ਗੀਤ 147
ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ
- 1. ਹੈ ਸਾਡੇ ਦਿਲ ਦੀ ਤਮੰਨਾ - ਰੱਬ ਪੂਰੇ ਕਰੇ ਵਾਅਦੇ - ਬਦਲੇਗਾ ਜਹਾਨ ਇਹ ਸਾਰਾ - ਹੋਣਗੇ ਪੂਰੇ ਸੁਪਨੇ - (ਕੋਰਸ) - ਦਿਲ ’ਤੇ ਜ਼ਿੰਦਗੀ ਦੀ - ਦਾਸਤਾਨ ਰੱਬ ਨੇ ਲਿਖੀ - ਜੀਵਨ ਦੀ ਨਾ ਸੀਮਾ, - ਵਾਅਦੇ ਹੋਏ ਪੂਰੇ 
- 2. ਦੇਖ ਜ਼ਿੰਦਗੀ ਦੇ ਨਜ਼ਾਰੇ - ਖ਼ੂਬਸੂਰਤ ਹੈ ਕਾਇਨਾਤ - ਸ਼ਾਂਤੀ ਫੈਲੀ ਚਾਰ-ਚੁਫੇਰੇ - ਬੀਤ ਗਈ ਕਾਲੀ ਰਾਤ - (ਕੋਰਸ) - ਦਿਲ ’ਤੇ ਜ਼ਿੰਦਗੀ ਦੀ - ਦਾਸਤਾਨ ਰੱਬ ਨੇ ਲਿਖੀ - ਜੀਵਨ ਦੀ ਨਾ ਸੀਮਾ, - ਵਾਅਦੇ ਹੋਏ ਪੂਰੇ 
- 3. ਅਜ਼ੀਜ਼ਾਂ ਦਾ ਇੰਤਜ਼ਾਰ ਹੈ - ਦੇਖਣ ਨੂੰ ਦਿਲ ਤਰਸਦਾ - ‘ਜ਼ੰਜੀਰਾਂ ਮੌਤ ਦੀਆਂ ਖੋਲ੍ਹ ਤੂੰ - ਹੈ ਤੇਰੇ ʼਤੇ ਇਤਬਾਰ’ - (ਕੋਰਸ) - ਦਿਲ ’ਤੇ ਜ਼ਿੰਦਗੀ ਦੀ - ਦਾਸਤਾਨ ਰੱਬ ਨੇ ਲਿਖੀ - ਜੀਵਨ ਦੀ ਨਾ ਸੀਮਾ, - ਵਾਅਦੇ ਹੋਏ ਪੂਰੇ 
(ਯਸਾ. 25:8; ਲੂਕਾ 23:43; ਯੂਹੰ. 11:25; ਪ੍ਰਕਾ. 21:4 ਵੀ ਦੇਖੋ।)