ਗੀਤ 27
ਯਹੋਵਾਹ ਵੱਲ ਹੋਵੋ!
1. ਬੇਬਸ ਤੇ ਬੇਚੈਨ ਸੀ ਮਨ ਇਹ ਮੇਰਾ
ਛਾਇਆ ਹਨੇਰਾ, ਸੀ ਦੁੱਖ ਦਾ ਸਾਇਆ
ਫਿਰ ਰੱਬ ਨੇ ਦੀਪਕ ਆਸ ਦਾ ਜਗਾਇਆ
ਮੇਰੇ ਗਮ ਨੂੰ ਮਿਟਾਇਆ
(ਕੋਰਸ)
ਯਹੋਵਾਹ ਮੈਂ ਤੇਰਾ ਦਾਸ
ਬਣ ਕੇ ਰਹਿਣਾ
ਰੌਸ਼ਨ ਕਰਦਾ ਤੂੰ ਹੀ
ਜੀਵਨ ਇਹ ਮੇਰਾ
ਦਿਲ ਦੀ ਇਹ ਪੁਕਾਰ ਹੈ,
ਬਸ ਇਹੀ ਦੁਆ
ਤੈਨੂੰ ਜੀਵਨ ਵਾਰ ਕੇ
ਤੇਰੇ ਲਈ ਜੀਣਾ
2. ਭਾਵੇਂ ਹਿਲ ਜਾਣ ਇਹ ਜ਼ਮੀਂ ਆਸਮਾਨ
ਚਾਹੇ ਸ਼ੈਤਾਨ ਖੜ੍ਹਾ ਕਰੇ ਤੂਫ਼ਾਨ
ਕਰ ਨਾ ਸਕੇਗਾ ਉਹ ਮੇਰਾ ਨੁਕਸਾਨ
ਸਾਇਆ ਮੇਰਾ ਯਹੋਵਾਹ
(ਕੋਰਸ)
ਯਹੋਵਾਹ ਮੈਂ ਤੇਰਾ ਦਾਸ
ਬਣ ਕੇ ਰਹਿਣਾ
ਰੌਸ਼ਨ ਕਰਦਾ ਤੂੰ ਹੀ
ਜੀਵਨ ਇਹ ਮੇਰਾ
ਦਿਲ ਦੀ ਇਹ ਪੁਕਾਰ ਹੈ,
ਬਸ ਇਹੀ ਦੁਆ
ਤੈਨੂੰ ਜੀਵਨ ਵਾਰ ਕੇ
ਤੇਰੇ ਲਈ ਜੀਣਾ
3. ਬਚਨ ਯਹੋਵਾਹ ਦਾ ਚਾਨਣ ਕਰਦਾ
ਰੌਸ਼ਨ ਇਸ ਨਾਲ ਕਰਨਾ ਸਾਰਾ ਜਹਾਨ
ਕਰੀਏ ਰੱਬ ਦੇ ਨਾਂ ਦਾ ਹੁਣ ਐਲਾਨ
ਉਹ ਹੀ ਸਭ ਤੋਂ ਅੱਤ ਮਹਾਨ
(ਕੋਰਸ)
ਯਹੋਵਾਹ ਮੈਂ ਤੇਰਾ ਦਾਸ
ਬਣ ਕੇ ਰਹਿਣਾ
ਰੌਸ਼ਨ ਕਰਦਾ ਤੂੰ ਹੀ
ਜੀਵਨ ਇਹ ਮੇਰਾ
ਦਿਲ ਦੀ ਇਹ ਪੁਕਾਰ ਹੈ,
ਬਸ ਇਹੀ ਦੁਆ
ਤੈਨੂੰ ਜੀਵਨ ਵਾਰ ਕੇ
ਤੇਰੇ ਲਈ ਜੀਣਾ
(ਜ਼ਬੂ. 94:14; ਕਹਾ. 3:5, 6; ਇਬ. 13:5 ਦੇਖੋ।)