ਗੀਤ 10 (82)
ਮੇਰੀਆਂ ਪਿਆਰੀਆਂ ਭੈਣਾਂ
1 ਸਭ ਮੇਰੀਆਂ ਪਿਆਰੀਆਂ ਭੈਣਾਂ
ਦੇ ਬੁੱਲ੍ਹਾਂ ਤੇ ਰੱਬ ਦੇ ਹਨ ਗੀਤ
ਰੱਬ ਦੇ ਰਾਜ ਦੇ ਨਗਮੇ ਸੁਣਾਉਣੇ
ਉਨ੍ਹਾਂ ਦੇ ਜੀਵਨ ਦੀ ਹੈ ਰੀਤ
ਸਵੇਰੇ-ਸਵੇਰੇ ਹੀ ਜਾਗ ਕੇ
ਸੰਭਾਲਦੀਆਂ ਘਰ ਦਾ ਹਰ ਕਾਜ
ਸੁਣਾਉਂਦੀਆਂ ਬਚਨ ਫਿਰ ਜਾ ਕੇ
ਕਿ ਆਇਆ ਯਹੋਵਾਹ ਦਾ ਰਾਜ
2 ਪਤਨੀਆਂ, ਮਾਵਾਂ ਹੋਣ ਜਾਂ ਧੀਆਂ
ਗੀਤ ਰੱਬ ਦੇ ਹਨ ਸਭ ਗਾਉਂਦੀਆਂ
ਭਰਾਵਾਂ ਦੀ ਸੁਰ ਨਾਲ ਸੁਰ ਮਿਲਾ ਕੇ
ਇਸ ਧੁਨ ਵਿਚ ਮਗਨ ਰਹਿੰਦੀਆਂ
ਸਿਆਣੀਆਂ ਹੋਣ ਜਾਂ ਬੀਮਾਰ ਹੋਣ
ਸਭਾਵਾਂ ਵਿਚ ਰੋਜ਼ ਆਉਂਦੀਆਂ
ਸੁਰੀਲੇ ਬੋਲ ਰੱਬ ਦੇ ਸੁਣਾ ਕੇ
ਦਿਲਾਂ ਵਿਚ ਉਹ ਪਿਆਰ ਭਰਦੀਆਂ
3 ਅਨਮੋਲ ਇਹ ਸਭ ਮੇਰੀਆਂ ਭੈਣਾਂ
ਗਾਉਂਦੀਆਂ ਇਹ ਗੀਤ ਬਾਰੰਬਾਰ
ਇਨ੍ਹਾਂ ਤੇ ਚਾਹੇ ਲੱਖ ਸਿਤਮ ਆਉਣ
ਫਿਰ ਵੀ ਕਦੀ ਨਾ ਮੰਨਣ ਹਾਰ
ਯਹੋਵਾਹ ਦੇ ਵਾਅਦਿਆਂ ਨਾਲ ਇਹ
ਦਾਮਨ ਲੋਕਾਂ ਦੇ ਭਰਦੀਆਂ
ਰੱਬ ਨੂੰ ਸਾਡੀ ਇਹ ਹੀ ਦੁਆ ਹੈ
ਸਲਾਮਤ ਇਹ ਸਭ ਰਹਿਣ ਸਦਾ