ਗੀਤ 5
ਰੱਬ ਦੇ ਸ਼ਾਨਦਾਰ ਕੰਮ
- 1. ਯਹੋਵਾਹ ਤੂੰ ਰਗ-ਰਗ ਤੋਂ ਵਾਕਫ਼ - ਮੇਰੇ ਵਜੂਦ ਦੀ ਪੂਰੀ ਹੈ ਖ਼ਬਰ - ਲੁਕੇ ਨਾ ਦਿਲ, ਗਹਿਰੇ ਖ਼ਿਆਲ ਵੀ ਮੇਰੇ - ਮੇਰੀ ਹਰ ਗੱਲ, ਕਦਮ ʼਤੇ ਹੈ - ਤੇਰੀ ਨਜ਼ਰ - ਜਾਣੇ ਤੂੰ ਦਿਲ ਦੀ ਧੜਕਣ ਮੇਰੀ - ਤੇਰੀ ਕਿਤਾਬ ਵਿਚ ਹੈ ਮੇਰੀ ਹਸਤੀ - ਤੇਰੇ ਹੱਥਾਂ ਦੀ ਕਾਰੀਗਰੀ ਸੋਹਣੀ - ਤੇਰੀ ਬੁੱਧ, ਤਾਕਤ, ਪਿਆਰ ਤੋਂ - ਹੁੰਦੀ ਹੈਰਾਨੀ - ਕਿੰਨਾ ਮਹਾਨ ਤੂੰ ਹੈਂ ਖ਼ੁਦਾ ਯਹੋਵਾਹ - ਬਾਖੂਬੀ ਜਾਣੇ ਇਹ ਜਿੰਦ-ਜਾਨ ਮੇਰੀ - ਜੇ ਕਾਲੀ ਰਾਤ ਕਦੇ ਮੈਨੂੰ ਡਰਾਵੇ - ਤੇਰੀ ਸ਼ਕਤੀ ਮੈਨੂੰ ਸੰਭਾਲੇਗੀ - ਜਾਵਾਂ ਕਿਹੜੀ ਜਗ੍ਹਾ ਯਹੋਵਾਹ? - ਤੇਰੇ ਤੋਂ ਦੂਰ ਨਹੀਂ ਅਜਿਹੀ ਥਾਂ - ਨਾ ਆਸਮਾਨ, ਜ਼ਮੀਨ, ਕਬਰ, ਨਾ ਸਾਗਰ - ਦੂਰ ਕਰ ਸਕੇ ਤੇਰੀ ਰਹਿਮਤ ਤੋਂ - ਹੇ ਖ਼ੁਦਾ 
(ਜ਼ਬੂ. 66:3; 94:14; ਯਿਰ. 17:10 ਵੀ ਦੇਖੋ।)