ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 17-21
ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ
ਯਹੋਵਾਹ ਦੇ ਲੋਕਾਂ ਵਿਚ ਜੋ ਸ਼ਾਂਤੀ ਹੈ, ਉਹ ਖ਼ੁਦ-ਬਖ਼ੁਦ ਪੈਦਾ ਨਹੀਂ ਹੋਈ। ਜਦੋਂ ਮਤਭੇਦ ਪੈਦਾ ਹੁੰਦੇ ਹਨ, ਤਾਂ ਸ਼ਾਇਦ ਗੁੱਸੇ ਦੀ ਅੱਗ ਭੜਕ ਉੱਠੇ। ਪਰ ਪਰਮੇਸ਼ੁਰ ਦੇ ਬਚਨ ਦੀ ਸਲਾਹ ਇਸ ਅੱਗ ʼਤੇ ਪਾਣੀ ਦਾ ਕੰਮ ਕਰਦੀ ਹੈ।
ਮੁਸ਼ਕਲਾਂ ਖੜ੍ਹੀਆਂ ਹੋਣ ਤੇ ਵਫ਼ਾਦਾਰ ਮਸੀਹੀ ਸ਼ਾਂਤੀ ਬਣਾਉਣ ਲਈ . . .
ਠੰਢ ਰੱਖ ਸਕਦੇ ਹਨ
ਜਵਾਬ ਦੇਣ ਤੋਂ ਪਹਿਲਾਂ ਪੱਕਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਪੂਰੀ ਗੱਲ ਪਤਾ ਹੈ
ਗ਼ਲਤੀਆਂ ਮਾਫ਼ ਕਰ ਸਕਦੇ ਹਨ