ਗੀਤ 7
ਯਹੋਵਾਹ ਸਾਡਾ ਬਲ
- 1. ਹੇ ਮੇਰੇ ਮਹਾਰਾਜ, ਹੇ ਯਹੋਵਾਹ - ਤੇਰੇ ਹੱਥ ਸ਼ਕਤੀ ਅਰ ਤਾਕਤ ਮਹਾਨ - ਕਰਦਾ ਮੈਂ ਤੇਰੇ ਹੀ ਨਾਂ ’ਤੇ ਇਤਬਾਰ - ਮੇਰਾ ਤੂੰ ਆਸਰਾ, ਮੇਰਾ ਬਚਾਅ - (ਕੋਰਸ) - ਯਹੋਵਾਹ ਮੇਰਾ ਤੂੰ ਹੀ ਪਨਾਹਗਾਰ - ਹਰ ਪਲ ਲਵਾਂ ਮੈਂ ਬੱਸ ਤੇਰਾ ਨਾਂ - ਤੇਰੀ ਸ਼ਕਤੀ, ਤੇਰੀ ਤਾਕਤ ਅਪਾਰ - ਤੂੰ ਹੀ ਮੇਰੀ ਸ਼ਰਨ, ਤੂੰ ਪਾਲਣਹਾਰ 
- 2. ਤੇਰੇ ਬਿਨ ਜ਼ਿੰਦਗੀ ਖਾਲੀ, ਵਿਰਾਨ - ਬਚਨ ਤੇਰੇ ਨੇ ਪਾਈ ਨਵੀਂ ਜਾਨ - ਮਿੱਠੇ ਬੋਲ ਤੇਰੇ ਅਰ ਤੇਰੇ ਫ਼ਰਮਾਨ - ਦਿਲ ਮੇਰਾ ਬੇਕਰਾਰ ਕਰਦਾ ਬਿਆਨ - (ਕੋਰਸ) - ਯਹੋਵਾਹ ਮੇਰਾ ਤੂੰ ਹੀ ਪਨਾਹਗਾਰ - ਹਰ ਪਲ ਲਵਾਂ ਮੈਂ ਬੱਸ ਤੇਰਾ ਨਾਂ - ਤੇਰੀ ਸ਼ਕਤੀ, ਤੇਰੀ ਤਾਕਤ ਅਪਾਰ - ਤੂੰ ਹੀ ਮੇਰੀ ਸ਼ਰਨ, ਤੂੰ ਪਾਲਣਹਾਰ 
- 3. ਦੁਸ਼ਮਣ ਸ਼ੈਤਾਨ ਚਾਹੇ ਲੱਖ ਕਰੇ ਵਾਰ - ਮਰਦੇ ਦਮ ਤਕ ਨਹੀਂ ਮੰਨਾਂਗਾ ਹਾਰ - ਤੇਰੇ ਕੋਲ ਰਹਾਂਗਾ, ਦੂਰ ਨਾ ਹੋਵਾਂ - ਤੇਰਾ ਬਲ ਪਾ ਕੇ ਫ਼ਤਿਹ ਮੈਂ ਪਾਵਾਂ - (ਕੋਰਸ) - ਯਹੋਵਾਹ ਮੇਰਾ ਤੂੰ ਹੀ ਪਨਾਹਗਾਰ - ਹਰ ਪਲ ਲਵਾਂ ਮੈਂ ਬੱਸ ਤੇਰਾ ਨਾਂ - ਤੇਰੀ ਸ਼ਕਤੀ, ਤੇਰੀ ਤਾਕਤ ਅਪਾਰ - ਤੂੰ ਹੀ ਮੇਰੀ ਸ਼ਰਨ, ਤੂੰ ਪਾਲਣਹਾਰ 
(2 ਸਮੂ. 22:3; ਜ਼ਬੂ. 18:2; ਯਸਾ. 43:12 ਵੀ ਦੇਖੋ।)