ਗੀਤ 14
ਰਾਜਿਆਂ ਦੇ ਰਾਜੇ ਯਿਸੂ ਦੀ ਤਾਰੀਫ਼ ਕਰੋ
- 1. ਧਰਤੀ ਦੇ ਕੋਨੇ-ਕੋਨੇ ਤੋਂ - ਹੈ ਲੋਕਾਂ ਦੀ ਭੀੜ ਆਈ - ਮਸੀਹ ਤੇ ਉਸ ਦੇ ਸਾਥੀ ਮਿਲ - ਕਰਦੇ ਨੇ ਹੁਣ ਅਗਵਾਈ - ਸੁਰਗਾਂ ਵਿਚ ਰਾਜ ਯਹੋਵਾਹ ਦਾ - ਹਰ ਬੋਲ ਹੋਵੇ ਉਸ ਦਾ ਪੂਰਾ - ਹੈ ਦਿਲ ਦੀ ਖ਼ੁਸ਼ੀ, ਸਾਡੀ ਆਸ਼ਾ - ਰੱਬ ਨੇ ਦਾਤ ਹੈ ਝੋਲ਼ੀ ਪਾਈ - (ਕੋਰਸ) - ਸਾਡਾ ਮਹਾਰਾਜਾ, ਹੈ ਯਹੋਵਾਹ ਪਿਤਾ - ਯਿਸੂ ਹੈ ਰਾਜਿਆਂ ਦਾ ਰਾਜਾ - ਸਿਰ ਨਿਵਾਓ ਸਾਰੇ ਆਦਰ ਦੇ ਨਾਲ - ਦਿਲੋਂ ਕਰੋ ਤਾਰੀਫ਼ਾਂ 
- 2. ਹੈ ਯਿਸੂ ਸਿਫ਼ਤਾਂ ਦਾ ਹੱਕਦਾਰ - ਉਹ ਸਾਡਾ ਮੁਕਤੀਦਾਤਾ - ਹੈ ਸ਼ਾਂਤੀ ਦਾ ਉਹ ਰਾਜਕੁਮਾਰ - ਖ਼ੁਸ਼ੀ ਦਾ ਹੈ ਨਜ਼ਾਰਾ - ਅਸੀਸਾਂ ਦਾ ਦਰਿਆ ਵਗੇ - ਡਰ, ਗਮ ਕਿਤੇ ਵੀ ਨਾ ਦਿਸੇ - ਮੌਤ ਦੀ ਨੀਂਦਰੋ ਸਾਰੇ ਜਾਗੇ - ਦਿਨ ਖਿੜੇ, ਸੁਨਹਿਰੀ ਸ਼ਾਮਾਂ - (ਕੋਰਸ) - ਸਾਡਾ ਮਹਾਰਾਜਾ, ਹੈ ਯਹੋਵਾਹ ਪਿਤਾ - ਯਿਸੂ ਹੈ ਰਾਜਿਆਂ ਦਾ ਰਾਜਾ - ਸਿਰ ਨਿਵਾਓ ਸਾਰੇ ਆਦਰ ਦੇ ਨਾਲ - ਦਿਲੋਂ ਕਰੋ ਤਾਰੀਫ਼ਾਂ 
(ਜ਼ਬੂ. 2:6; 45:1; ਯਸਾ. 9:6; ਯੂਹੰ. 6:40 ਵੀ ਦੇਖੋ।)