ਗੀਤ 93
ਸਾਡੀ ਸੰਗਤ ਨੂੰ ਦੇ ਆਪਣੀ ਬਰਕਤ
- 1. ਆਏ ਤੇਰੇ ਘਰ ਯਹੋਵਾਹ - ਰਹਿਣਾ ਹੈ ਨਜ਼ਦੀਕ ਤੇਰੇ - ਦਿਲੋਂ ਕਰਦੇ ਇਹੀ ਦੁਆ - ਸਾਡੇ ʼਤੇ ਅਸੀਸ ਰਹੇ 
- 2. ਤੇਰੇ ਚਰਨਾਂ ਕੋਲ ਬੈਠੇ ਹਾਂ - ਸ਼ਰਾ ਤੋਂ ਸਾਨੂੰ ਸਿਖਾ - ਜਾ ਕੇ ਹਰ ਦਿਲ ʼਤੇ ਲਿਖਾਂਗੇ - ਤੇਰੇ ਬੋਲ, ਤੇਰੇ ਫ਼ਰਮਾਨ 
- 3. ਪਿਆਰ ਨਾਲ ਸਾਨੂੰ ਰੰਗ ਤੂੰ ਪਿਤਾ - ਡੋਰ ਏਕਤਾ ਦੀ ਨਾ ਟੁੱਟੇ - ਹੋਣ ਅਲਫ਼ਾਜ਼ ਸਦਾ ਹੀ ਮਿੱਠੇ - ਤੇਰੀ ਹੀ ਮਹਿਮਾ ਝਲਕੇ 
(ਜ਼ਬੂ. 22:22; 34:3; ਯਸਾ. 50:4 ਵੀ ਦੇਖੋ।)