ਗੀਤ 47
ਖ਼ੁਸ਼ ਖ਼ਬਰੀ ਦਾ ਐਲਾਨ ਕਰੋ
1. ਯਹੋਵਾਹ ਨੇ ਕਮਜ਼ੋਰ ਇਨਸਾਨ ਨੂੰ ਆਸ ਦੇ ਕੇ
ਦਰਵਾਜ਼ਾ ਜ਼ਿੰਦਗੀ ਦਾ ਖੋਲ੍ਹਿਆ ਉਸ ਨੇ
ਸੀ ਫ਼ੈਸਲਾ ਕਿ ਉਹ ਲੈ ਆਵੇ ਪਾਤਸ਼ਾਹੀ
ਇਸ ਜੱਗ ਦਾ ਰਾਜਾ ਬਣੇਗਾ ਯਿਸੂ ਮਸੀਹ
ਜ਼ਮੀਨ ਤੋਂ ਬੇਟੇ ਗੋਦ ਲਏ ਯਹੋਵਾਹ ਨੇ
ਸਿੰਘਾਸਣ ʼਤੇ ਬੈਠੇ ਮਸੀਹਾ ਦੇ ਨਾਲ ਰਾਜੇ
ਸਿਖਾਈ ਹੈ ਯਹੋਵਾਹ ਨੇ ਸੱਚਾਈ ਰਾਜ ਦੀ
ਸਾਡੇ ਖ਼ੁਦਾ ਦੀ ਹੋਈ ਆਰਜ਼ੂ ਪੂਰੀ
2. ਦਇਆ ਦੇ ਸਾਗਰ ਯਹੋਵਾਹ ਨੇ ਫ਼ਰਮਾਇਆ
‘ਸਾਰਾ ਜਹਾਨ ਜਾਣੇ ਕਿ ਮੇਰਾ ਰਾਜ ਆਇਆ’
ਪਾਤਸ਼ਾਹੀ ਦਾ ਪੈਗਾਮ ਸੁਣਾਉਂਦੇ ਹਰ ਜਗ੍ਹਾ
ਯਹੋਵਾਹ ਦੇ ਫ਼ਰਿਸ਼ਤਿਆਂ ਦਾ ਹੈ ਸਾਇਆ
ਸੁਣੇ ਹਰ ਦਿਲ ਕਬੂਲ ਕਰੇ ਸੰਦੇਸ਼ ਸਾਡਾ
ਪਾਵਣ ਖ਼ੁਸ਼ੀ, ਮਿਲੇਗੀ ਜ਼ਿੰਦਗੀ ਹਮੇਸ਼ਾ
ਕਰਦੇ ਰਹਾਂਗੇ ਰੱਬ ਦੀ ਮਹਿਮਾ ਸੁਬਹ-ਓ-ਸ਼ਾਮ
ਛੂਹ ਲਵੇਗਾ ਬੁਲੰਦੀਆਂ ਖ਼ੁਦਾ ਦਾ ਨਾਮ
(ਮਰ. 4:11; ਰਸੂ. 5:31; 1 ਕੁਰਿੰ. 2:1, 7 ਦੇਖੋ।)