ਗੀਤ 25 (191)
ਸੱਚਾਈ ਦੇ ਰਾਹ ਤੇ ਚੱਲ
1 ਚੱਲ ਸੱਚ ਦੇ ਰਾਹ ਤੇ, ਜੋ ਮੈਂ ਤੈਨੂੰ ਦਿਖਾਇਆ
ਇਸ ਰਾਹ ਤੋਂ ਨਾ ਬਿਹਤਰ ਕੋਈ
ਚੱਲਦਾ ਰਹਿ ਇਸ ਤੇ, ਮੈਂ ਹਾਂ ਹਮਸਫ਼ਰ ਤੇਰਾ
ਇਸ ਰਾਹ ਤੋਂ ਭਟਕ ਨਾ ਕਦੀ
ਤੂੰ ਸੱਚਾਈ ਤੇ ਚੱਲ
ਰਹਿ ਇਸ ਰਾਹ ਤੇ ਤੂੰ ਅਟੱਲ
ਜੇ ਤੂੰ ਹੱਥ ਮੇਰਾ ਫੜ ਕੇ ਰੱਖੇਂ
ਤਦ ਪਾਵੇਂ ਤੂੰ ਜੀਵਨ ਦੀ ਮੰਜ਼ਿਲ
2 ਮੁਸਾਫ਼ਿਰ ਹੈਂ ਤੂੰ, ਅਰ ਇਸ ਜਗ ਵਿਚ ਬੇਗਾਨਾ
ਤੇਰੀ ਮੰਜ਼ਿਲ ਹੈ ਮੇਰਾ ਘਰ
ਨਾ ਰੁਕ ਤੂੰ ਕਿਤੇ, ਬੁਰਾ ਹੈ ਇਹ ਜ਼ਮਾਨਾ
ਜ਼ਮਾਨੇ ਨਾਲ ਦੋਸਤੀ ਨਾ ਕਰ
ਚੱਲ ਸੱਚਾਈ ਤੇ ਚੱਲ
ਇਸ ਜ਼ਮਾਨੇ ਤੋਂ ਸੰਭਲ
ਜੇ ਜ਼ਮਾਨੇ ਤੋਂ ਰਹੇਂ ਜੁਦਾ
ਤਦ ਪਾਵੇਂ ਤੂੰ ਜੀਵਨ ਦੀ ਮੰਜ਼ਿਲ
3 ਸ਼ਤਾਨ ਹੈ ਦੁਸ਼ਮਣ, ਪਰ ਬਹਾਦਰ ਤੂੰ ਬਣੀਂ
ਨਾ ਹਾਰੀਂ ਕਦੀ ਵੀ ਤੂੰ ਜੰਗ
ਤੇਰਾ ਵੈਰੀ ਉਹ, ਪਰ ਤੂੰ ਨਾ ਉਸ ਤੋਂ ਡਰੀਂ
ਫਰਿਸ਼ਤੇ ਹਨ ਤੇਰੇ ਅੰਗ-ਸੰਗ
ਤੂੰ ਸੱਚਾਈ ਤੇ ਚੱਲ
ਜਾਣੇ ਤੂੰ ਸ਼ਤਾਨ ਦੇ ਛਲ
ਜੇ ਸ਼ਤਾਨ ਨਾਲ ਤੂੰ ਡਟ ਕੇ ਲੜੇਂ
ਤਦ ਪਾਵੇਂ ਤੂੰ ਜੀਵਨ ਦੀ ਮੰਜ਼ਿਲ
4 ਸਰੀਰ ਹੈ ਕਮਜ਼ੋਰ, ਤੇ ਬਹਿਕਾਵੇ ਇਹ ਦਿਲ ਵੀ
ਪਰ ਤੂੰ ਕਦੀ ਹਿੰਮਤ ਨਾ ਹਾਰ
ਪਰ ਰੱਖ ਇਹ ਯਕੀਨ, ਬੇਸਹਾਰਾ ਤੂੰ ਨਹੀਂ
ਤੇਰਾ ਮੈਂ ਹੀ ਹਾਂ ਮਦਦਗਾਰ
ਚੱਲ ਸੱਚਾਈ ਤੇ ਚੱਲ
ਤੂੰ ਬੁਰਾਈ ਤੋਂ ਵੀ ਟਲ਼
ਜੇ ਤੂੰ ਤਨ-ਮਨ ਤੇ ਰੱਖੇਂ ਕਾਬੂ
ਤਦ ਪਾਵੇਂ ਤੂੰ ਜੀਵਨ ਦੀ ਮੰਜ਼ਿਲ