ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 12-13
ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ
ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਦੁਆਰਾ ਸਮਝਾਇਆ ਕਿ ਉਹ ਕਦੋਂ ਅਤੇ ਕਿਵੇਂ ਚੁਣੇ ਹੋਏ ਮਸੀਹੀਆਂ ਨੂੰ ਇਕੱਠਾ ਕਰੇਗਾ। ਇਹ 33 ਈਸਵੀ ਵਿਚ ਸ਼ੁਰੂ ਹੋਇਆ ਸੀ।
‘ਇਕ ਆਦਮੀ ਨੇ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ’
ਬੀ ਬੀਜਣ ਵਾਲਾ: ਯਿਸੂ ਮਸੀਹ
ਚੰਗਾ ਬੀ ਬੀਜਿਆ: ਯਿਸੂ ਦੇ ਚੇਲਿਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ
ਖੇਤ: ਦੁਨੀਆਂ ਦੇ ਲੋਕ
“ਜਦੋਂ ਸਾਰੇ ਸੌਂ ਰਹੇ ਸਨ, ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿਚ ਜੰਗਲੀ ਬੂਟੀ ਦੇ ਬੀ ਬੀਜ ਕੇ ਚਲਾ ਗਿਆ”
ਦੁਸ਼ਮਣ: ਸ਼ੈਤਾਨ
ਜਦੋਂ ਸਾਰੇ ਸੌਂ ਰਹੇ ਸਨ: ਚੇਲਿਆਂ ਦੀ ਮੌਤ
“ਦੋਵਾਂ ਨੂੰ ਵਾਢੀ ਤਕ ਵਧਣ ਦਿਓ”
ਕਣਕ: ਚੁਣੇ ਹੋਏ ਮਸੀਹੀ
ਜੰਗਲੀ ਬੂਟੀ: ਝੂਠੇ ਮਸੀਹੀ
‘ਪਹਿਲਾਂ ਜੰਗਲੀ ਬੂਟੀ ਪੁੱਟਿਓ ਤੇ ਫਿਰ ਕਣਕ ਵੱਢਿਓ’
ਨੌਕਰ/ਵਾਢੇ: ਸਵਰਗ ਦੂਤ
ਜੰਗਲੀ ਬੂਟੀ ਪੁੱਟੀ ਗਈ: ਝੂਠੇ ਮਸੀਹੀਆਂ ਨੂੰ ਚੁਣੇ ਹੋਏ ਮਸੀਹੀਆਂ ਤੋਂ ਵੱਖ ਕੀਤਾ ਗਿਆ
ਕੋਠੀ ਵਿਚ ਰੱਖਿਆ ਗਿਆ: ਚੁਣੇ ਹੋਏ ਮਸੀਹੀਆਂ ਨੂੰ ਸ਼ੁੱਧ ਕੀਤੀ ਮੰਡਲੀ ਵਿਚ ਇਕੱਠਾ ਕੀਤਾ ਗਿਆ
ਜਦੋਂ ਵਾਢੀ ਦਾ ਸਮਾਂ ਸ਼ੁਰੂ ਹੋਇਆ ਸੀ, ਤਾਂ ਕਿਹੜੀ ਗੱਲ ਨੇ ਸੱਚੇ ਅਤੇ ਝੂਠੇ ਮਸੀਹੀਆਂ ਵਿਚ ਪਛਾਣ ਕਰਾਈ?
ਇਸ ਮਿਸਾਲ ਨੂੰ ਸਮਝ ਕੇ ਮੈਨੂੰ ਕੀ ਫ਼ਾਇਦਾ ਹੋਇਆ ਹੈ?