ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਭਾਗ 6—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
    ਰਾਜ ਸੇਵਕਾਈ—2005 | ਫਰਵਰੀ
    • ਭਾਗ 6​—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ

      ਜਦੋਂ ਵਿਦਿਆਰਥੀ ਸਵਾਲ ਪੁੱਛਦਾ ਹੈ

      1 ਜਦੋਂ ਵਿਦਿਆਰਥੀ ਨਿਯਮਿਤ ਤੌਰ ਤੇ ਸਟੱਡੀ ਕਰਨੀ ਸ਼ੁਰੂ ਕਰ ਦਿੰਦਾ ਹੈ, ਤਾਂ ਚੰਗਾ ਹੋਵੇਗਾ ਜੇ ਉਸ ਨਾਲ ਇੱਧਰ-ਉੱਧਰ ਦੇ ਵਿਸ਼ਿਆਂ ਤੇ ਗੱਲ ਕਰਨ ਦੀ ਬਜਾਇ ਕਿਸੇ ਕਿਤਾਬ ਵਿੱਚੋਂ ਅਧਿਐਨ ਕੀਤਾ ਜਾਵੇ। ਇਸ ਤੋਂ ਵਿਦਿਆਰਥੀ ਨੂੰ ਸਹੀ ਗਿਆਨ ਲੈਣ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਵਿਚ ਮਦਦ ਮਿਲੇਗੀ। (ਕੁਲੁ. 1:9, 10) ਪਰ ਵਿਦਿਆਰਥੀ ਅਕਸਰ ਸਟੱਡੀ ਦੌਰਾਨ ਕਈ ਵਿਸ਼ਿਆਂ ਤੇ ਸਵਾਲ ਪੁੱਛਦੇ ਹਨ। ਸਾਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਚਾਹੀਦੇ ਹਨ?

      2 ਸਮਝਦਾਰੀ ਦਿਖਾਓ: ਚਰਚਾ ਅਧੀਨ ਵਿਸ਼ੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਉਸੇ ਵੇਲੇ ਦਿੱਤੇ ਜਾ ਸਕਦੇ ਹਨ। ਜੇ ਉਸ ਸਵਾਲ ਦਾ ਜਵਾਬ ਕਿਤਾਬ ਵਿਚ ਕਿਸੇ ਬਾਅਦ ਦੇ ਅਧਿਆਇ ਵਿਚ ਦਿੱਤਾ ਗਿਆ ਹੈ, ਤਾਂ ਸ਼ਾਇਦ ਵਿਦਿਆਰਥੀ ਨੂੰ ਇੰਨਾ ਕਹਿ ਦੇਣਾ ਕਾਫ਼ੀ ਹੋਵੇਗਾ ਕਿ ਅਸੀਂ ਬਾਅਦ ਵਿਚ ਇਸ ਬਾਰੇ ਪੜ੍ਹਾਂਗੇ। ਜੇ ਸਵਾਲ ਦਾ ਵਿਸ਼ੇ ਨਾਲ ਕੋਈ ਸੰਬੰਧ ਨਹੀਂ ਹੈ ਜਾਂ ਸਹੀ ਜਵਾਬ ਦੇਣ ਲਈ ਤੁਹਾਨੂੰ ਹੋਰ ਰਿਸਰਚ ਕਰਨੀ ਪਵੇਗੀ, ਤਾਂ ਸਟੱਡੀ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਇਸ ਉੱਤੇ ਚਰਚਾ ਕਰਨੀ ਹੀ ਬਿਹਤਰ ਹੋਵੇਗੀ। ਕਈ ਭੈਣ-ਭਰਾ ਆਪਣੇ ਵਿਦਿਆਰਥੀ ਦਾ ਸਵਾਲ ਲਿਖ ਲੈਂਦੇ ਹਨ। ਇਸ ਨਾਲ ਵਿਦਿਆਰਥੀ ਨੂੰ ਤਸੱਲੀ ਮਿਲਦੀ ਹੈ ਕਿ ਉਸ ਦੇ ਸਵਾਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਨਾਲੇ ਸਟੱਡੀ ਵਿਚ ਵੀ ਵਿਘਨ ਨਹੀਂ ਪੈਂਦਾ।

      3 ਸਟੱਡੀ ਲਈ ਤਿਆਰ ਕੀਤੀਆਂ ਕਿਤਾਬਾਂ ਵਿਚ ਬਾਈਬਲ ਦੀਆਂ ਕਈ ਸਿੱਖਿਆਵਾਂ ਉੱਤੇ ਸੰਖੇਪ ਵਿਚ ਚਰਚਾ ਕੀਤੀ ਗਈ ਹੈ। ਪਰ ਜੇ ਵਿਦਿਆਰਥੀ ਨੂੰ ਕੋਈ ਸਿੱਖਿਆ ਸਮਝਣੀ ਔਖੀ ਲੱਗਦੀ ਹੈ ਜਾਂ ਉਸ ਲਈ ਕਿਸੇ ਗ਼ਲਤ ਵਿਸ਼ਵਾਸ ਨੂੰ ਛੱਡਣਾ ਮੁਸ਼ਕਲ ਹੈ, ਤਾਂ ਕੀ ਕੀਤਾ ਜਾ ਸਕਦਾ ਹੈ? ਅਸੀਂ ਕਿਸੇ ਹੋਰ ਕਿਤਾਬ ਦੀ ਮਦਦ ਲੈ ਸਕਦੇ ਹਾਂ ਜਿਸ ਵਿਚ ਉਸ ਸਿੱਖਿਆ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ। ਜੇ ਵਿਦਿਆਰਥੀ ਨੂੰ ਫਿਰ ਵੀ ਸਮਝ ਨਹੀਂ ਆਉਂਦੀ, ਤਾਂ ਉਸ ਵਿਸ਼ੇ ਨੂੰ ਕਿਸੇ ਹੋਰ ਸਮੇਂ ਲਈ ਛੱਡ ਦਿਓ ਤੇ ਅਧਿਐਨ ਜਾਰੀ ਰੱਖੋ। (ਯੂਹੰ. 16:12) ਜਿਉਂ-ਜਿਉਂ ਉਹ ਬਾਈਬਲ ਦਾ ਗਿਆਨ ਲੈਂਦਾ ਰਹੇਗਾ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਵੇਗਾ, ਤਾਂ ਹੋ ਸਕਦਾ ਹੈ ਕਿ ਉਹ ਉਸ ਸਿੱਖਿਆ ਨੂੰ ਸਮਝ ਜਾਵੇ।

      4 ਹਲੀਮ ਬਣੋ: ਜੇ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਪਤਾ ਹੈ, ਤਾਂ ਆਪਣੇ ਵਿਚਾਰ ਦੱਸਣ ਤੋਂ ਪਰਹੇਜ਼ ਕਰੋ। (2 ਤਿਮੋ. 2:15; 1 ਪਤ. 4:11) ਵਿਦਿਆਰਥੀ ਨੂੰ ਕਹੋ ਕਿ ਤੁਸੀਂ ਹੋਰ ਰਿਸਰਚ ਕਰ ਕੇ ਉਸ ਨੂੰ ਜਵਾਬ ਦਿਓਗੇ। ਜਾਂ ਤੁਸੀਂ ਵਿਦਿਆਰਥੀ ਨੂੰ ਰਿਸਰਚ ਕਰਨੀ ਸਿਖਾ ਸਕਦੇ ਹੋ। ਉਸ ਨੂੰ ਯਹੋਵਾਹ ਦੇ ਸੰਗਠਨ ਦੁਆਰਾ ਦਿੱਤੇ ਗਏ ਰਿਸਰਚ ਸਾਧਨਾਂ ਨੂੰ ਇਸਤੇਮਾਲ ਕਰਨਾ ਸਿਖਾਓ। ਇਸ ਤਰ੍ਹਾਂ ਉਹ ਆਪ ਆਪਣੇ ਸਵਾਲਾਂ ਦੇ ਜਵਾਬ ਲੱਭ ਸਕੇਗਾ।—ਰਸੂ. 17:11.

  • ਬਾਈਬਲ ਬਾਰੇ ਹੋਰ ਸਿੱਖਣ ਵਿਚ ਉਨ੍ਹਾਂ ਦੀ ਮਦਦ ਕਰੋ
    ਰਾਜ ਸੇਵਕਾਈ—2005 | ਫਰਵਰੀ
    • ਬਾਈਬਲ ਬਾਰੇ ਹੋਰ ਸਿੱਖਣ ਵਿਚ ਉਨ੍ਹਾਂ ਦੀ ਮਦਦ ਕਰੋ

      1 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਵੇਲੇ ਅਸੀਂ ਅਕਸਰ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਸਾਡੇ ਪ੍ਰਚਾਰ ਖੇਤਰ ਤੋਂ ਬਾਹਰ ਰਹਿੰਦੇ ਹਨ ਜਾਂ ਹੋਰ ਭਾਸ਼ਾ ਬੋਲਦੇ ਹਨ। ਕੁਝ ਲੋਕ ਸਿਰਫ਼ ਸੈਨਤ ਭਾਸ਼ਾ ਸਮਝਦੇ ਹਨ। ਕਈ ਲੋਕ ਜਿਨ੍ਹਾਂ ਨਾਲ ਅਸੀਂ ਬਾਈਬਲ ਉੱਤੇ ਚਰਚਾ ਕੀਤੀ ਹੈ, ਕਿਤੇ ਹੋਰ ਜਾ ਕੇ ਰਹਿਣ ਲੱਗ ਪੈਂਦੇ ਹਨ। ਅਸੀਂ ਇਨ੍ਹਾਂ ਨੂੰ ਬਾਈਬਲ ਬਾਰੇ ਹੋਰ ਸਿਖਾਉਣ ਦਾ ਕਿਵੇਂ ਪ੍ਰਬੰਧ ਕਰ ਸਕਦੇ ਹਾਂ? ਅਸੀਂ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਇਸਤੇਮਾਲ ਕਰ ਸਕਦੇ ਹਾਂ।

      2 ਜਦੋਂ ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ, ਤਾਂ ਉਹ ਜ਼ਿਆਦਾ ਧਿਆਨ ਨਾਲ ਇਸ ਨੂੰ ਸੁਣਦੇ ਹਨ। (ਰਸੂ. 22:1, 2) ਇਸ ਲਈ ਜਦੋਂ ਅਸੀਂ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਮਿਲਦੇ ਹਾਂ, ਤਾਂ ਸਾਨੂੰ S-43 ਫਾਰਮ ਭਰਨਾ ਚਾਹੀਦਾ ਹੈ, ਭਾਵੇਂ ਉਹ ਵਿਅਕਤੀ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਨਹੀਂ ਵੀ ਦਿਖਾਉਂਦਾ। ਪਰ ਜੇ ਕਿਸੇ ਇਲਾਕੇ ਵਿਚ ਹੋਰ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕ ਰਹਿੰਦੇ ਹਨ ਤੇ ਉਨ੍ਹਾਂ ਦੀ ਭਾਸ਼ਾ ਬੋਲਣ ਵਾਲੇ ਭੈਣ-ਭਰਾ ਉੱਥੇ ਬਾਕਾਇਦਾ ਪ੍ਰਚਾਰ ਕਰਦੇ ਹਨ, ਤਾਂ ਇਹ ਫਾਰਮ ਭਰਨ ਦੀ ਲੋੜ ਨਹੀਂ, ਸਿਵਾਇ ਉਦੋਂ ਜਦੋਂ ਕੋਈ ਘਰ-ਸੁਆਮੀ ਬਹੁਤ ਦਿਲਚਸਪੀ ਦਿਖਾਉਂਦਾ ਹੈ।

      3 ਫਾਰਮ ਭਰਨਾ: ਸਮਝਦਾਰੀ ਨਾਲ ਉਸ ਵਿਅਕਤੀ ਦਾ ਨਾਂ, ਪਤਾ ਤੇ ਟੈਲੀਫ਼ੋਨ ਨੰਬਰ ਲੈਣ ਦੀ ਕੋਸ਼ਿਸ਼ ਕਰੋ। ਫਾਰਮ ਉੱਤੇ ਲਿਖੋ ਕਿ ਉਸ ਨੇ ਕਿੰਨੀ ਕੁ ਦਿਲਚਸਪੀ ਦਿਖਾਈ, ਉਸ ਨੂੰ ਕਦੋਂ ਮਿਲਿਆ ਜਾ ਸਕਦਾ ਹੈ, ਉਸ ਨੇ ਕਿਹੜੀ ਕਿਤਾਬ ਜਾਂ ਰਸਾਲਾ ਲਿਆ ਸੀ ਜਾਂ ਮੰਗਿਆ ਹੈ ਅਤੇ ਉਹ ਕਿਹੜੀ ਭਾਸ਼ਾ ਚੰਗੀ ਤਰ੍ਹਾਂ ਸਮਝਦਾ ਹੈ। ਪੂਰਾ ਫਾਰਮ ਭਰ ਕੇ ਤੁਰੰਤ ਕਲੀਸਿਯਾ ਦੇ ਸੈਕਟਰੀ ਨੂੰ ਦੇ ਦਿਓ। ਸੈਕਟਰੀ ਇਹ ਫਾਰਮ ਉਸ ਭਾਸ਼ਾ ਦੀ ਕਲੀਸਿਯਾ ਜਾਂ ਗਰੁੱਪ ਨੂੰ ਘੱਲ ਦੇਵੇਗਾ।

      4 ਫਾਰਮ ਘੱਲਣਾ: ਜੇ ਸੈਕਟਰੀ ਨੂੰ ਪਤਾ ਨਹੀਂ ਹੈ ਕਿ ਕਿਹੜੀ ਕਲੀਸਿਯਾ ਜਾਂ ਗਰੁੱਪ ਨੂੰ ਇਹ ਫਾਰਮ ਘੱਲਣਾ ਹੈ ਜਾਂ ਉਸ ਕੋਲ ਉਸ ਕਲੀਸਿਯਾ ਦਾ ਪਤਾ ਨਹੀਂ ਹੈ, ਤਾਂ ਉਹ ਬ੍ਰਾਂਚ ਆਫਿਸ ਵਿਚ “ਟੈਰੀਟਰੀ ਡੈੱਸਕ” ਨੂੰ ਟੈਲੀਫ਼ੋਨ ਕਰ ਕੇ ਇਹ ਜਾਣਕਾਰੀ ਲੈ ਸਕਦਾ ਹੈ। ਫਾਰਮ ਘੱਲਦੇ ਵੇਲੇ ਸਿਟੀ ਓਵਰਸੀਅਰ ਨੂੰ ਦੱਸਣ ਦੀ ਲੋੜ ਨਹੀਂ।

      5 ਜਦੋਂ ਕਿਸੇ ਕਲੀਸਿਯਾ ਜਾਂ ਗਰੁੱਪ ਨੂੰ S-43 ਫਾਰਮ ਮਿਲਦਾ ਹੈ, ਤਾਂ ਫਾਰਮ ਵਿਚ ਦੱਸੇ ਗਏ ਵਿਅਕਤੀ ਨੂੰ ਤੁਰੰਤ ਮਿਲਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਜੇ ਅਸੀਂ ਪੂਰੀ ਲਗਨ ਨਾਲ ਲੋਕਾਂ ਤਕ ਬਾਈਬਲ ਦਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਲੋਕਾਂ ਦੇ ਦਿਲ ਖੋਲ੍ਹ ਦੇਵੇਗਾ ਜੋ ਅਨੰਤ ਜ਼ਿੰਦਗੀ ਪਾਉਣ ਦੀ ਇੱਛਾ ਰੱਖਦੇ ਹਨ।—ਰਸੂ. 13:48.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ