ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 6-8
“ਤਿਵੇਂ ਉਸ ਨੇ ਕੀਤਾ”
ਜ਼ਰਾ ਸੋਚੋ ਕਿ ਅੱਜ-ਕੱਲ੍ਹ ਦੇ ਔਜ਼ਾਰਾਂ ਤੇ ਉਸਾਰੀ ਦੇ ਤਰੀਕਿਆਂ ਤੋਂ ਬਿਨਾਂ ਕਿਸ਼ਤੀ ਬਣਾਉਣ ਲਈ ਨੂਹ ਤੇ ਉਸ ਦੇ ਪਰਿਵਾਰ ਨੂੰ ਕਿੰਨਾ ਜਤਨ ਕਰਨਾ ਪਿਆ ਹੋਣਾ।
- ਇਹ ਕਿਸ਼ਤੀ ਬਹੁਤ ਵੱਡੀ ਸੀ—ਲਗਭਗ 437 ਫੁੱਟ (133 ਮੀਟਰ) ਲੰਬੀ, 73 ਫੁੱਟ (22 ਮੀਟਰ) ਚੌੜੀ ਤੇ 44 ਫੁੱਟ (13 ਮੀਟਰ) ਉੱਚੀ 
- ਦਰਖ਼ਤਾਂ ਨੂੰ ਕੱਟ-ਵੱਢ ਕੇ ਸਹੀ ਥਾਂ ʼਤੇ ਖੜ੍ਹਾ ਕਰਨਾ ਪਿਆ 
- ਉਸ ਵਿਸ਼ਾਲ ਕਿਸ਼ਤੀ ਦੇ ਅੰਦਰ-ਬਾਹਰ ਦੋਵੇਂ ਪਾਸੇ ਲੁੱਕ ਲਾਉਣੀ ਪਈ 
- ਕਿਸ਼ਤੀ ਵਿਚ ਨੂਹ ਦੇ ਪਰਿਵਾਰ ਤੇ ਜਾਨਵਰਾਂ ਲਈ ਇਕ ਸਾਲ ਦਾ ਖਾਣਾ ਰੱਖਣਾ ਪਿਆ 
- ਕਿਸ਼ਤੀ ਬਣਾਉਣ ਲਈ ਤਕਰੀਬਨ 40 ਤੋਂ 50 ਸਾਲ ਲੱਗੇ 
ਜਦੋਂ ਸਾਨੂੰ ਯਹੋਵਾਹ ਦੀ ਕੋਈ ਗੱਲ ਪੂਰੀ ਕਰਨੀ ਔਖੀ ਲੱਗਦੀ ਹੈ, ਉਦੋਂ ਇਹ ਬਿਰਤਾਂਤ ਸਾਡੀ ਕਿਵੇਂ ਮਦਦ ਕਰ ਸਕਦਾ ਹੈ?