ਗੀਤ 59
ਆਓ ਮਿਲ ਕੇ ਯਹੋਵਾਹ ਦੀ ਤਾਰੀਫ਼ ਕਰੀਏ
1. ਦਿਨ-ਰਾਤ ਕਰੋ
ਰੱਬ ਦੀ ਤਾਰੀਫ਼
ਉਸ ਦੇ ਸਾਹਾਂ ਤੋਂ ਮਿਲੇ ਜ਼ਿੰਦਗੀ
ਤਾਕਤ ਅਥਾਹ
ਉਹ ਅੱਤ ਮਹਾਨ
ਉਸ ਦਾ ਹੀ ਪਿਆਰ ਹਾਂ ਸਜਾਵੇ ਜਹਾਨ
ਰੱਬ ਦੇ ਗੁਣਾਂ ਦਾ ਕਰਾਂਗੇ ਵਖਾਣ
2. ਦਿਨ-ਰਾਤ ਕਰੋ
ਰੱਬ ਦੀ ਤਾਰੀਫ਼
ਸੁਣੇ ਦੁਆਵਾਂ, ਰੱਖੇ ਨਾ ਕਮੀ
ਉਹ ਆਸਰਾ
ਕਮਜ਼ੋਰਾਂ ਦਾ
ਬਲਸ਼ਾਲੀ ਬਾਂਹ ਉਹ ਦੀ ਰਾਖੀ ਕਰੇ
ਪਾਵਣ ਹਲੀਮ ਤੇਰੀ ਰਹਿਮਤ ਸਦਾ
3. ਦਿਨ-ਰਾਤ ਕਰੋ
ਰੱਬ ਦੀ ਤਾਰੀਫ਼
ਸਾਡੀ ਉਮੀਦ ਉਹ ਦੁੱਖਾਂ ਦੇ ਵੇਲੇ
ਨਿਆਂ ਦੀ ਸਵੇਰ
ਲਾਵੇ ਨਾ ਦੇਰ
ਸਭ ਨੂੰ ਮਿਲੇਗਾ ਇਨਸਾਫ਼ ਧਰਤੀ ʼਤੇ
ਉਸ ਦੀ ਮਹਾਨਤਾ ਬਿਆਨ ਕਰਾਂਗੇ
(ਜ਼ਬੂ. 94:18, 19; 145:21; 147:1; 150:2; ਰਸੂ. 17:25 ਵੀ ਦੇਖੋ।)