ਗੀਤ 16 (224)
ਮੇਰਾ ਜੂਲਾ ਲੈ ਲਵੋ
1 ਦਿਲ ਜਦ ਤੇਰਾ ਕੰਬ ਰਿਹਾ
ਜੀ ਜਦ ਹੈ ਉਦਾਸ ਤੇਰਾ
ਯਿਸੂ ਹੋਵੇਗਾ ਹਮਦਮ
ਉਸ ਨਾਲ ਚੱਲ ਤੂੰ ਹਰ ਕਦਮ
2 ਦਿਲ ਜਦ ਤੇਰਾ ਹੈ ਨਿਰਦੋਸ਼
ਲੋਕ ਜਦ ਦਿੰਦੇ ਤੈਨੂੰ ਦੋਸ਼
ਯਿਸੂ ਤੇਰਾ ਸਾਥ ਦੇਵੇ
ਹੌਸਲਾ ਉਹ ਤੈਨੂੰ ਦੇਵੇ
3 ਦਿਲ ਜਦ ਤੇਰਾ ਰੋ ਰਿਹਾ
ਹੈ ਜਦ ਪਾਪ ਦੇ ਬੋਝ ਹੇਠਾਂ
ਯਿਸੂ ਕਰੇ ਭਾਰ ਹਲਕਾ
ਕਰੇਗਾ ਤੈਨੂੰ ਤਾਜ਼ਾ
4 ਦਿਲ ਤੂੰ ਹਾਰੀਂ ਨਾ ਕਦੀ
ਯਿਸੂ ਦੇ ਅੰਗ-ਸੰਗ ਚੱਲੀਂ
ਉਹ ਸੰਭਾਲੇਗਾ ਤੈਨੂੰ
ਦੇਵੇਗਾ ਆਰਾਮ ਤੈਨੂੰ