ਗੀਤ 35
ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ
1. ਤੋੜੇਗਾ ਕੌਣ ਜ਼ੁਲਮ ਦੀ ਦੀਵਾਰ
ਪਿਆਰ ਤੋਂ ਖਾਲੀ ਪੂਰਾ ਸੰਸਾਰ
ਹਰ ਪਾਸੇ ਦਹਿਸ਼ਤ ਹੈ ਫੈਲੀ
ਭੁੱਲ ਗਏ ਲੋਕ ਖੁਦਾਈ ਤੇਰੀ
ਤੂੰ ਹੀ ਯਹੋਵਾਹ ਸੱਚਾ ਖ਼ੁਦਾ
ਅਣਜਾਣ ਨਹੀਂ, ਤੂੰ ਹੈਂ ਜਾਣੀਜਾਣ
ਨੇੜੇ ਇਨਸਾਫ਼ ਦੀ ਹੈ ਘੜੀ
ਅੱਖਾਂ ਨੂੰ ਹੈ ਉਡੀਕ ਤੇਰੀ
2. ਸਬਰ ਨਾਲ ਤੂੰ ਕਰਦਾ ਇੰਤਜ਼ਾਰ
ਦਿਲ ਦਰਿਆ ʼਚ ਵੱਸੇ ਪਿਆਰ
ਖੁੱਲ੍ਹਾ ਦਰਵਾਜ਼ਾ ਦਇਆ ਦਾ
ਹਰ ਦਿਲ ਮੁੜੇ, ਕਰੇ ਤੋਬਾ
ਦੇਰ ਹੁਣ ਨਹੀਂ, ਉਹ ਦਿਨ ਆ ਰਿਹਾ
ਪਲਟੇਂਗਾ ਜਦ ਤੂੰ ਵਕਤ ਦਾ ਸਫ਼ਾ
ਤੇਰੇ ਲਫ਼ਜ਼ਾਂ ʼਤੇ ਹੈ ਇਤਬਾਰ
ਮੰਨਦੇ ਹਮੇਸ਼ਾ ਤੇਰਾ ਉਪਕਾਰ
(ਲੂਕਾ 15:7; 2 ਪਤ. 3:8, 9 ਦੇਖੋ।)