ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/11 ਸਫ਼ਾ 32
  • “ਤੁਸੀਂ ਹਿੰਮਤ ਨਹੀਂ ਹਾਰੀ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਤੁਸੀਂ ਹਿੰਮਤ ਨਹੀਂ ਹਾਰੀ”
  • ਜਾਗਰੂਕ ਬਣੋ!—2011
  • ਮਿਲਦੀ-ਜੁਲਦੀ ਜਾਣਕਾਰੀ
  • ਵਿਆਹ ਤੋਂ ਬਾਅਦ ਵੀ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਕੀ ਯਹੋਵਾਹ ਦੇ ਗਵਾਹ ਡਾਕਟਰੀ ਇਲਾਜ ਕਰਾਉਂਦੇ ਹਨ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਸਿਹਤਮੰਦ ਮਾਵਾਂ, ਸਿਹਤਮੰਦ ਬੱਚੇ
    ਜਾਗਰੂਕ ਬਣੋ!—2010
  • ਤੁਸੀਂ ਕਿਵੇਂ ਚੰਗੀ ਸਿਹਤ ਦਾ ਆਨੰਦ ਮਾਣ ਸਕਦੇ ਹੋ?
    ਜਾਗਰੂਕ ਬਣੋ!—1998
ਜਾਗਰੂਕ ਬਣੋ!—2011
g 4/11 ਸਫ਼ਾ 32

“ਤੁਸੀਂ ਹਿੰਮਤ ਨਹੀਂ ਹਾਰੀ”

● ਕਮੀਲਾ ਨਾਂ ਦੀ ਕੁੜੀ ਅਨੀਮੀਆ ਦੀ ਸ਼ਿਕਾਰ ਹੈ, ਉਸ ਦੇ ਨਰਵ-ਸੈੱਲ ਚੰਗੀ ਤਰ੍ਹਾਂ ਨਹੀਂ ਕੰਮ ਕਰਦੇ ਅਤੇ ਉਹ ਆਮ ਬੱਚਿਆਂ ਵਾਂਗ ਵਧ-ਫੁੱਲ ਨਹੀਂ ਸਕੀ। ਇਸ ਕਰਕੇ ਅੱਠ ਸਾਲ ਦੀ ਉਮਰ ਤੇ ਉਸ ਦਾ ਕੱਦ ਸਿਰਫ਼ 30 ਇੰਚ ਸੀ। ਕਮੀਲਾ ਦੇ ਮੰਮੀ-ਡੈਡੀ ਯਹੋਵਾਹ ਦੇ ਗਵਾਹ ਹਨ ਜੋ ਅਰਜਨਟੀਨਾ ਦੇ ਇਕ ਸ਼ਹਿਰ ਵਿਚ ਰਹਿੰਦੇ ਹਨ। ਇਕ ਦਿਨ ਉਨ੍ਹਾਂ ਨੇ ਕਮੀਲਾ ਨੂੰ ਆਪਣੇ ਸ਼ਹਿਰ ਦੇ ਇਕ ਹਾਲ ਵਿਚ ਹੋ ਰਹੀ ਡਾਕਟਰੀ ਕਾਨਫ਼ਰੰਸ ਵਿਚ ਆਪਣੇ ਨਾਲ ਲਿਜਾਣ ਦਾ ਫ਼ੈਸਲਾ ਕੀਤਾ। ਉਹ ਸਟੇਜ ਦੇ ਨੇੜੇ ਬੈਠੇ ਸਨ ਤੇ ਪੂਰੇ ਹਾਲ ਵਿਚ 500 ਲੋਕ ਹਾਜ਼ਰ ਸਨ।

ਆਪਣੇ ਲੈਕਚਰ ਦੇ ਦੌਰਾਨ ਇਕ ਡਾਕਟਰ ਨੇ ਭਾਸ਼ਣ ਦਿੰਦੇ ਹੋਏ ਕਮੀਲਾ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਦੇਖੋ ਉਹ ਬੱਚੀ ਕਿੰਨੀ ਸਿਹਤਮੰਦ ਲੱਗ ਰਹੀ ਹੈ। ਕਮੀਲਾ ਦੀ ਹਾਲਤ ਤੋਂ ਅਣਜਾਣ ਉਸ ਨੇ ਪੁੱਛਿਆ: “ਬੇਬੀ ਦੀ ਕੀ ਉਮਰ ਹੈ?”

“ਅੱਠ ਸਾਲ,” ਕਮੀਲਾ ਦੀ ਮੰਮੀ ਮਰਿਸਾ ਨੇ ਕਿਹਾ।

“ਕੀ ਤੁਸੀਂ ਅੱਠ ਮਹੀਨੇ ਕਿਹਾ?” ਡਾਕਟਰ ਨੇ ਪੁੱਛਿਆ।

“ਨਹੀਂ ਜੀ, ਇਸ ਦੀ ਉਮਰ ਅੱਠ ਸਾਲ ਹੈ,” ਮਰਿਸਾ ਨੇ ਫਿਰ ਤੋਂ ਕਿਹਾ।

ਡਾਕਟਰ ਬੜਾ ਹੈਰਾਨ ਹੋਇਆ ਤੇ ਉਸ ਨੇ ਮਰਿਸਾ ਨੂੰ ਆਪਣੀ ਬੇਟੀ ਨਾਲ ਸਟੇਜ ʼਤੇ ਆਉਣ ਲਈ ਕਿਹਾ ਤਾਂਕਿ ਉਹ ਕੁਝ ਸਵਾਲਾਂ ਦੇ ਜਵਾਬ ਦੇ ਸਕੇ। ਮਰਿਸਾ ਨੇ ਸਮਝਾਇਆ ਕਿ ਡਾਕਟਰ ਕਮੀਲਾ ਦਾ ਕੇਸ ਕਾਫ਼ੀ ਸਟੱਡੀ ਕਰ ਚੁੱਕੇ ਹਨ ਤੇ ਇਹ ਵੀ ਦੱਸਿਆ ਕਿ ਉਸ ਦੇ ਕਿਹੜੇ-ਕਿਹੜੇ ਇਲਾਜ ਹੋ ਚੁੱਕੇ ਹਨ। ਇਹ ਸੁਣ ਕੇ ਡਾਕਟਰ ਨੇ ਕਿਹਾ: “ਜੇ ਬੱਚੇ ਨੂੰ ਥੋੜ੍ਹਾ ਜਿਹਾ ਵੀ ਬੁਖ਼ਾਰ ਹੋ ਜਾਵੇ, ਤਾਂ ਮਾਵਾਂ ਝੱਟ ਰੋਣ ਲੱਗ ਪੈਂਦੀਆਂ ਹਨ। ਪਰ ਤੁਸੀਂ ਕਮੀਲਾ ਦਾ ਸੱਤ ਸਾਲਾਂ ਤਕ ਇਲਾਜ ਕਰਾਇਆ ਅਤੇ ਇੰਨਾ ਕੁਝ ਕਰਨ ਤੋਂ ਬਾਅਦ ਵੀ ਤੁਸੀਂ ਹਿੰਮਤ ਨਹੀਂ ਹਾਰੀ। ਤੁਸੀਂ ਇਹ ਕਿਵੇਂ ਕੀਤਾ?”

ਇਸ ਸਵਾਲ ਦੇ ਜਵਾਬ ਵਿਚ ਮਰਿਸਾ ਨੇ ਉੱਥੇ ਬੈਠੇ ਲੋਕਾਂ ਨੂੰ ਦੱਸਿਆ ਕਿ ਬਾਈਬਲ ਵਿਚ ਇਕ ਅਜਿਹੀ ਨਵੀਂ ਦੁਨੀਆਂ ਬਾਰੇ ਦੱਸਿਆ ਹੈ ਜਿੱਥੇ ਨਾ ਕਿਸੇ ਤਰ੍ਹਾਂ ਦੀ ਬੀਮਾਰੀ ਹੋਵੇਗੀ ਅਤੇ ਨਾ ਹੀ ਮੌਤ। (ਯਸਾਯਾਹ 33:24; ਪਰਕਾਸ਼ ਦੀ ਪੋਥੀ 21:3, 4) ਅਖ਼ੀਰ ਵਿਚ ਮਰਿਸਾ ਨੇ ਯਹੋਵਾਹ ਦੇ ਗਵਾਹਾਂ ਦੇ ਭਾਈਚਾਰੇ ਬਾਰੇ ਦੱਸਿਆ ਜੋ ਦੁਨੀਆਂ ਭਰ ਵਿਚ ਹੈ। ਨਾਲੇ ਉਸ ਨੇ ਸਮਝਾਇਆ ਕਿ ਆਪਸੀ ਪਿਆਰ ਹੋਣ ਕਰਕੇ ਉਹ ਮੁਸ਼ਕਲਾਂ ਅਤੇ ਬਿਪਤਾਵਾਂ ਵਿਚ ਇਕ-ਦੂਜੇ ਦਾ ਸਾਥ ਦਿੰਦੇ ਹਨ।—ਯੂਹੰਨਾ 13:35.

ਜਦ ਪ੍ਰੋਗ੍ਰਾਮ ਖ਼ਤਮ ਹੋ ਗਿਆ, ਤਾਂ ਇਕ ਔਰਤ ਮਰਿਸਾ ਕੋਲ ਆਈ ਅਤੇ ਉਸ ਨੇ ਇਸ ਬਾਰੇ ਉਸ ਕੋਲੋਂ ਹੋਰ ਗੱਲਾਂ ਪੁੱਛੀਆਂ। ਉਹ ਹੋਰ ਸਿੱਖਣਾ ਚਾਹੁੰਦੀ ਸੀ ਅਤੇ ਉਸ ਨਾਲ ਇਕ ਮੁਫ਼ਤ ਬਾਈਬਲ ਸਟੱਡੀ ਦਾ ਇੰਤਜ਼ਾਮ ਕੀਤਾ ਗਿਆ। ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਬਾਈਬਲ ਬਾਰੇ ਅਤੇ ਪਰਮੇਸ਼ੁਰ ਦੀ ਉਸ ਸ਼ਾਨਦਾਰ ਨਵੀਂ ਦੁਨੀਆਂ ਬਾਰੇ ਸਿਖਾਉਂਦੇ ਹਨ। (g10-E 11)

[ਸਫ਼ਾ 32 ਉੱਤੇ ਤਸਵੀਰ]

ਅੱਠਾਂ ਸਾਲਾਂ ਦੀ ਕਮੀਲਾ ਆਪਣੀ ਮੰਮੀ ਮਰਿਸਾ ਨਾਲ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ