ਗੀਤ 65
ਅੱਗੇ ਵਧਦੇ ਰਹੋ!
- 1. ਅੱਗੇ ਵਧਦੇ ਰਹੋ, ਰਾਜ ਦੇ ਗੀਤ ਗਾਓ - ਕਰੋ ਸੇਵਾ ਦਿਲ ਲਾ ਕੇ ਤੁਸੀਂ ਯਹੋਵਾਹ ਦੀ - ਕਰੋ ਯਿਸੂ ਦੀ ਰੀਸ, ਬਣੋ ਮਿਹਨਤੀ - ਸੱਚ ਦੇ ਨਾਲ ਲਗਾਅ ਰੱਖੋ - ਕਰੋ ਸਾਰੇ ਇਨਸਾਨਾਂ ਨੂੰ ਪਿਆਰ - ਸਿੱਖਿਆ ਦੇਵੋ, ਨਿਖਾਰੋ ਕਲਾ - ਰੱਬ ʼਤੇ ਕਰੋ ਇਤਬਾਰ, ਬਣੋ ਸਮਝਦਾਰ - ਬਰਕਤਾਂ ਉਹ ਦੇਵੇਗਾ 
- 2. ਅੱਗੇ ਵਧਦੇ ਰਹੋ, ਰਾਜ ਦਾ ਗੀਤ ਸੁਣਾਓ - ਹਿੰਮਤ ਨਾਲ ਹਰ ਤਰਫ਼ ਖ਼ੁਸ਼ੀ ਦਾ ਪੈਗਾਮ ਸੁਣਾਓ - ਉੱਚੇ ਸੁਰ ਵਿਚ ਯਹੋਵਾਹ ਦੀ ਮਹਿਮਾ ਗਾਓ - ਸਿਫ਼ਤਾਂ ਕਰੋ ਉਸ ਦੀਆਂ - ਦੁਸ਼ਮਣ ਚਾਹੇ ਸਤਾਉਣ, ਨਾ ਡਰੋ - ਕਰੋ ਸਾਮ੍ਹਣਾ, ਪਿੱਛੇ ਨਾ ਹਟੋ - ਰੱਬ ਦੇ ਰਾਜ ਦੇ ਨਗ਼ਮੇ ਗੁਣ-ਗੁਣਾਉਂਦੇ ਜਾਓ - ਬੋਲੋ ਹਰ ਬੋਲ ਸੁਰੀਲਾ 
- 3. ਅੱਗੇ ਵਧਦੇ ਰਹੋ, ਲਾਓ ਪੂਰੀ ਵਾਹ - ਬਾਰੰਬਾਰ ਦਿਲਾਂ ’ਤੇ ਦਸਤਕ ਦਿੰਦੇ ਹੀ ਰਹੋ - ਹੁਨਰਮੰਦੀ ਦੇ ਨਾਲ ਲੋਕਾਂ ਨੂੰ ਸਿਖਾਓ - ਦੇਵੇਗਾ ਸ਼ਕਤੀ ਖ਼ੁਦਾ - ਕਰੋ ਪਿਆਰ ਦਾ ਇਜ਼ਹਾਰ ਸਭਨਾਂ ਲਈ - ਲੱਗੇ ਰਹੋ, ਪਰ ਹਾਰ ਨਾ ਮੰਨੋ - ਸੱਚ ਦਾ ਗਾਵੇ ਨਗ਼ਮਾ ਪੂਰਾ ਇਹ ਸੰਸਾਰ - ਰੱਬ ਦਾ ਨਾਂ ਰੋਸ਼ਨ ਹੋਵੇ 
(ਫ਼ਿਲਿ. 1:27; 3:16; ਇਬ. 10:39 ਵੀ ਦੇਖੋ।)