ਗੀਤ 10
ਯਹੋਵਾਹ ਦੀ ਜੈ-ਜੈ ਕਾਰ ਕਰੋ!
- 1. ਜੈ-ਜੈ ਕਾਰ! ਜੈ-ਜੈ ਕਾਰ ਕਰੋ! - ਨਾਮ ਯਹੋਵਾਹ ਦਾ, ਜੈ-ਜੈ ਕਾਰ - ਹਰ ਦਿਸ਼ਾ ਤੇਰਾ ਨਾਂ ਗੂੰਜੇ - ਅੱਤ ਮਹਾਨ ਤੂੰ, ਤੂੰ ਹੀ ਸ਼ਹਿਨਸ਼ਾਹ - ਤੇਰੇ ਨਾਂ ’ਤੇ ਆਇਆ ਯਿਸੂ ਮਸੀਹ - ਫੜੀ ਪਾਤਸ਼ਾਹੀ ਦੀ ਲਗਾਮ - ਹਰ ਕੰਨ ਇਹ ਸੁਣੇ, ਆਦੇਸ਼ ਹੈ ਤੇਰਾ, - ਤੇਰੀ ਬਾਦਸ਼ਾਹਤ ਨੂੰ ਸਲਾਮ - (ਕੋਰਸ) - ਜੈ-ਜੈ ਕਾਰ! ਜੈ-ਜੈ ਕਾਰ ਕਰੋ! - ਰੱਬ ਦਾ ਮਾਣ ਕਰੇ ਸਾਰਾ ਜਹਾਨ 
- 2. ਜੈ-ਜੈ ਕਾਰ! ਨਾਮ ਯਹੋਵਾਹ ਦਾ - ਜੱਗ ਤੇਰੀ ਕਰੇ ਜੈ-ਜੈ ਕਾਰ - ਹਰ ਇਨਸਾਨ ਪਾਵੇ ਤੇਰੀ ਮਿਹਰ - ਹਰ ਜ਼ਬਾਨ ਕਰੇ ਤੇਰਾ ਗੁਣਗਾਨ - ਨਾਜ਼ੁਕ ਹੈ ਸਮਾਂ, ਹਾਂ ਕਰਦੇ ਐਲਾਨ - ਸਮਾਂ ਦੇਰ ਕਰਨ ਦਾ ਨਹੀਂ - ਯਹੋਵਾਹ ਦੇ ਦਿਨ ਹੋਵੇਗਾ ਬਚਾਅ - ਪਾਵੋ ਸਦਾ ਦੀ ਜ਼ਿੰਦਗੀ - (ਕੋਰਸ) - ਜੈ-ਜੈ ਕਾਰ! ਜੈ-ਜੈ ਕਾਰ ਕਰੋ! - ਰੱਬ ਦਾ ਮਾਣ ਕਰੇ ਸਾਰਾ ਜਹਾਨ 
(ਜ਼ਬੂ. 89:27; 105:1; ਯਿਰ. 33:11 ਵੀ ਦੇਖੋ।)