ਗੀਤ 144
ਇਨਾਮ ’ਤੇ ਨਜ਼ਰ ਰੱਖੋ!
- 1. ਚਿਹਰੇ ਜਦ ਫੁੱਲਾਂ ਵਾਂਗ ਖਿੜੇ - ਤੇ ਬਾਜ਼ ਦੇ ਵਾਂਗ ਹਰ ਅੱਖ ਦੇਖੇ - ਹਰ ਕੰਨ ਬੁਲਬੁਲ ਦੇ ਗੀਤ ਸੁਣੇ - ਸੁਰ-ਤਾਲ ਵਿਚ ਜਦ ਹਰ ਸ਼ੈਅ ਗਾਵੇ - ਜੋ ਮੌਤ ਦੇ ਜਾਲ਼ ਵਿਚ ਸਨ ਫਸੇ - ਦੇਖੋ, ਉਹ ਸਭ ਆਜ਼ਾਦ ਹੋ ਗਏ - (ਕੋਰਸ) - ਹਾਂ, ਗਮ ਦੀ ਰਾਤ ਚੱਲੀ ਗੁਜ਼ਰ - ਰੱਖੀਂ ਤੂੰ ਇਨਾਮ ’ਤੇ ਨਜ਼ਰ 
- 2. ਨਾ ਨੈਣਾਂ ਵਿਚ ਨਮੀ ਹੋਵੇ - ਮਾਯੂਸੀ, ਨਾ ਗਮੀ ਹੋਵੇ - ਅਮਨ ਦੀ ਮਿੱਠੀ ਹਰ ਪਵਨ - ਫੈਲਾਏ ਪਿਆਰ ਦੀ ਹੁਣ ਸੁਗੰਧ - ਜੀਵਨ ਦੀ ਡੋਰ ਫਿਰ ਨਾ ਟੁੱਟੇ - ਉਮਰ ਦੀ ਸੀਮਾ ਨਾ ਹੋਵੇ - (ਕੋਰਸ) - ਹਾਂ, ਗਮ ਦੀ ਰਾਤ ਚੱਲੀ ਗੁਜ਼ਰ - ਰੱਖੀਂ ਤੂੰ ਇਨਾਮ ’ਤੇ ਨਜ਼ਰ 
(ਯਸਾ. 11:6-9; 35:5-7; ਯੂਹੰ. 11:24 ਵੀ ਦੇਖੋ।)