ਗੀਤ 8 (51)
ਯਹੋਵਾਹ ਦਾ ਜੀ ਆਨੰਦ ਕਰੋ
1 ਅੱਖਾਂ ਇਹ ਜਦ ਤੋਂ ਖੁੱਲ੍ਹੀਆਂ
ਤੂੰ ਹੀ ਮੈਨੂੰ ਸੰਭਾਲਿਆ
ਤੂੰ ਮੇਰਾ ਹੈ ਪਿਆਰਾ ਪਿਤਾ
ਤੈਨੂੰ ਜੀਵਨ ਮੈਂ ਸੌਂਪ ਦਿੱਤਾ
2 ਸਿਖਾਉਂਦਾ ਤੂੰ ਹਰ ਰੋਜ਼ ਮੈਨੂੰ
ਹਰ ਗੱਲ ਸਮਝਾਉਂਦਾ ਤੂੰ ਮੈਨੂੰ
ਤੂੰ ਮੇਰਾ ਹੈ ਪਿਆਰਾ ਪਿਤਾ
ਬੋਲ ਤੇਰੇ ਮੈਂ ਸਦਾ ਸੁਣਾਂ
3 ਜਦ ਮੇਰੇ ਕਦਮ ਡਗਮਗਾਏ
ਮੇਰੇ ਵੱਲ ਹੱਥ ਤੂੰ ਹੀ ਵਧਾਏ
ਤੂੰ ਮੇਰਾ ਹੈ ਪਿਆਰਾ ਪਿਤਾ
ਸਾਥ ਤੇਰੇ ਚੱਲਾਂ ਮੈਂ ਸਦਾ
4 ਹਰੇਕ ਗੱਲ ਤੇਰੀ ਮੈਂ ਮੰਨਾਂ
ਸ਼ਤਾਨ ਨੂੰ ਝੂਠਾ ਮੈਂ ਕਰਾਂ
ਤੂੰ ਮੇਰਾ ਹੈ ਪਿਆਰਾ ਪਿਤਾ
ਨਾਮ ਤੇਰਾ ਰੌਸ਼ਨ ਮੈਂ ਕਰਾਂ