ਗੀਤ 2
ਯਹੋਵਾਹ ਤੇਰਾ ਨਾਮ
- 1. ਸੱਚਾ ਤੂੰ ਹੀ ਖ਼ੁਦਾ, - ਕਰਤਾ ਸਾਰੇ ਜਹਾਨ ਦਾ - ਸਾਡਾ ਪਿਤਾ ਅਨਾਦੀ, - ਯਹੋਵਾਹ ਤੇਰਾ ਨਾਮ - ਐਲਾਨ ਤੇਰਾ ਕਰਦੇ - ਦਿੱਤਾ ਸਨਮਾਨ ਅਸਾਂ ਨੂੰ - ਆਕਾਸ਼ਾਂ ਤਕ ਗੂੰਜੇਗਾ, - ਯਹੋਵਾਹ ਤੇਰਾ ਨਾਮ - (ਕੋਰਸ) - ਯਹੋਵਾਹ, ਯਹੋਵਾਹ, - ਤੇਰੇ ਤੁੱਲ ਨਾ ਕੋਈ - ਨਾ ਜ਼ਮੀਂ ’ਤੇ, ਨਾ ਅੰਬਰ ’ਤੇ, - ਬਰਾਬਰ ਨਾ ਕੋਈ - ਸਰਬਸ਼ਕਤੀਮਾਨ ਹੈ ਤੂੰ ਹੀ, - ਜਾਣੇ ਆਲਮ ਤਮਾਮ - ਯਹੋਵਾਹ, ਯਹੋਵਾਹ, - ਤੇਰੇ ਸਿਵਾ ਨਾ ਹੈ ਕੋਈ 
- 2. ਤੂੰ ਸਾਡਾ ਘੁਮਿਆਰ, - ਘੜਦਾ ਸਾਡੇ ਦਿਲਾਂ ਨੂੰ - ਜੋ ਚਾਹੇਂ ਤੂੰ ਕਰਾਵੇਂ, - ਯਹੋਵਾਹ ਤੇਰਾ ਨਾਮ - ਤੂੰ ਦੇ ਕੇ ਆਪਣਾ ਨਾਮ, - ਨਿਵਾਜਿਆ ਹੈ ਸਾਨੂੰ - ਤੇਰੇ ਨਾਲ ਜੁੜੇ ਰਹਿਣਾ, - ਹਾਂ ਤੇਰੇ ਹੀ ਗਵਾਹ - (ਕੋਰਸ) - ਯਹੋਵਾਹ, ਯਹੋਵਾਹ, - ਤੇਰੇ ਤੁੱਲ ਨਾ ਕੋਈ - ਨਾ ਜ਼ਮੀਂ ’ਤੇ, ਨਾ ਅੰਬਰ ’ਤੇ, - ਬਰਾਬਰ ਨਾ ਕੋਈ - ਸਰਬਸ਼ਕਤੀਮਾਨ ਹੈ ਤੂੰ ਹੀ, - ਜਾਣੇ ਆਲਮ ਤਮਾਮ - ਯਹੋਵਾਹ, ਯਹੋਵਾਹ, - ਤੇਰੇ ਸਿਵਾ ਨਾ ਹੈ ਕੋਈ 
(2 ਇਤਿ. 6:14; ਜ਼ਬੂ. 72:19; ਯਸਾ. 42:8 ਵੀ ਦੇਖੋ।)