ਗੀਤ 111
ਸਾਡੀ ਖ਼ੁਸ਼ੀ ਦੇ ਕਾਰਨ
1. ਹਰ ਕਦਮ ʼਤੇ ਖ਼ੁਸ਼ੀ ਯਹੋਵਾਹ
ਮਿਹਰ ਤੇਰੀ ਸਾਰਿਆਂ ʼਤੇ
ਹਰ ਕੋਨੇ ਤੋਂ ਆ ਰਹੇ ਹਜ਼ਾਰਾਂ
ਰਲ਼-ਮਿਲ ਕੇ ਜਹਾਨ ਇਹ ਗਾਵੇ
ਅਨਮੋਲ ਤੇਰਾ ਬਚਨ ਯਹੋਵਾਹ,
ਆਈ ਵਰਖਾ ਖ਼ੁਸ਼ੀਆਂ ਦੀ
ਮਿਲੀ ਤਾਜ਼ਗੀ, ਮਨ ਨਿਹਾਲ ਹੈ
ਬਣੀ ਗੁਲਿਸਤਾਂ ਜ਼ਿੰਦਗੀ
ਹਨੇਰੀਆਂ ਰਾਤਾਂ ਜੇ ਆਵਣ
ਮੁਸ਼ਕਲ ਦਾ ਪਹਾੜ ਜੇ ਟੁੱਟੇ
ਯਹੋਵਾਹ, ਹਮੇਸ਼ਾ ਤੂੰ ਸਾਥ ਹੈਂ
ਆਸ਼ਾ ਕਦੇ ਨਾ ਛੱਡਾਂਗੇ
(ਕੋਰਸ)
ਯਹੋਵਾਹ ਤੂੰ ਸਾਡੀ ਖ਼ੁਸ਼ੀ
ਹਰ ਕੰਮ ਤੇਰਾ ਹੈ ਲਾਜਵਾਬ
ਮਹਾਨ ਤੇਰੀ ਸੋਚ, ਗਹਿਰਾ ਤੇਰਾ ਪਿਆਰ
ਕਰੇ ਸਿਫ਼ਤਾਂ ਹਰ ਇਕ ਜ਼ਬਾਨ
2. ਕਾਰੀਗਰੀ ਤੇਰੀ ਯਹੋਵਾਹ
ਸਮੁੰਦਰ, ਜ਼ਮੀਨ, ਆਸਮਾਨ
ਹਰ ਚੀਜ਼ ਕਿੰਨੀ ਸੋਹਣੀ ਬਣਾਈ
ਕਰਦੀ ਸਾਨੂੰ ਇਹ ਬੇਜ਼ਬਾਨ
ਹੁਣ ਸਵਰਗਾਂ ’ਚੋਂ ਤੇਰਾ ਰਾਜ ਆਇਆ
ਦਿਲ ਬਾਗ਼ੋ-ਬਾਗ਼ ਸਾਡੇ ਹੋਏ
ਆਇਆ ਹੁਣ ਇਕ ਨਵਾਂ ਸਵੇਰਾ
ਜੱਗ ਸਾਰਾ ਖ਼ੁਸ਼ੀ ਮਨਾਵੇ
ਹਨੇਰੀਆਂ ਰਾਤਾਂ ਵਿਚ ਚਾਨਣ
ਰੌਸ਼ਨ ਹੋਈ ਇਹ ਦੁਨੀਆਂ
ਵਾਅਦੇ ਪੂਰੇ ਹੋਏ ਯਹੋਵਾਹ
ਖ਼ੁਸ਼ੀ ਦੀ ਨਾ ਕੋਈ ਸੀਮਾ
(ਕੋਰਸ)
ਯਹੋਵਾਹ ਤੂੰ ਸਾਡੀ ਖ਼ੁਸ਼ੀ
ਹਰ ਕੰਮ ਤੇਰਾ ਹੈ ਲਾਜਵਾਬ
ਮਹਾਨ ਤੇਰੀ ਸੋਚ, ਗਹਿਰਾ ਤੇਰਾ ਪਿਆਰ
ਕਰੇ ਸਿਫ਼ਤਾਂ ਹਰ ਇਕ ਜ਼ਬਾਨ
(ਬਿਵ. 16:15; ਯਸਾ. 12:6; ਯੂਹੰ. 15:11 ਵੀ ਦੇਖੋ।)