ਗੀਤ 161
ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ
- 1. ਪਾਣੀ ਤੋਂ ਉਤਾਹਾਂ ਜਦ ਆਇਆ - ਤੂੰ ਕਰਾਇਆ ਪਿਆਰ ਦਾ ਅਹਿਸਾਸ, - ਤੇਰਾ ਕਹਿਣਾ ਸਿਰ-ਮੱਥੇ ਲਾਇਆ - ਤੇਰੀ ਹਰ ਗੱਲ ਉਸ ਲਈ ਖ਼ਾਸ - ਨਾ ਸਕੀ ਰੋਕ ਕੋਈ ਰੁਕਾਵਟ - ਤੇਰੇ ਲਈ ਜੋਸ਼ ਸੀ ਕਮਾਲ - ਤੇਰੇ ਨਾਂ ਲਾ ਦਿੱਤਾ ਸੀ ਹਰ ਸਾਹ - ਮੇਰੇ ਲਈ ਹੈ ਉਹ ਮਿਸਾਲ - (ਕੋਰਸ) - ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ - ਸੇਵਾ ਕਰਾਂ, ਜੀ-ਜਾਨ ਲਾਵਾਂ - ਇਹ ਖ਼ੁਸ਼ਦਿਲੀ, ਤੈਥੋਂ ਮਿਲੀ - ਰੌਸ਼ਨ ਤੇਰੀਆਂ ਰਾਵਾਂ - ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ - ਦਿੱਤੀ ਉਮੀਦ, ਹਿੰਮਤ ਪਾਵਾਂ - ਇਹ ਤੇਰਾ ਪਿਆਰ, ਹੈ ਬੇਸ਼ੁਮਾਰ - ਤੇਰੀ ਮਹਿਮਾ ਹੀ ਗਾਵਾਂ - ਇਹੀ ਚਾਹਵਾਂ 
- 2. ਜਾਣਿਆ ਤੈਨੂੰ ਹੇ ਯਹੋਵਾਹ, - ਬਣਿਆ ਮੇਰੀ ਪਹਿਲੀ ਪਸੰਦ - ਸਾਰੇ ਜਾਣਨ, ਕੁਝ ਨਾ ਲੁਕਾਵਾਂ - ਇਸ ਕੰਮ ਤੋਂ ਮਿਲਦਾ ਆਨੰਦ - ਮਿਲੇ ਸਾਥੀ ਨੇ ਬੜੇ ਪਿਆਰੇ - ਖ਼ੁਸ਼ੀ ਦੁਗਣੀ ਹੋ ਜਾਵੇ - ਮੈਂ ਤੇਰਾ ਹਾਂ, ਮਾਣ ਨਾਲ ਦੱਸਾਂਗਾ - ਚਾਹੇ ਮੁਸ਼ਕਲ ਹੀ ਆਵੇ - (ਕੋਰਸ) - ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ - ਸੇਵਾ ਕਰਾਂ, ਜੀ-ਜਾਨ ਲਾਵਾਂ - ਇਹ ਖ਼ੁਸ਼ਦਿਲੀ, ਤੈਥੋਂ ਮਿਲੀ - ਰੌਸ਼ਨ ਤੇਰੀਆਂ ਰਾਵਾਂ - ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ - ਦਿੱਤੀ ਉਮੀਦ, ਹਿੰਮਤ ਪਾਵਾਂ - ਇਹ ਤੇਰਾ ਪਿਆਰ, ਹੈ ਬੇਸ਼ੁਮਾਰ - ਤੇਰੀ ਮਹਿਮਾ ਹੀ ਗਾਵਾਂ - ਇਹੀ ਚਾਹਵਾਂ - ਤੇਰੀ ਖ਼ੁਸ਼ੀ ਚਾਹਵਾਂ 
(ਜ਼ਬੂ. 40:3, 10 ਵੀ ਦੇਖੋ।)