ਗੀਤ 16
ਯਿਸੂ ਕਰਕੇ ਯਹੋਵਾਹ ਦੀ ਮਹਿਮਾ ਕਰੋ
1. ਰਾਜਾ ਚੁਣਿਆ ਹੈ ਯਿਸੂ
ਹਕੂਮਤ ਉਹ ਕਰੇਗਾ
ਬਾਦਸ਼ਾਹੀ ਟਿਕੀ ਹੈ ਨਿਆਂ ʼਤੇ
ਸਾਫ਼ ਦਿਲ ਨਾਲ ਇਨਸਾਫ਼ ਕਰੇਗਾ
(ਕੋਰਸ)
ਕਰਦੇ ਮਹਿਮਾ ਤੇਰੀ ਯਹੋਵਾਹ
ਕਰਦੇ ਮਿਲ ਯਿਸੂ ਦੀ ਤਾਰੀਫ਼
ਆਓ ਵਫ਼ਾਦਾਰੋ ਨੇਕ ਰਾਹ ਚੱਲੋ
ਉਨ੍ਹਾਂ ਦੇ ਰਹੋ ਕਰੀਬ
ਕਰਦੇ ਮਹਿਮਾ ਤੇਰੀ ਯਹੋਵਾਹ
ਸਿੰਘਾਸਣ ’ਤੇ ਬੈਠਾ ਮਸੀਹ
ਯਹੋਵਾਹ ਤੇਰਾ ਨਾਂ ਰੌਸ਼ਨ ਕੀਤਾ
ਹੈ ਚਾਰੋਂ ਪਾਸੇ ਖ਼ੁਸ਼ੀ
2. ਯਹੋਵਾਹ ਨੇ ਦੁਲਹਨ ਚੁਣੀ
ਯਿਸੂ ਨਾਲ ਕਰੇਗੀ ਰਾਜ
ਹੋਈ ਪੂਰੀ ਮਰਜ਼ੀ ਖ਼ੁਦਾ ਦੀ
ਬਣੀ ਇਹ ਜ਼ਮੀਂ ਗੁਲਿਸਤਾਂ
(ਕੋਰਸ)
ਕਰਦੇ ਮਹਿਮਾ ਤੇਰੀ ਯਹੋਵਾਹ
ਕਰਦੇ ਮਿਲ ਯਿਸੂ ਦੀ ਤਾਰੀਫ਼
ਆਓ ਵਫ਼ਾਦਾਰੋ ਨੇਕ ਰਾਹ ਚੱਲੋ
ਉਨ੍ਹਾਂ ਦੇ ਰਹੋ ਕਰੀਬ
ਕਰਦੇ ਮਹਿਮਾ ਤੇਰੀ ਯਹੋਵਾਹ
ਸਿੰਘਾਸਣ ’ਤੇ ਬੈਠਾ ਮਸੀਹ
ਯਹੋਵਾਹ ਤੇਰਾ ਨਾਂ ਰੌਸ਼ਨ ਕੀਤਾ
ਹੈ ਚਾਰੋਂ ਪਾਸੇ ਖ਼ੁਸ਼ੀ
(ਕਹਾ. 29:4; ਯਸਾ. 66:7, 8; ਯੂਹੰ. 10:4; ਪ੍ਰਕਾ. 5:9, 10 ਵੀ ਦੇਖੋ।)