ਗੀਤ 115
ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ
- 1. ਤੋੜੇਗਾ ਕੌਣ ਜ਼ੁਲਮ ਦੀ ਦੀਵਾਰ - ਪਿਆਰ ਤੋਂ ਖਾਲੀ ਪੂਰਾ ਸੰਸਾਰ - ਹਰ ਪਾਸੇ ਦਹਿਸ਼ਤ ਹੈ ਫੈਲੀ - ਭੁੱਲ ਗਏ ਲੋਕ ਖ਼ੁਦਾਈ ਤੇਰੀ - ਸੱਚਾ ਖ਼ੁਦਾ ਤੂੰ ਹੀ ਯਹੋਵਾਹ - ਅਣਜਾਣ ਨਹੀਂ, ਤੂੰ ਹੈਂ ਜਾਣੀਜਾਣ - (ਕੋਰਸ) - ਹੈ ਅੱਖਾਂ ਨੂੰ ਉਡੀਕ ਤੇਰੀ - ਤੇਰਾ ਉਪਕਾਰ ਹਾਂ ਮੰਨਦੇ ਅਸੀਂ 
- 2. ਤੂੰ ਸਬਰ ਨਾਲ ਕਰਦਾ ਇੰਤਜ਼ਾਰ - ਦਿਲ ਦਰਿਆ ’ਚ ਪਿਆਰ ਹੀ ਪਿਆਰ - ਖੁੱਲ੍ਹਾ ਦਰਵਾਜ਼ਾ ਦਇਆ ਦਾ - ਹਰ ਦਿਲ ਮੁੜੇ, ਕਰੇ ਤੋਬਾ - ਦੇਰ ਹੁਣ ਨਹੀਂ, ਉਹ ਦਿਨ ਆ ਰਿਹਾ - ਪਲਟੇਂਗਾ ਜਦ ਤੂੰ ਵਕਤ ਦਾ ਸਫ਼ਾ - (ਕੋਰਸ) - ਹੈ ਅੱਖਾਂ ਨੂੰ ਉਡੀਕ ਤੇਰੀ - ਤੇਰਾ ਉਪਕਾਰ ਹਾਂ ਮੰਨਦੇ ਅਸੀਂ 
(ਨਹ. 9:30; ਲੂਕਾ 15:7; 2 ਪਤ. 3:8, 9 ਵੀ ਦੇਖੋ।)