-
ਕੀ ਤੁਸੀਂ ਜਾਣਦੇ ਹੋ?ਪਹਿਰਾਬੁਰਜ—2011 | ਅਪ੍ਰੈਲ 15
-
-
ਕੀ ਤੁਸੀਂ ਜਾਣਦੇ ਹੋ?
ਪੌਲੁਸ ਦੇ ਮਨ ਵਿਚ ਕੀ ਸੀ ਜਦੋਂ ਉਸ ਨੇ “ਫਤਹ” ਦੇ ਜਲੂਸ ਦੀ ਗੱਲ ਕੀਤੀ?
▪ ਪੌਲੁਸ ਨੇ ਲਿਖਿਆ: “ਪਰਮੇਸ਼ੁਰ . . . ਮਸੀਹ ਵਿੱਚ ਸਾਨੂੰ ਸਦਾ ਫਤਹ ਦੇ ਕੇ ਲਈ ਫਿਰਦਾ ਹੈ ਅਰ ਉਹ ਦੇ ਗਿਆਨ ਦੀ ਵਾਸਨਾ ਸਾਡੇ ਰਾਹੀਂ ਥਾਓਂ ਥਾਈਂ ਖਿਲਾਰਦਾ ਹੈ। ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਓਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਓਹਨਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਾਂ। ਏਹਨਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਓਹਨਾਂ ਨੂੰ ਜੀਵਨ ਲਈ ਜੀਵਨ ਦੀ ਬੋ ਹਾਂ।”—2 ਕੁਰਿੰ. 2:14-16.
ਪੌਲੁਸ ਰਸੂਲ ਰੋਮੀ ਦਸਤੂਰ ਦੀ ਗੱਲ ਕਰ ਰਿਹਾ ਸੀ ਜਦੋਂ ਸਰਕਾਰ ਦੇ ਦੁਸ਼ਮਣਾਂ ਉੱਪਰ ਜਿੱਤ ਹਾਸਲ ਕਰਨ ਵਾਲੇ ਜਰਨੈਲ ਦੇ ਸਨਮਾਨ ਵਿਚ ਜਲੂਸ ਕੱਢਿਆ ਜਾਂਦਾ ਸੀ। ਯੁੱਧ ਜਿੱਤਣ ਤੋਂ ਬਾਅਦ ਇਨ੍ਹਾਂ ਮੌਕਿਆਂ ਤੇ ਲੁੱਟ ਦੇ ਮਾਲ ਤੇ ਬਣਾਏ ਗਏ ਕੈਦੀਆਂ ਦੀ ਨੁਮਾਇਸ਼ ਕੀਤੀ ਜਾਂਦੀ ਸੀ ਅਤੇ ਬਲਦਾਂ ਨੂੰ ਬਲੀਆਂ ਚੜ੍ਹਾਉਣ ਲਈ ਲਿਜਾਇਆ ਜਾਂਦਾ ਸੀ ਜਦਕਿ ਜੇਤੂ ਜਰਨੈਲ ਅਤੇ ਉਸ ਦੀ ਫ਼ੌਜ ਦੀ ਲੋਕ ਜੈ ਜੈ ਕਾਰ ਕਰਦੇ ਸਨ। ਜਲੂਸ ਕੱਢਣ ਤੋਂ ਬਾਅਦ ਬਲਦਾਂ ਦੀਆਂ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ ਅਤੇ ਕਈ ਕੈਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ।
ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਕਹਿੰਦਾ ਹੈ: “ਸ਼ਾਇਦ ਰੋਮੀ ਦਸਤੂਰ ਅਨੁਸਾਰ ਜਲੂਸ ਦੌਰਾਨ ਧੁਖਾਏ ਜਾਂਦੇ ਧੂਪ” ਤੋਂ ਰੂਪਕ (metaphor) “ਮਸੀਹ ਦੀ ਸੁਗੰਧੀ” ਤੋਂ ਆਇਆ ਹੈ ਜਿਸ ਨੂੰ ਕੁਝ ਲੋਕਾਂ ਲਈ ਜ਼ਿੰਦਗੀ ਅਤੇ ਹੋਰਨਾਂ ਲਈ ਮੌਤ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। “ਜੇਤੂਆਂ ਦੀ ਜਿੱਤ ਨੂੰ ਦਰਸਾਉਣ ਵਾਲੀ ਸੁਗੰਧ ਤੋਂ ਕੈਦੀਆਂ ਨੂੰ ਯਾਦ ਦਿਲਾਇਆ ਜਾਂਦਾ ਸੀ ਕਿ ਉਨ੍ਹਾਂ ਦੀ ਮੌਤ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।”a (w10-E 08/01)
-
-
ਕੀ ਤੁਹਾਨੂੰ ਯਾਦ ਹੈ?ਪਹਿਰਾਬੁਰਜ—2011 | ਅਪ੍ਰੈਲ 15
-
-
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਕੀ ਸੱਚੇ ਮਸੀਹੀ ਪਰਮੇਸ਼ੁਰ ਦੇ ਨਾਂ ਨੂੰ ਤਵੀਤ ਵਾਂਗ ਵਰਤਦੇ ਹਨ?
ਕੁਝ ਲੋਕ ਕਿਸੇ ਚੀਜ਼ ਜਾਂ ਚਿੰਨ੍ਹ ਨੂੰ ਤਵੀਤ ਦੀ ਤਰ੍ਹਾਂ ਸਮਝਦੇ ਹਨ ਜਿਸ ਵਿਚ ਉਨ੍ਹਾਂ ਦੇ ਭਾਣੇ ਜਾਦੂਈ ਤਾਕਤ ਹੈ ਜੋ ਉਨ੍ਹਾਂ ਨੂੰ ਬਚਾ ਸਕਦੀ ਹੈ। ਪਰ ਪਰਮੇਸ਼ੁਰ ਦੇ ਲੋਕ ਉਸ ਦੇ ਨਾਂ ਨੂੰ ਇਸ ਤਰ੍ਹਾਂ ਨਹੀਂ ਸਮਝਦੇ। ਉਹ ਯਹੋਵਾਹ ਉੱਤੇ ਨਿਹਚਾ ਕਰਦੇ ਹਨ ਅਤੇ ਉਸ ਦੀ ਇੱਛਾ ਪੂਰੀ ਕਰਦੇ ਹਨ। ਇਸ ਤਰ੍ਹਾਂ ਉਹ ਉਸ ਦੇ ਨਾਂ ਵਿਚ ਪਨਾਹ ਲੈਂਦੇ ਹਨ। (ਸਫ਼. 3:12, 13)—1/15, ਸਫ਼ੇ 5-6.
• ਯਹੋਵਾਹ ਨੇ ਰਾਜਾ ਸ਼ਾਊਲ ਨੂੰ ਕਿਉਂ ਰੱਦ ਕਰ ਦਿੱਤਾ?
ਸ਼ਾਊਲ ਨੇ ਬਲੀ ਚੜ੍ਹਾਉਣ ਲਈ ਪਰਮੇਸ਼ੁਰ ਦੇ ਨਬੀ ਦੀ ਉਡੀਕ ਕਰਨੀ ਸੀ, ਪਰ ਰਾਜਾ ਸ਼ਾਊਲ ਨੇ ਕਹਿਣਾ ਨਾ ਮੰਨ ਕੇ ਆਪ ਬਲੀ ਚੜ੍ਹਾ ਦਿੱਤੀ। ਬਾਅਦ ਵਿਚ ਉਸ ਨੇ ਦੁਸ਼ਮਣਾਂ ਨੂੰ ਮਿਟਾਉਣ ਬਾਰੇ ਦਿੱਤੇ ਹੁਕਮ ਦੀ ਵੀ ਉਲੰਘਣਾ ਕੀਤੀ।—2/15, ਸਫ਼ੇ 22-23.
• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਕੁਧਰਮ ਨਾਲ ਨਫ਼ਰਤ ਕਰਦੇ ਹਾਂ?
ਅਸੀਂ ਹੱਦੋਂ ਵੱਧ ਸ਼ਰਾਬ ਨਹੀਂ ਪੀਵਾਂਗੇ, ਜਾਦੂਗਰੀ ਤੋਂ ਦੂਰ ਰਹਾਂਗੇ ਅਤੇ ਹਰਾਮਕਾਰੀ ਬਾਰੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਦੇਵਾਂਗੇ। ਮਿਸਾਲ ਲਈ ਅਸੀਂ ਪੋਰਨੋਗ੍ਰਾਫੀ ਅਤੇ ਇਸ ਕਾਰਨ ਮਨ ਵਿਚ ਆਉਂਦੇ ਗੰਦੇ ਖ਼ਿਆਲਾਂ ਤੋਂ ਬਚਾਂਗੇ। (ਮੱਤੀ 5:27, 28) ਨਾਲੇ ਅਸੀਂ ਕਲੀਸਿਯਾ ਵਿੱਚੋਂ ਛੇਕੇ ਗਏ ਲੋਕਾਂ ਨਾਲ ਮਿਲਾਂ-ਵਰਤਾਂਗੇ ਨਹੀਂ।—2/15, ਸਫ਼ੇ 29-32.
• ਯਿਰਮਿਯਾਹ ਉਸ ਦਰਖ਼ਤ ਵਰਗਾ ਕਿਵੇਂ ਸੀ ‘ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ’? (ਯਿਰ. 17:7, 8)
ਉਹ ਕਦੇ ਵੀ ਫਲ ਲਿਆਉਣ ਤੋਂ ਰੁਕਿਆ ਨਹੀਂ ਅਤੇ ਨਾ ਹੀ ਮਖੌਲ ਉਡਾਉਣ ਵਾਲੇ ਬੁਰੇ ਲੋਕਾਂ ਦਾ ਆਪਣੇ ਉੱਤੇ ਅਸਰ ਪੈਣ ਦਿੱਤਾ। ਉਹ ਜ਼ਿੰਦਗੀਆਂ ਬਚਾਉਣ ਵਾਲੇ ਪਾਣੀ ਦੇ ਸੋਮੇ ਕੋਲ ਰਿਹਾ ਅਤੇ ਯਹੋਵਾਹ ਦੀ ਕਹੀ ਹਰ ਗੱਲ ਮੰਨੀ।—3/15, ਸਫ਼ਾ 14.
-