ਗੀਤ 33
ਆਪਣਾ ਬੋਝ ਯਹੋਵਾਹ ’ਤੇ ਸੁੱਟੋ
(ਜ਼ਬੂਰ 55)
- 1. ਹੇ ਯਹੋਵਾਹ, ਹੱਥ ਫੈਲਾ ਕੇ - ਤੈਨੂੰ ਕਰਦਾ ਮੈਂ ਅਰਦਾਸ - ਦੇ ਸਕੂਨ, ਬੇਚੈਨ ਮਨ ਮੇਰਾ - ਸੁਣ ਪੁਕਾਰ, ਦਿਲ ਹੈ ਉਦਾਸ - (ਕੋਰਸ) - ‘ਮੈਂ ਯਹੋਵਾਹ ਸਾਥ ਹਾਂ ਤੇਰੇ - ਮਨ ਦਾ ਬੋਝ ਕਰਾਂ ਹਲਕਾ - ਡਰ ਨਾ ਤੂੰ, ਨਜ਼ਦੀਕ ਮੈਂ ਤੇਰੇ - ਨਾ ਕਦੇ ਡੋਲਣ ਦੇਵਾਂ’ 
- 2. ਪਾਇਆ ਦੁਸ਼ਮਣਾਂ ਨੇ ਘੇਰਾ - ਲਾਉਂਦੇ ਉਹ ਇਲਜ਼ਾਮ ਦਿਨ-ਰਾਤ - ਕਾਸ਼ ਕਿਤੇ ਮੈਂ ਦੂਰ ਉੱਡ ਜਾਵਾਂ - ਮਿਲੇ ਗਮਾਂ ਤੋਂ ਨਜਾਤ - (ਕੋਰਸ) - ‘ਮੈਂ ਯਹੋਵਾਹ ਸਾਥ ਹਾਂ ਤੇਰੇ - ਮਨ ਦਾ ਬੋਝ ਕਰਾਂ ਹਲਕਾ - ਡਰ ਨਾ ਤੂੰ, ਨਜ਼ਦੀਕ ਮੈਂ ਤੇਰੇ - ਨਾ ਕਦੇ ਡੋਲਣ ਦੇਵਾਂ’ 
- 3. ਆਸਰਾ ਤੂੰ ਹੇ ਯਹੋਵਾਹ - ਮੇਰੀ ਛਤਰ-ਛਾਇਆ ਤੂੰ - ਕਰ ਮਜ਼ਬੂਤ ਕਮਜ਼ੋਰ ਦਿਲ ਮੇਰਾ - ਬਾਹਾਂ ਵਿਚ ਸੰਭਾਲ ਮੈਨੂੰ - (ਕੋਰਸ) - ‘ਮੈਂ ਯਹੋਵਾਹ ਸਾਥ ਹਾਂ ਤੇਰੇ - ਮਨ ਦਾ ਬੋਝ ਕਰਾਂ ਹਲਕਾ - ਡਰ ਨਾ ਤੂੰ, ਨਜ਼ਦੀਕ ਮੈਂ ਤੇਰੇ - ਨਾ ਕਦੇ ਡੋਲਣ ਦੇਵਾਂ’ 
(ਜ਼ਬੂ. 22:5; 31:1-24 ਵੀ ਦੇਖੋ।)