ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • th ਪਾਠ 5 ਸਫ਼ਾ 8
  • ਸਹੀ-ਸਹੀ ਪੜ੍ਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਹੀ-ਸਹੀ ਪੜ੍ਹੋ
  • ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—1996
  • ਬਾਈਬਲ ਤੋਂ ਪੂਰਾ ਫ਼ਾਇਦਾ ਲੈਣ ਲਈ ਕੀ ਕਰੀਏ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਪਠਨ ਵਿਚ ਲੱਗੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਬਾਈਬਲ—ਕਿਉਂ ਅਤੇ ਕਿਵੇਂ ਪੜ੍ਹੀਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਲਗਨ ਨਾਲ ਪੜ੍ਹੋ ਅਤੇ ਸਿਖਾਓ
th ਪਾਠ 5 ਸਫ਼ਾ 8

ਪਾਠ 5

ਸਹੀ-ਸਹੀ ਪੜ੍ਹੋ

ਆਇਤ

1 ਤਿਮੋਥਿਉਸ 4:13

ਸਾਰ: ਜੋ ਲਿਖਿਆ ਹੈ, ਉਸ ਨੂੰ ਉੱਚੀ ਆਵਾਜ਼ ਵਿਚ ਸਹੀ-ਸਹੀ ਪੜ੍ਹੋ।

ਇਸ ਤਰ੍ਹਾਂ ਕਿਵੇਂ ਕਰੀਏ?

  • ਚੰਗੀ ਤਿਆਰੀ ਕਰੋ। ਸੋਚੋ ਕਿ ਜਾਣਕਾਰੀ ਕਿਉਂ ਲਿਖੀ ਗਈ ਹੈ। ਸ਼ਬਦਾਂ ਨੂੰ ਇਕੱਲਾ-ਇਕੱਲਾ ਪੜ੍ਹਨ ਦੀ ਬਜਾਇ ਵਾਕ ਦੇ ਹਿੱਸਿਆਂ ਨੂੰ ਮਿਲਾ ਕੇ ਪੜ੍ਹਨ ਦਾ ਅਭਿਆਸ ਕਰੋ। ਧਿਆਨ ਰੱਖੋ ਕਿ ਤੁਸੀਂ ਆਪਣੇ ਵੱਲੋਂ ਕੋਈ ਵਾਧੂ ਸ਼ਬਦ ਨਾ ਪਾਓ, ਕੋਈ ਸ਼ਬਦ ਛੱਡੋ ਨਾ ਜਾਂ ਇਕ ਸ਼ਬਦ ਦੀ ਜਗ੍ਹਾ ਕੋਈ ਹੋਰ ਸ਼ਬਦ ਨਾ ਪੜ੍ਹੋ। ਵਿਰਾਮ-ਚਿੰਨ੍ਹਾਂ ਦਾ ਧਿਆਨ ਰੱਖੋ।

    ਸੁਝਾਅ

    ਆਪਣੇ ਕਿਸੇ ਦੋਸਤ ਨੂੰ ਦੱਸਣ ਲਈ ਕਹੋ ਕਿ ਪੜ੍ਹਦੇ ਵੇਲੇ ਤੁਸੀਂ ਕਿਹੜੇ-ਕਿਹੜੇ ਸ਼ਬਦ ਸਹੀ ਨਹੀਂ ਪੜ੍ਹੇ।

  • ਹਰ ਸ਼ਬਦ ਦਾ ਸਹੀ ਉਚਾਰਣ ਕਰੋ। ਜੇ ਤੁਹਾਨੂੰ ਕਿਸੇ ਸ਼ਬਦ ਦਾ ਸਹੀ ਉਚਾਰਣ ਨਹੀਂ ਪਤਾ, ਤਾਂ ਡਿਕਸ਼ਨਰੀ ਵਿਚ ਦੇਖੋ, ਉਸ ਪ੍ਰਕਾਸ਼ਨ ਦੀ ਰਿਕਾਰਡਿੰਗ ਸੁਣੋ ਜਾਂ ਕਿਸੇ ਦੀ ਮਦਦ ਲਓ ਜਿਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਆਉਂਦਾ ਹੈ।

  • ਸਾਫ਼-ਸਾਫ਼ ਬੋਲੋ। ਸ਼ਬਦਾਂ ਦਾ ਸਹੀ ਉਚਾਰਣ ਕਰੋ, ਸਿਰ ਸਿੱਧਾ ਰੱਖੋ ਅਤੇ ਮੂੰਹ ਚੰਗੀ ਤਰ੍ਹਾਂ ਖੋਲ੍ਹੋ। ਹਰ ਸ਼ਬਦ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਕੋਸ਼ਿਸ਼ ਕਰੋ।

    ਸੁਝਾਅ

    ਸ਼ਬਦਾਂ ਦੇ ਸਹੀ ਉਚਾਰਣ ʼਤੇ ਹੱਦੋਂ ਵੱਧ ਜ਼ੋਰ ਨਾ ਦਿਓ ਨਹੀਂ ਤਾਂ ਪੜ੍ਹਾਈ ਬਣਾਵਟੀ ਲੱਗੇਗੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ