ਥੀਓਕ੍ਰੈਟਿਕ ਮਿਨਿਸਟਰੀ ਸਕੂਲ ਰਿਵਿਊ
27 ਅਗਸਤ 2012 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਧਰਮ-ਤਿਆਗੀ ਯਹੂਦਾਹ ਬਾਰੇ ਹਿਜ਼ਕੀਏਲ ਦਾ ਦਰਸ਼ਣ ਸਾਨੂੰ ਕਿਹੜਾ ਜ਼ਰੂਰੀ ਸਬਕ ਸਿਖਾਉਂਦਾ ਹੈ? (ਹਿਜ਼. 8:15-17) [2 ਜੁਲਾ., w07 7/1 ਸਫ਼ਾ 13 ਪੈਰਾ 6]
2. ਅੱਜ ਦੇ ਧਾਰਮਿਕ ਆਗੂ ਹਿਜ਼ਕੀਏਲ ਦੇ ਜ਼ਮਾਨੇ ਦੇ ਝੂਠੇ ਨਬੀਆਂ ਦੀ ਰੀਸ ਕਿਵੇਂ ਕਰਦੇ ਹਨ? (ਹਿਜ਼. 13:3, 7) [9 ਜੁਲਾ., w99 10/1 ਸਫ਼ਾ 13 ਪੈਰੇ 14-15]
3. ਹਿਜ਼ਕੀਏਲ 17:22-24 ਦੇ ਮੁਤਾਬਕ ‘ਨਰਮ ਟਹਿਣੀ’ ਕੌਣ ਹੈ ਅਤੇ “ਉੱਚੇ ਪਰਬਤ ਦੀ ਚੋੱਟੀ” ਕੀ ਹੈ ਜਿੱਥੇ ਉਸ ਨੂੰ ਲਿਜਾਇਆ ਜਾਂਦਾ ਹੈ ਤੇ ਇਹ “ਵਧੀਆ ਦਿਆਰ” ਦਾ ਦਰਖ਼ਤ ਕਿਵੇਂ ਬਣ ਜਾਂਦਾ ਹੈ? [16 ਜੁਲਾ., w07 7/1 ਸਫ਼ੇ 12-13 ਪੈਰਾ 6]
4. ਹਿਜ਼ਕੀਏਲ ਦੀਆਂ ਚੇਤਾਵਨੀਆਂ ਸੁਣ ਕੇ ਬਜ਼ੁਰਗਾਂ ਦੇ ਜਵਾਬ ਤੋਂ ਅਸੀਂ ਕੀ ਸਿੱਖਦੇ ਹਾਂ? [23 ਜੁਲਾ., w07 7/1 ਸਫ਼ਾ 14 ਪੈਰਾ 3]
5. ਹਿਜ਼ਕੀਏਲ 21:18-22 ਵਿਚ ਦਰਜ ਘਟਨਾ ਕਿਵੇਂ ਦਿਖਾਉਂਦੀ ਹੈ ਕਿ ਨਾ ਹੀ ਇਨਸਾਨ ਤੇ ਨਾ ਹੀ ਦੁਸ਼ਟ ਦੂਤ ਯਹੋਵਾਹ ਦੇ ਮਕਸਦ ਨੂੰ ਬਦਲ ਸਕਦੇ ਹਨ? [30 ਜੁਲਾ., w07 7/1 ਸਫ਼ਾ 14 ਪੈਰਾ 4]
6. ਹਿਜ਼ਕੀਏਲ 24:6, 11, 12 ਦੇ ਮੁਤਾਬਕ ਦੇਗ ʼਤੇ ਜੰਗਾਲ ਕਿਹੜੀ ਗੱਲ ਨੂੰ ਦਰਸਾਉਂਦੀ ਹੈ ਅਤੇ ਆਇਤ 14 ਵਿਚ ਕਿਹੜਾ ਅਸੂਲ ਦਿੱਤਾ ਗਿਆ ਹੈ? [6 ਅਗ., w07 7/1 ਸਫ਼ਾ 14 ਪੈਰਾ 2]
7. ਹਿਜ਼ਕੀਏਲ 28:2, 12-17 ਵਿਚ ਦਿੱਤੇ ਕਿਹੜੇ ਸ਼ਬਦ “ਸੂਰ ਦੇ ਪਾਤਸ਼ਾਹ” ਅਤੇ ਸ਼ੈਤਾਨ ʼਤੇ ਲਾਗੂ ਹੁੰਦੇ ਹਨ? [13 ਅਗ., w05 10/15 ਸਫ਼ੇ 23-24 ਪੈਰੇ 10-14]
8. ਮਿਸਰ 40 ਸਾਲਾਂ ਤਕ ਕਦ ਉੱਜੜਿਆ ਰਿਹਾ ਸੀ ਅਤੇ ਅਸੀਂ ਕਿਵੇਂ ਪੱਕਾ ਵਿਸ਼ਵਾਸ ਕਰ ਸਕਦੇ ਹਾਂ ਕਿ ਇਹ ਘਟਨਾ ਹੋਈ ਸੀ? (ਹਿਜ਼. 29:8-12) [13 ਅਗ., w07 8/1 ਸਫ਼ਾ 8 ਪੈਰਾ 5]
9. ਜਿਸ ਤਰ੍ਹਾਂ ਯਹੋਵਾਹ ਨਬੂਕਦਨੱਸਰ ਨਾਲ ਪੇਸ਼ ਆਇਆ, ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (ਹਿਜ਼. 29:19, 20) [13 ਅਗ., w07 8/1 ਸਫ਼ਾ 9 ਪੈਰਾ 1]
10. ਅਸੀਂ ਹਿਜ਼ਕੀਏਲ 33:7-9 ਤੋਂ ਕੀ ਸਿੱਖਦੇ ਹਾਂ? [20 ਅਗ., w07 8/1 ਸਫ਼ਾ 9 ਪੈਰਾ 2]