕਰਨ ਲਈ ਕਿਵੇਂ ਮਦਦ ਕਰੇਗੀ?
14 ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਮਾਪਿਆਂ ਨੂੰ ਸਹੀ ਨਿਰਣੇ ਕਰਨ ਵਿਚ ਮਦਦ ਕਰਦੀ ਹੈ। ਉਦਾਹਰਣ ਵਜੋਂ, ਕੁਝ ਸਮਾਜਾਂ ਵਿਚ ਮਾਪੇ ਬੱਚਿਆਂ ਨੂੰ ਇਕ ਲਗਾਈ ਪੂੰਜੀ ਵਾਂਗ ਵਿਚਾਰਨ ਵੱਲ ਝੁਕਾਉ ਹੁੰਦੇ ਹਨ, ਅਤੇ ਉਹ ਆਪਣਿਆਂ ਬੱਚਿਆਂ ਤੋਂ ਆਸ ਰੱਖਦੇ ਹਨ ਕਿ ਉਹ ਬਿਰਧ ਆਯੂ ਵਿਚ ਉਨ੍ਹਾਂ ਦੀ ਦੇਖ-ਭਾਲ ਕਰਨਗੇ। ਜਦ ਕਿ ਵੱਡੇ ਬੱਚਿਆਂ ਲਈ ਆਪਣੇ ਬਿਰਧ ਹੋ ਰਹੇ ਮਾਪਿਆਂ ਦੀ ਦੇਖ-ਭਾਲ ਕਰਨੀ ਸਹੀ ਅਤੇ ਉਚਿਤ ਹੈ, ਮਾਪਿਆਂ ਨੂੰ ਇਸ ਲਿਹਾਜ਼ ਨਾਲ ਆਪਣੇ ਬੱਚਿਆਂ ਨੂੰ ਇਕ ਭੌਤਿਕਵਾਦੀ ਜੀਵਨ ਦੇ ਰਾਹ ਵਿਚ ਨਿਰਦੇਸ਼ਿਤ ਨਹੀਂ ਕਰਨਾ ਚਾਹੀਦਾ ਹੈ। ਮਾਪੇ ਆਪਣੇ ਬੱਚਿਆਂ ਦਾ ਭਲਾ ਨਹੀਂ ਕਰਦੇ ਹਨ ਜੇਕਰ ਉਹ ਉਨ੍ਹਾਂ ਨੂੰ ਵੱਡੇ ਹੋ ਕੇ ਅਧਿਆਤਮਿਕ ਚੀਜ਼ਾਂ ਨਾਲੋਂ ਭੌਤਿਕ ਸੰਪਤੀਆਂ ਨੂੰ ਜ਼ਿਆਦਾ ਮਹੱਤਵ ਦੇਣਾ ਸਿਖਾਉਂਦੇ ਹਨ।—1 ਤਿਮੋਥਿਉਸ 6:9.
15. ਤਿਮੋਥਿਉਸ ਦੀ ਮਾਤਾ, ਯੂਨੀਕਾ, ਕਿਵੇਂ ਇਕ ਅਜਿਹੀ ਮਾਤਾ ਦੀ ਉੱਤਮ ਮਿਸਾਲ ਸੀ ਜਿਸ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ?
15 ਇਸ ਸੰਬੰਧ ਵਿਚ ਯੂਨੀਕਾ, ਪੌਲੁਸ ਦੇ ਜਵਾਨ ਮਿੱਤਰ ਤਿਮੋਥਿਉਸ ਦੀ ਮਾਤਾ, ਇਕ ਅੱਛੀ ਮਿਸਾਲ ਹੈ। (2 ਤਿਮੋਥਿਉਸ 1:5) ਭਾਵੇਂ ਕਿ ਉਹ ਇਕ ਅਵਿਸ਼ਵਾਸੀ ਦੇ ਨਾਲ ਵਿਆਹੀ ਹੋਈ ਸੀ, ਯੂਨੀਕਾ ਨੇ, ਤਿਮੋਥਿਉਸ ਦੀ ਨਾਨੀ ਲੋਇਸ ਦੇ ਨਾਲ, ਤਿਮੋਥਿਉਸ ਨੂੰ ਈਸ਼ਵਰੀ ਭਗਤੀ ਕਰਨ ਲਈ ਸਫ਼ਲਤਾਪੂਰਵਕ ਪਾਲਿਆ। (2 ਤਿਮੋਥਿਉਸ 3:14, 15) ਜਦੋਂ ਤਿਮੋਥਿਉਸ ਚੋਖੀ ਉਮਰ ਦਾ ਸੀ, ਯੂਨੀਕਾ ਨੇ ਉਸ ਨੂੰ ਪੌਲੁਸ ਦੇ ਮਿਸ਼ਨਰੀ ਸਾਥੀ ਵਜੋਂ, ਘਰ ਛੱਡਣ ਅਤੇ ਰਾਜ-ਪ੍ਰਚਾਰ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ। (ਰਸੂਲਾਂ ਦੇ ਕਰਤੱਬ 16:1-5) ਉਹ ਕਿੰਨੀ ਰੁਮਾਂਚਿਤ ਹੋਈ ਹੋਣੀ ਜਦੋਂ ਉਸ ਦਾ ਪੁੱਤਰ ਇਕ ਸਿਰਕੱਢਵਾਂ ਮਿਸ਼ਨਰੀ ਬਣ ਗਿਆ! ਇਕ ਬਾਲਗ ਵਜੋਂ ਉਸ ਦੀ ਈਸ਼ਵਰੀ ਭਗਤੀ ਨੇ ਉਸ ਦੀ ਮੁਢਲੀ ਸਿਖਲਾਈ ਨੂੰ ਅੱਛੀ ਤਰ੍ਹਾਂ ਨਾਲ ਪ੍ਰਤਿਬਿੰਬਤ ਕੀਤਾ। ਨਿਸ਼ਚੇ ਹੀ, ਯੂਨੀਕਾ ਨੇ ਤਿਮੋਥਿਉਸ ਦੀ ਵਫ਼ਾਦਾਰ ਸੇਵਕਾਈ ਦੀਆਂ ਰਿਪੋਰਟਾਂ ਸੁਣਨ ਵਿਚ ਸੰਤੁਸ਼ਟੀ ਅਤੇ ਆਨੰਦ ਪਾਇਆ, ਭਾਵੇਂ ਕਿ ਉਹ ਸ਼ਾਇਦ ਉਸ ਦੀ ਗ਼ੈਰ-ਹਾਜ਼ਰੀ ਨੂੰ ਮਹਿਸੂਸ ਕਰਦੀ ਸੀ।—ਫ਼ਿਲਿੱਪੀਆਂ 2:19, 20.
ਪਰਿਵਾਰ ਅਤੇ ਤੁਹਾਡਾ ਭਵਿੱਖ
16. ਇਕ ਪੁੱਤਰ ਦੇ ਤੌਰ ਤੇ, ਯਿਸੂ ਨੇ ਕਿਹੜੀ ਉਚਿਤ ਚਿੰਤਾ ਪ੍ਰਦਰਸ਼ਿਤ ਕੀਤੀ ਸੀ, ਪਰੰਤੂ ਉਸ ਦਾ ਪ੍ਰਮੁੱਖ ਲਕਸ਼ ਕੀ ਸੀ?
16 ਯਿਸੂ ਇਕ ਈਸ਼ਵਰੀ ਪਰਿਵਾਰ ਵਿਚ ਪਲਿਆ ਸੀ, ਅਤੇ ਇਕ ਬਾਲਗ ਵਜੋਂ ਉਸ ਨੇ ਇਕ ਪੁੱਤਰ ਦੀ ਆਪਣੀ ਮਾਤਾ ਲਈ ਉਚਿਤ ਚਿੰਤਾ ਨੂੰ ਪ੍ਰਦਰਸ਼ਿਤ ਕੀਤੀ। (ਲੂਕਾ 2:51, 52; ਯੂਹੰਨਾ 19:26) ਫਿਰ ਵੀ, ਯਿਸੂ ਦਾ ਪ੍ਰਮੁੱਖ ਲਕਸ਼ ਸੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ, ਅਤੇ ਉਸ ਵਾਸਤੇ ਇਸ ਵਿਚ ਸ਼ਾਮਲ ਸੀ ਮਾਨਵ ਲਈ ਰਾਹ ਖੋਲ੍ਹਣਾ ਕਿ ਉਹ ਸਦੀਪਕ ਜੀਵਨ ਦਾ ਆਨੰਦ ਮਾਣ ਸਕਣ। ਉਸ ਨੇ ਇਹ ਕੀਤਾ ਜਦੋਂ ਉਸ ਨੇ ਆਪਣਾ ਸੰਪੂਰਣ ਮਾਨਵ ਜੀਵਨ ਪਾਪੀ ਮਾਨਵਜਾਤੀ ਲਈ ਇਕ ਰਿਹਾਈ-ਕੀਮਤ ਵਜੋਂ ਪੇਸ਼ ਕੀਤਾ।—ਮਰਕੁਸ 10:45; ਯੂਹੰਨਾ 5:28, 29.
17. ਯਿਸੂ ਦੇ ਵਫ਼ਾਦਾਰ ਜੀਵਨ ਮਾਰਗ ਨੇ ਪਰਮੇਸ਼ੁਰ ਦੀ ਇੱਛਾ ਕਰਨ ਵਾਲਿਆਂ ਲਈ ਕਿਹੜੀਆਂ ਸ਼ਾਨਦਾਰ ਸੰਭਾਵਨਾਵਾਂ ਸੰਭਵ ਕੀਤੀਆਂ?
17 ਯਿਸੂ ਦੀ ਮੌਤ ਤੋਂ ਬਾਅਦ, ਯਹੋਵਾਹ ਨੇ ਉਸ ਨੂੰ ਸਵਰਗੀ ਜੀਵਨ ਲਈ ਜੀ ਉਠਾਇਆ ਅਤੇ ਉਸ ਨੂੰ ਵੱਡਾ ਅਧਿਕਾਰ ਦਿੱਤਾ, ਅਤੇ ਆਖ਼ਰਕਾਰ ਸਵਰਗੀ ਰਾਜ ਵਿਚ ਰਾਜਾ ਦੇ ਤੌਰ ਤੇ ਸਥਾਪਿਤ ਕੀਤਾ। (ਮੱਤੀ 28:18; ਰੋਮੀਆਂ 14:9; ਪਰਕਾਸ਼ ਦੀ ਪੋਥੀ 11:15) ਯਿਸੂ ਦੇ ਬਲੀਦਾਨ ਨੇ ਕੁਝ ਮਨੁੱਖਾਂ ਵਾਸਤੇ ਉਸ ਦੇ ਨਾਲ ਰਾਜ ਵਿਚ ਸ਼ਾਸਨ ਕਰਨ ਲਈ ਚੁਣੇ ਜਾਣਾ ਸੰਭਵ ਬਣਾਇਆ। ਇਸ ਨੇ ਬਾਕੀ ਦੀ ਨੇਕਦਿਲ ਮਾਨਵਜਾਤੀ ਲਈ ਵੀ ਰਾਹ ਖੋਲ੍ਹ ਦਿੱਤਾ ਕਿ ਉਹ ਪਰਾਦੀਸੀ ਹਾਲਾਤ ਵਿਚ ਮੁੜ ਬਹਾਲ ਕੀਤੀ ਗਈ ਧਰਤੀ ਉੱਤੇ ਸੰਪੂਰਣ ਜੀਵਨ ਦਾ ਆਨੰਦ ਮਾਣਨ। (ਪਰਕਾਸ਼ ਦੀ ਪੋਥੀ 5:9, 10; 14:1, 4; 21:3-5; 22:1-4) ਅੱਜ ਸਾਡੇ ਕੋਲ ਸਭ ਤੋਂ ਵੱਡੇ ਵਿਸ਼ੇਸ਼-ਸਨਮਾਨਾਂ ਵਿੱਚੋਂ ਇਕ ਹੈ ਆਪਣੇ ਗੁਆਂਢੀਆਂ ਨੂੰ ਇਹ ਸ਼ਾਨਦਾਰ ਖ਼ੁਸ਼ ਖ਼ਬਰੀ ਦੱਸਣਾ।—ਮੱਤੀ 24:14.
18. ਪਰਿਵਾਰਾਂ ਅਤੇ ਇਕੱਲੇ-ਇਕੱਲੇ ਵਿਅਕਤੀਆਂ ਦੋਹਾਂ ਨੂੰ ਕਿਹੜੀ ਯਾਦ-ਦਹਾਨੀ ਅਤੇ ਕਿਹੜਾ ਉਤਸ਼ਾਹ ਦਿੱਤਾ ਜਾਂਦਾ ਹੈ?
18 ਜਿਵੇਂ ਰਸੂਲ ਪੌਲੁਸ ਨੇ ਪ੍ਰਦਰਸ਼ਿਤ ਕੀਤਾ ਸੀ, ਇਕ ਈਸ਼ਵਰੀ ਭਗਤੀ ਦਾ ਜੀਵਨ ਬਤੀਤ ਕਰਨਾ ਉਹ ਵਾਅਦਾ ਪੇਸ਼ ਕਰਦਾ ਹੈ ਕਿ ਲੋਕ ਉਸ “ਆਉਣ ਵਾਲੇ” ਜੀਵਨ ਵਿਚ ਉਨ੍ਹਾਂ ਬਰਕਤਾਂ ਨੂੰ ਵਿਰਸੇ ਵਿਚ ਪ੍ਰਾਪਤ ਕਰ ਸਕਦੇ ਹਨ। ਨਿਸ਼ਚੇ ਹੀ, ਖ਼ੁਸ਼ੀ ਹਾਸਲ ਕਰਨ ਦਾ ਇਹੋ ਹੀ ਸਭ ਤੋਂ ਵਧੀਆ ਤਰੀਕਾ ਹੈ! ਯਾਦ ਰੱਖੋ ਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਇਸ ਕਰਕੇ, ਭਾਵੇਂ ਕਿ ਤੁਸੀਂ ਇਕ ਬੱਚਾ ਜਾਂ ਇਕ ਮਾਤਾ ਜਾਂ ਪਿਤਾ, ਇਕ ਪਤੀ ਜਾਂ ਇਕ ਪਤਨੀ ਹੋ, ਜਾਂ ਬੱਚਿਆਂ ਵਾਲੇ ਜਾਂ ਬਗੈਰ ਬੱਚਿਆਂ ਵਾਲੇ ਇਕ ਇਕੱਲੇ ਬਾਲਗ ਹੋ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦਾ ਜਤਨ ਕਰੋ। ਜਦੋਂ ਤੁਸੀਂ ਦਬਾਉ ਹੇਠ ਹੁੰਦੇ ਹੋ ਜਾਂ ਡਾਢੀਆਂ ਕਠਿਨਾਈਆਂ ਦਾ ਸਾਮ੍ਹਣਾ ਵੀ ਕਰਦੇ ਹੋ, ਇਹ ਕਦੇ ਨਾ ਭੁੱਲੋ ਕਿ ਤੁਸੀਂ ਜੀਉਂਦੇ ਪਰਮੇਸ਼ੁਰ ਦੇ ਇਕ ਸੇਵਕ ਹੋ। ਇਸ ਤਰ੍ਹਾਂ, ਇੰਜ ਹੋਵੇ ਕਿ ਤੁਹਾਡੀਆਂ ਕਾਰਵਾਈਆਂ ਯਹੋਵਾਹ ਨੂੰ ਆਨੰਦ ਲਿਆਉਣ। (ਕਹਾਉਤਾਂ 27:11) ਅਤੇ ਇੰਜ ਹੋਵੇ ਕਿ ਤੁਹਾਡਾ ਆਚਰਣ ਹੁਣ ਤੁਹਾਡੀ ਖ਼ੁਸ਼ੀ ਵਿਚ ਅਤੇ ਆਉਣ ਵਾਲੇ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਵਿਚ ਪਰਿਣਿਤ ਹੋਵੇ!