ਗੀਤ 80
“ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ”
1. ਹੈ ਜਾਨ ਤੋਂ ਅਜ਼ੀਜ਼ ਇਹ ਸੇਵਾ
ਯਹੋਵਾਹ ਨੇ ਦਿੱਤਾ ਸਨਮਾਨ
ਸਮਾਂ ਹੈ ਅਨਮੋਲ, ਦੇਰ ਕੀਤੇ ਬਿਨਾਂ
ਹਰ ਮੌਕੇ ʼਤੇ ਦਿੰਦੇ ਪੈਗਾਮ
(ਕੋਰਸ)
ਬਾਣੀ ਹੈ ਕਹਿੰਦੀ, ‘ਵੇਖੋ ਜ਼ਰਾ
ਕਿੰਨਾ ਯਹੋਵਾਹ ਭਲਾ!’
ਉਸ ਨੂੰ ਇਕ ਵਾਰੀ ਅਜ਼ਮਾ ਲਵੋ
ਖੋਲ੍ਹੇ ਉਹ ਕਿੰਨੇ ਹੀ ਰਾਹ!
2. ਪੂਰੇ ਸਮੇਂ ਦੇ ਜੋ ਸੇਵਕ
ਕਰਦੇ ਜੀ-ਜਾਨ ਲਾ ਕੇ ਸੇਵਾ
ਹਰ ਹਾਲ ਸੰਭਾਲੇ, ਨਾ ਕਮੀ ਰੱਖੇ
ਅੱਖੀਂ ਦਿਸੇ ਉਹਦੀ ਪਰਵਾਹ
(ਕੋਰਸ)
ਬਾਣੀ ਹੈ ਕਹਿੰਦੀ, ‘ਵੇਖੋ ਜ਼ਰਾ
ਕਿੰਨਾ ਯਹੋਵਾਹ ਭਲਾ!’
ਉਸ ਨੂੰ ਇਕ ਵਾਰੀ ਅਜ਼ਮਾ ਲਵੋ
ਖੋਲ੍ਹੇ ਉਹ ਕਿੰਨੇ ਹੀ ਰਾਹ!
(ਮਰ. 14:8; ਲੂਕਾ 21:2; 1 ਤਿਮੋ. 1:12; 6:6 ਵੀ ਦੇਖੋ।)