ਗੀਤ 28 (221)
ਨੌਜਵਾਨੋ, ਇਨ੍ਹਾਂ ਦੀ ਰੀਸ ਕਰੋ
1 ਸਮੂਏਲ ਨੇ ਰੱਬ ਦਾ ਸੀ ਰਾਹ ਚੁਣਿਆ
ਪਹਿਲੇ ਕਦਮ ਤੋਂ ਉਸ ਤੇ ਉਹ ਚੱਲ ਪਿਆ
ਰੱਬ ਦਾ ਘਰ ਉਸ ਦਾ ਬਸੇਰਾ ਬਣਿਆ
ਉਹ ਰੱਬ ਦੇ ਕੰਮ ਵਿਚ ਉੱਥੇ ਮਗਨ ਰਿਹਾ
ਪੁਜਾਰੀ ਦੇ ਬੇਟੇ ਸਨ ਭਟਕੇ ਹੋਏ
ਪਰ ਸਮੂਏਲ ਨੂੰ ਗੁਮਰਾਹ ਨਾ ਕਰ ਸਕੇ
ਯਹੋਵਾਹ ਦੇ ਅੰਗ ਸੰਗ ਉਹ ਚੱਲਦਾ ਰਿਹਾ
ਕਦੀ ਵੀ ਨਾ ਉਸ ਦੇ ਰਾਹ ਤੋਂ ਮੁੜਿਆ
2 ਤਿਮੋਥੀ ਛੋਟੀ ਉਮਰੇ ਬੀ ਦੀ ਤਰ੍ਹਾਂ
ਯਹੋਵਾਹ ਦੀ ਮੱਤ ਨਾਲ ਸਿੰਜਿਆ ਗਿਆ
ਜਦ ਵੱਡਾ ਹੋਇਆ ਤਾਂ ਮਜ਼ਬੂਤ ਬਣਿਆ
ਉਸ ਤੋਂ ਮਿਲੀ ਸੀ ਭੈਣਾਂ-ਭਰਾਵਾਂ ਨੂੰ ਛਾਂ
ਪੌਲੁਸ ਦੇ ਸੰਗ ਜੱਗ ਦੇ ਖੇਤ ਵਿਚ ਸੀ ਗਿਆ
ਹਰ ਥਾਂ ਰੱਬ ਦਾ ਬੀ ਸੀ ਉਸ ਨੇ ਬੀਜਿਆ
ਉੱਗਣ ਲੱਗੇ ਰੱਬ ਲਈ ਫਿਰ ਪਿਆਰੇ ਬੂਟੇ
ਤਿਮੋਥੀ ਦੇ ਕੰਮ ਦੇ ਫਲ ਬਹੁਤ ਸੀ ਮਿੱਠੇ
3 ਉਸ ਛੋਟੀ ਲੜਕੀ ਨੂੰ ਯਾਦ ਕਰੋ ਜ਼ਰਾ
ਫੁੱਲ ਵਾਂਗ ਤੋੜ ਕੇ ਬਾਗ਼ ਤੋਂ ਸੀ ਕੀਤਾ ਜੁਦਾ
ਪਰਦੇਸ ਵਿਚ ਰਹਿ ਕੇ ਵੀ ਉਹ ਨਾ ਮੁਰਝਾਈ
ਗ਼ੁਲਾਮ ਹੋ ਕੇ ਵੀ ਹਿੰਮਤ ਨਾਲ ਉਹ ਬੋਲੀ
ਨਾਮਾਨ ਦੀ ਤੀਵੀਂ ਨੂੰ ਉਸ ਨੇ ਦੱਸਿਆ
ਯਹੋਵਾਹ ਦਾ ਨਬੀ ਕਰੇਗਾ ਚੰਗਾ
ਇਹ ਸੁਣ ਕੇ ਨਾਮਾਨ ਨੇ ਉਠਾਇਆ ਕਦਮ
ਯਹੋਵਾਹ ਦਾ ਫਿਰ ਉਸ ਨੇ ਪਾਇਆ ਰਹਿਮ
4 ਗੁਜ਼ਾਰਸ਼, ਹੇ ਨੌਜਵਾਨ, ਕਰਦੇ ਅਸੀਂ
ਇਨ੍ਹਾਂ ਭੈਣਾਂ-ਭਰਾਵਾਂ ਦੀ ਨਕਲ ਕਰੀਂ
ਸਮੂਏਲ ਤਰ੍ਹਾਂ ਰੱਬ ਦੇ ਰਾਹ ਵਿਚ ਚੱਲੀਂ
ਤਿਮੋਥੀ ਤਰ੍ਹਾਂ ਬਚਨ ਦੇ ਬੀ ਬੀਜੀਂ
ਉਸ ਛੋਟੀ ਲੜਕੀ ਤਰ੍ਹਾਂ ਹਿੰਮਤ ਰੱਖ ਤੂੰ
ਦੁਨੀਆਂ ਦੇ ਫੰਦੇ ਤੋਂ ਵੀ ਬਚ ਕੇ ਰਹਿ ਤੂੰ
ਯਹੋਵਾਹ ਦੇ ਭਗਤਾਂ ਦੇ ਸੰਗ ਹੀ ਤੂੰ ਚੱਲ
ਫਿਰ ਉਸ ਦੇ ਹੀ ਦਿਲ ਵਿਚ ਵਸੀਂ ਤੂੰ ਹਰ ਪਲ