ਹਫ਼ਤੇ ਦੌਰਾਨ ਹੋਣ ਵਾਲੀ ਮੀਿਟੰਗ ਵਿਚ ਤਬਦੀਲੀਆਂ
3 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹਫ਼ਤੇ ਤੋਂ ਮੰਡਲੀ ਦੀ ਬਾਈਬਲ ਸਟੱਡੀ 25 ਮਿੰਟਾਂ ਦੀ ਬਜਾਇ 30 ਮਿੰਟਾਂ ਦੀ ਹੋਵੇਗੀ। ਸਟੱਡੀ ਲੈਣ ਵਾਲਾ ਭਰਾ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੇ ਹਫ਼ਤੇ ਦੀ ਸਟੱਡੀ ਦਾ ਇਕ ਮਿੰਟ ਲਈ ਰਿਵਿਊ ਕਰੇਗਾ। ਸੇਵਾ ਸਭਾ ਦਾ ਸਮਾਂ ਹੁਣ 35 ਮਿੰਟਾਂ ਦੀ ਬਜਾਇ 30 ਮਿੰਟਾਂ ਦਾ ਹੋਵੇਗਾ। ਹੁਣ ਘੋਸ਼ਣਾਵਾਂ ਨਹੀਂ ਕੀਤੀਆਂ ਜਾਣਗੀਆਂ। ਇਸ ਦੀ ਬਜਾਇ ਜੇ ਘੋਸ਼ਣਾਵਾਂ ਹੋਣ, ਤਾਂ ਇਹ ਸੇਵਾ ਸਭਾ ਦੇ ਪਹਿਲੇ ਭਾਗ ਵਿਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਹਰ ਵਾਰ ਘੋਸ਼ਣਾਵਾਂ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਮੰਡਲੀ ਨੂੰ ਸੇਵਾ ਸਭਾ ਦੇ ਭਾਸ਼ਣਾਂ ਦੇ ਵਿਸ਼ਿਆਂ ਬਾਰੇ ਦੱਸਣ ਦੀ ਲੋੜ ਨਹੀਂ ਹੈ। ਪ੍ਰਚਾਰ ਤੇ ਸਫ਼ਾਈ ਸੰਬੰਧੀ ਘੋਸ਼ਣਾਵਾਂ ਦੇ ਨਾਲ-ਨਾਲ ਦੂਸਰੀਆਂ ਮੰਡਲੀਆਂ ਵੱਲੋਂ ਭੇਜੇ ਪਿਆਰ ਬਾਰੇ ਘੋਸ਼ਣਾ ਕਰਨ ਦੀ ਲੋੜ ਨਹੀਂ ਹੈ। (km 10/08 ਸਫ਼ਾ 1 ਪੈਰਾ 4) ਜੇ ਲੰਬੀਆਂ ਘੋਸ਼ਣਾਵਾਂ ਕਰਨ ਦੀ ਲੋੜ ਹੈ, ਤਾਂ ਵਧੀਆ ਹੋਵੇਗਾ ਜੇ ਕੋਆਰਡੀਨੇਟਰ ਉਨ੍ਹਾਂ ਭਰਾਵਾਂ ਨੂੰ ਪਹਿਲਾਂ ਹੀ ਦੱਸ ਦੇਵੇ ਜਿਨ੍ਹਾਂ ਨੇ ਮੀਟਿੰਗ ਵਿਚ ਹਿੱਸਾ ਲੈਣਾ ਹੈ, ਤਾਂਕਿ ਉਹ ਭਰਾ ਆਪਣਾ ਭਾਗ ਥੋੜ੍ਹੇ ਸਮੇਂ ਵਿਚ ਪੂਰਾ ਕਰ ਲੈਣ।