ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 21-22
“ਯਹੋਵਾਹ ਦੀ ਇੱਛਾ ਪੂਰੀ ਹੋਵੇ”
(ਰਸੂਲਾਂ ਦੇ ਕੰਮ 21:8-12) ਅਗਲੇ ਦਿਨ ਅਸੀਂ ਤੁਰ ਪਏ ਅਤੇ ਕੈਸਰੀਆ ਵਿਚ ਪਹੁੰਚੇ। ਉੱਥੇ ਅਸੀਂ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੇ ਘਰ ਗਏ ਜਿਹੜਾ ਸੱਤਾਂ ਆਦਮੀਆਂ ਵਿੱਚੋਂ ਸੀ। ਅਸੀਂ ਉਸ ਦੇ ਨਾਲ ਰਹੇ। 9 ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਭਵਿੱਖਬਾਣੀਆਂ ਕਰਦੀਆਂ ਸਨ। 10 ਜਦੋਂ ਅਸੀਂ ਉੱਥੇ ਸਾਂ, ਤਾਂ ਕਈ ਦਿਨਾਂ ਬਾਅਦ ਯਹੂਦੀਆ ਤੋਂ ਆਗਬੁਸ ਨਾਂ ਦਾ ਇਕ ਨਬੀ ਆਇਆ। 11 ਉਸ ਨੇ ਸਾਡੇ ਕੋਲ ਆ ਕੇ ਪੌਲੁਸ ਦੀ ਬੈੱਲਟ ਲਈ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ: “ਪਵਿੱਤਰ ਸ਼ਕਤੀ ਇਹ ਕਹਿੰਦੀ ਹੈ, ‘ਜਿਸ ਇਨਸਾਨ ਦੀ ਇਹ ਬੈੱਲਟ ਹੈ, ਉਸ ਨੂੰ ਯਹੂਦੀ ਯਰੂਸ਼ਲਮ ਵਿਚ ਇਸੇ ਤਰ੍ਹਾਂ ਬੰਨ੍ਹਣਗੇ ਅਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’” 12 ਜਦੋਂ ਅਸੀਂ ਇਹ ਗੱਲ ਸੁਣੀ, ਤਾਂ ਅਸੀਂ ਅਤੇ ਉੱਥੇ ਮੌਜੂਦ ਹੋਰ ਲੋਕ ਪੌਲੁਸ ਦੀਆਂ ਮਿੰਨਤਾਂ ਕਰਨ ਲੱਗ ਪਏ ਕਿ ਉਹ ਯਰੂਸ਼ਲਮ ਨਾ ਜਾਵੇ।
bt 177-178 ਪੈਰੇ 15-16
“ਯਹੋਵਾਹ ਦੀ ਇੱਛਾ ਪੂਰੀ ਹੋਵੇ”
ਜਦੋਂ ਪੌਲੁਸ ਫ਼ਿਲਿੱਪੁਸ ਦੇ ਘਰ ਸੀ, ਤਾਂ ਉੱਥੇ ਆਗਬੁਸ ਨਾਂ ਦਾ ਭਰਾ ਆਇਆ ਜਿਸ ਦੀ ਸਾਰੇ ਇੱਜ਼ਤ ਕਰਦੇ ਸਨ। ਫ਼ਿਲਿੱਪੁਸ ਦੇ ਘਰ ਆਏ ਲੋਕ ਜਾਣਦੇ ਸਨ ਕਿ ਆਗਬੁਸ ਇਕ ਨਬੀ ਸੀ ਜਿਸ ਨੇ ਕਲੋਡੀਉਸ ਦੇ ਰਾਜ ਦੌਰਾਨ ਵੱਡਾ ਕਾਲ਼ ਪੈਣ ਦੀ ਭਵਿੱਖਬਾਣੀ ਕੀਤੀ ਸੀ। (ਰਸੂ. 11:27, 28) ਸ਼ਾਇਦ ਉਨ੍ਹਾਂ ਨੇ ਸੋਚਿਆ ਹੋਣਾ: ‘ਆਗਬੁਸ ਕਿਉਂ ਆਇਆ ਹੈ? ਉਹ ਕਿਹੜਾ ਸੰਦੇਸ਼ ਲੈ ਕੇ ਆਇਆ ਹੈ?’ ਸਾਰੇ ਜਣਿਆਂ ਦੇ ਦੇਖਦੇ ਹੀ ਦੇਖਦੇ ਉਸ ਨੇ ਪੌਲੁਸ ਦੀ ਬੈੱਲਟ ਲਈ ਜੋ ਕੱਪੜੇ ਦਾ ਬਣਿਆ ਇਕ ਕਮਰਬੰਦ ਸੀ ਅਤੇ ਇਸ ਵਿਚ ਪੈਸੇ ਤੇ ਹੋਰ ਛੋਟੀਆਂ-ਮੋਟੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਸਨ। ਉਸ ਬੈੱਲਟ ਨਾਲ ਆਗਬੁਸ ਨੇ ਆਪਣੇ ਹੱਥ-ਪੈਰ ਬੰਨ੍ਹ ਕੇ ਇਕ ਗੰਭੀਰ ਗੱਲ ਦੱਸੀ: “ਪਵਿੱਤਰ ਸ਼ਕਤੀ ਇਹ ਕਹਿੰਦੀ ਹੈ, ‘ਜਿਸ ਇਨਸਾਨ ਦੀ ਇਹ ਬੈੱਲਟ ਹੈ, ਉਸ ਨੂੰ ਯਹੂਦੀ ਯਰੂਸ਼ਲਮ ਵਿਚ ਇਸੇ ਤਰ੍ਹਾਂ ਬੰਨ੍ਹਣਗੇ ਅਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”—ਰਸੂ. 21:11.
ਇਸ ਭਵਿੱਖਬਾਣੀ ਤੋਂ ਇਹ ਤਾਂ ਪੱਕਾ ਹੋ ਗਿਆ ਕਿ ਪੌਲੁਸ ਨੇ ਯਰੂਸ਼ਲਮ ਨੂੰ ਜਾਣਾ ਹੀ ਸੀ। ਨਾਲੇ ਇਹ ਵੀ ਜ਼ਾਹਰ ਹੋ ਗਿਆ ਕਿ ਉੱਥੇ ਪ੍ਰਚਾਰ ਕਰਨ ਕਰਕੇ ਯਹੂਦੀ ਯਕੀਨਨ ਉਸ ਨੂੰ “ਕੌਮਾਂ ਦੇ ਲੋਕਾਂ ਦੇ ਹਵਾਲੇ ਕਰ” ਦੇਣਗੇ। ਇਹ ਭਵਿੱਖਬਾਣੀ ਸੁਣ ਕੇ ਉੱਥੇ ਮੌਜੂਦ ਲੋਕ ਘਬਰਾ ਗਏ। ਲੂਕਾ ਨੇ ਅੱਗੇ ਲਿਖਿਆ: “ਜਦੋਂ ਅਸੀਂ ਇਹ ਗੱਲ ਸੁਣੀ, ਤਾਂ ਅਸੀਂ ਅਤੇ ਉੱਥੇ ਮੌਜੂਦ ਹੋਰ ਲੋਕ ਪੌਲੁਸ ਦੀਆਂ ਮਿੰਨਤਾਂ ਕਰਨ ਲੱਗ ਪਏ ਕਿ ਉਹ ਯਰੂਸ਼ਲਮ ਨਾ ਜਾਵੇ। ਪਰ ਪੌਲੁਸ ਨੇ ਕਿਹਾ: ‘ਤੁਸੀਂ ਰੋ-ਰੋ ਕੇ ਮੇਰਾ ਦਿਲ ਕਿਉਂ ਕਮਜ਼ੋਰ ਕਰ ਰਹੇ ਹੋ? ਤੁਸੀਂ ਮੇਰਾ ਫ਼ਿਕਰ ਨਾ ਕਰੋ। ਮੈਂ ਪ੍ਰਭੂ ਯਿਸੂ ਦੇ ਨਾਂ ਦੀ ਖ਼ਾਤਰ ਯਰੂਸ਼ਲਮ ਵਿਚ ਸਿਰਫ਼ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਮਰਨ ਲਈ ਵੀ ਤਿਆਰ ਹਾਂ।’”—ਰਸੂ. 21:12, 13.
(ਰਸੂਲਾਂ ਦੇ ਕੰਮ 21:13) ਪਰ ਪੌਲੁਸ ਨੇ ਕਿਹਾ: “ਤੁਸੀਂ ਰੋ-ਰੋ ਕੇ ਮੇਰਾ ਦਿਲ ਕਿਉਂ ਕਮਜ਼ੋਰ ਕਰ ਰਹੇ ਹੋ? ਤੁਸੀਂ ਮੇਰਾ ਫ਼ਿਕਰ ਨਾ ਕਰੋ। ਮੈਂ ਪ੍ਰਭੂ ਯਿਸੂ ਦੇ ਨਾਂ ਦੀ ਖ਼ਾਤਰ ਯਰੂਸ਼ਲਮ ਵਿਚ ਸਿਰਫ਼ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਮਰਨ ਲਈ ਵੀ ਤਿਆਰ ਹਾਂ।”
bt 178 ਪੈਰਾ 17
“ਯਹੋਵਾਹ ਦੀ ਇੱਛਾ ਪੂਰੀ ਹੋਵੇ”
ਹੁਣ ਜ਼ਰਾ ਅੰਦਾਜ਼ਾ ਲਾਓ ਕਿ ਉਸ ਕਮਰੇ ਦਾ ਮਾਹੌਲ ਕਿਹੋ ਜਿਹਾ ਹੋਣਾ। ਲੂਕਾ ਤੇ ਹੋਰ ਭਰਾ ਪੌਲੁਸ ਦੀਆਂ ਮਿੰਨਤਾਂ ਕਰ ਰਹੇ ਹਨ ਕਿ ਉਹ ਯਰੂਸ਼ਲਮ ਨਾ ਜਾਵੇ। ਕੁਝ ਤਾਂ ਰੋ ਰਹੇ ਹਨ। ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਪੌਲੁਸ ਦਾ ਦਿਲ ਪਿਘਲ ਜਾਂਦਾ ਹੈ ਤੇ ਉਹ ਨਰਮਾਈ ਨਾਲ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਸ ਦਾ ‘ਦਿਲ ਕਮਜ਼ੋਰ ਕਰ ਰਹੇ’ ਹਨ। ਕੁਝ ਬਾਈਬਲਾਂ ਵਿਚ ਇਨ੍ਹਾਂ ਯੂਨਾਨੀ ਸ਼ਬਦਾਂ ਦਾ ਅਨੁਵਾਦ ਕੀਤਾ ਗਿਆ ਹੈ ਕਿ ਉਹ ਉਸ ਦਾ ‘ਦਿਲ ਤੋੜ ਰਹੇ’ ਹਨ। ਪਰ ਫਿਰ ਵੀ, ਪੌਲੁਸ ਦਾ ਇਰਾਦਾ ਪੱਕਾ ਹੈ। ਪਹਿਲਾਂ ਸੋਰ ਵਿਚ ਵੀ ਉਸ ਨਾਲ ਇਸੇ ਤਰ੍ਹਾਂ ਹੋਇਆ ਸੀ। ਉੱਥੇ ਦੇ ਭੈਣਾਂ-ਭਰਾਵਾਂ ਨੇ ਵੀ ਮਿੰਨਤਾਂ-ਤਰਲੇ ਕਰ ਕੇ ਉਸ ਨੂੰ ਯਰੂਸ਼ਲਮ ਜਾਣ ਤੋਂ ਰੋਕਿਆ ਸੀ, ਪਰ ਉਦੋਂ ਵੀ ਉਹ ਡਾਵਾਂ-ਡੋਲ ਨਹੀਂ ਹੋਇਆ। ਹੁਣ ਵੀ ਉਹ ਕੈਸਰੀਆ ਦੇ ਭੈਣਾਂ-ਭਰਾਵਾਂ ਦੀਆਂ ਮਿੰਨਤਾਂ ਤੇ ਹੰਝੂਆਂ ਕਾਰਨ ਡੋਲੇਗਾ ਨਹੀਂ। ਇਸ ਦੀ ਬਜਾਇ, ਉਹ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਕਿਉਂ ਉੱਥੇ ਜਾਣ ਦੀ ਲੋੜ ਸੀ। ਸੱਚ-ਮੁੱਚ, ਬਹਾਦਰੀ ਤੇ ਪੱਕੇ ਇਰਾਦੇ ਦੀ ਕਿੰਨੀ ਵਧੀਆ ਮਿਸਾਲ! ਯਿਸੂ ਵਾਂਗ ਪੌਲੁਸ ਨੇ ਵੀ ਯਰੂਸ਼ਲਮ ਜਾਣ ਦੀ ਠਾਣੀ ਹੋਈ ਸੀ। (ਇਬ. 12:2) ਪੌਲੁਸ ਜਾਣ-ਬੁੱਝ ਕੇ ਮਰਨਾ ਨਹੀਂ ਸੀ ਚਾਹੁੰਦਾ, ਪਰ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣ ਕਰਕੇ ਉਹ ਮੌਤ ਨੂੰ ਗਲ਼ੇ ਲਾਉਣਾ ਮਾਣ ਦੀ ਗੱਲ ਸਮਝਦਾ ਸੀ।
(ਰਸੂਲਾਂ ਦੇ ਕੰਮ 21:14) ਜਦ ਉਹ ਨਾ ਮੰਨਿਆ, ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਗਏ: “ਯਹੋਵਾਹ ਦੀ ਇੱਛਾ ਪੂਰੀ ਹੋਵੇ।”
bt 178 ਪੈਰਾ 18
“ਯਹੋਵਾਹ ਦੀ ਇੱਛਾ ਪੂਰੀ ਹੋਵੇ”
ਉਸ ਦੀ ਗੱਲ ਸੁਣ ਕੇ ਭਰਾਵਾਂ ਨੇ ਕੀ ਕੀਤਾ? ਉਨ੍ਹਾਂ ਨੇ ਉਸ ਦੇ ਫ਼ੈਸਲੇ ਦੀ ਇੱਜ਼ਤ ਕੀਤੀ। ਅਸੀਂ ਪੜ੍ਹਦੇ ਹਾਂ: “ਜਦ ਉਹ ਨਾ ਮੰਨਿਆ, ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਗਏ: ‘ਯਹੋਵਾਹ ਦੀ ਇੱਛਾ ਪੂਰੀ ਹੋਵੇ।’” (ਰਸੂ. 21:14) ਜੋ ਭੈਣ-ਭਰਾ ਪੌਲੁਸ ਨੂੰ ਯਰੂਸ਼ਲਮ ਨਾ ਜਾਣ ਦੀਆਂ ਮਿੰਨਤਾਂ ਕਰ ਰਹੇ ਸਨ, ਉਹ ਆਪਣੀ ਗੱਲ ʼਤੇ ਅੜੇ ਨਾ ਰਹੇ। ਭਾਵੇਂ ਇੱਦਾਂ ਕਰਨਾ ਉਨ੍ਹਾਂ ਲਈ ਸੌਖਾ ਨਹੀਂ ਸੀ, ਪਰ ਜਦੋਂ ਉਨ੍ਹਾਂ ਨੇ ਜਾਣਿਆ ਕਿ ਇਹ ਯਹੋਵਾਹ ਦੀ ਮਰਜ਼ੀ ਸੀ, ਤਾਂ ਉਨ੍ਹਾਂ ਨੇ ਪੌਲੁਸ ਦੀ ਗੱਲ ਮੰਨ ਲਈ। ਪੌਲੁਸ ਮੌਤ ਦੇ ਰਾਹ ਤੁਰ ਪਿਆ ਸੀ। ਜੇ ਪਿਆਰ ਕਰਨ ਵਾਲੇ ਭੈਣ-ਭਰਾ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰਦੇ, ਤਾਂ ਉਸ ਲਈ ਜਾਣਾ ਸੌਖਾ ਹੁੰਦਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਰਸੂਲਾਂ ਦੇ ਕੰਮ 21:23, 24) ਇਸ ਲਈ ਸਾਡੇ ਦੱਸੇ ਅਨੁਸਾਰ ਤੂੰ ਇਹ ਕਰ: ਸਾਡੇ ਕੋਲ ਚਾਰ ਆਦਮੀ ਹਨ ਜਿਨ੍ਹਾਂ ਨੇ ਸੁੱਖਣਾ ਸੁੱਖੀ ਸੀ। 24 ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਅਤੇ ਤੁਸੀਂ ਸਾਰੇ ਜਣੇ ਮੂਸਾ ਦੇ ਕਾਨੂੰਨ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਉਹ ਆਪਣੇ ਸਿਰ ਮੁਨਾਉਣ ਅਤੇ ਤੂੰ ਉਨ੍ਹਾਂ ਦਾ ਖ਼ਰਚਾ ਕਰੀਂ। ਇਸ ਤਰ੍ਹਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਤੇਰੇ ਬਾਰੇ ਜਿਹੜੀਆਂ ਅਫ਼ਵਾਹਾਂ ਸੁਣੀਆਂ ਹਨ, ਉਹ ਸੱਚ ਨਹੀਂ ਹਨ ਅਤੇ ਤੂੰ ਮੂਸਾ ਦੇ ਕਾਨੂੰਨ ਮੁਤਾਬਕ ਸਹੀ-ਸਹੀ ਚੱਲਦਾ ਹੈਂ।
bt 184-185 ਪੈਰੇ 10-12
“ਮੇਰੀ ਗੱਲ ਸੁਣੋ”
ਇਸ ਤੋਂ ਇਲਾਵਾ, ਪੌਲੁਸ ਨੇ ਉਨ੍ਹਾਂ ਯਹੂਦੀਆਂ ਦੇ ਮਾਮਲੇ ਵਿਚ ਵੀ ਸਮਝਦਾਰੀ ਦਿਖਾਈ ਸੀ ਜਿਹੜੇ ਕੁਝ ਯਹੂਦੀ ਰੀਤਾਂ-ਰਿਵਾਜਾਂ ਨੂੰ ਮੰਨਦੇ ਸਨ, ਜਿਵੇਂ ਕਿ ਸਬਤ ਦੇ ਦਿਨ ਕੰਮ ਨਾ ਕਰਨਾ ਜਾਂ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ। (ਰੋਮੀ. 14:1-6) ਨਾਲੇ ਉਸ ਨੇ ਆਪ ਸੁੰਨਤ ਸੰਬੰਧੀ ਕੋਈ ਨਿਯਮ ਨਹੀਂ ਬਣਾਏ। ਅਸਲ ਵਿਚ ਪੌਲੁਸ ਨੇ ਤਿਮੋਥਿਉਸ ਜਿਸ ਦਾ ਪਿਤਾ ਯੂਨਾਨੀ ਸੀ, ਦੀ ਸੁੰਨਤ ਕਰਾਈ ਤਾਂਕਿ ਯਹੂਦੀਆਂ ਨੂੰ ਬੁਰਾ ਨਾ ਲੱਗੇ। (ਰਸੂ. 16:3) ਸੁੰਨਤ ਕਰਾਉਣੀ ਜਾਂ ਨਾ ਕਰਾਉਣੀ ਇਕ ਨਿੱਜੀ ਫ਼ੈਸਲਾ ਸੀ। ਪੌਲੁਸ ਨੇ ਗਲਾਤੀਆਂ ਦੇ ਮਸੀਹੀਆਂ ਨੂੰ ਲਿਖਿਆ ਸੀ: ‘ਸੁੰਨਤ ਕਰਵਾਉਣੀ ਜਾਂ ਨਾ ਕਰਵਾਉਣੀ ਕੋਈ ਮਾਅਨੇ ਨਹੀਂ ਰੱਖਦੀ, ਸਗੋਂ ਪਿਆਰ ਨਾਲ ਨਿਹਚਾ ਦੇ ਕੰਮ ਕਰਨੇ ਜ਼ਰੂਰੀ ਹਨ।’ (ਗਲਾ. 5:6) ਪਰ ਜਿਹੜੇ ਕਹਿੰਦੇ ਸਨ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜਾਂ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ ਲਈ ਸੁੰਨਤ ਕਰਾਉਣੀ ਜ਼ਰੂਰੀ ਸੀ, ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ।
ਇਸ ਲਈ ਭਾਵੇਂ ਪੌਲੁਸ ਬਾਰੇ ਸਾਰੀਆਂ ਅਫ਼ਵਾਹਾਂ ਬਿਲਕੁਲ ਝੂਠੀਆਂ ਸਨ, ਪਰ ਫਿਰ ਵੀ ਯਹੂਦੀ ਮਸੀਹੀ ਉਨ੍ਹਾਂ ਅਫ਼ਵਾਹਾਂ ਕਰਕੇ ਬਹੁਤ ਪਰੇਸ਼ਾਨ ਸਨ। ਇਸੇ ਲਈ ਬਜ਼ੁਰਗਾਂ ਨੇ ਪੌਲੁਸ ਨੂੰ ਇਹ ਸਲਾਹ ਦਿੱਤੀ: “ਸਾਡੇ ਕੋਲ ਚਾਰ ਆਦਮੀ ਹਨ ਜਿਨ੍ਹਾਂ ਨੇ ਸੁੱਖਣਾ ਸੁੱਖੀ ਸੀ। ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਅਤੇ ਤੁਸੀਂ ਸਾਰੇ ਜਣੇ ਮੂਸਾ ਦੇ ਕਾਨੂੰਨ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਉਹ ਆਪਣੇ ਸਿਰ ਮੁਨਾਉਣ ਅਤੇ ਤੂੰ ਉਨ੍ਹਾਂ ਦਾ ਖ਼ਰਚਾ ਕਰੀਂ। ਇਸ ਤਰ੍ਹਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਤੇਰੇ ਬਾਰੇ ਜਿਹੜੀਆਂ ਅਫ਼ਵਾਹਾਂ ਸੁਣੀਆਂ ਹਨ, ਉਹ ਸੱਚ ਨਹੀਂ ਹਨ ਅਤੇ ਤੂੰ ਮੂਸਾ ਦੇ ਕਾਨੂੰਨ ਮੁਤਾਬਕ ਸਹੀ-ਸਹੀ ਚੱਲਦਾ ਹੈਂ।”—ਰਸੂ. 21:23, 24.
ਪੌਲੁਸ ਬਜ਼ੁਰਗਾਂ ਦੀ ਗੱਲ ਦਾ ਇਤਰਾਜ਼ ਕਰਦਿਆਂ ਕਹਿ ਸਕਦਾ ਸੀ ਕਿ ਮੁਸੀਬਤ ਦੀ ਜੜ੍ਹ ਅਸਲ ਵਿਚ ਅਫ਼ਵਾਹਾਂ ਨਹੀਂ, ਸਗੋਂ ਉਹ ਯਹੂਦੀ ਮਸੀਹੀ ਸਨ ਜਿਹੜੇ ਮੂਸਾ ਦੇ ਕਾਨੂੰਨ ਉੱਤੇ ਚੱਲਣ ʼਤੇ ਜ਼ੋਰ ਦੇ ਰਹੇ ਸਨ। ਪਰ ਉਹ ਬਜ਼ੁਰਗਾਂ ਦੀ ਸਲਾਹ ਅਨੁਸਾਰ ਚੱਲਣ ਲਈ ਤਿਆਰ ਸੀ, ਬਸ਼ਰਤੇ ਕਿ ਉਸ ਨੂੰ ਪਰਮੇਸ਼ੁਰ ਦਾ ਕੋਈ ਅਸੂਲ ਨਾ ਤੋੜਨਾ ਪਵੇ। ਉਸ ਨੇ ਪਹਿਲਾਂ ਇਕ ਵਾਰੀ ਕਿਹਾ ਸੀ: “ਜਿਹੜੇ ਮੂਸਾ ਦੇ ਕਾਨੂੰਨ ਅਧੀਨ ਹਨ, ਮੈਂ ਉਨ੍ਹਾਂ ਲਈ ਇਸ ਕਾਨੂੰਨ ਉੱਤੇ ਚੱਲਣ ਵਾਲਾ ਬਣਿਆ ਤਾਂਕਿ ਮੈਂ ਉਨ੍ਹਾਂ ਨੂੰ ਲੈ ਆਵਾਂ ਜਿਹੜੇ ਇਸ ਕਾਨੂੰਨ ਅਧੀਨ ਹਨ, ਭਾਵੇਂ ਮੈਂ ਆਪ ਇਸ ਕਾਨੂੰਨ ਅਧੀਨ ਨਹੀਂ ਹਾਂ।” (1 ਕੁਰਿੰ. 9:20) ਇਸ ਮੌਕੇ ਤੇ ਪੌਲੁਸ ਨੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਗੱਲ ਮੰਨੀ ਅਤੇ ਉਹ “ਕਾਨੂੰਨ ਉੱਤੇ ਚੱਲਣ ਵਾਲਾ ਬਣਿਆ।” ਇਸ ਤਰ੍ਹਾਂ ਕਰ ਕੇ ਉਸ ਨੇ ਅੱਜ ਸਾਡੇ ਸਾਰਿਆਂ ਲਈ ਵਧੀਆ ਮਿਸਾਲ ਰੱਖੀ ਕਿ ਅਸੀਂ ਵੀ ਉਸ ਵਾਂਗ ਬਜ਼ੁਰਗਾਂ ਨੂੰ ਸਹਿਯੋਗ ਦੇਈਏ ਅਤੇ ਆਪਣੀ ਗੱਲ ʼਤੇ ਅੜੇ ਨਾ ਰਹੀਏ।—ਇਬ. 13:17.
(ਰਸੂਲਾਂ ਦੇ ਕੰਮ 22:16) ਅਤੇ ਤੂੰ ਹੁਣ ਦੇਰ ਕਿਉਂ ਲਾ ਰਿਹਾ ਹੈਂ? ਉੱਠ ਕੇ ਬਪਤਿਸਮਾ ਲੈ ਅਤੇ ਉਸ ਦਾ ਨਾਂ ਲੈ ਕੇ ਆਪਣੇ ਪਾਪ ਧੋ।’
nwtsty ਵਿੱਚੋਂ ਰਸੂ 22:16 ਲਈ ਖ਼ਾਸ ਜਾਣਕਾਰੀ
ਉਸ ਦਾ ਨਾਂ ਲੈ ਕੇ ਆਪਣੇ ਪਾਪ ਧੋ: ਜਾਂ “ਆਪਣੇ ਪਾਪ ਧੋ ਅਤੇ ਉਸ ਦਾ ਨਾਂ ਲੈ।” ਇਕ ਵਿਅਕਤੀ ਦੇ ਪਾਪ ਬਪਤਿਸਮੇ ਦੇ ਪਾਣੀ ਨਾਲ ਨਹੀਂ, ਸਗੋਂ ਯਿਸੂ ਦਾ ਨਾਂ ਲੈਣ ਨਾਲ ਧੋਤੇ ਜਾਣਗੇ। ਇਸ ਤਰ੍ਹਾਂ ਕਰਨ ਵਿਚ ਯਿਸੂ ʼਤੇ ਨਿਹਚਾ ਕਰਨੀ ਅਤੇ ਇਸ ਨਿਹਚਾ ਨੂੰ ਕੰਮਾਂ ਰਾਹੀਂ ਦਿਖਾਉਣਾ ਸ਼ਾਮਲ ਹੈ।—ਰਸੂ 10:43; ਯਾਕੂ 2:14,18.
ਬਾਈਬਲ ਪੜ੍ਹਾਈ
(ਰਸੂਲਾਂ ਦੇ ਕੰਮ 21:1-19) ਫਿਰ ਅਸੀਂ ਬਜ਼ੁਰਗਾਂ ਤੋਂ ਹੰਝੂਆਂ ਭਰੀ ਵਿਦਾਈ ਲੈ ਕੇ ਸਮੁੰਦਰੀ ਜਹਾਜ਼ ਵਿਚ ਤੁਰ ਪਏ ਅਤੇ ਅਸੀਂ ਸਿੱਧੇ ਕੋਸ ਆ ਗਏ, ਪਰ ਅਗਲੇ ਦਿਨ ਰੋਦੁਸ ਤੇ ਫਿਰ ਉੱਥੋਂ ਪਾਤਰਾ ਆ ਗਏ। 2 ਅਤੇ ਜਦੋਂ ਸਾਨੂੰ ਇਕ ਸਮੁੰਦਰੀ ਜਹਾਜ਼ ਮਿਲਿਆ ਜਿਹੜਾ ਫੈਨੀਕੇ ਨੂੰ ਜਾ ਰਿਹਾ ਸੀ, ਤਾਂ ਅਸੀਂ ਉਸ ਵਿਚ ਬੈਠ ਕੇ ਤੁਰ ਪਏ। 3 ਰਾਹ ਵਿਚ ਸਾਨੂੰ ਆਪਣੇ ਖੱਬੇ ਪਾਸੇ ਸਾਈਪ੍ਰਸ ਟਾਪੂ ਦਿਖਾਈ ਦਿੱਤਾ ਜਿਸ ਨੂੰ ਅਸੀਂ ਪਿੱਛੇ ਛੱਡ ਕੇ ਸੀਰੀਆ ਵੱਲ ਵਧਦੇ ਗਏ ਅਤੇ ਸੋਰ ਦੇ ਕੰਢੇ ਜਾ ਉੱਤਰੇ ਜਿੱਥੇ ਜਹਾਜ਼ ਤੋਂ ਮਾਲ ਉਤਾਰਿਆ ਜਾਣਾ ਸੀ। 4 ਅਸੀਂ ਉੱਥੇ ਚੇਲਿਆਂ ਦੀ ਭਾਲ ਕੀਤੀ ਤੇ ਉਨ੍ਹਾਂ ਨਾਲ ਸੱਤ ਦਿਨ ਰਹੇ। ਪਵਿੱਤਰ ਸ਼ਕਤੀ ਰਾਹੀਂ ਪਤਾ ਲੱਗਣ ਤੇ ਚੇਲਿਆਂ ਨੇ ਪੌਲੁਸ ਨੂੰ ਵਾਰ-ਵਾਰ ਕਿਹਾ ਕਿ ਉਹ ਯਰੂਸ਼ਲਮ ਨਾ ਜਾਵੇ। 5 ਜਦੋਂ ਸਾਡਾ ਉੱਥੋਂ ਤੁਰਨ ਦਾ ਵੇਲਾ ਆਇਆ, ਤਾਂ ਉਹ ਸਾਰੇ, ਤੀਵੀਆਂ ਤੇ ਬੱਚੇ ਵੀ, ਸਾਨੂੰ ਸ਼ਹਿਰੋਂ ਬਾਹਰ ਬੰਦਰਗਾਹ ʼਤੇ ਛੱਡਣ ਆਏ। ਅਸੀਂ ਸਮੁੰਦਰ ਕੰਢੇ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕੀਤੀ। 6 ਫਿਰ ਇਕ-ਦੂਜੇ ਨੂੰ ਅਲਵਿਦਾ ਕਹਿ ਕੇ ਅਸੀਂ ਜਹਾਜ਼ੇ ਚੜ੍ਹ ਗਏ ਅਤੇ ਉਹ ਆਪੋ-ਆਪਣੇ ਘਰਾਂ ਨੂੰ ਮੁੜ ਗਏ। 7 ਅਸੀਂ ਸੋਰ ਤੋਂ ਸਮੁੰਦਰੀ ਜਹਾਜ਼ ਵਿਚ ਸਫ਼ਰ ਕਰ ਕੇ ਤੁਲਮਾਇਸ ਪਹੁੰਚੇ ਅਤੇ ਉੱਥੇ ਭਰਾਵਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਇਕ ਦਿਨ ਰਹੇ। 8 ਅਗਲੇ ਦਿਨ ਅਸੀਂ ਤੁਰ ਪਏ ਅਤੇ ਕੈਸਰੀਆ ਵਿਚ ਪਹੁੰਚੇ। ਉੱਥੇ ਅਸੀਂ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੇ ਘਰ ਗਏ ਜਿਹੜਾ ਸੱਤਾਂ ਆਦਮੀਆਂ ਵਿੱਚੋਂ ਸੀ। ਅਸੀਂ ਉਸ ਦੇ ਨਾਲ ਰਹੇ। 9 ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਭਵਿੱਖਬਾਣੀਆਂ ਕਰਦੀਆਂ ਸਨ। 10 ਜਦੋਂ ਅਸੀਂ ਉੱਥੇ ਸਾਂ, ਤਾਂ ਕਈ ਦਿਨਾਂ ਬਾਅਦ ਯਹੂਦੀਆ ਤੋਂ ਆਗਬੁਸ ਨਾਂ ਦਾ ਇਕ ਨਬੀ ਆਇਆ। 11 ਉਸ ਨੇ ਸਾਡੇ ਕੋਲ ਆ ਕੇ ਪੌਲੁਸ ਦੀ ਬੈੱਲਟ ਲਈ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ: “ਪਵਿੱਤਰ ਸ਼ਕਤੀ ਇਹ ਕਹਿੰਦੀ ਹੈ, ‘ਜਿਸ ਇਨਸਾਨ ਦੀ ਇਹ ਬੈੱਲਟ ਹੈ, ਉਸ ਨੂੰ ਯਹੂਦੀ ਯਰੂਸ਼ਲਮ ਵਿਚ ਇਸੇ ਤਰ੍ਹਾਂ ਬੰਨ੍ਹਣਗੇ ਅਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’” 12 ਜਦੋਂ ਅਸੀਂ ਇਹ ਗੱਲ ਸੁਣੀ, ਤਾਂ ਅਸੀਂ ਅਤੇ ਉੱਥੇ ਮੌਜੂਦ ਹੋਰ ਲੋਕ ਪੌਲੁਸ ਦੀਆਂ ਮਿੰਨਤਾਂ ਕਰਨ ਲੱਗ ਪਏ ਕਿ ਉਹ ਯਰੂਸ਼ਲਮ ਨਾ ਜਾਵੇ। 13 ਪਰ ਪੌਲੁਸ ਨੇ ਕਿਹਾ: “ਤੁਸੀਂ ਰੋ-ਰੋ ਕੇ ਮੇਰਾ ਦਿਲ ਕਿਉਂ ਕਮਜ਼ੋਰ ਕਰ ਰਹੇ ਹੋ? ਤੁਸੀਂ ਮੇਰਾ ਫ਼ਿਕਰ ਨਾ ਕਰੋ। ਮੈਂ ਪ੍ਰਭੂ ਯਿਸੂ ਦੇ ਨਾਂ ਦੀ ਖ਼ਾਤਰ ਯਰੂਸ਼ਲਮ ਵਿਚ ਸਿਰਫ਼ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਮਰਨ ਲਈ ਵੀ ਤਿਆਰ ਹਾਂ।” 14 ਜਦ ਉਹ ਨਾ ਮੰਨਿਆ, ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਗਏ: “ਯਹੋਵਾਹ ਦੀ ਇੱਛਾ ਪੂਰੀ ਹੋਵੇ।” 15 ਇਸ ਤੋਂ ਬਾਅਦ, ਅਸੀਂ ਸਫ਼ਰ ਦੀ ਤਿਆਰੀ ਕਰ ਕੇ ਯਰੂਸ਼ਲਮ ਨੂੰ ਤੁਰ ਪਏ। 16 ਕੈਸਰੀਆ ਤੋਂ ਕੁਝ ਚੇਲੇ ਵੀ ਸਾਡੇ ਨਾਲ ਆਏ ਤਾਂਕਿ ਉਹ ਸਾਨੂੰ ਸਾਈਪ੍ਰਸ ਦੇ ਮਨਾਸੋਨ ਦੇ ਘਰ ਲੈ ਆਉਣ ਜਿੱਥੇ ਅਸੀਂ ਠਹਿਰਨਾ ਸੀ। ਮਨਾਸੋਨ ਸ਼ੁਰੂ-ਸ਼ੁਰੂ ਵਿਚ ਬਣੇ ਚੇਲਿਆਂ ਵਿੱਚੋਂ ਇਕ ਸੀ। 17 ਜਦੋਂ ਅਸੀਂ ਯਰੂਸ਼ਲਮ ਪਹੁੰਚੇ, ਤਾਂ ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਸਾਡਾ ਸੁਆਗਤ ਕੀਤਾ। 18 ਪਰ ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ ਅਤੇ ਉੱਥੇ ਸਾਰੇ ਬਜ਼ੁਰਗ ਮੌਜੂਦ ਸਨ। 19 ਪੌਲੁਸ ਨੇ ਉਨ੍ਹਾਂ ਨੂੰ ਨਮਸਕਾਰ ਕੀਤਾ ਅਤੇ ਉਨ੍ਹਾਂ ਸਾਰੇ ਕੰਮਾਂ ਦੀ ਪੂਰੀ ਜਾਣਕਾਰੀ ਦਿੱਤੀ ਜੋ ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਵਿਚ ਉਸ ਦੇ ਪ੍ਰਚਾਰ ਰਾਹੀਂ ਕੀਤੇ ਸਨ।
14-20 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 23-24
“ਫ਼ਸਾਦ ਦੀ ਜੜ੍ਹ ਅਤੇ ਸਰਕਾਰ ਦੇ ਖ਼ਿਲਾਫ਼ ਭੜਕਾਉਣ ਦਾ ਦੋਸ਼ ਲਾਇਆ ਗਿਆ”
(ਰਸੂਲਾਂ ਦੇ ਕੰਮ 23:12) ਫਿਰ ਜਦੋਂ ਦਿਨ ਚੜ੍ਹਿਆ, ਤਾਂ ਯਹੂਦੀਆਂ ਨੇ ਪੌਲੁਸ ਨੂੰ ਜਾਨੋਂ ਮਾਰ ਦੇਣ ਦੀ ਸਾਜ਼ਸ਼ ਘੜੀ ਅਤੇ ਉਨ੍ਹਾਂ ਨੇ ਸਹੁੰ ਖਾਧੀ ਕਿ ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਉਹ ਕੁਝ ਵੀ ਨਹੀਂ ਖਾਣ-ਪੀਣਗੇ। ਜੇ ਉਨ੍ਹਾਂ ਨੇ ਉਦੋਂ ਤਕ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ।
(ਰਸੂਲਾਂ ਦੇ ਕੰਮ 23:16) ਪਰ ਪੌਲੁਸ ਦੇ ਭਾਣਜੇ ਨੇ ਸੁਣ ਲਿਆ ਕਿ ਉਹ ਘਾਤ ਲਾ ਕੇ ਪੌਲੁਸ ʼਤੇ ਹਮਲਾ ਕਰਨਗੇ, ਇਸ ਕਰਕੇ ਉਸ ਨੇ ਫ਼ੌਜੀ ਕੁਆਰਟਰਾਂ ਵਿਚ ਜਾ ਕੇ ਪੌਲੁਸ ਨੂੰ ਸਾਰੀ ਗੱਲ ਦੱਸ ਦਿੱਤੀ।
bt 191 ਪੈਰੇ 5-6
“ਹੌਸਲਾ ਰੱਖ!”
ਪੌਲੁਸ ਨੂੰ ਸਹੀ ਸਮੇਂ ਤੇ ਹੌਸਲਾ ਮਿਲਿਆ। ਅਗਲੇ ਹੀ ਦਿਨ 40 ਤੋਂ ਜ਼ਿਆਦਾ ਯਹੂਦੀ ਬੰਦਿਆਂ ਨੇ “ਪੌਲੁਸ ਨੂੰ ਜਾਨੋਂ ਮਾਰ ਦੇਣ ਦੀ ਸਾਜ਼ਸ਼ ਘੜੀ ਅਤੇ ਉਨ੍ਹਾਂ ਨੇ ਸਹੁੰ ਖਾਧੀ ਕਿ ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਉਹ ਕੁਝ ਵੀ ਨਹੀਂ ਖਾਣ-ਪੀਣਗੇ। ਜੇ ਉਨ੍ਹਾਂ ਨੇ ਉਦੋਂ ਤਕ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ।” ਉਨ੍ਹਾਂ ਦੇ ਸਹੁੰ ਖਾਣ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰ ਕੇ ਹੀ ਦਮ ਲੈਣਾ ਸੀ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਜੇ ਉਹ ਕਿਸੇ ਕਾਰਨ ਕਾਮਯਾਬ ਨਾ ਹੋਏ, ਤਾਂ ਉਨ੍ਹਾਂ ਨੂੰ ਸਰਾਪ ਲੱਗਣਾ ਸੀ। (ਰਸੂ. 23:12-15) ਮੁੱਖ ਪੁਜਾਰੀਆਂ ਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਇਸ ਕੰਮ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਦੀ ਯੋਜਨਾ ਸੀ ਕਿ ਹੋਰ ਪੁੱਛ-ਗਿੱਛ ਕਰਨ ਦੇ ਬਹਾਨੇ ਪੌਲੁਸ ਨੂੰ ਮਹਾਸਭਾ ਸਾਮ੍ਹਣੇ ਲਿਆਂਦਾ ਜਾਵੇ ਅਤੇ ਉਹ ਰਾਹ ਵਿਚ ਹੀ ਉਸ ਦਾ ਕੰਮ ਤਮਾਮ ਕਰ ਦੇਣਗੇ।
ਪਰ ਪੌਲੁਸ ਦੇ ਭਾਣਜੇ ਨੇ ਸਾਰੀ ਗੱਲ ਸੁਣ ਲਈ ਤੇ ਉਸ ਨੇ ਜਾ ਕੇ ਪੌਲੁਸ ਨੂੰ ਦੱਸ ਦਿੱਤਾ। ਫਿਰ ਪੌਲੁਸ ਨੇ ਉਸ ਨੂੰ ਕਿਹਾ ਕਿ ਉਹ ਸਾਰੀ ਗੱਲ ਫ਼ੌਜ ਦੇ ਕਮਾਂਡਰ ਕਲੋਡੀਉਸ ਲੁਸੀਅਸ ਨੂੰ ਜਾ ਕੇ ਦੱਸੇ। (ਰਸੂ. 23:16-22) ਯਹੋਵਾਹ ਯਕੀਨਨ ਪੌਲੁਸ ਦੇ ਇਸ ਭਾਣਜੇ, ਜਿਸ ਦਾ ਬਾਈਬਲ ਵਿਚ ਨਾਂ ਨਹੀਂ ਦੱਸਿਆ ਗਿਆ ਹੈ, ਵਰਗੇ ਨੌਜਵਾਨਾਂ ਨੂੰ ਪਿਆਰ ਕਰਦਾ ਹੈ ਜੋ ਦਲੇਰੀ ਨਾਲ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਪਰਮੇਸ਼ੁਰ ਦੇ ਲੋਕਾਂ ਦਾ ਭਲਾ ਕਰਦੇ ਹਨ ਅਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਰਾਜ ਦੇ ਕੰਮ ਕਰਦੇ ਹਨ।
(ਰਸੂਲਾਂ ਦੇ ਕੰਮ 24:2) ਜਦੋਂ ਤਰਤੁੱਲੁਸ ਨੂੰ ਬੋਲਣ ਲਈ ਕਿਹਾ ਗਿਆ, ਤਾਂ ਉਸ ਨੇ ਪੌਲੁਸ ਉੱਤੇ ਦੋਸ਼ ਲਾਉਣੇ ਸ਼ੁਰੂ ਕੀਤੇ: “ਹਜ਼ੂਰ ਫ਼ੇਲਿਕਸ, ਤੇਰੇ ਕਰਕੇ ਅਸੀਂ ਬਹੁਤ ਹੀ ਅਮਨ-ਚੈਨ ਨਾਲ ਰਹਿੰਦੇ ਹਾਂ ਅਤੇ ਤੇਰੇ ਚੰਗੇ ਪ੍ਰਬੰਧਾਂ ਕਰਕੇ ਇਸ ਕੌਮ ਵਿਚ ਬੜੇ ਸੁਧਾਰ ਹੋ ਰਹੇ ਹਨ।
(ਰਸੂਲਾਂ ਦੇ ਕੰਮ 24:5, 6) ਅਸੀਂ ਦੇਖਿਆ ਹੈ ਕਿ ਇਹ ਆਦਮੀ ਸਾਰੇ ਫ਼ਸਾਦ ਦੀ ਜੜ੍ਹ ਹੈ ਅਤੇ ਇਹ ਸਾਰੀ ਦੁਨੀਆਂ ਵਿਚ ਰਹਿੰਦੇ ਯਹੂਦੀਆਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾਉਂਦਾ ਹੈ ਅਤੇ ਇਹ ਨਾਸਰੀਆਂ ਦੇ ਪੰਥ ਦਾ ਇਕ ਆਗੂ ਹੈ। 6 ਇਸ ਨੇ ਮੰਦਰ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸੇ ਕਰਕੇ ਅਸੀਂ ਇਸ ਨੂੰ ਫੜ ਲਿਆ।
bt 192 ਪੈਰਾ 10
“ਹੌਸਲਾ ਰੱਖ!”
ਕੈਸਰੀਆ ਵਿਚ ਪੌਲੁਸ ਨੂੰ “ਹੇਰੋਦੇਸ ਦੇ ਮਹਿਲ ਵਿਚ ਪਹਿਰੇ ਅਧੀਨ ਰੱਖਿਆ” ਗਿਆ ਜਦ ਤਕ ਉਸ ਉੱਤੇ ਦੋਸ਼ ਲਾਉਣ ਵਾਲੇ ਯਰੂਸ਼ਲਮ ਤੋਂ ਨਹੀਂ ਆ ਗਏ। (ਰਸੂ. 23:35) ਪੰਜ ਦਿਨਾਂ ਬਾਅਦ ਮਹਾਂ ਪੁਜਾਰੀ ਅੰਨਾਸ, ਤਰਤੁੱਲੁਸ ਨਾਂ ਦਾ ਵਕੀਲ ਅਤੇ ਕੁਝ ਬਜ਼ੁਰਗ ਯਰੂਸ਼ਲਮ ਤੋਂ ਆਏ। ਤਰਤੁੱਲੁਸ ਨੇ ਪਹਿਲਾਂ ਫ਼ੇਲਿਕਸ ਦੀ ਤਾਰੀਫ਼ ਕੀਤੀ ਕਿ ਉਹ ਯਹੂਦੀਆਂ ਲਈ ਕਿੰਨਾ ਕੁਝ ਕਰ ਰਿਹਾ ਸੀ। ਅਸਲ ਵਿਚ ਉਹ ਉਸ ਦੀ ਚਾਪਲੂਸੀ ਕਰ ਕੇ ਉਸ ਨੂੰ ਆਪਣੇ ਵੱਲ ਕਰਨਾ ਚਾਹੁੰਦਾ ਸੀ। ਫਿਰ ਸਿੱਧਾ ਮਾਮਲੇ ਵੱਲ ਆਉਂਦੇ ਹੋਏ ਉਸ ਨੇ ਕਿਹਾ ਕਿ ਪੌਲੁਸ “ਸਾਰੇ ਫ਼ਸਾਦ ਦੀ ਜੜ੍ਹ ਹੈ ਅਤੇ ਇਹ ਸਾਰੀ ਦੁਨੀਆਂ ਵਿਚ ਰਹਿੰਦੇ ਯਹੂਦੀਆਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾਉਂਦਾ ਹੈ ਅਤੇ ਇਹ ਨਾਸਰੀਆਂ ਦੇ ਪੰਥ ਦਾ ਇਕ ਆਗੂ ਹੈ। ਇਸ ਨੇ ਮੰਦਰ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸੇ ਕਰਕੇ ਅਸੀਂ ਇਸ ਨੂੰ ਫੜ ਲਿਆ।” ਦੂਸਰੇ ਯਹੂਦੀ ਵੀ “ਉਸ ਉੱਤੇ ਦੋਸ਼ ਲਾਉਣ ਲੱਗ ਪਏ ਅਤੇ ਜ਼ੋਰ ਦੇ ਕੇ ਕਹਿਣ ਲੱਗੇ ਕਿ ਇਹ ਦੋਸ਼ ਸਹੀ ਹਨ।” (ਰਸੂ. 24:5, 6, 9) ਸਰਕਾਰ ਖ਼ਿਲਾਫ਼ ਬਗਾਵਤ ਭੜਕਾਉਣੀ, ਖ਼ਤਰਨਾਕ ਪੰਥ ਦਾ ਆਗੂ ਹੋਣਾ ਤੇ ਮੰਦਰ ਨੂੰ ਭ੍ਰਿਸ਼ਟ ਕਰਨਾ—ਇਹ ਸਾਰੇ ਬਹੁਤ ਗੰਭੀਰ ਦੋਸ਼ ਸਨ ਜਿਨ੍ਹਾਂ ਕਰਕੇ ਮੌਤ ਦੀ ਸਜ਼ਾ ਮਿਲ ਸਕਦੀ ਸੀ।
(ਰਸੂਲਾਂ ਦੇ ਕੰਮ 24:10-21) ਜਦੋਂ ਰਾਜਪਾਲ ਨੇ ਸਿਰ ਹਿਲਾ ਕੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ, ਤਾਂ ਪੌਲੁਸ ਨੇ ਕਿਹਾ: “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕਈ ਸਾਲਾਂ ਤੋਂ ਇਸ ਕੌਮ ਦਾ ਨਿਆਂਕਾਰ ਹੈਂ, ਇਸ ਲਈ ਮੈਂ ਬਿਨਾਂ ਝਿਜਕੇ ਆਪਣੀ ਸਫ਼ਾਈ ਪੇਸ਼ ਕਰ ਰਿਹਾ ਹਾਂ, 11 ਤੂੰ ਆਪ ਇਸ ਮਾਮਲੇ ਦੀ ਪੜਤਾਲ ਕਰ ਸਕਦਾ ਹੈਂ ਕਿ ਲਗਭਗ ਬਾਰਾਂ ਦਿਨ ਪਹਿਲਾਂ ਹੀ ਮੈਂ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ; 12 ਅਤੇ ਇਨ੍ਹਾਂ ਨੇ ਮੈਨੂੰ ਨਾ ਤਾਂ ਮੰਦਰ ਵਿਚ ਕਿਸੇ ਨਾਲ ਬਹਿਸ ਕਰਦੇ ਹੋਏ ਦੇਖਿਆ ਅਤੇ ਨਾ ਹੀ ਸਭਾ ਘਰਾਂ ਵਿਚ ਜਾਂ ਸ਼ਹਿਰ ਵਿਚ ਲੋਕਾਂ ਨੂੰ ਭੜਕਾਉਂਦੇ ਹੋਏ ਦੇਖਿਆ। 13 ਨਾਲੇ ਇਹ ਆਦਮੀ ਜਿਹੜੇ ਦੋਸ਼ ਹੁਣ ਮੇਰੇ ਉੱਤੇ ਲਾ ਰਹੇ ਹਨ, ਉਨ੍ਹਾਂ ਨੂੰ ਵੀ ਸੱਚ ਸਾਬਤ ਨਹੀਂ ਕਰ ਸਕਦੇ। 14 ਪਰ ਮੈਂ ਇਹ ਮੰਨਦਾ ਹਾਂ ਕਿ ਭਗਤੀ ਕਰਨ ਦੇ ਜਿਸ ਤਰੀਕੇ ਨੂੰ ਇਹ ਲੋਕ ‘ਪੰਥ’ ਕਹਿ ਰਹੇ ਹਨ, ਉਸੇ ਤਰੀਕੇ ਅਨੁਸਾਰ ਮੈਂ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੀ ਭਗਤੀ ਕਰਦਾ ਹਾਂ ਅਤੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਲਿਖੀਆਂ ਗੱਲਾਂ ਨੂੰ ਮੰਨਦਾ ਹਾਂ। 15 ਇਨ੍ਹਾਂ ਆਦਮੀਆਂ ਵਾਂਗ ਮੈਨੂੰ ਵੀ ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। 16 ਇਸ ਮਾਮਲੇ ਵਿਚ, ਮੈਂ ਪਰਮੇਸ਼ੁਰ ਅਤੇ ਇਨਸਾਨਾਂ ਦੇ ਸਾਮ੍ਹਣੇ ਆਪਣੀ ਜ਼ਮੀਰ ਨੂੰ ਹਮੇਸ਼ਾ ਸਾਫ਼ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। 17 ਇਸ ਲਈ ਕਈ ਸਾਲਾਂ ਬਾਅਦ ਮੈਂ ਆਪਣੀ ਕੌਮ ਵਾਸਤੇ ਦਾਨ ਅਤੇ ਪਰਮੇਸ਼ੁਰ ਨੂੰ ਭੇਟਾਂ ਚੜ੍ਹਾਉਣ ਲਈ ਯਰੂਸ਼ਲਮ ਆਇਆ ਸਾਂ। 18 ਜਦੋਂ ਮੈਂ ਇਹ ਕੰਮ ਕਰ ਰਿਹਾ ਸਾਂ, ਉਦੋਂ ਇਨ੍ਹਾਂ ਨੇ ਮੈਨੂੰ ਮੰਦਰ ਵਿਚ ਦੇਖਿਆ ਸੀ ਅਤੇ ਉਸ ਵੇਲੇ ਮੈਂ ਮੂਸਾ ਦੇ ਕਾਨੂੰਨ ਅਨੁਸਾਰ ਸ਼ੁੱਧ ਸਾਂ। ਪਰ ਉਸ ਵੇਲੇ ਨਾ ਤਾਂ ਮੈਂ ਕਿਸੇ ਭੀੜ ਦੇ ਨਾਲ ਸਾਂ ਤੇ ਨਾ ਹੀ ਕੋਈ ਫ਼ਸਾਦ ਖੜ੍ਹਾ ਕਰ ਰਿਹਾ ਸਾਂ। ਪਰ ਉੱਥੇ ਏਸ਼ੀਆ ਜ਼ਿਲ੍ਹੇ ਦੇ ਕੁਝ ਯਹੂਦੀ ਸਨ, 19 ਜੇ ਉਨ੍ਹਾਂ ਨੇ ਮੇਰੇ ਖ਼ਿਲਾਫ਼ ਕੁਝ ਕਹਿਣਾ ਹੈ, ਤਾਂ ਉਨ੍ਹਾਂ ਨੂੰ ਇਸ ਵੇਲੇ ਤੇਰੇ ਸਾਮ੍ਹਣੇ ਹਾਜ਼ਰ ਹੋ ਕੇ ਮੇਰੇ ਉੱਤੇ ਦੋਸ਼ ਲਾਉਣੇ ਚਾਹੀਦੇ ਹਨ। 20 ਜਾਂ ਫਿਰ ਇੱਥੇ ਹਾਜ਼ਰ ਇਹ ਆਦਮੀ ਦੱਸਣ ਕਿ ਜਦੋਂ ਮੈਨੂੰ ਮਹਾਸਭਾ ਸਾਮ੍ਹਣੇ ਪੇਸ਼ ਕੀਤਾ ਗਿਆ ਸੀ, ਤਾਂ ਉਸ ਵੇਲੇ ਇਨ੍ਹਾਂ ਨੇ ਮੇਰੇ ਵਿਚ ਕੀ ਦੋਸ਼ ਪਾਇਆ ਸੀ, 21 ਸਿਵਾਇ ਇਕ ਗੱਲ ਦੇ ਜੋ ਮੈਂ ਇਨ੍ਹਾਂ ਸਾਮ੍ਹਣੇ ਉੱਚੀ ਆਵਾਜ਼ ਵਿਚ ਕਹੀ ਸੀ, ‘ਮੈਂ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਹਾਂ ਅਤੇ ਅੱਜ ਮੇਰੇ ਉੱਤੇ ਇਸੇ ਕਰਕੇ ਤੁਹਾਡੇ ਸਾਮ੍ਹਣੇ ਮੁਕੱਦਮਾ ਚਲਾਇਆ ਜਾ ਰਿਹਾ ਹੈ।’”
bt 193-194 ਪੈਰੇ 13-14
“ਹੌਸਲਾ ਰੱਖ!”
ਪੌਲੁਸ ਨੇ ਸਾਡੇ ਸਾਮ੍ਹਣੇ ਚੰਗੀ ਮਿਸਾਲ ਕਾਇਮ ਕੀਤੀ। ਜੇ ਸਾਨੂੰ ਯਹੋਵਾਹ ਦੀ ਭਗਤੀ ਕਰਨ ਕਰਕੇ ਕਦੀ ਸਰਕਾਰੀ ਅਧਿਕਾਰੀਆਂ ਸਾਮ੍ਹਣੇ ਪੇਸ਼ ਕੀਤਾ ਜਾਂਦਾ ਹੈ ਤੇ ਸਾਡੇ ਉੱਤੇ ਇਲਾਕੇ ਵਿਚ ਗੜਬੜੀ ਫੈਲਾਉਣ, ਦੇਸ਼ ਨਾਲ ਗੱਦਾਰੀ ਕਰਨ ਜਾਂ ਕਿਸੇ “ਖ਼ਤਰਨਾਕ ਪੰਥ” ਦੇ ਮੈਂਬਰ ਹੋਣ ਦਾ ਝੂਠਾ ਦੋਸ਼ ਲਾਇਆ ਜਾਂਦਾ ਹੈ, ਤਾਂ ਅਸੀਂ ਵੀ ਪੌਲੁਸ ਦੀ ਰੀਸ ਕਰ ਸਕਦੇ ਹਾਂ। ਉਸ ਨੇ ਤਰਤੁੱਲੁਸ ਵਾਂਗ ਰਾਜਪਾਲ ਦੀ ਚਾਪਲੂਸੀ ਨਹੀਂ ਕੀਤੀ ਅਤੇ ਸ਼ਾਂਤ ਰਹਿ ਕੇ ਆਦਰ ਨਾਲ ਗੱਲ ਕੀਤੀ। ਉਸ ਨੇ ਸਮਝਦਾਰੀ ਵਰਤਦਿਆਂ ਸਾਰੀਆਂ ਗੱਲਾਂ ਸਾਫ਼-ਸਾਫ਼ ਤੇ ਸੱਚ-ਸੱਚ ਦੱਸੀਆਂ। ਪੌਲੁਸ ਨੇ ਜ਼ਿਕਰ ਕੀਤਾ ਕਿ ਉਸ ਉੱਤੇ ਮੰਦਰ ਨੂੰ ਭ੍ਰਿਸ਼ਟ ਕਰਨ ਦਾ ਦੋਸ਼ ਲਾਉਣ ਵਾਲੇ ‘ਏਸ਼ੀਆ ਜ਼ਿਲ੍ਹੇ ਦੇ ਯਹੂਦੀ’ ਹਾਜ਼ਰ ਨਹੀਂ ਸਨ, ਜਦ ਕਿ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਉਸ ਦੇ ਸਾਮ੍ਹਣੇ ਦੋਸ਼ ਲਾਉਣੇ ਚਾਹੀਦੇ ਸਨ।—ਰਸੂ. 24:18, 19.
ਸਭ ਤੋਂ ਵੱਡੀ ਗੱਲ ਇਹ ਸੀ ਕਿ ਪੌਲੁਸ ਆਪਣੇ ਵਿਸ਼ਵਾਸਾਂ ਬਾਰੇ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟਿਆ। ਉਸ ਨੇ ਨਿਡਰਤਾ ਨਾਲ ਦੱਸਿਆ ਕਿ ਉਹ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਸੀ। ਇਸੇ ਗੱਲ ਕਰਕੇ ਪਹਿਲਾਂ ਮਹਾਸਭਾ ਸਾਮ੍ਹਣੇ ਪੇਸ਼ੀ ਦੌਰਾਨ ਰੌਲ਼ਾ-ਰੱਪਾ ਪਿਆ ਸੀ। (ਰਸੂ. 23:6-10) ਆਪਣੀ ਸਫ਼ਾਈ ਦਿੰਦੇ ਹੋਏ ਪੌਲੁਸ ਨੇ ਇਸ ਉਮੀਦ ਉੱਤੇ ਜ਼ੋਰ ਦਿੱਤਾ। ਕਿਉਂ? ਕਿਉਂਕਿ ਉਹ ਯਿਸੂ ਬਾਰੇ ਅਤੇ ਉਸ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਗਵਾਹੀ ਦੇ ਰਿਹਾ ਸੀ। ਉਸ ਦੇ ਵਿਰੋਧੀ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। (ਰਸੂ. 26:6-8, 22, 23) ਜੀ ਹਾਂ, ਇਹ ਉਮੀਦ ਹੀ ਸਾਰੇ ਝਗੜੇ ਦੀ ਜੜ੍ਹ ਸੀ, ਖ਼ਾਸ ਤੌਰ ਤੇ ਇਹ ਗੱਲ ਕਿ ਉਹ ਯਿਸੂ ਅਤੇ ਉਸ ਦੇ ਦੁਬਾਰਾ ਜੀਉਂਦੇ ਹੋਣ ਉੱਤੇ ਵਿਸ਼ਵਾਸ ਕਰਦਾ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਰਸੂਲਾਂ ਦੇ ਕੰਮ 23:6) ਜਦੋਂ ਪੌਲੁਸ ਨੇ ਦੇਖਿਆ ਕਿ ਮਹਾਸਭਾ ਵਿਚ ਅੱਧੇ ਸਦੂਕੀ ਸਨ ਅਤੇ ਅੱਧੇ ਫ਼ਰੀਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਭਰਾਵੋ, ਮੈਂ ਇਕ ਫ਼ਰੀਸੀ ਹਾਂ ਅਤੇ ਮੇਰੇ ਦਾਦੇ-ਪੜਦਾਦੇ ਵੀ ਫ਼ਰੀਸੀ ਸਨ। ਅਤੇ ਮੇਰੇ ਉੱਤੇ ਇਸ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਹਾਂ।”
nwtsty ਵਿੱਚੋਂ ਰਸੂ 23:6 ਲਈ ਖ਼ਾਸ ਜਾਣਕਾਰੀ
ਮੈਂ ਇਕ ਫ਼ਰੀਸੀ ਹਾਂ: ਪੌਲੁਸ ਦੀ ਗੱਲ ਸੁਣ ਰਹੇ ਕੁਝ ਲੋਕ ਉਸ ਨੂੰ ਜਾਣਦੇ ਸਨ। (ਰਸੂ 22:5) ਜਦੋਂ ਪੌਲੁਸ ਨੇ ਕਿਹਾ ਕਿ ਉਸ ਦੇ ਦਾਦੇ ਪੜਦਾਦੇ ਵੀ ਫ਼ਰੀਸੀ ਸਨ, ਤਾਂ ਮਹਾਸਭਾ ਦੇ ਫ਼ਰੀਸੀ ਸਮਝ ਗਏ ਹੋਣੇ ਕਿ ਪੌਲੁਸ ਇਹ ਗੱਲ ਮੰਨ ਰਿਹਾ ਸੀ ਕਿ ਉਨ੍ਹਾਂ ਦਾ ਪਿਛੋਕੜ ਇੱਕੋ ਸੀ, ਭਾਵੇਂ ਕਿ ਉਹ ਇਕ ਜੋਸ਼ੀਲਾ ਮਸੀਹੀ ਸੀ। ਉਹ ਆਪਣੀ ਗ਼ਲਤ ਪਛਾਣ ਨਹੀਂ ਕਰਵਾ ਰਿਹਾ ਸੀ। ਪਰ ਜਦੋਂ ਪੌਲੁਸ ਨੇ ਕਿਹਾ ਕਿ ਉਹ ਫ਼ਰੀਸੀ ਸੀ, ਤਾਂ ਉਹ ਕਹਿਣਾ ਚਾਹੁੰਦਾ ਸੀ ਕਿ ਉਹ ਸਦੂਕੀ ਨਹੀਂ, ਸਗੋਂ ਫ਼ਰੀਸੀ ਸੀ ਅਤੇ ਉਹ ਵੀ ਜੀ ਉਠਾਏ ਜਾਣ ਦੀ ਸਿੱਖਿਆ ʼਤੇ ਵਿਸ਼ਵਾਸ ਕਰਦਾ ਸੀ। ਇੱਦਾਂ ਕਰ ਕੇ ਉਸ ਨੇ ਉਹ ਵਿਸ਼ਾ ਉਠਾਇਆ ਜਿਸ ਨਾਲ ਫ਼ਰੀਸੀ ਸਹਿਮਤ ਸਨ। ਉਸ ਨੇ ਸੋਚਿਆ ਕਿ ਜੇ ਉਹ ਇਸ ਵਿਸ਼ੇ ʼਤੇ ਗੱਲ ਕਰੇਗਾ, ਤਾਂ ਮਹਾਸਭਾ ਦੇ ਕੁਝ ਮੈਂਬਰ ਉਸ ਨਾਲ ਸਹਿਮਤ ਹੋਣਗੇ ਅਤੇ ਇਸ ਤਰ੍ਹਾਂ ਹੋਇਆ ਵੀ। (ਰਸੂ 23:7-9) ਰਸੂਲ 23:6 ਵਿਚ ਦਰਜ ਪੌਲੁਸ ਦੇ ਸ਼ਬਦ ਉਨ੍ਹਾਂ ਸ਼ਬਦਾਂ ਨਾਲ ਮੇਲ ਖਾਂਦੇ ਹਨ ਜੋ ਬਾਅਦ ਵਿਚ ਉਸ ਨੇ ਰਾਜਾ ਅਗ੍ਰਿੱਪਾ ਨੂੰ ਕਹੇ ਸਨ। (ਰਸੂ 26:5) ਰੋਮ ਤੋਂ ਫ਼ਿਲਿੱਪੈ ਦੇ ਮਸੀਹੀਆਂ ਨੂੰ ਚਿੱਠੀ ਲਿਖਣ ਵੇਲੇ ਪੌਲੁਸ ਨੇ ਫਿਰ ਕਿਹਾ ਕਿ ਉਹ ਫ਼ਰੀਸੀ ਸੀ। (ਫ਼ਿਲਿ 3:5) ਨਾਲੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਰਸੂ 15:5 ਵਿਚ ਉਨ੍ਹਾਂ ਮਸੀਹੀਆਂ ਬਾਰੇ ਕੀ ਦੱਸਿਆ ਗਿਆ ਜੋ ਪਹਿਲਾਂ ਫ਼ਰੀਸੀ ਸਨ।—ਰਸੂ 15:5 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।
(ਰਸੂਲਾਂ ਦੇ ਕੰਮ 24:24) ਕੁਝ ਦਿਨਾਂ ਬਾਅਦ ਫ਼ੇਲਿਕਸ ਆਪਣੀ ਯਹੂਦਣ ਪਤਨੀ ਦਰੂਸਿੱਲਾ ਨਾਲ ਆਇਆ ਅਤੇ ਉਸ ਨੇ ਪੌਲੁਸ ਨੂੰ ਸੱਦ ਕੇ ਉਸ ਤੋਂ ਯਿਸੂ ਮਸੀਹ ਦੀਆਂ ਸਿੱਖਿਆਵਾਂ ਬਾਰੇ ਸੁਣਿਆ।
(ਰਸੂਲਾਂ ਦੇ ਕੰਮ 24:27) ਪਰ ਦੋ ਸਾਲਾਂ ਬਾਅਦ ਫ਼ੇਲਿਕਸ ਦੀ ਜਗ੍ਹਾ ਪੁਰਕੀਅਸ ਫ਼ੇਸਤੁਸ ਰਾਜਪਾਲ ਬਣ ਗਿਆ। ਫ਼ੇਲਿਕਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਹ ਪੌਲੁਸ ਨੂੰ ਕੈਦ ਵਿਚ ਹੀ ਛੱਡ ਗਿਆ ਸੀ।
nwtsty ਵਿੱਚੋਂ ਰਸੂ 24:24 ਲਈ ਖ਼ਾਸ ਜਾਣਕਾਰੀ
ਦਰੂਸਿੱਲਾ: ਰਸੂ 12:1 ਵਿਚ ਜ਼ਿਕਰ ਕੀਤੇ ਹੇਰੋਦੇਸ ਯਾਨੀ ਹੇਰੋਦੇਸ ਅਗ੍ਰਿੱਪਾ ਪਹਿਲੇ ਦੀ ਤੀਸਰੀ ਅਤੇ ਸਭ ਤੋਂ ਛੋਟੀ ਕੁੜੀ ਸੀ। ਉਸ ਦਾ ਜਨਮ ਲਗਭਗ 38 ਈ. ਵਿਚ ਹੋਇਆ ਸੀ ਅਤੇ ਉਹ ਅਗ੍ਰਿੱਪਾ ਦੂਜੇ ਅਤੇ ਬਰਨੀਕੇ ਦੀ ਭੈਣ ਸੀ। (ਰਸੂ 25:13 ਲਈ ਦਿੱਤੀ ਖ਼ਾਸ ਜਾਣਕਾਰੀ ਅਤੇ ਸ਼ਬਦਾਂ ਦੇ ਅਰਥ ਵਿਚ “ਹੇਰੋਦੇਸ” ਦੇਖੋ।) ਰਾਜਪਾਲ ਫ਼ੇਲਿਕਸ ਉਸ ਦਾ ਦੂਜਾ ਪਤੀ ਸੀ। ਉਹ ਪਹਿਲਾਂ ਸੀਰੀਆ ਦੇ ਰਾਜੇ ਅਜ਼ੀਜ਼ਸ ਨਾਲ ਵਿਆਹੀ ਸੀ, ਪਰ ਬਾਅਦ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਅਤੇ ਲਗਭਗ 54 ਈ. ਵਿਚ 16 ਸਾਲਾਂ ਦੀ ਉਮਰ ਵਿਚ ਉਸ ਦਾ ਵਿਆਹ ਫ਼ੇਲਿਕਸ ਨਾਲ ਹੋ ਗਿਆ। ਹੋ ਸਕਦਾ ਹੈ ਕਿ ਦਰੂਸਿੱਲਾ ਉਦੋਂ ਉੱਥੇ ਮੌਜੂਦ ਸੀ ਜਦੋਂ ਪੌਲੁਸ ਨੇ ਫ਼ੇਲਿਕਸ ਸਾਮ੍ਹਣੇ “ਧਾਰਮਿਕਤਾ, ਸੰਜਮ ਅਤੇ ਅਗਾਹਾਂ ਹੋਣ ਵਾਲੇ ਨਿਆਂ ਬਾਰੇ ਗੱਲ ਕੀਤੀ ਸੀ।” (ਰਸੂ 24:25) ਜਦੋਂ ਫ਼ੇਲਿਕਸ ਨੇ ਆਪਣੀ ਜਗ੍ਹਾ ਫ਼ੇਸਤੁਸ ਨੂੰ ਰਾਜਪਾਲ ਬਣਾਇਆ, ਤਾਂ ਉਸ ਨੇ ਪੌਲੁਸ ਨੂੰ ਕੈਦ ਵਿਚ ਛੱਡ ਦਿੱਤਾ ਕਿਉਂਕਿ ਉਹ “ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ।” ਕੁਝ ਲੋਕਾਂ ਦਾ ਮੰਨਣਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਖ਼ੁਸ਼ ਕਰਨ ਲਈ ਇਸ ਤਰ੍ਹਾਂ ਕੀਤਾ ਜੋ ਯਹੂਦਣ ਸੀ।—ਰਸੂ 24:27.
ਬਾਈਬਲ ਪੜ੍ਹਾਈ:
(ਰਸੂਲਾਂ ਦੇ ਕੰਮ 23:1-15) ਪੌਲੁਸ ਨੇ ਮਹਾਸਭਾ ਵੱਲ ਧਿਆਨ ਨਾਲ ਦੇਖ ਕੇ ਕਿਹਾ: “ਭਰਾਵੋ, ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅੱਜ ਦੇ ਦਿਨ ਤਕ ਬਿਲਕੁਲ ਸਾਫ਼ ਜ਼ਮੀਰ ਨਾਲ ਜੀਵਨ ਗੁਜ਼ਾਰਿਆ ਹੈ।” 2 ਇਹ ਸੁਣ ਕੇ ਮਹਾਂ ਪੁਜਾਰੀ ਹਨਾਨਿਆ ਨੇ ਪੌਲੁਸ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ ਕਿ ਉਹ ਉਸ ਦੇ ਮੂੰਹ ʼਤੇ ਚਪੇੜ ਮਾਰਨ। 3 ਫਿਰ ਪੌਲੁਸ ਨੇ ਕਿਹਾ: “ਓਏ ਪਖੰਡੀਆ, ਪਰਮੇਸ਼ੁਰ ਤੈਨੂੰ ਮਾਰੇਗਾ। ਇਕ ਪਾਸੇ ਤੂੰ ਬੈਠ ਕੇ ਮੂਸਾ ਦੇ ਕਾਨੂੰਨ ਅਨੁਸਾਰ ਮੇਰਾ ਨਿਆਂ ਕਰਦਾ ਹੈਂ ਤੇ ਦੂਜੇ ਪਾਸੇ ਮੇਰੇ ਚਪੇੜ ਮਾਰਨ ਦਾ ਹੁਕਮ ਦੇ ਕੇ ਇਸੇ ਕਾਨੂੰਨ ਦੀ ਉਲੰਘਣਾ ਕਰਦਾ ਹੈਂ!” 4 ਉਸ ਦੇ ਲਾਗੇ ਖੜ੍ਹੇ ਲੋਕਾਂ ਨੇ ਕਿਹਾ: “ਤੇਰੀ ਇੰਨੀ ਜੁਰਅਤ ਕਿ ਤੂੰ ਪਰਮੇਸ਼ੁਰ ਦੇ ਮਹਾਂ ਪੁਜਾਰੀ ਦੀ ਬੇਇੱਜ਼ਤੀ ਕਰੇਂ?” 5 ਪੌਲੁਸ ਨੇ ਕਿਹਾ: “ਭਰਾਵੋ, ਮੈਨੂੰ ਨਹੀਂ ਪਤਾ ਸੀ ਕਿ ਇਹ ਮਹਾਂ ਪੁਜਾਰੀ ਹੈ। ਧਰਮ-ਗ੍ਰੰਥ ਵਿਚ ਲਿਖਿਆ ਹੈ, ‘ਤੂੰ ਆਪਣੇ ਲੋਕਾਂ ਦੇ ਧਾਰਮਿਕ ਆਗੂ ਦੇ ਖ਼ਿਲਾਫ਼ ਬੁਰਾ-ਭਲਾ ਨਾ ਕਹਿ।’” 6 ਜਦੋਂ ਪੌਲੁਸ ਨੇ ਦੇਖਿਆ ਕਿ ਮਹਾਸਭਾ ਵਿਚ ਅੱਧੇ ਸਦੂਕੀ ਸਨ ਅਤੇ ਅੱਧੇ ਫ਼ਰੀਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਭਰਾਵੋ, ਮੈਂ ਇਕ ਫ਼ਰੀਸੀ ਹਾਂ ਅਤੇ ਮੇਰੇ ਦਾਦੇ-ਪੜਦਾਦੇ ਵੀ ਫ਼ਰੀਸੀ ਸਨ। ਅਤੇ ਮੇਰੇ ਉੱਤੇ ਇਸ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਹਾਂ।” 7 ਉਸ ਦੀ ਇਸ ਗੱਲ ਕਰਕੇ ਫ਼ਰੀਸੀਆਂ ਅਤੇ ਸਦੂਕੀਆਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਉਨ੍ਹਾਂ ਸਾਰਿਆਂ ਵਿਚ ਫੁੱਟ ਪੈ ਗਈ। 8 ਕਿਉਂਕਿ ਸਦੂਕੀ ਕਹਿੰਦੇ ਹਨ ਕਿ ਮਰੇ ਹੋਏ ਜੀਉਂਦੇ ਨਹੀਂ ਹੋਣਗੇ ਅਤੇ ਦੂਤ ਤੇ ਸਵਰਗੀ ਪ੍ਰਾਣੀ ਨਹੀਂ ਹੁੰਦੇ, ਪਰ ਫ਼ਰੀਸੀ ਖੁੱਲ੍ਹੇ-ਆਮ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਦੇ ਹਨ। 9 ਇਸ ਲਈ ਉੱਥੇ ਬਹੁਤ ਜ਼ਿਆਦਾ ਰੌਲ਼ਾ-ਰੱਪਾ ਪੈਣ ਲੱਗ ਪਿਆ ਅਤੇ ਫ਼ਰੀਸੀਆਂ ਵਿੱਚੋਂ ਕੁਝ ਗ੍ਰੰਥੀ ਉੱਠੇ ਅਤੇ ਗੁੱਸੇ ਵਿਚ ਲਾਲ-ਪੀਲ਼ੇ ਹੋ ਕੇ ਕਹਿਣ ਲੱਗੇ: “ਅਸੀਂ ਦੇਖ ਲਿਆ ਹੈ ਕਿ ਇਸ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ ਹੈ; ਪਰ ਜੇ ਕਿਸੇ ਸਵਰਗੀ ਪ੍ਰਾਣੀ ਜਾਂ ਦੂਤ ਨੇ ਇਸ ਨਾਲ ਗੱਲ ਕੀਤੀ ਹੈ, ਤਾਂ ਫਿਰ . . .।” 10 ਉੱਥੇ ਝਗੜਾ ਇੰਨਾ ਵਧ ਗਿਆ ਕਿ ਫ਼ੌਜ ਦਾ ਕਮਾਂਡਰ ਡਰ ਗਿਆ ਕਿ ਕਿਤੇ ਉਹ ਪੌਲੁਸ ਦੇ ਟੋਟੇ-ਟੋਟੇ ਨਾ ਕਰ ਦੇਣ। ਇਸ ਲਈ ਉਸ ਨੇ ਫ਼ੌਜੀਆਂ ਨੂੰ ਹੁਕਮ ਦਿੱਤਾ ਕਿ ਉਹ ਜਾ ਕੇ ਪੌਲੁਸ ਨੂੰ ਉਨ੍ਹਾਂ ਦੇ ਵਿੱਚੋਂ ਕੱਢ ਲਿਆਉਣ ਅਤੇ ਫ਼ੌਜੀ ਕੁਆਰਟਰਾਂ ਵਿਚ ਲੈ ਜਾਣ। 11 ਉਸੇ ਰਾਤ ਪ੍ਰਭੂ ਨੇ ਉਸ ਕੋਲ ਆ ਕੇ ਕਿਹਾ: “ਹੌਸਲਾ ਰੱਖ! ਜਿਵੇਂ ਤੂੰ ਯਰੂਸ਼ਲਮ ਵਿਚ ਮੇਰੇ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੂੰ ਰੋਮ ਵਿਚ ਵੀ ਗਵਾਹੀ ਦੇਣੀ ਹੈ।” 12 ਫਿਰ ਜਦੋਂ ਦਿਨ ਚੜ੍ਹਿਆ, ਤਾਂ ਯਹੂਦੀਆਂ ਨੇ ਪੌਲੁਸ ਨੂੰ ਜਾਨੋਂ ਮਾਰ ਦੇਣ ਦੀ ਸਾਜ਼ਸ਼ ਘੜੀ ਅਤੇ ਉਨ੍ਹਾਂ ਨੇ ਸਹੁੰ ਖਾਧੀ ਕਿ ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਉਹ ਕੁਝ ਵੀ ਨਹੀਂ ਖਾਣ-ਪੀਣਗੇ। ਜੇ ਉਨ੍ਹਾਂ ਨੇ ਉਦੋਂ ਤਕ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ। 13 ਚਾਲੀ ਤੋਂ ਵੱਧ ਆਦਮੀਆਂ ਨੇ ਇਹ ਸਹੁੰ ਖਾਧੀ ਸੀ। 14 ਉਨ੍ਹਾਂ ਨੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਿਹਾ: “ਅਸੀਂ ਸਹੁੰ ਖਾਧੀ ਹੈ ਕਿ ਜੇ ਅਸੀਂ ਉਦੋਂ ਤਕ ਕੁਝ ਖਾਈਏ ਜਦ ਤਕ ਅਸੀਂ ਪੌਲੁਸ ਨੂੰ ਮਾਰ ਨਾ ਦੇਈਏ, ਤਾਂ ਸਾਨੂੰ ਸਰਾਪ ਲੱਗੇ। 15 ਇਸ ਲਈ, ਤੁਸੀਂ ਹੁਣ ਮਹਾਸਭਾ ਨਾਲ ਰਲ਼ ਕੇ ਫ਼ੌਜ ਦੇ ਕਮਾਂਡਰ ਨੂੰ ਕਹੋ ਕਿ ਉਹ ਪੌਲੁਸ ਨੂੰ ਤੁਹਾਡੇ ਕੋਲ ਲੈ ਆਵੇ। ਤੁਸੀਂ ਉਸ ਨੂੰ ਇਹ ਬਹਾਨਾ ਲਾ ਕੇ ਕਹਿਓ ਕਿ ਤੁਸੀਂ ਪੌਲੁਸ ਤੋਂ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨੀ ਚਾਹੁੰਦੇ ਹੋ। ਪਰ ਤੁਹਾਡੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਉਸ ਨੂੰ ਖ਼ਤਮ ਕਰਨ ਲਈ ਤਿਆਰ ਬੈਠੇ ਹੋਵਾਂਗੇ।”
21-27 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 25-26
“ਪੌਲੁਸ ਨੇ ਸਮਰਾਟ ਨੂੰ ਫ਼ਰਿਆਦ ਕੀਤੀ ਤੇ ਫਿਰ ਰਾਜਾ ਹੇਰੋਦੇਸ ਨੂੰ ਗਵਾਹੀ ਦਿੱਤੀ”
(ਰਸੂਲਾਂ ਦੇ ਕੰਮ 25:11) ਜੇ ਮੈਂ ਸੱਚੀਂ ਗੁਨਾਹਗਾਰ ਹਾਂ ਅਤੇ ਵਾਕਈ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਕੀਤਾ ਹੈ, ਤਾਂ ਮੈਂ ਮਰਨ ਤੋਂ ਨਹੀਂ ਡਰਦਾ; ਪਰ ਜੇ ਇਨ੍ਹਾਂ ਆਦਮੀਆਂ ਵੱਲੋਂ ਮੇਰੇ ਉੱਤੇ ਲਾਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ, ਤਾਂ ਕਿਸੇ ਕੋਲ ਵੀ ਇਹ ਹੱਕ ਨਹੀਂ ਕਿ ਉਹ ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਮੈਨੂੰ ਇਨ੍ਹਾਂ ਦੇ ਹਵਾਲੇ ਕਰੇ। ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”
bt 198 ਪੈਰਾ 6
“ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”
ਯਹੂਦੀਆਂ ਨੂੰ ਖ਼ੁਸ਼ ਕਰਨ ਦੀ ਫ਼ੇਸਤੁਸ ਦੀ ਇੱਛਾ ਪੌਲੁਸ ਨੂੰ ਮੌਤ ਦੇ ਮੂੰਹ ਵਿਚ ਲੈ ਜਾ ਸਕਦੀ ਸੀ। ਇਸ ਲਈ ਪੌਲੁਸ ਨੇ ਰੋਮੀ ਨਾਗਰਿਕ ਹੋਣ ਦੇ ਅਧਿਕਾਰ ਦਾ ਫ਼ਾਇਦਾ ਲੈਂਦੇ ਹੋਏ ਫ਼ੇਸਤੁਸ ਨੂੰ ਕਿਹਾ: “ਮੈਂ ਸਮਰਾਟ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹਾ ਹਾਂ, ਇਸ ਲਈ ਇੱਥੇ ਹੀ ਮੇਰਾ ਨਿਆਂ ਕੀਤਾ ਜਾਣਾ ਚਾਹੀਦਾ ਹੈ। ਮੈਂ ਯਹੂਦੀਆਂ ਦਾ ਕੁਝ ਨਹੀਂ ਵਿਗਾੜਿਆ ਜਿਵੇਂ ਕਿ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ। . . . ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!” ਜਦੋਂ ਕੋਈ ਇਕ ਵਾਰ ਸਮਰਾਟ ਨੂੰ ਫ਼ਰਿਆਦ ਕਰ ਦਿੰਦਾ ਸੀ, ਤਾਂ ਆਮ ਤੌਰ ਤੇ ਉਸ ਫ਼ਰਿਆਦ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਸੀ। ਇਸ ਗੱਲ ʼਤੇ ਜ਼ੋਰ ਦਿੰਦੇ ਹੋਏ ਫ਼ੇਸਤੁਸ ਨੇ ਕਿਹਾ: “ਤੂੰ ਸਮਰਾਟ ਨੂੰ ਫ਼ਰਿਆਦ ਕੀਤੀ ਹੈ, ਇਸ ਲਈ ਤੂੰ ਸਮਰਾਟ ਕੋਲ ਹੀ ਜਾਵੇਂਗਾ।” (ਰਸੂ. 25:10-12) ਪੌਲੁਸ ਨੇ ਰਾਜਪਾਲ ਤੋਂ ਵੀ ਜ਼ਿਆਦਾ ਅਧਿਕਾਰ ਰੱਖਣ ਵਾਲੇ ਨੂੰ ਫ਼ਰਿਆਦ ਕਰ ਕੇ ਅੱਜ ਸੱਚੇ ਮਸੀਹੀਆਂ ਲਈ ਬਹੁਤ ਵਧੀਆ ਉਦਾਹਰਣ ਰੱਖੀ। ਜਦੋਂ ਵਿਰੋਧੀ ‘ਕਾਨੂੰਨ ਦਾ ਇਸਤੇਮਾਲ ਕਰ ਕੇ’ ਯਹੋਵਾਹ ਦੇ ਗਵਾਹਾਂ ਲਈ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ, ਤਾਂ ਉਹ ਵੀ ਕਾਨੂੰਨ ਦਾ ਸਹਾਰਾ ਲੈ ਕੇ ਖ਼ੁਸ਼ ਖ਼ਬਰੀ ਦੇ ਪੱਖ ਵਿਚ ਲੜਾਈ ਲੜਦੇ ਹਨ।—ਜ਼ਬੂ. 94:20, ERV.
(ਰਸੂਲਾਂ ਦੇ ਕੰਮ 26:1-3) ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ: “ਤੈਨੂੰ ਆਪਣੀ ਸਫ਼ਾਈ ਵਿਚ ਬੋਲਣ ਦੀ ਇਜਾਜ਼ਤ ਹੈ।” ਫਿਰ ਪੌਲੁਸ ਨੇ ਆਪਣਾ ਹੱਥ ਚੁੱਕ ਕੇ ਕਹਿਣਾ ਸ਼ੁਰੂ ਕੀਤਾ: 2 “ਰਾਜਾ ਅਗ੍ਰਿੱਪਾ, ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਜਿਨ੍ਹਾਂ ਸਾਰੀਆਂ ਗੱਲਾਂ ਸੰਬੰਧੀ ਯਹੂਦੀਆਂ ਨੇ ਮੇਰੇ ਉੱਤੇ ਦੋਸ਼ ਲਾਇਆ ਹੈ, ਮੈਂ ਉਨ੍ਹਾਂ ਬਾਰੇ ਅੱਜ ਤੇਰੇ ਸਾਮ੍ਹਣੇ ਆਪਣੀ ਸਫ਼ਾਈ ਦੇ ਰਿਹਾ ਹਾਂ, 3 ਖ਼ਾਸ ਕਰਕੇ ਇਸ ਲਈ ਕਿ ਤੂੰ ਯਹੂਦੀਆਂ ਦੇ ਸਾਰੇ ਰੀਤਾਂ-ਰਿਵਾਜਾਂ ਅਤੇ ਉਨ੍ਹਾਂ ਦੇ ਝਗੜਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੀ ਗੱਲ ਧੀਰਜ ਨਾਲ ਸੁਣੀਂ।
bt 198-201 ਪੈਰੇ 10-16
“ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”
ਪੌਲੁਸ ਨੇ ਬੜੇ ਆਦਰ ਨਾਲ ਰਾਜਾ ਅਗ੍ਰਿੱਪਾ ਦਾ ਧੰਨਵਾਦ ਕੀਤਾ ਕਿ ਰਾਜੇ ਨੇ ਉਸ ਨੂੰ ਸਫ਼ਾਈ ਪੇਸ਼ ਕਰਨ ਦਾ ਮੌਕਾ ਦਿੱਤਾ। ਨਾਲੇ ਉਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਰਾਜਾ ਯਹੂਦੀਆਂ ਦੇ ਰੀਤਾਂ-ਰਿਵਾਜਾਂ ਅਤੇ ਝਗੜਿਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਫਿਰ ਪੌਲੁਸ ਆਪਣੀ ਬੀਤੀ ਜ਼ਿੰਦਗੀ ਬਾਰੇ ਦੱਸਦਾ ਹੈ: “ਮੈਂ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਅਨੁਸਾਰ ਫ਼ਰੀਸੀ ਦੇ ਤੌਰ ਤੇ ਭਗਤੀ ਕਰਦਾ ਸੀ।” (ਰਸੂ. 26:5) ਪਹਿਲਾਂ ਫ਼ਰੀਸੀ ਦੇ ਤੌਰ ਤੇ ਪੌਲੁਸ ਵਿਸ਼ਵਾਸ ਕਰਦਾ ਸੀ ਕਿ ਮਸੀਹ ਆਵੇਗਾ। ਪਰ ਹੁਣ ਮਸੀਹੀ ਬਣਨ ਤੋਂ ਬਾਅਦ ਉਸ ਨੇ ਨਿਡਰਤਾ ਨਾਲ ਦੂਜਿਆਂ ਸਾਮ੍ਹਣੇ ਐਲਾਨ ਕੀਤਾ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਹੈ। ਉਸ ਦੇ ਵਿਰੋਧੀ ਵੀ ਇਹੀ ਮੰਨਦੇ ਸਨ ਕਿ ਉਨ੍ਹਾਂ ਦੇ ਪਿਉ-ਦਾਦਿਆਂ ਰਾਹੀਂ ਮਸੀਹ ਨੇ ਆਉਣਾ ਸੀ। ਇਸੇ ਗੱਲ ʼਤੇ ਵਿਸ਼ਵਾਸ ਕਰਨ ਕਰਕੇ ਹੁਣ ਪੌਲੁਸ ʼਤੇ ਮੁਕੱਦਮਾ ਚੱਲ ਰਿਹਾ ਸੀ। ਉਸ ਦੀਆਂ ਗੱਲਾਂ ਸੁਣ ਕੇ ਅਗ੍ਰਿੱਪਾ ਦੀ ਦਿਲਚਸਪੀ ਹੋਰ ਵੀ ਵਧ ਗਈ।
ਮਸੀਹੀਆਂ ʼਤੇ ਕੀਤੇ ਜ਼ੁਲਮਾਂ ਦੀ ਕਹਾਣੀ ਸੁਣਾਉਂਦੇ ਹੋਏ ਉਸ ਨੇ ਦੱਸਿਆ: ‘ਮੈਂ ਇਹ ਦਿਲੋਂ ਮੰਨਦਾ ਹੁੰਦਾ ਸੀ ਕਿ ਮੈਨੂੰ ਹਰ ਤਰੀਕੇ ਨਾਲ ਯਿਸੂ ਨਾਸਰੀ ਦਾ ਵਿਰੋਧ ਕਰਨਾ ਚਾਹੀਦਾ ਸੀ; ਮੈਂ ਉਨ੍ਹਾਂ ਉੱਤੇ [ਯਾਨੀ ਮਸੀਹ ਦੇ ਚੇਲਿਆਂ ਉੱਤੇ] ਇੰਨਾ ਕ੍ਰੋਧਵਾਨ ਸੀ ਕਿ ਮੈਂ ਦੂਸਰੇ ਸ਼ਹਿਰਾਂ ਵਿਚ ਵੀ ਜਾ ਕੇ ਉਨ੍ਹਾਂ ਉੱਤੇ ਅਤਿਆਚਾਰ ਕਰਦਾ ਸੀ।’ (ਰਸੂ. 26:9-11) ਪੌਲੁਸ ਇਹ ਗੱਲ ਵਧਾ-ਚੜ੍ਹਾ ਕੇ ਨਹੀਂ ਕਹਿ ਰਿਹਾ ਸੀ। ਹੋਰ ਬਹੁਤ ਸਾਰੇ ਲੋਕ ਜਾਣਦੇ ਸਨ ਕਿ ਉਸ ਨੇ ਮਸੀਹੀਆਂ ਉੱਤੇ ਕਿੰਨਾ ਕਹਿਰ ਢਾਹਿਆ ਸੀ। (ਗਲਾ. 1:13, 23) ਅਗ੍ਰਿੱਪਾ ਨੂੰ ਜ਼ਰੂਰ ਹੈਰਾਨੀ ਹੋਈ ਹੋਣੀ, ‘ਆਖ਼ਰ ਕਿਸ ਗੱਲ ਨੇ ਇਸ ਬੰਦੇ ਨੂੰ ਬਦਲ ਦਿੱਤਾ?’
ਪੌਲੁਸ ਦੇ ਅੱਗੇ ਕਹੇ ਸ਼ਬਦਾਂ ਤੋਂ ਇਸ ਗੱਲ ਦਾ ਜਵਾਬ ਮਿਲਦਾ ਹੈ: “ਇਸੇ ਮਕਸਦ ਨਾਲ ਮੈਂ ਮੁੱਖ ਪੁਜਾਰੀਆਂ ਤੋਂ ਅਧਿਕਾਰ ਅਤੇ ਹੁਕਮ ਲੈ ਕੇ ਦਮਿਸਕ ਨੂੰ ਤੁਰ ਪਿਆ। ਮਹਾਰਾਜ, ਮੈਂ ਰਾਹ ਵਿਚ ਸਿਖਰ ਦੁਪਹਿਰੇ ਆਪਣੇ ਆਲੇ-ਦੁਆਲੇ ਅਤੇ ਮੇਰੇ ਨਾਲ ਸਫ਼ਰ ਕਰ ਰਹੇ ਬੰਦਿਆਂ ਦੇ ਆਲੇ-ਦੁਆਲੇ ਸੂਰਜ ਤੋਂ ਵੀ ਤੇਜ਼ ਰੌਸ਼ਨੀ ਆਕਾਸ਼ੋਂ ਚਮਕਦੀ ਦੇਖੀ। ਜਦੋਂ ਅਸੀਂ ਸਾਰੇ ਜ਼ਮੀਨ ਉੱਤੇ ਡਿਗ ਪਏ, ਤਾਂ ਇਕ ਆਵਾਜ਼ ਨੇ ਮੈਨੂੰ ਇਬਰਾਨੀ ਭਾਸ਼ਾ ਵਿਚ ਇਹ ਕਿਹਾ, ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ? ਪ੍ਰੈਣ ਦੀ ਆਰ ਨੂੰ ਲੱਤ ਮਾਰ ਕੇ ਤੂੰ ਆਪਣਾ ਹੀ ਨੁਕਸਾਨ ਕਰ ਰਿਹਾ ਹੈਂ।’ ਪਰ ਮੈਂ ਪੁੱਛਿਆ: ‘ਪ੍ਰਭੂ, ਤੂੰ ਕੌਣ ਹੈਂ?’ ਅਤੇ ਪ੍ਰਭੂ ਨੇ ਕਿਹਾ, ‘ਮੈਂ ਯਿਸੂ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।’”—ਰਸੂ. 26:12-15, ਫੁਟਨੋਟ।
ਇਸ ਦਰਸ਼ਣ ਤੋਂ ਪਹਿਲਾਂ ਪੌਲੁਸ “ਪ੍ਰੈਣ ਦੀ ਆਰ ਨੂੰ ਲੱਤ ਮਾਰ” ਰਿਹਾ ਸੀ। ਬਾਈਬਲ ਦੇ ਜ਼ਮਾਨੇ ਵਿਚ ਇਕ ਡੰਡੇ ਉੱਤੇ ਲੋਹੇ ਦਾ ਇਕ ਕਿੱਲ ਲਾ ਕੇ ਬਲਦ ਜਾਂ ਝੋਟੇ ਨੂੰ ਹੱਕਣ ਲਈ ਵਰਤਿਆ ਜਾਂਦਾ ਸੀ। ਜੇ ਪਸ਼ੂ ਤੁਰਨ ਦੀ ਬਜਾਇ ਢੀਠ ਹੋ ਕੇ ਇਸ ʼਤੇ ਲੱਤ ਮਾਰਦਾ ਸੀ, ਤਾਂ ਉਹ ਜ਼ਖ਼ਮੀ ਹੋ ਜਾਂਦਾ ਸੀ। ਉਸੇ ਤਰ੍ਹਾਂ ਪੌਲੁਸ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਕੰਮ ਕਰ ਕੇ ਆਪਣਾ ਹੀ ਨੁਕਸਾਨ ਕਰ ਰਿਹਾ ਸੀ ਯਾਨੀ ਉਹ ਪਰਮੇਸ਼ੁਰ ਨਾਲ ਰਿਸ਼ਤਾ ਵਿਗਾੜ ਰਿਹਾ ਸੀ। ਉਹ ਪਰਮੇਸ਼ੁਰ ਦੀ ਭਗਤੀ ਸੱਚੇ ਦਿਲੋਂ ਤਾਂ ਕਰਦਾ ਸੀ, ਪਰ ਉਸ ਦਾ ਤਰੀਕਾ ਸਹੀ ਨਹੀਂ ਸੀ। ਇਸ ਲਈ ਜਦੋਂ ਉਹ ਦਮਿਸਕ ਜਾ ਰਿਹਾ ਸੀ, ਤਾਂ ਯਿਸੂ ਨੇ, ਜੋ ਦੁਬਾਰਾ ਜੀਉਂਦਾ ਹੋ ਚੁੱਕਾ ਸੀ, ਦਰਸ਼ਣ ਦੇ ਕੇ ਉਸ ਦੀ ਸੋਚ ਨੂੰ ਬਦਲਿਆ ਤੇ ਸਹੀ ਰਾਹ ਪਾਇਆ।—ਯੂਹੰ. 16:1, 2.
ਵਾਕਈ ਪੌਲੁਸ ਨੇ ਆਪਣੀ ਜ਼ਿੰਦਗੀ ਵਿਚ ਵੱਡੇ-ਵੱਡੇ ਬਦਲਾਅ ਕੀਤੇ ਸਨ। ਅਗ੍ਰਿੱਪਾ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ: “ਮੈਂ ਉਹੀ ਕੀਤਾ ਜੋ ਯਿਸੂ ਨੇ ਮੈਨੂੰ ਦਰਸ਼ਣ ਵਿਚ ਕਿਹਾ ਸੀ, ਪਰ ਮੈਂ ਜਾ ਕੇ ਪਹਿਲਾਂ ਦਮਿਸਕ ਦੇ ਲੋਕਾਂ ਨੂੰ ਤੇ ਫਿਰ ਯਰੂਸ਼ਲਮ ਅਤੇ ਯਹੂਦੀਆ ਦੇ ਪੂਰੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਅਤੇ ਗ਼ੈਰ-ਯਹੂਦੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਤੋਬਾ ਕਰਨ ਅਤੇ ਆਪਣੇ ਕੰਮਾਂ ਰਾਹੀਂ ਤੋਬਾ ਦਾ ਸਬੂਤ ਦੇ ਕੇ ਪਰਮੇਸ਼ੁਰ ਦੀ ਭਗਤੀ ਕਰਨ।” (ਰਸੂ. 26:19, 20) ਉਸ ਦਰਸ਼ਣ ਵਿਚ ਯਿਸੂ ਮਸੀਹ ਤੋਂ ਮਿਲੇ ਕੰਮ ਨੂੰ ਪੌਲੁਸ ਕਾਫ਼ੀ ਸਾਲਾਂ ਤੋਂ ਕਰ ਰਿਹਾ ਸੀ। ਇਸ ਦੇ ਕੀ ਨਤੀਜੇ ਨਿਕਲੇ? ਉਸ ਵੱਲੋਂ ਸੁਣਾਈ ਖ਼ੁਸ਼ ਖ਼ਬਰੀ ʼਤੇ ਯਕੀਨ ਕਰਨ ਵਾਲੇ ਲੋਕ ਬਦਚਲਣੀ ਤੇ ਬੇਈਮਾਨੀ ਦੇ ਕੰਮ ਛੱਡ ਕੇ ਪਰਮੇਸ਼ੁਰ ਵੱਲ ਹੋ ਗਏ। ਉਹ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਕਾਨੂੰਨ-ਵਿਵਸਥਾ ਮੁਤਾਬਕ ਚੱਲਣ ਲੱਗ ਪਏ।
ਪਰ ਪੌਲੁਸ ਦੇ ਯਹੂਦੀ ਵਿਰੋਧੀਆਂ ਲਈ ਇਹ ਫ਼ਾਇਦੇ ਕੋਈ ਮਾਅਨੇ ਨਹੀਂ ਰੱਖਦੇ ਸਨ। ਉਸ ਨੇ ਕਿਹਾ: “ਇਸੇ ਕਾਰਨ ਯਹੂਦੀਆਂ ਨੇ ਮੰਦਰ ਵਿਚ ਮੈਨੂੰ ਫੜ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਪਰਮੇਸ਼ੁਰ ਦੀ ਮਦਦ ਨਾਲ ਮੈਂ ਹੁਣ ਤਕ ਛੋਟੇ-ਵੱਡੇ ਸਾਰਿਆਂ ਨੂੰ ਗਵਾਹੀ ਦੇ ਰਿਹਾ ਹਾਂ। ਪਰ ਮੈਂ ਉਨ੍ਹਾਂ ਗੱਲਾਂ ਦੀ ਹੀ ਗਵਾਹੀ ਦੇ ਰਿਹਾ ਹਾਂ ਜਿਨ੍ਹਾਂ ਦੇ ਹੋਣ ਬਾਰੇ ਨਬੀਆਂ ਦੀਆਂ ਲਿਖਤਾਂ ਅਤੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ।”—ਰਸੂ. 26:21, 22.
ਸੱਚੇ ਮਸੀਹੀਆਂ ਵਜੋਂ ਸਾਨੂੰ ਵੀ ਆਪਣੀ ਨਿਹਚਾ ਦੇ ਪੱਖ ਵਿਚ ਬੋਲਣ ਲਈ ‘ਹਮੇਸ਼ਾ ਤਿਆਰ ਰਹਿਣਾ’ ਚਾਹੀਦਾ ਹੈ। (1 ਪਤ. 3:15) ਪੌਲੁਸ ਨੇ ਅਗ੍ਰਿੱਪਾ ਤੇ ਫ਼ੇਸਤੁਸ ਨਾਲ ਜਿਸ ਤਰੀਕੇ ਨਾਲ ਗੱਲ ਕੀਤੀ ਸੀ, ਅਸੀਂ ਵੀ ਉਸ ਤਰੀਕੇ ਨਾਲ ਆਪਣੇ ਵਿਸ਼ਵਾਸਾਂ ਬਾਰੇ ਜੱਜਾਂ ਅਤੇ ਹਾਕਮਾਂ ਸਾਮ੍ਹਣੇ ਗਵਾਹੀ ਦਿੰਦੇ ਵੇਲੇ ਗੱਲ ਕਰ ਸਕਦੇ ਹਾਂ। ਅਸੀਂ ਪੂਰੇ ਆਦਰ ਨਾਲ ਦੱਸ ਸਕਦੇ ਹਾਂ ਕਿ ਬਾਈਬਲ ਦੀਆਂ ਸੱਚਾਈਆਂ ਨੇ ਕਿੱਦਾਂ ਸਾਡੀ ਖ਼ੁਦ ਦੀ ਜ਼ਿੰਦਗੀ ਤੇ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਈ ਹੈ ਜਿਨ੍ਹਾਂ ਨੇ ਸਾਡਾ ਸੰਦੇਸ਼ ਸੁਣਿਆ ਹੈ। ਇਸ ਤਰ੍ਹਾਂ ਕਰ ਕੇ ਅਸੀਂ ਉੱਚ ਅਧਿਕਾਰੀਆਂ ਦੇ ਦਿਲਾਂ ਤਕ ਪਹੁੰਚ ਸਕਦੇ ਹਾਂ।
(ਰਸੂਲਾਂ ਦੇ ਕੰਮ 26:28) ਪਰ ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ: “ਮੈਨੂੰ ਤਾਂ ਲੱਗਦਾ ਕਿ ਥੋੜ੍ਹੇ ਹੀ ਸਮੇਂ ਵਿਚ ਤੂੰ ਆਪਣੀਆਂ ਦਲੀਲਾਂ ਨਾਲ ਮੈਨੂੰ ਵੀ ਕਾਇਲ ਕਰ ਕੇ ਮਸੀਹੀ ਬਣਾ ਦੇਵੇਂਗਾ।”
bt 202 ਪੈਰਾ 18
“ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”
ਪੌਲੁਸ ਨੇ ਰਾਜਪਾਲ ਨੂੰ ਜਵਾਬ ਦਿੱਤਾ: “ਹਜ਼ੂਰ ਫ਼ੇਸਤੁਸ, ਮੈਂ ਪਾਗਲ ਨਹੀਂ ਹਾਂ, ਸਗੋਂ ਮੈਂ ਸੱਚਾਈ ਦੀਆਂ ਅਤੇ ਸਮਝਦਾਰੀ ਦੀਆਂ ਗੱਲਾਂ ਦੱਸ ਰਿਹਾ ਹਾਂ। ਅਸਲ ਵਿਚ, ਰਾਜਾ ਅਗ੍ਰਿੱਪਾ ਜਿਸ ਨਾਲ ਮੈਂ ਬੇਝਿਜਕ ਹੋ ਕੇ ਗੱਲ ਕਰ ਰਿਹਾ ਹਾਂ, ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ . . . ਰਾਜਾ ਅਗ੍ਰਿੱਪਾ, ਕੀ ਤੂੰ ਨਬੀਆਂ ਉੱਤੇ ਵਿਸ਼ਵਾਸ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਵਿਸ਼ਵਾਸ ਕਰਦਾ ਹੈਂ।” ਅਗ੍ਰਿੱਪਾ ਨੇ ਉਸ ਨੂੰ ਕਿਹਾ: “ਮੈਨੂੰ ਤਾਂ ਲੱਗਦਾ ਕਿ ਥੋੜ੍ਹੇ ਹੀ ਸਮੇਂ ਵਿਚ ਤੂੰ ਆਪਣੀਆਂ ਦਲੀਲਾਂ ਨਾਲ ਮੈਨੂੰ ਵੀ ਕਾਇਲ ਕਰ ਕੇ ਮਸੀਹੀ ਬਣਾ ਦੇਵੇਂਗਾ।” (ਰਸੂ. 26:25-28) ਉਸ ਨੇ ਪਤਾ ਨਹੀਂ ਇਹ ਗੱਲ ਦਿਲੋਂ ਕਹੀ ਸੀ ਜਾਂ ਨਹੀਂ, ਪਰ ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਦੀ ਗਵਾਹੀ ਨੇ ਰਾਜੇ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਰਸੂਲਾਂ ਦੇ ਕੰਮ 26:14) ਜਦੋਂ ਅਸੀਂ ਸਾਰੇ ਜ਼ਮੀਨ ਉੱਤੇ ਡਿਗ ਪਏ, ਤਾਂ ਇਕ ਆਵਾਜ਼ ਨੇ ਮੈਨੂੰ ਇਬਰਾਨੀ ਭਾਸ਼ਾ ਵਿਚ ਇਹ ਕਿਹਾ, ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ? ਪਰਮੇਸ਼ੁਰ ਦੇ ਕੰਮ ਦਾ ਵਿਰੋਧ ਕਰ ਕੇ ਤੂੰ ਆਪਣਾ ਹੀ ਨੁਕਸਾਨ ਕਰ ਰਿਹਾ ਹੈਂ।’
nwtsty ਵਿੱਚੋਂ ਰਸੂ 26:14 (ਫੁਟਨੋਟ) ਲਈ ਖ਼ਾਸ ਜਾਣਕਾਰੀ
ਪ੍ਰੈਣ ਦੀ ਆਰ ਨੂੰ ਲੱਤ ਮਾਰ ਕੇ ਆਪਣਾ ਹੀ ਨੁਕਸਾਨ ਕਰ ਰਿਹਾ ਹੈ: ਪ੍ਰੈਣ ਦੀ ਆਰ ਇਕ ਤਿੱਖੇ ਸਿਰੇ ਵਾਲਾ ਡੰਡਾ ਹੁੰਦਾ ਹੈ ਜਿਸ ਨਾਲ ਜਾਨਵਰਾਂ ਨੂੰ ਹੱਕਿਆ ਜਾਂਦਾ ਹੈ। (ਨਿਆਂ 3:11) ਪ੍ਰੈਣ ਦੀ ਆਰ ਨੂੰ ਲੱਤ ਮਾਰ ਕੇ ਆਪਣਾ ਹੀ ਨੁਕਸਾਨ ਕਰਨਾ ਯੂਨਾਨੀ ਸਾਹਿੱਤ ਵਿਚ ਪਾਈ ਜਾਣ ਵਾਲੀ ਇਕ ਕਹਾਵਤ ਹੈ। ਇਹ ਕਹਾਵਤ ਇਕ ਜ਼ਿੱਦੀ ਬਲਦ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ ਜੋ ਡੰਡੇ ਨਾਲ ਹੱਕੇ ਜਾਣ ਵੇਲੇ ਉਸ ʼਤੇ ਲੱਤ ਮਾਰਦਾ ਹੈ। ਨਤੀਜੇ ਵਜੋਂ, ਉਹ ਖ਼ੁਦ ਜ਼ਖ਼ਮੀ ਹੋ ਜਾਂਦਾ ਹੈ। ਸੌਲੁਸ ਮਸੀਹੀ ਬਣਨ ਤੋਂ ਪਹਿਲਾਂ ਇਸੇ ਤਰ੍ਹਾਂ ਕਰਦਾ ਸੀ। ਯਿਸੂ ਦੇ ਚੇਲਿਆਂ ਦਾ ਵਿਰੋਧ ਕਰ ਕੇ, ਜਿਨ੍ਹਾਂ ʼਤੇ ਯਹੋਵਾਹ ਪਰਮੇਸ਼ੁਰ ਦੀ ਮਿਹਰ ਸੀ, ਉਹ ਆਪਣਾ ਹੀ ਨੁਕਸਾਨ ਕਰ ਰਿਹਾ ਸੀ। (ਰਸੂ 5:38,39 ਵਿਚ ਨੁਕਤਾ ਦੇਖੋ; 1 ਤਿਮੋ 1:13, 14.) ਉਪ 12:11 ਵਿਚ ਪਰਾਣੀਆਂ ਦਾ ਜ਼ਿਕਰ ਕੀਤਾ ਹੈ ਜੋ ਉਸ ਇਨਸਾਨ ਦੇ ਸ਼ਬਦਾਂ ਨੂੰ ਦਰਸਾਉਂਦੇ ਹਨ ਜੋ ਸੁਣਨ ਵਾਲੇ ਨੂੰ ਸਲਾਹ ਲਾਗੂ ਕਰਨ ਲਈ ਪ੍ਰੇਰਿਤ ਕਰਦੇ ਹਨ।
nwt ਸ਼ਬਦਾਂ ਦਾ ਅਰਥ
ਪ੍ਰੈਣ ਦੀ ਆਰ: ਇਕ ਲੰਬਾ ਡੰਡਾ ਜਿਸ ਦਾ ਸਿਰਾ ਤਿੱਖੀ ਧਾਤ ਦਾ ਬਣਿਆ ਹੁੰਦਾ ਹੈ ਜੋ ਕਿਸਾਨ ਜਾਨਵਰਾਂ ਨੂੰ ਹੱਕਣ ਲਈ ਵਰਤਦੇ ਸਨ। ਪ੍ਰੈਣ ਦੀ ਆਰ ਦੀ ਤੁਲਨਾ ਇਕ ਸਮਝਦਾਰ ਇਨਸਾਨ ਦੇ ਸ਼ਬਦਾਂ ਨਾਲ ਕੀਤੀ ਗਈ ਹੈ ਜੋ ਸੁਣਨ ਵਾਲੇ ਨੂੰ ਸਲਾਹ ਮੰਨਣ ਲਈ ਪ੍ਰੇਰਿਤ ਕਰਦੇ ਹਨ। “ਪ੍ਰੈਣ ਦੀ ਆਰ ਨੂੰ ਲੱਤ ਮਾਰ ਕੇ ਆਪਣਾ ਨੁਕਸਾਨ ਕਰਨਾ” ਸ਼ਬਦ ਇਕ ਜ਼ਿੱਦੀ ਬਲਦ ਨੂੰ ਧਿਆਨ ਵਿਚ ਰੱਖ ਕੇ ਕਹੇ ਗਏ ਸਨ ਜੋ ਡੰਡੇ ਨਾਲ ਹੱਕੇ ਜਾਣ ਵੇਲੇ ਉਸ ʼਤੇ ਲੱਤ ਮਾਰਦਾ ਹੈ। ਨਤੀਜੇ ਵਜੋਂ, ਉਹ ਖ਼ੁਦ ਜ਼ਖ਼ਮੀ ਹੋ ਜਾਂਦਾ ਹੈ।—ਰਸੂ 26:14; ਨਿਆ 3:31.
(ਰਸੂਲਾਂ ਦੇ ਕੰਮ 26:27) ਰਾਜਾ ਅਗ੍ਰਿੱਪਾ, ਕੀ ਤੂੰ ਨਬੀਆਂ ਉੱਤੇ ਵਿਸ਼ਵਾਸ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਵਿਸ਼ਵਾਸ ਕਰਦਾ ਹੈਂ।”
ਪੌਲੁਸ ਜਾਣਦਾ ਸੀ ਕਿ ਅਗ੍ਰਿੱਪਾ ਸਿਰਫ਼ ਨਾਂ ਦਾ ਹੀ ਯਹੂਦੀ ਸੀ। ਯਹੂਦੀ ਧਰਮ ਬਾਰੇ ਅਗ੍ਰਿੱਪਾ ਦੇ ਗਿਆਨ ਨੂੰ ਮਨ ਵਿਚ ਰੱਖਦੇ ਹੋਏ, ਪੌਲੁਸ ਨੇ ਤਰਕ ਕੀਤਾ ਕਿ ‘ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਮਸੀਹ ਦੀ ਮੌਤ ਅਤੇ ਜੀ ਉੱਠਣ ਬਾਰੇ ਆਖੀਆਂ ਸਨ ਉਨ੍ਹਾਂ ਤੋਂ ਬਿਨਾ ਹੋਰ ਉਹ ਕੁਝ ਨਹੀਂ ਕਹਿੰਦਾ ਸੀ।’ (ਰਸੂਲਾਂ ਦੇ ਕਰਤੱਬ 26:22, 23) ਫਿਰ ਅਗ੍ਰਿੱਪਾ ਨੂੰ ਸੰਬੋਧਿਤ ਕਰਦੇ ਹੋਏ ਪੌਲੁਸ ਨੇ ਪੁੱਛਿਆ: “ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਦੀ ਪਰਤੀਤ ਕਰਦੇ ਹੋ?” ਅਗ੍ਰਿੱਪਾ ਭਸੂੜੀ ਵਿਚ ਪੈ ਗਿਆ। ਜੇ ਉਹ ਕਹਿ ਦਿੰਦਾ ਕਿ ਉਹ ਨਬੀਆਂ ਨੂੰ ਨਹੀਂ ਮੰਨਦਾ, ਤਾਂ ਉਸ ਦਾ ਯਹੂਦੀ ਭਗਤ ਹੋਣ ਦਾ ਦਾਅਵਾ ਝੂਠਾ ਹੋ ਜਾਣਾ ਸੀ। ਪਰ ਜੇ ਉਹ ਪੌਲੁਸ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂਦਾ, ਤਾਂ ਇਸ ਦਾ ਮਤਲਬ ਸੀ ਕਿ ਉਹ ਖੁੱਲ੍ਹੇ-ਆਮ ਪੌਲੁਸ ਨਾਲ ਆਪਣੀ ਸਹਿਮਤੀ ਪ੍ਰਗਟ ਕਰ ਰਿਹਾ ਸੀ ਤੇ ਲੋਕਾਂ ਨੇ ਉਸ ਨੂੰ ਮਸੀਹੀ ਸਮਝਣ ਲੱਗ ਪੈਣਾ ਸੀ। ਪੌਲੁਸ ਸਮਝਦਾਰੀ ਦਿਖਾਉਂਦੇ ਹੋਏ ਆਪਣੇ ਸਵਾਲ ਦਾ ਜਵਾਬ ਖ਼ੁਦ ਦਿੰਦਾ ਹੈ: ‘ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਪਰਤੀਤ ਕਰਦੇ ਹੋ।’ (ਰਸੂਲਾਂ ਦੇ ਕਰਤੱਬ 26:27) ਅਗ੍ਰਿੱਪਾ ਦੇ ਦਿਲ ਨੇ ਉਸ ਨੂੰ ਕੀ ਕਹਿਣ ਲਈ ਪ੍ਰੇਰਿਤ ਕੀਤਾ? ਉਸ ਨੇ ਕਿਹਾ: “ਕੀ ਤੂੰ ਇਸ ਥੋੜ੍ਹੇ ਸਮੇਂ ਵਿਚ ਹੀ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈ?” (ਚੇਲਿਆਂ ਦੇ ਕਰਤੱਵ 26:28, ਨਵਾਂ ਅਨੁਵਾਦ) ਹਾਲਾਂਕਿ ਅਗ੍ਰਿੱਪਾ ਮਸੀਹੀ ਨਹੀਂ ਬਣਿਆ, ਪਰ ਪੌਲੁਸ ਦੇ ਸੰਦੇਸ਼ ਨੇ ਕੁਝ ਹੱਦ ਤਕ ਉਸ ਦੇ ਦਿਲ ਉੱਤੇ ਅਸਰ ਪਾਇਆ ਸੀ।—ਇਬਰਾਨੀਆਂ 4:12.
ਬਾਈਬਲ ਪੜ੍ਹਾਈ
(ਰਸੂਲਾਂ ਦੇ ਕੰਮ 25:1-12) ਫਿਰ ਫ਼ੇਸਤੁਸ ਨੇ ਸੂਬੇ ਵਿਚ ਆ ਕੇ ਰਾਜਪਾਲ ਦਾ ਅਹੁਦਾ ਸੰਭਾਲਿਆ ਅਤੇ ਤਿੰਨਾਂ ਦਿਨਾਂ ਬਾਅਦ ਕੈਸਰੀਆ ਤੋਂ ਯਰੂਸ਼ਲਮ ਨੂੰ ਗਿਆ; 2 ਅਤੇ ਮੁੱਖ ਪੁਜਾਰੀਆਂ ਅਤੇ ਯਹੂਦੀਆਂ ਦੇ ਵੱਡੇ-ਵੱਡੇ ਬੰਦਿਆਂ ਨੇ ਉਸ ਨਾਲ ਪੌਲੁਸ ਦੇ ਖ਼ਿਲਾਫ਼ ਗੱਲ ਕੀਤੀ। ਉਹ ਬੰਦੇ ਉਸ ਨੂੰ ਬੇਨਤੀ ਕਰਨ ਲੱਗੇ ਕਿ 3 ਉਹ ਮਿਹਰਬਾਨੀ ਕਰ ਕੇ ਪੌਲੁਸ ਨੂੰ ਯਰੂਸ਼ਲਮ ਸੱਦ ਲਵੇ। ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿਚ ਹੀ ਘਾਤ ਲਾ ਕੇ ਜਾਨੋਂ ਮਾਰਨ ਦੀ ਯੋਜਨਾ ਬਣਾਈ ਹੋਈ ਸੀ। 4 ਪਰ ਫ਼ੇਸਤੁਸ ਨੇ ਜਵਾਬ ਦਿੱਤਾ ਕਿ ਪੌਲੁਸ ਨੂੰ ਕੈਸਰੀਆ ਵਿਚ ਹੀ ਰੱਖਿਆ ਜਾਵੇਗਾ ਅਤੇ ਉਹ ਆਪ ਵੀ ਛੇਤੀ ਉੱਥੇ ਜਾਵੇਗਾ। 5 ਉਸ ਨੇ ਕਿਹਾ: “ਜੇ ਪੌਲੁਸ ਨੇ ਵਾਕਈ ਕੋਈ ਗ਼ਲਤ ਕੰਮ ਕੀਤਾ ਹੈ, ਤਾਂ ਤੁਹਾਡੇ ਵਿੱਚੋਂ ਮੋਹਰੀ ਬੰਦੇ ਮੇਰੇ ਨਾਲ ਚੱਲ ਕੇ ਉਸ ਉੱਤੇ ਦੋਸ਼ ਲਾਉਣ।” 6 ਇਸ ਲਈ, ਫ਼ੇਸਤੁਸ ਉਨ੍ਹਾਂ ਵਿਚ ਅੱਠ-ਦਸ ਦਿਨ ਰਹਿ ਕੇ ਕੈਸਰੀਆ ਚਲਾ ਗਿਆ ਅਤੇ ਅਗਲੇ ਦਿਨ ਨਿਆਂ ਦੇ ਸਿੰਘਾਸਣ ʼਤੇ ਬੈਠ ਗਿਆ ਅਤੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। 7 ਜਦੋਂ ਪੌਲੁਸ ਪੇਸ਼ ਹੋਇਆ, ਤਾਂ ਯਰੂਸ਼ਲਮ ਤੋਂ ਆਏ ਯਹੂਦੀਆਂ ਨੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਉਸ ਉੱਤੇ ਬਹੁਤ ਸਾਰੇ ਗੰਭੀਰ ਦੋਸ਼ ਲਾਏ ਜਿਨ੍ਹਾਂ ਦਾ ਉਹ ਕੋਈ ਸਬੂਤ ਨਾ ਦੇ ਸਕੇ। 8 ਪਰ ਪੌਲੁਸ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਕਿਹਾ: “ਮੈਂ ਨਾ ਤਾਂ ਯਹੂਦੀਆਂ ਨੂੰ ਦਿੱਤੇ ਗਏ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼, ਨਾ ਹੀ ਮੰਦਰ ਦੇ ਖ਼ਿਲਾਫ਼ ਅਤੇ ਨਾ ਹੀ ਸਮਰਾਟ ਦੇ ਖ਼ਿਲਾਫ਼ ਕੋਈ ਪਾਪ ਕੀਤਾ ਹੈ।” 9 ਫ਼ੇਸਤੁਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਪੌਲੁਸ ਨੂੰ ਪੁੱਛਿਆ: “ਕੀ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਤਾਂਕਿ ਉੱਥੇ ਮੇਰੀ ਹਾਜ਼ਰੀ ਵਿਚ ਇਨ੍ਹਾਂ ਮਸਲਿਆਂ ਬਾਰੇ ਤੇਰਾ ਨਿਆਂ ਕੀਤਾ ਜਾਵੇ?” 10 ਪਰ ਪੌਲੁਸ ਨੇ ਕਿਹਾ: “ਮੈਂ ਸਮਰਾਟ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹਾ ਹਾਂ, ਇਸ ਲਈ ਇੱਥੇ ਹੀ ਮੇਰਾ ਨਿਆਂ ਕੀਤਾ ਜਾਣਾ ਚਾਹੀਦਾ ਹੈ। ਮੈਂ ਯਹੂਦੀਆਂ ਦਾ ਕੁਝ ਨਹੀਂ ਵਿਗਾੜਿਆ ਜਿਵੇਂ ਕਿ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ। 11 ਜੇ ਮੈਂ ਸੱਚੀਂ ਗੁਨਾਹਗਾਰ ਹਾਂ ਅਤੇ ਵਾਕਈ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਕੀਤਾ ਹੈ, ਤਾਂ ਮੈਂ ਮਰਨ ਤੋਂ ਨਹੀਂ ਡਰਦਾ; ਪਰ ਜੇ ਇਨ੍ਹਾਂ ਆਦਮੀਆਂ ਵੱਲੋਂ ਮੇਰੇ ਉੱਤੇ ਲਾਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ, ਤਾਂ ਕਿਸੇ ਕੋਲ ਵੀ ਇਹ ਹੱਕ ਨਹੀਂ ਕਿ ਉਹ ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਮੈਨੂੰ ਇਨ੍ਹਾਂ ਦੇ ਹਵਾਲੇ ਕਰੇ। ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!” 12 ਫਿਰ ਫ਼ੇਸਤੁਸ ਨੇ ਆਪਣੇ ਸਲਾਹਕਾਰਾਂ ਨਾਲ ਗੱਲ ਕਰ ਕੇ ਕਿਹਾ: “ਤੂੰ ਸਮਰਾਟ ਨੂੰ ਫ਼ਰਿਆਦ ਕੀਤੀ ਹੈ, ਇਸ ਲਈ ਤੂੰ ਸਮਰਾਟ ਕੋਲ ਹੀ ਜਾਵੇਂਗਾ।”
28 ਜਨਵਰੀ–3 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 27-28
“ਪੌਲੁਸ ਸਮੁੰਦਰੀ ਜਹਾਜ਼ ਰਾਹੀਂ ਰੋਮ ਗਿਆ”
(ਰਸੂਲਾਂ ਦੇ ਕੰਮ 27:23, 24) ਕਿਉਂਕਿ, ਜਿਸ ਪਰਮੇਸ਼ੁਰ ਦੀ ਮੈਂ ਭਗਤੀ ਕਰਦਾ ਹਾਂ ਅਤੇ ਜੋ ਮੇਰਾ ਮਾਲਕ ਹੈ ਉਸ ਦੇ ਦੂਤ ਨੇ ਕੱਲ੍ਹ ਰਾਤ ਆ ਕੇ ਮੈਨੂੰ 24 ਕਿਹਾ ਸੀ, ‘ਪੌਲੁਸ ਨਾ ਡਰ, ਤੂੰ ਜ਼ਰੂਰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਵੇਂਗਾ ਅਤੇ ਦੇਖ! ਪਰਮੇਸ਼ੁਰ ਤੇਰੇ ਕਰਕੇ ਤੇਰੇ ਨਾਲ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚਾਵੇਗਾ।’
bt 208 ਪੈਰਾ 15
“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”
ਪੌਲੁਸ ਨੇ ਜਹਾਜ਼ ʼਤੇ ਸਵਾਰ ਕਈ ਲੋਕਾਂ ਨੂੰ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਗਵਾਹੀ ਦਿੱਤੀ ਹੋਣੀ। (ਰਸੂ. 26:6; ਕੁਲੁ. 1:5) ਉਨ੍ਹਾਂ ਨੂੰ ਜਹਾਜ਼ ਦੇ ਬਚਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਸਨ, ਸੋ ਪੌਲੁਸ ਨੇ ਇਹ ਕਹਿ ਕੇ ਉਨ੍ਹਾਂ ਦੀ ਹਿੰਮਤ ਵਧਾਈ: “[ਪਰਮੇਸ਼ੁਰ ਦੇ] ਦੂਤ ਨੇ ਕੱਲ੍ਹ ਰਾਤ ਆ ਕੇ ਮੈਨੂੰ ਕਿਹਾ ਸੀ, ‘ਪੌਲੁਸ ਨਾ ਡਰ, ਤੂੰ ਜ਼ਰੂਰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਵੇਂਗਾ ਅਤੇ ਦੇਖ! ਪਰਮੇਸ਼ੁਰ ਤੇਰੇ ਕਰਕੇ ਤੇਰੇ ਨਾਲ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚਾਵੇਗਾ।’ ਇਸ ਲਈ ਭਰਾਵੋ, ਹੌਸਲਾ ਰੱਖੋ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਦੂਤ ਨੇ ਮੈਨੂੰ ਜੋ ਕਿਹਾ ਹੈ, ਪਰਮੇਸ਼ੁਰ ਉਹ ਜ਼ਰੂਰ ਕਰੇਗਾ। ਪਰ ਸਾਡਾ ਜਹਾਜ਼ ਕਿਸੇ ਟਾਪੂ ਨਾਲ ਜਾ ਟਕਰਾਏਗਾ।”—ਰਸੂ. 27:23-26.
(ਰਸੂਲਾਂ ਦੇ ਕੰਮ 28:1, 2) ਕੰਢੇ ਉੱਤੇ ਸਹੀ-ਸਲਾਮਤ ਪਹੁੰਚ ਕੇ ਸਾਨੂੰ ਪਤਾ ਲੱਗਾ ਕਿ ਉਸ ਟਾਪੂ ਦਾ ਨਾਂ ਮਾਲਟਾ ਸੀ। 2 ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਠੰਢ ਵੀ ਸੀ, ਇਸ ਲਈ ਟਾਪੂ ਉੱਤੇ ਰਹਿਣ ਵਾਲੇ ਲੋਕਾਂ ਨੇ ਇਨਸਾਨੀਅਤ ਦੇ ਨਾਤੇ ਸਾਡੇ ਉੱਤੇ ਬੜੀ ਦਇਆ ਕਰ ਕੇ ਅੱਗ ਬਾਲ਼ੀ ਅਤੇ ਸਾਨੂੰ ਬੁਲਾ ਲਿਆ।
bt 209 ਪੈਰਾ 18
“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”
ਉਹ ਸਿਸਲੀ ਦੇ ਦੱਖਣ ਵੱਲ ਮਾਲਟਾ ਟਾਪੂ ʼਤੇ ਪਹੁੰਚ ਗਏ ਸਨ। (ਮਾਲਟਾ—ਕਿੱਥੇ?” ਨਾਂ ਦੀ ਡੱਬੀ ਦੇਖੋ।) ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਠੰਢ ਸੀ ਜਿਸ ਕਰਕੇ ਉਹ ਪੂਰੀ ਤਰ੍ਹਾਂ ਭਿੱਜੇ ਹੋਏ ਸਨ ਅਤੇ ਠੰਢ ਨਾਲ ਕੰਬ ਰਹੇ ਸਨ। ਇਸ ਲਈ ਟਾਪੂ ਦੇ ਲੋਕਾਂ ਨੇ ‘ਇਨਸਾਨੀਅਤ ਦੇ ਨਾਤੇ ਉਨ੍ਹਾਂ ਉੱਤੇ ਬੜੀ ਦਇਆ ਕਰਦੇ ਹੋਏ’ ਉਨ੍ਹਾਂ ਅਜਨਬੀਆਂ ਲਈ ਅੱਗ ਬਾਲ਼ੀ। (ਰਸੂ. 28:2) ਅੱਗ ਸੇਕਣ ਨਾਲ ਉਨ੍ਹਾਂ ਨੂੰ ਨਿੱਘ ਮਿਲਿਆ। ਨਾਲੇ ਉਦੋਂ ਇਕ ਚਮਤਕਾਰ ਵੀ ਹੋਇਆ!
bt 210 ਪੈਰਾ 21
“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”
ਉਸ ਇਲਾਕੇ ਵਿਚ ਪੁਬਲੀਉਸ ਨਾਂ ਦਾ ਇਕ ਅਮੀਰ ਜ਼ਮੀਂਦਾਰ ਰਹਿੰਦਾ ਸੀ। ਉਹ ਸ਼ਾਇਦ ਮਾਲਟਾ ਦਾ ਮੁੱਖ ਰੋਮੀ ਅਫ਼ਸਰ ਸੀ। ਲੂਕਾ ਨੇ ਉਸ ਨੂੰ ‘ਟਾਪੂ ਦਾ ਸਰਦਾਰ’ ਕਿਹਾ। ਇਹ ਖ਼ਿਤਾਬ ਮਾਲਟਾ ਵਿਚ ਮਿਲੀਆਂ ਦੋ ਚੀਜ਼ਾਂ ਉੱਤੇ ਵੀ ਉੱਕਰਿਆ ਹੋਇਆ ਸੀ। ਉਸ ਨੇ ਤਿੰਨ ਦਿਨ ਪੌਲੁਸ ਅਤੇ ਉਸ ਦੇ ਸਾਥੀਆਂ ਦੀ ਪਰਾਹੁਣਚਾਰੀ ਕੀਤੀ। ਪਰ ਪੁਬਲੀਉਸ ਦਾ ਪਿਤਾ ਬੀਮਾਰ ਸੀ। ਇਕ ਵਾਰ ਫਿਰ ਲੂਕਾ ਨੇ ਡਾਕਟਰੀ ਭਾਸ਼ਾ ਦੇ ਸ਼ਬਦ ਵਰਤਦਿਆਂ ਉਸ ਦੀ ਹਾਲਤ ਸਹੀ-ਸਹੀ ਬਿਆਨ ਕੀਤੀ। ਉਸ ਨੇ ਲਿਖਿਆ ਕਿ ਉਸ ਦੇ ਪਿਤਾ ਨੂੰ “ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਸ ਨੂੰ ਮਰੋੜ ਲੱਗੇ ਹੋਏ ਸਨ।” ਪੌਲੁਸ ਨੇ ਪ੍ਰਾਰਥਨਾ ਕੀਤੀ ਅਤੇ ਆਪਣੇ ਹੱਥ ਉਸ ਉੱਤੇ ਰੱਖੇ ਜਿਸ ਨਾਲ ਉਹ ਠੀਕ ਹੋ ਗਿਆ। ਇਸ ਚਮਤਕਾਰ ਤੋਂ ਪ੍ਰਭਾਵਿਤ ਹੋ ਕੇ ਉੱਥੋਂ ਦੇ ਲੋਕ ਹੋਰ ਬੀਮਾਰਾਂ ਨੂੰ ਠੀਕ ਕਰਨ ਲਈ ਪੌਲੁਸ ਕੋਲ ਲਿਆਉਣ ਲੱਗੇ ਅਤੇ ਉਨ੍ਹਾਂ ਨੇ ਪੌਲੁਸ ਤੇ ਉਸ ਦੇ ਸਾਥੀਆਂ ਨੂੰ ਤੋਹਫ਼ੇ ਵਿਚ ਲੋੜੀਂਦੀਆਂ ਚੀਜ਼ਾਂ ਦਿੱਤੀਆਂ।—ਰਸੂ. 28:7-10.
(ਰਸੂਲਾਂ ਦੇ ਕੰਮ 28:16, 17) ਅਖ਼ੀਰ ਵਿਚ ਅਸੀਂ ਰੋਮ ਪਹੁੰਚ ਗਏ ਅਤੇ ਪੌਲੁਸ ਨੂੰ ਇਕ ਘਰ ਵਿਚ ਇਕ ਫ਼ੌਜੀ ਦੀ ਨਿਗਰਾਨੀ ਅਧੀਨ ਇਕੱਲੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ। 17 ਪਰ ਤਿੰਨਾਂ ਦਿਨਾਂ ਬਾਅਦ ਉਸ ਨੇ ਯਹੂਦੀਆਂ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਸੱਦਿਆ। ਜਦੋਂ ਉਹ ਇਕੱਠੇ ਹੋਏ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਭਾਵੇਂ ਮੈਂ ਆਪਣੇ ਲੋਕਾਂ ਦੇ ਖ਼ਿਲਾਫ਼ ਜਾਂ ਆਪਣੇ ਪਿਉ-ਦਾਦਿਆਂ ਦੇ ਰੀਤਾਂ-ਰਿਵਾਜਾਂ ਦੇ ਉਲਟ ਕੁਝ ਵੀ ਨਹੀਂ ਕੀਤਾ ਹੈ, ਫਿਰ ਵੀ ਮੈਨੂੰ ਯਰੂਸ਼ਲਮ ਵਿਚ ਕੈਦ ਕਰ ਕੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ।
bt 213 ਪੈਰਾ 10
‘ਚੰਗੀ ਤਰ੍ਹਾਂ ਗਵਾਹੀ ਦਿਓ’
ਜਦੋਂ ਸਾਰੇ ਜਣੇ ਰੋਮ ਪਹੁੰਚ ਗਏ, ਤਾਂ “ਪੌਲੁਸ ਨੂੰ ਇਕ ਘਰ ਵਿਚ ਇਕ ਫ਼ੌਜੀ ਦੀ ਨਿਗਰਾਨੀ ਅਧੀਨ ਇਕੱਲੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ।” (ਰਸੂ. 28:16) ਆਮ ਤੌਰ ਤੇ ਕੈਦੀ ਨੂੰ ਪਹਿਰੇਦਾਰ ਨਾਲ ਬੇੜੀਆਂ ਨਾਲ ਬੰਨ੍ਹਿਆ ਜਾਂਦਾ ਸੀ ਤਾਂਕਿ ਉਹ ਭੱਜ ਨਾ ਸਕੇ। ਪਰ ਪੌਲੁਸ ਰਾਜ ਦਾ ਪ੍ਰਚਾਰਕ ਹੋਣ ਦੇ ਨਾਤੇ ਬੱਝਾ ਹੋਣ ਦੇ ਬਾਵਜੂਦ ਚੁੱਪ ਰਹਿਣ ਵਾਲਾ ਨਹੀਂ ਸੀ। ਇਸ ਲਈ ਸਫ਼ਰ ਦੀ ਥਕਾਨ ਲਾਹੁਣ ਲਈ ਸਿਰਫ਼ ਤਿੰਨ ਦਿਨ ਆਰਾਮ ਕਰਨ ਤੋਂ ਬਾਅਦ ਉਸ ਨੇ ਰੋਮ ਵਿਚ ਮੰਨੇ-ਪ੍ਰਮੰਨੇ ਯਹੂਦੀਆਂ ਨੂੰ ਆਪਣੇ ਘਰ ਸੱਦਿਆ ਤਾਂਕਿ ਉਹ ਉਨ੍ਹਾਂ ਨਾਲ ਜਾਣ-ਪਛਾਣ ਕਰ ਸਕੇ ਅਤੇ ਉਨ੍ਹਾਂ ਨੂੰ ਗਵਾਹੀ ਦੇ ਸਕੇ।
ਹੀਰੇ-ਮੋਤੀਆਂ ਦੀ ਖੋਜ ਕਰੋ
(ਰਸੂਲਾਂ ਦੇ ਕੰਮ 27:9) ਉੱਥੇ ਕਈ ਦਿਨ ਲੰਘ ਗਏ ਅਤੇ ਉਦੋਂ ਤਕ ਸਮੁੰਦਰੀ ਸਫ਼ਰ ਕਰਨਾ ਵੀ ਖ਼ਤਰਨਾਕ ਹੋ ਗਿਆ ਸੀ ਕਿਉਂਕਿ ਵਰਤ ਦਾ ਦਿਨ ਵੀ ਲੰਘ ਚੁੱਕਾ ਸੀ। ਇਸ ਲਈ ਪੌਲੁਸ ਨੇ ਸਲਾਹ ਦਿੰਦਿਆਂ
nwtsty ਵਿੱਚੋਂ ਰਸੂ 27:9 ਲਈ ਖ਼ਾਸ ਜਾਣਕਾਰੀ
ਵਰਤ ਦਾ ਦਿਨ: ਜਾਂ “ਪਤਝੜ ਦਾ ਵਰਤ।” ਸ਼ਾਬਦਿਕ ਅਰਥ, “ਵਰਤ।” ਵਰਤ ਲਈ ਵਰਤਿਆ ਯੂਨਾਨੀ ਸ਼ਬਦ ਸਿਰਫ਼ ਉਸ ਵਰਤ ਨੂੰ ਦਰਸਾਉਂਦਾ ਹੈ ਜਿਸ ਦਾ ਹੁਕਮ ਮੂਸਾ ਦੇ ਕਾਨੂੰਨ ਵਿਚ ਦਿੱਤਾ ਗਿਆ ਸੀ ਯਾਨੀ ਸਾਲਾਨਾ ਪ੍ਰਾਸਚਿਤ ਦੇ ਦਿਨ ਰੱਖਿਆ ਜਾਣ ਵਾਲਾ ਵਰਤ ਜਿਸ ਨੂੰ ਯੌਮ ਕੀਪੂਰ ਵੀ ਕਿਹਾ ਜਾਂਦਾ ਸੀ (ਇਹ ਇਬਰਾਨੀ ਸ਼ਬਦ ਯੌਹਮ ਹਾਕਿਕਪੁਰਮ ਤੋਂ ਨਿਕਲਿਆ ਹੈ ਜਿਸ ਦਾ ਮਤਲਬ ਹੈ, “ਢੱਕਣ ਦਾ ਦਿਨ।”)। (ਲੇਵੀ 16:29-31; 23:26-32; ਗਿਣ 29:7; ਸ਼ਬਦਾਂ ਦੇ ਅਰਥ ਵਿਚ “ਪ੍ਰਾਸਚਿਤ ਦਾ ਦਿਨ” ਦੇਖੋ।) ਪ੍ਰਾਸਚਿਤ ਦੇ ਦਿਨ ਦੀ ਗੱਲ ਕਰਦਿਆਂ “ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ” ਸ਼ਬਦ ਵਰਤੇ ਗਏ ਹਨ। ਇਸ ਦਾ ਮਤਲਬ ਹੈ, ਆਪਣੇ ਆਪ ਨੂੰ ਕਈ ਚੀਜ਼ਾਂ ਤੋਂ ਵਾਂਝੇ ਰੱਖਣਾ ਜਿਸ ਵਿਚ ਵਰਤ ਰੱਖਣਾ ਵੀ ਸ਼ਾਮਲ ਹੈ। (ਲੇਵੀ 16:29) ਰਸੂ 27:9 ਵਿਚ ਦਰਜ ਸ਼ਬਦ “ਵਰਤ” ਤੋਂ ਪਤਾ ਲੱਗਦਾ ਹੈ ਕਿ ਪ੍ਰਾਸਚਿਤ ਦੇ ਦਿਨ ਖ਼ਾਸ ਕਰਕੇ ਵਰਤ ਰੱਖਣਾ ਹੁੰਦਾ ਸੀ। ਪ੍ਰਾਸਚਿਤ ਦੇ ਦਿਨ ਦਾ ਵਰਤ ਸਤੰਬਰ ਦੇ ਅਖ਼ੀਰ ਵਿਚ ਜਾਂ ਅਕਤੂਬਰ ਦੇ ਸ਼ੁਰੂ ਵਿਚ ਰੱਖਿਆ ਜਾਂਦਾ ਸੀ।
(ਰਸੂਲਾਂ ਦੇ ਕੰਮ 28:11) ਸੋ ਤਿੰਨ ਮਹੀਨਿਆਂ ਬਾਅਦ ਅਸੀਂ ਸਿਕੰਦਰੀਆ ਦੇ ਜਹਾਜ਼ ਵਿਚ ਬੈਠ ਕੇ ਤੁਰ ਪਏ। ਇਹ ਜਹਾਜ਼ ਸਾਰਾ ਸਿਆਲ਼ ਮਾਲਟਾ ਟਾਪੂ ਉੱਤੇ ਖੜ੍ਹਾ ਰਿਹਾ ਅਤੇ ਇਸ ਦਾ ਨਿਸ਼ਾਨ ਸੀ “ਜ਼ੂਸ ਦੇ ਪੁੱਤਰ।”
nwtsty ਵਿੱਚੋਂ ਰਸੂ 28:11 ਲਈ ਖ਼ਾਸ ਜਾਣਕਾਰੀ
ਜ਼ੂਸ ਦੇ ਪੁੱਤਰ: ਯੂਨਾਨੀ ਅਤੇ ਰੋਮੀ ਕਥਾ-ਕਹਾਣੀਆਂ ਮੁਤਾਬਕ ਕੈਸਟਰ ਅਤੇ ਪੋਲੱਕਸ ਜ਼ੂਸ ਦੇ ਪੁੱਤਰ (ਯੂਨਾਨੀ, Di·oʹskou·roi) ਸਨ। ਇਹ ਜ਼ੂਸ ਦੇਵਤੇ (ਜੁਪੀਟਰ) ਅਤੇ ਸਪਾਰਟਾ ਦੀ ਰਾਣੀ ਲੇਡਾ ਦੇ ਜੁੜਵਾਂ ਪੁੱਤਰ ਸਨ। ਉਹ ਜਹਾਜ਼ ਚਲਾਉਣ ਵਾਲਿਆਂ ਦੇ ਰਖਵਾਲੇ ਸਮਝੇ ਜਾਂਦੇ ਸਨ ਯਾਨੀ ਉਨ੍ਹਾਂ ਨੂੰ ਸਮੁੰਦਰ ਵਿਚ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੇ ਸਨ। ਜਹਾਜ਼ ʼਤੇ ਬਣੇ ਨਿਸ਼ਾਨ ਬਾਰੇ ਦਿੱਤੀ ਜਾਣਕਾਰੀ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਇਸ ਬਿਰਤਾਂਤ ਨੂੰ ਕਿਸੇ ਚਸ਼ਮਦੀਦ ਗਵਾਹ ਨੇ ਲਿਖਿਆ ਸੀ।
ਬਾਈਬਲ ਪੜ੍ਹਾਈ
(ਰਸੂਲਾਂ ਦੇ ਕੰਮ 27:1-12) ਫਿਰ ਫ਼ੈਸਲਾ ਹੋਇਆ ਕਿ ਸਾਨੂੰ ਸਮੁੰਦਰੀ ਜਹਾਜ਼ ਰਾਹੀਂ ਇਟਲੀ ਘੱਲਿਆ ਜਾਵੇ, ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਹੋਰ ਕੁਝ ਕੈਦੀਆਂ ਨੂੰ ਸ਼ਾਹੀ ਟੁਕੜੀ ਦੇ ਇਕ ਫ਼ੌਜੀ ਅਫ਼ਸਰ ਯੂਲਿਉਸ ਦੇ ਹਵਾਲੇ ਕਰ ਦਿੱਤਾ। 2 ਅਸੀਂ ਅਦ੍ਰਮੁੱਤਿਉਮ ਸ਼ਹਿਰ ਦੇ ਇਕ ਜਹਾਜ਼ ਵਿਚ ਬੈਠ ਕੇ ਚੱਲ ਪਏ ਜਿਸ ਨੇ ਏਸ਼ੀਆ ਜ਼ਿਲ੍ਹੇ ਦੇ ਸਮੁੰਦਰੀ ਇਲਾਕਿਆਂ ਨੂੰ ਜਾਣਾ ਸੀ। ਸਾਡੇ ਨਾਲ ਥੱਸਲੁਨੀਕਾ ਸ਼ਹਿਰ ਦਾ ਅਰਿਸਤਰਖੁਸ ਮਕਦੂਨੀ ਵੀ ਸੀ। 3 ਅਸੀਂ ਅਗਲੇ ਦਿਨ ਸੀਦੋਨ ਪਹੁੰਚ ਗਏ ਅਤੇ ਯੂਲਿਉਸ ਨੇ ਇਨਸਾਨੀਅਤ ਦੇ ਨਾਤੇ ਪੌਲੁਸ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਆਪਣੇ ਦੋਸਤਾਂ-ਮਿੱਤਰਾਂ ਕੋਲ ਜਾਣ ਦੀ ਇਜਾਜ਼ਤ ਦਿੱਤੀ ਤਾਂਕਿ ਉਹ ਉਨ੍ਹਾਂ ਦੀ ਸੇਵਾ-ਟਹਿਲ ਦਾ ਆਨੰਦ ਮਾਣ ਸਕੇ। 4 ਫਿਰ ਅਸੀਂ ਉੱਥੋਂ ਜਹਾਜ਼ ʼਤੇ ਚੜ੍ਹ ਕੇ ਚੱਲ ਪਏ ਅਤੇ ਤੇਜ਼ ਹਵਾ ਸਾਮ੍ਹਣਿਓਂ ਚੱਲ ਰਹੀ ਸੀ, ਇਸ ਕਰਕੇ ਇਸ ਤੋਂ ਬਚਣ ਲਈ ਅਸੀਂ ਸਾਈਪ੍ਰਸ ਟਾਪੂ ਦੇ ਨਾਲ-ਨਾਲ ਚੱਲਦੇ ਗਏ। 5 ਅਤੇ ਅਸੀਂ ਖੁੱਲ੍ਹੇ ਸਮੁੰਦਰ ਵਿਚ ਸਫ਼ਰ ਕਰਦਿਆਂ ਕਿਲਿਕੀਆ ਤੇ ਪਮਫੀਲੀਆ ਦੇ ਲਾਗਿਓਂ ਦੀ ਲੰਘ ਕੇ ਲੁਕੀਆ ਦੇ ਮੂਰਾ ਸ਼ਹਿਰ ਦੀ ਬੰਦਰਗਾਹ ਉੱਤੇ ਪਹੁੰਚ ਗਏ। 6 ਪਰ ਉੱਥੇ ਯੂਲਿਉਸ ਨੂੰ ਸਿਕੰਦਰੀਆ ਸ਼ਹਿਰ ਦਾ ਇਕ ਜਹਾਜ਼ ਮਿਲਿਆ ਜਿਹੜਾ ਇਟਲੀ ਜਾਣ ਵਾਲਾ ਸੀ ਅਤੇ ਉਸ ਨੇ ਸਾਨੂੰ ਆਪਣੇ ਨਾਲ ਉਸ ਜਹਾਜ਼ ਵਿਚ ਚੜ੍ਹਾ ਲਿਆ। 7 ਫਿਰ ਹੌਲੀ-ਹੌਲੀ ਚੱਲਦੇ ਹੋਏ ਅਸੀਂ ਕਈ ਦਿਨਾਂ ਬਾਅਦ ਬੜੀ ਮੁਸ਼ਕਲ ਨਾਲ ਕਨੀਦੁਸ ਪਹੁੰਚੇ। ਹਨੇਰੀ ਸਾਨੂੰ ਅੱਗੇ ਨਹੀਂ ਵਧਣ ਦੇ ਰਹੀ ਸੀ, ਇਸ ਲਈ ਅਸੀਂ ਹਨੇਰੀ ਤੋਂ ਬਚਣ ਵਾਸਤੇ ਸਲਮੋਨੇ ਦੇ ਲਾਗਿਓਂ ਕ੍ਰੀਟ ਦੇ ਨਾਲ-ਨਾਲ ਚੱਲਦੇ ਗਏ। 8 ਇਸ ਦੇ ਨਾਲ-ਨਾਲ ਚੱਲਦੇ ਹੋਏ ਅਸੀਂ ਬੜੀ ਮੁਸ਼ਕਲ ਨਾਲ “ਸੁਰੱਖਿਅਤ ਬੰਦਰਗਾਹ” ਨਾਂ ਦੀ ਜਗ੍ਹਾ ਪਹੁੰਚੇ ਜਿਸ ਦੇ ਲਾਗੇ ਹੀ ਲਸਾਯਾ ਨਾਂ ਦਾ ਸ਼ਹਿਰ ਸੀ। 9 ਉੱਥੇ ਕਈ ਦਿਨ ਲੰਘ ਗਏ ਅਤੇ ਉਦੋਂ ਤਕ ਸਮੁੰਦਰੀ ਸਫ਼ਰ ਕਰਨਾ ਵੀ ਖ਼ਤਰਨਾਕ ਹੋ ਗਿਆ ਸੀ ਕਿਉਂਕਿ ਵਰਤ ਦਾ ਦਿਨ ਵੀ ਲੰਘ ਚੁੱਕਾ ਸੀ। ਇਸ ਲਈ ਪੌਲੁਸ ਨੇ ਸਲਾਹ ਦਿੰਦਿਆਂ 10 ਉਨ੍ਹਾਂ ਨੂੰ ਕਿਹਾ: “ਭਰਾਵੋ, ਮੈਨੂੰ ਲੱਗਦਾ ਹੈ ਕਿ ਹੁਣ ਸਫ਼ਰ ਕਰਨ ਨਾਲ ਸਿਰਫ਼ ਸਾਮਾਨ ਦਾ ਅਤੇ ਜਹਾਜ਼ ਦਾ ਹੀ ਨੁਕਸਾਨ ਨਹੀਂ ਹੋਵੇਗਾ, ਸਗੋਂ ਅਸੀਂ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਬੈਠਾਂਗੇ।” 11 ਪਰ ਫ਼ੌਜੀ ਅਫ਼ਸਰ ਨੇ ਪੌਲੁਸ ਦੀ ਸਲਾਹ ਮੰਨਣ ਦੀ ਬਜਾਇ ਜਹਾਜ਼ ਦੇ ਕਪਤਾਨ ਅਤੇ ਮਾਲਕ ਦੀ ਗੱਲ ਸੁਣੀ। 12 ਉਸ ਬੰਦਰਗਾਹ ʼਤੇ ਸਿਆਲ ਕੱਟਣਾ ਬਹੁਤ ਔਖਾ ਸੀ, ਇਸ ਲਈ ਜ਼ਿਆਦਾਤਰ ਲੋਕਾਂ ਨੇ ਸਲਾਹ ਦਿੱਤੀ ਕਿ ਉੱਥੋਂ ਚੱਲ ਕੇ ਕਿਸੇ ਤਰ੍ਹਾਂ ਫ਼ੈਨੀਕੁਸ ਪਹੁੰਚਿਆ ਜਾਵੇ ਅਤੇ ਉੱਥੇ ਸਿਆਲ ਕੱਟਿਆ ਜਾਵੇ। ਫ਼ੈਨੀਕੁਸ ਕ੍ਰੀਟ ਦੀ ਇਕ ਬੰਦਰਗਾਹ ਹੈ ਅਤੇ ਇਸ ਦਾ ਇਕ ਕੰਢਾ ਉੱਤਰ-ਪੂਰਬ ਵੱਲ ਹੈ ਅਤੇ ਦੂਜਾ ਕੰਢਾ ਦੱਖਣ-ਪੂਰਬ ਵੱਲ ਹੈ।
ਪ੍ਰਚਾਰ ਵਿਚ ਮਾਹਰ ਬਣੋ
ਕੀ ਅੱਜ ਮਸੀਹੀਆਂ ਤੋਂ ਸਬਤ ਮਨਾਉਣ ਦੀ ਮੰਗ ਕੀਤੀ ਜਾਂਦੀ ਹੈ?
ਜੇ ਮਸੀਹ ਨੇ ਕਾਨੂੰਨ ਪੂਰਾ ਕਰ ਦਿੱਤਾ ਹੈ, ਤਾਂ ਕੀ ਅੱਜ ਮਸੀਹੀਆਂ ਤੋਂ ਸਬਤ ਮਨਾਉਣ ਦੀ ਮੰਗ ਕੀਤੀ ਜਾਂਦੀ ਹੈ? ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਪੌਲੁਸ ਰਸੂਲ ਨੇ ਲਿਖਿਆ: “ਇਸ ਲਈ, ਕੋਈ ਵੀ ਇਨਸਾਨ ਤੁਹਾਡੇ ਉੱਤੇ ਖਾਣ-ਪੀਣ ਜਾਂ ਤਿਉਹਾਰ ਜਾਂ ਮੱਸਿਆ ਜਾਂ ਸਬਤ ਮਨਾਉਣ ਦੇ ਸੰਬੰਧ ਵਿਚ ਦੋਸ਼ ਨਾ ਲਾਵੇ। ਇਹ ਚੀਜ਼ਾਂ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ ਹਨ, ਪਰ ਅਸਲੀਅਤ ਮਸੀਹ ਹੈ।”—ਕੁਲੁੱਸੀਆਂ 2:16, 17.
ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਲਿਖੀਆਂ ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਆਪਣੇ ਸੇਵਕਾਂ ਲਈ ਪਰਮੇਸ਼ੁਰ ਦੀਆਂ ਮੰਗਾਂ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਕਿਉਂ? ਕਿਉਂਕਿ ਮਸੀਹੀ ਇਕ ਨਵੇਂ ਕਾਨੂੰਨ ਅਧੀਨ ਹਨ, ‘ਮਸੀਹ ਦੇ ਕਾਨੂੰਨ’ ਅਧੀਨ। (ਗਲਾਤੀਆਂ 6:2) ਇਜ਼ਰਾਈਲੀਆਂ ਨੂੰ ਮੂਸਾ ਦੁਆਰਾ ਦਿੱਤਾ ਪੁਰਾਣਾ ਕਾਨੂੰਨ ਖ਼ਤਮ ਹੋ ਗਿਆ ਜਦੋਂ ਮਸੀਹ ਦੀ ਮੌਤ ਨਾਲ ਇਹ ਕਾਨੂੰਨ ਪੂਰਾ ਹੋ ਗਿਆ ਸੀ। (ਰੋਮੀਆਂ 10:4; ਅਫ਼ਸੀਆਂ 2:15) ਕੀ ਸਬਤ ਮਨਾਉਣ ਦਾ ਹੁਕਮ ਵੀ ਖ਼ਤਮ ਹੋ ਗਿਆ ਸੀ? ਜੀ ਹਾਂ। ਇਹ ਕਹਿਣ ਤੋਂ ਬਾਅਦ ਕਿ “ਸਾਨੂੰ ਕਾਨੂੰਨ ਤੋਂ ਛੁਡਾ ਲਿਆ ਗਿਆ ਹੈ,” ਪੌਲੁਸ ਨੇ ਦਸ ਹੁਕਮਾਂ ਵਿੱਚੋਂ ਇਕ ਹੁਕਮ ਦਾ ਜ਼ਿਕਰ ਕੀਤਾ। (ਰੋਮੀਆਂ 7:6, 7) ਸੋ ਮੂਸਾ ਦੇ ਕਾਨੂੰਨ ਵਿਚ ਦਸ ਹੁਕਮ, ਜਿਨ੍ਹਾਂ ਵਿਚ ਸਬਤ ਮਨਾਉਣ ਦਾ ਹੁਕਮ ਵੀ ਸ਼ਾਮਲ ਸੀ, ਖ਼ਤਮ ਹੋ ਗਏ। ਇਸ ਲਈ ਹੁਣ ਪਰਮੇਸ਼ੁਰ ਦੇ ਸੇਵਕਾਂ ਤੋਂ ਸਬਤ ਮਨਾਉਣ ਦੀ ਮੰਗ ਨਹੀਂ ਕੀਤੀ ਜਾਂਦੀ।
ਇਜ਼ਰਾਈਲੀਆਂ ਜਿਸ ਤਰੀਕੇ ਨਾਲ ਭਗਤੀ ਕਰਦੇ ਸਨ, ਉਸ ਤੋਂ ਉਲਟ ਮਸੀਹੀਆਂ ਵੱਲੋਂ ਕੀਤੀ ਜਾਂਦੀ ਭਗਤੀ ਦੇ ਪ੍ਰਬੰਧ ਵਿਚ ਕੀਤੇ ਜਾਣ ਦੀ ਤਬਦੀਲੀ ਨੂੰ ਇਸ ਮਿਸਾਲ ਰਾਹੀਂ ਸਮਝਿਆ ਜਾ ਸਕਦਾ ਹੈ: ਇਕ ਦੇਸ਼ ਦਾ ਸ਼ਾਇਦ ਸੰਵਿਧਾਨ ਬਦਲ ਜਾਵੇ। ਜਦੋਂ ਨਵਾਂ ਸੰਵਿਧਾਨ ਲਾਗੂ ਕੀਤਾ ਜਾਂਦਾ ਹੈ, ਤਾਂ ਲੋਕਾਂ ਤੋਂ ਪੁਰਾਣੇ ਸੰਵਿਧਾਨ ਦੀ ਪਾਲਣਾ ਕਰਨ ਦੀ ਮੰਗ ਨਹੀਂ ਕੀਤੀ ਜਾਂਦੀ। ਭਾਵੇਂ ਨਵੇਂ ਸੰਵਿਧਾਨ ਵਿਚ ਕੁਝ ਕਾਨੂੰਨ ਪਹਿਲੇ ਸੰਵਿਧਾਨ ਵਿਚ ਦਿੱਤੇ ਕਾਨੂੰਨਾਂ ਨਾਲ ਮਿਲਦੇ-ਜੁਲਦੇ ਹੋਣ, ਪਰ ਬਾਕੀ ਕਾਨੂੰਨ ਸ਼ਾਇਦ ਅਲੱਗ ਹੋਣ। ਇਸ ਲਈ ਇਕ ਵਿਅਕਤੀ ਨੂੰ ਨਵੇਂ ਸੰਵਿਧਾਨ ਵਿਚ ਦਿੱਤੇ ਕਾਨੂੰਨਾਂ ਦੀ ਧਿਆਨ ਨਾਲ ਸਟੱਡੀ ਕਰਨੀ ਚਾਹੀਦੀ ਹੈ। ਨਾਲੇ ਇਕ ਵਫ਼ਾਦਾਰ ਨਾਗਰਿਕ ਜਾਣਨਾ ਚਾਹੇਗਾ ਕਿ ਇਹ ਨਵਾਂ ਸੰਵਿਧਾਨ ਕਦੋਂ ਲਾਗੂ ਹੋਇਆ ਸੀ।
ਇਸੇ ਤਰ੍ਹਾਂ, ਯਹੋਵਾਹ ਪਰਮੇਸ਼ੁਰ ਨੇ ਇਜ਼ਰਾਈਲ ਕੌਮ ਨੂੰ 600 ਤੋਂ ਜ਼ਿਆਦਾ ਕਾਨੂੰਨ ਦਿੱਤੇ ਸਨ ਜਿਨ੍ਹਾਂ ਵਿਚ 10 ਮੁੱਖ ਕਾਨੂੰਨ ਵੀ ਸ਼ਾਮਲ ਸਨ। ਇਸ ਵਿਚ ਬਲ਼ੀਆਂ ਚੜ੍ਹਾਉਣ, ਸਬਤ ਮਨਾਉਣ, ਨੈਤਿਕਤਾ ਅਤੇ ਸਿਹਤ ਸੰਬੰਧੀ ਕਾਨੂੰਨ ਸ਼ਾਮਲ ਸਨ। ਪਰ ਯਿਸੂ ਨੇ ਕਿਹਾ ਕਿ ਉਸ ਦੇ ਚੁਣੇ ਹੋਏ ਚੇਲੇ ਨਵੀਂ “ਕੌਮ” ਬਣਨਗੇ। (ਮੱਤੀ 21:43) 33 ਈਸਵੀ ਤੋਂ ਇਸ ਕੌਮ ਨੂੰ ਨਵਾਂ ਸੰਵਿਧਾਨ ਦਿੱਤਾ ਗਿਆ ਜੋ ਦੋ ਬੁਨਿਆਦੀ ਕਾਨੂੰਨਾਂ ʼਤੇ ਆਧਾਰਿਤ ਹੈ—ਪਰਮੇਸ਼ੁਰ ਤੇ ਗੁਆਂਢੀ ਲਈ ਪਿਆਰ। (ਮੱਤੀ 22:36-40) ਭਾਵੇਂ ਕਿ ‘ਮਸੀਹ ਦੇ ਕਾਨੂੰਨ’ ਵਿਚ ਉਹ ਹਿਦਾਇਤਾਂ ਸ਼ਾਮਲ ਹਨ ਜੋ ਹਿਦਾਇਤਾਂ ਇਜ਼ਰਾਈਲ ਕੌਮ ਨੂੰ ਦਿੱਤੇ ਕਾਨੂੰਨ ਵਿਚ ਸਨ, ਪਰ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਕੁਝ ਕਾਨੂੰਨ ਬਹੁਤ ਅਲੱਗ ਹਨ ਤੇ ਕੁਝ ਨੂੰ ਸਾਨੂੰ ਮੰਨਣ ਦੀ ਲੋੜ ਨਹੀਂ ਹੈ। ਇਸ ਵਿਚ ਸਬਤ ਦਾ ਦਿਨ ਮਨਾਉਣ ਦਾ ਕਾਨੂੰਨ ਵੀ ਸ਼ਾਮਲ ਹੈ ਜਿਸ ਨੂੰ ਅੱਜ ਮਸੀਹੀਆਂ ਤੋਂ ਮਨਾਉਣ ਦੀ ਮੰਗ ਨਹੀਂ ਕੀਤੀ ਜਾਂਦੀ ਹੈ।