ਸਾਡੀ ਮਸੀਹੀ ਜ਼ਿੰਦਗੀ
ਸੱਚਾ ਪਿਆਰ ਕੀ ਹੈ?
ਜਦੋਂ ਯਹੋਵਾਹ ਨੇ ਪਹਿਲੇ ਆਦਮੀ-ਔਰਤ ਦਾ ਵਿਆਹ ਕੀਤਾ, ਤਾਂ ਉਹ ਚਾਹੁੰਦਾ ਸੀ ਕਿ ਉਹ ਹਮੇਸ਼ਾ ਵਿਆਹ ਦੇ ਬੰਧਨ ਵਿਚ ਬੱਝੇ ਰਹਿਣ। (ਉਤ 2:22-24) ਹਰਾਮਕਾਰੀ ਤੋਂ ਸਿਵਾਇ ਤਲਾਕ ਲੈਣ ਦਾ ਹੋਰ ਕੋਈ ਵੀ ਕਾਰਨ ਨਹੀਂ ਹੈ। (ਮਲਾ 2:16; ਮੱਤੀ 19:9) ਯਹੋਵਾਹ ਸ਼ੁਰੂ ਤੋਂ ਹੀ ਚਾਹੁੰਦਾ ਹੈ ਕਿ ਸਾਰੇ ਵਿਆਹੇ ਜੋੜੇ ਖ਼ੁਸ਼ ਰਹਿਣ। ਇਸ ਲਈ ਉਸ ਨੇ ਮਸੀਹੀਆਂ ਨੂੰ ਅਸੂਲ ਦਿੱਤੇ ਹਨ ਤਾਂਕਿ ਉਹ ਸਮਝਦਾਰੀ ਨਾਲ ਚੰਗੇ ਜੀਵਨ ਸਾਥੀ ਦੀ ਚੋਣ ਕਰ ਸਕਣ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀ ਬਰਕਰਾਰ ਰੱਖ ਸਕਣ।—ਉਪ 5:4-6.
ਕੀ ਇਹ ਪਿਆਰ ਹੈ ਜਾਂ ਦੀਵਾਨਾਪਣ? ਨਾਂ ਦਾ ਵੀਡੀਓ ਦੇਖ ਕੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਜੇ ਤੁਸੀਂ ਕਿਸੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਉਸ ਨੂੰ ਜਾਣਨ ਅਤੇ ਮਿਲਣ-ਗਿਲ਼ਣ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਤੋਂ ਕੀ ਪੁੱਛਣਾ ਚਾਹੀਦਾ ਹੈ?
ਆਕਰਸ਼ਣ, ਦੀਵਾਨਾਪਣ ਅਤੇ ਸੱਚੇ ਪਿਆਰ ਵਿਚ ਕੀ ਫ਼ਰਕ ਹੈ?
ਇਹ ਸੋਚ ਗ਼ਲਤ ਕਿਉਂ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਸੁਧਾਰ ਸਕਦੇ ਹੋ ਜਿਸ ਨਾਲ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ?
ਕੰਮ-ਧੰਦੇ ਵਿਚ ਰੁੱਝੇ ਰਹਿਣ ਕਰਕੇ ਪਤੀ-ਪਤਨੀ ਦੇ ਆਪਸੀ ਰਿਸ਼ਤੇ ਉੱਤੇ ਕੀ ਅਸਰ ਪੈ ਸਕਦਾ ਹੈ?
ਪਰਮੇਸ਼ੁਰ ਦੀ ਸੇਵਾ ਵਿਚ ਇਕੱਠੇ ਮਿਲ ਕੇ ਕੰਮ ਕਰਨ ਨਾਲ ਵਿਆਹੁਤਾ ਰਿਸ਼ਤੇ ਦੀ ਡੋਰ ਕਿਵੇਂ ਮਜ਼ਬੂਤ ਹੁੰਦੀ ਹੈ?
ਵਿਆਹ ਦੀਆਂ ਕਸਮਾਂ ਖਾਣ ਤੋਂ ਪਹਿਲਾਂ ਉਸ ਨੂੰ “ਅੰਦਰੋਂ” ਜਾਣਨਾ ਕਿਉਂ ਜ਼ਰੂਰੀ ਹੈ? (1 ਪਤ 3:4)
ਸੱਚਾ ਪਿਆਰ ਕੀ ਹੈ? (1 ਕੁਰਿੰ 13:4-8)