ਗੀਤ 19
ਪ੍ਰਭੂ ਦਾ ਭੋਜਨ
- 1. ਯਹੋਵਾਹ ਤੇਰੀ ਹੈ ਖ਼ੁਦਾਈ - ਹੈ ਯਾਦ ਆਈ ਸਾਨੂੰ ਉਹ ਰਾਤ - ਲੋਕੀਂ ਰਹਿ ਗਏ ਹੈਰਾਨ, ਜਦ ਦਿਖਾਈ ਤੂੰ ਸ਼ਾਨ - ਫੈਲੀ ਹਰ ਪਾਸੇ ਤੇਰੀ ਬਾਤ - ਲੇਲੇ ਦੀ ਬਲ਼ੀ ਸੀ ਚੜ੍ਹਾਈ - ਹੋਈ ਤੇਰੀ ਪਰਜਾ ਆਜ਼ਾਦ - ਦਿਲਾਂ ’ਤੇ ਛਾ ਗਈ ਤੇਰੇ ਪਿਆਰ ਦੀ ਗਹਿਰਾਈ - ਖੋਲ੍ਹਿਆ ਜਦ ਤੂੰ ਜੀਵਨ ਦਾ ਰਾਹ 
- 2. ਹੈ ਰੋਟੀ ਤੇ ਦਾਖਰਸ ਨਿਸ਼ਾਨੀ - ਪਿਆਰ ਤੇਰਾ ਆਵੇ ਸਾਨੂੰ ਯਾਦ - ਯਿਸੂ ਲਾ ਕੇ ਜਿੰਦ-ਜਾਨ, ਹੋ ਗਿਆ ਉਹ ਕੁਰਬਾਨ - ਕੀਤੀ ਨਾ ਆਪਣੀ ਉਸ ਪਰਵਾਹ - ਤੂੰ ਬੇਟਾ ਦਿੱਤਾ ਵਾਰ ਯਹੋਵਾਹ - ਦਿੱਤੀ ਭਾਰੀ ਕੀਮਤ ਚੁਕਾ! - ਕੁੱਲ ਜਹਾਨ ਦੇ ਪਿਤਾ, ਜੁੜ ਗਿਆ ਹੈ ਰਿਸ਼ਤਾ - ਹੋਏ ਮੌਤ ਤੋਂ ਅਸੀਂ ਹੁਣ ਰਿਹਾ 
- 3. ਇਹ ਯਾਦਗਾਰ ਦਿਨ ਖ਼ਾਸ ਹੈ ਯਹੋਵਾਹ - ਸਾਨੂੰ ਤੇਰੇ ਪਿਆਰ ਦਾ ਅਹਿਸਾਸ - ਮੰਨਦੇ ਤੇਰਾ ਅਹਿਸਾਨ, ਦਿਲੋਂ ਕਰਦੇ ਬਿਆਨ - ਅਸਾਂ ਸਭ ਹਾਂ ਤੇਰੇ ਹੀ ਦਾਸ - ਹਵਾਲੇ ਤੇਰੇ ਜ਼ਿੰਦਗਾਨੀ - ਇਬਾਦਤ ਤੇਰੀ ਕਰਦੇ ਹਾਂ - ਮਿਲੀ ਹੈ ਜ਼ਿੰਦਗੀ, ਹਾਂ, ਮਸੀਹਾ ਰਾਹੀਂ - ਸਾਡਾ ਰੋਮ-ਰੋਮ ਤੇਰਾ ਕਰਜ਼ਦਾਰ 
(ਲੂਕਾ 22:14-20; 1 ਕੁਰਿੰ. 11:23-26 ਵੀ ਦੇਖੋ।)