ਗੀਤ 139
ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ
- 1. ਦੇਖ ਤੂੰ ਜ਼ਰਾ, ਨਵਾਂ ਜਹਾਨ - ਹੈ ਸੋਹਣਾ ਬਾਗ਼, ਫੁੱਲਾਂ ਦਾ ਨਜ਼ਾਰਾ - ਪਰਬਤ ਉੱਚੇ, ਮਹਿਕੇ ਫਿਜ਼ਾ - ਸੁੰਦਰ ਵਾਦੀ ਦੇ ਵਿਚ ਘਰ ਆਪਣਾ - ਜ਼ਾਲਮ ਤਮਾਮ ਹੋ ਗਏ ਖ਼ਾਕ - ਖ਼ੁਦਾ ਕਰੇ ਆਲਮ ’ਤੇ ਜਦ ਰਾਜ - ਸ਼ਾਂਤੀ ਹਰ ਪਾਸੇ, ਯੁਗ ਨਵੇਂ ਦਾ ਆਗਾਜ਼ - ਹਰ ਸਾਹ ਨਾਲ ਸ਼ੁਕਰਾਨਾ - ਕਰਦੇ ਵਜਾ ਕੇ ਸਾਜ਼ - (ਕੋਰਸ) - ਯਹੋਵਾਹ ਤੂੰ ਹੀ ਯਿਸੂ ਦੇ ਰਾਹੀਂ - ਨਵੇਂ ਬਣਾਏ ਆਸਮਾਨ ਤੇ ਜ਼ਮੀਂ - ਹਾਂ, ਖ਼ੁਸ਼ੀ ਦੇ ਮਾਰੇ, ਮੁੱਕੇ ਸਾਡੇ ਅਲਫ਼ਾਜ਼ - ਇਬਾਦਤ, ਆਦਰ ਤੇ ਮਹਿਮਾ ਦਾ ਤੂੰ ਹੱਕਦਾਰ 
- 2. ਦੇਖ ਤੂੰ ਜ਼ਰਾ, ਖ਼ੁਸ਼ੀ ਤੇ ਪਿਆਰ - ਕੀਤੇ ਪੂਰੇ ਰੱਬ ਨੇ ਵਾਅਦੇ-ਇਕਰਾਰ - ਮਾਤਮ ਨਹੀਂ, ਗਮ ਮੁੱਕ ਗਏ - ਕੀਤਾ ਨਵਾਂ ਸਭ ਯਹੋਵਾਹ ਨੇ - ਹਾਂ, ਰਹਾਂਗੇ ਉਸ ਦੇ ਕਰੀਬ - ਝੋਲ਼ੀਆਂ ਭਰ ਕੇ ਮਿਲੇ ਅਸੀਸ - ਮਿੱਟੀ ਵਿੱਚੋਂ ਜਾਗੇ ਅਜ਼ੀਜ਼ ਸੁਣ ਆਵਾਜ਼ - ਮਹਿਮਾ ਭਰੇ ਗੀਤ ਗਾਉਂਦੇ - ਸੁਰ ਨਾਲ ਸੁਰ ਮਿਲਾ - (ਕੋਰਸ) - ਯਹੋਵਾਹ ਤੂੰ ਹੀ ਯਿਸੂ ਦੇ ਰਾਹੀਂ - ਨਵੇਂ ਬਣਾਏ ਆਸਮਾਨ ਤੇ ਜ਼ਮੀਂ - ਹਾਂ, ਖ਼ੁਸ਼ੀ ਦੇ ਮਾਰੇ, ਮੁੱਕੇ ਸਾਡੇ ਅਲਫ਼ਾਜ਼ - ਇਬਾਦਤ, ਆਦਰ ਤੇ ਮਹਿਮਾ ਦਾ ਤੂੰ ਹੱਕਦਾਰ 
(ਜ਼ਬੂ. 37:10, 11; ਯਸਾ. 65:17; ਯੂਹੰ. 5:28; 2 ਪਤ. 3:13 ਵੀ ਦੇਖੋ।)