ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g18 ਨੰ. 1 ਸਫ਼ੇ 10-11
  • ਮਾਫ਼ ਕਰਨਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਾਫ਼ ਕਰਨਾ
  • ਜਾਗਰੂਕ ਬਣੋ!—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਦੇ ਅਸੂਲਾਂ ਤੋਂ ਫ਼ਾਇਦਾ ਹੁੰਦਾ ਹੈ!
  • “ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਦਿਲੋਂ ਮਾਫ਼ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਮਾਫ਼ ਕਿਵੇਂ ਕਰੀਏ?
    ਜਾਗਰੂਕ ਬਣੋ!—2013
  • ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
ਹੋਰ ਦੇਖੋ
ਜਾਗਰੂਕ ਬਣੋ!—2018
g18 ਨੰ. 1 ਸਫ਼ੇ 10-11

ਖ਼ੁਸ਼ੀ ਦਾ ਰਾਹ

ਮਾਫ਼ ਕਰਨਾ

“ਬਚਪਨ ਵਿਚ ਮੇਰੇ ਪਰਿਵਾਰ ਵਿਚ ਇਕ-ਦੂਜੇ ਨੂੰ ਬੁਰਾ-ਭਲਾ ਕਹਿਣਾ ਅਤੇ ਇਕ-ਦੂਜੇ ʼਤੇ ਚਿਲਾਉਣਾ ਆਮ ਗੱਲ ਸੀ,” ਪੈਟਰੀਸ਼ੀਆ ਨਾਂ ਦੀ ਔਰਤ ਦੱਸਦੀ ਹੈ। “ਮੈਂ ਕਦੇ ਵੀ ਦੂਜਿਆਂ ਨੂੰ ਮਾਫ਼ ਕਰਨਾ ਨਹੀਂ ਸਿੱਖਿਆ। ਵੱਡੀ ਹੋ ਕੇ ਵੀ ਮੈਂ ਕਿਸੇ ਦੀ ਗ਼ਲਤੀ ਨੂੰ ਆਸਾਨੀ ਨਾਲ ਨਹੀਂ ਭੁਲਾ ਪਾਉਂਦੀ ਤੇ ਇਸ ਬਾਰੇ ਇੰਨਾ ਜ਼ਿਆਦਾ ਸੋਚਣ ਲੱਗ ਪੈਂਦੀ ਹਾਂ ਕਿ ਮੈਂ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੀ।” ਇਹ ਗੱਲ ਬਿਲਕੁਲ ਸੱਚ ਹੈ ਕਿ ਜਿਸ ਇਨਸਾਨ ਦੇ ਮਨ ਵਿਚ ਗੁੱਸਾ ਤੇ ਨਾਰਾਜ਼ਗੀ ਭਰੀ ਰਹਿੰਦੀ ਹੈ ਉਹ ਨਾ ਤਾਂ ਖ਼ੁਸ਼ ਰਹਿ ਸਕਦਾ ਤੇ ਨਾ ਹੀ ਤੰਦਰੁਸਤ। ਦਰਅਸਲ, ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਵਿਅਕਤੀ ਦੂਜਿਆਂ ਨੂੰ ਮਾਫ਼ ਨਹੀਂ ਕਰਦੇ, ਉਹ . . .

  • ਗੁੱਸੇ ਜਾਂ ਕੁੜੱਤਣ ਕਾਰਨ ਦੂਜਿਆਂ ਨਾਲ ਆਪਣਾ ਰਿਸ਼ਤਾ ਖ਼ਰਾਬ ਕਰ ਲੈਂਦੇ ਹਨ ਅਤੇ ਇਕੱਲਾਪਣ ਮਹਿਸੂਸ ਕਰਨ ਲੱਗ ਪੈਂਦੇ ਹਨ

  • ਝੱਟ ਬੁਰਾ ਮੰਨ ਲੈਂਦੇ ਹਨ, ਬੇਚੈਨ ਹੋ ਜਾਂਦੇ ਹਨ ਜਾਂ ਘੋਰ ਨਿਰਾਸ਼ਾ ਵਿਚ ਵੀ ਡੁੱਬ ਜਾਂਦੇ ਹਨ

  • ਆਪਣੀਆਂ ਗ਼ਲਤੀਆਂ ʼਤੇ ਇੰਨਾ ਜ਼ਿਆਦਾ ਧਿਆਨ ਲਾਉਂਦੇ ਹਨ ਕਿ ਉਹ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਲੈ ਪਾਉਂਦੇ

  • ਸੋਚਦੇ ਹਨ ਕਿ ਉਹ ਇੱਦਾਂ ਕਰ ਕੇ ਸਹੀ ਨਹੀਂ ਕਰ ਰਹੇ

  • ਜ਼ਿਆਦਾ ਤਣਾਅ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਬੀਮਾਰੀਆਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਨੂੰ ਸਿਰਦਰਦ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਜੋੜਾਂ ਵਿਚ ਦਰਦ ਵਰਗੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਹੋ ਸਕਦਾ ਹੈa

ਮਾਫ਼ੀ ਕੀ ਹੈ? ਮਾਫ਼ੀ ਦਾ ਮਤਲਬ ਹੈ ਕਿ ਜਿਸ ਨੇ ਸਾਨੂੰ ਠੇਸ ਪਹੁੰਚਾਈ ਹੈ ਉਸ ਨੂੰ ਮਾਫ਼ ਕਰ ਦੇਣਾ ਅਤੇ ਦਿਲ ਵਿਚ ਕਿਸੇ ਤਰ੍ਹਾਂ ਦਾ ਗੁੱਸਾ, ਨਾਰਾਜ਼ਗੀ ਅਤੇ ਬਦਲੇ ਦੀ ਭਾਵਨਾ ਨਾ ਰੱਖਣੀ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਸ ਦੀ ਗ਼ਲਤੀ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ ਜਾਂ ਅਸੀਂ ਇੱਦਾਂ ਦਿਖਾਉਂਦੇ ਹਾਂ ਕਿ ਕੁਝ ਹੋਇਆ ਹੀ ਨਹੀਂ। ਇਸ ਦੀ ਬਜਾਇ, ਅਸੀਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਕੇ ਦਿਲੋਂ ਮਾਫ਼ ਕਰਨ ਦਾ ਫ਼ੈਸਲਾ ਕਰਦੇ ਹਾਂ ਕਿਉਂਕਿ ਸਾਡੇ ਲਈ ਦੂਜਿਆਂ ਨਾਲ ਸ਼ਾਂਤੀ ਭਰਿਆ ਅਤੇ ਵਧੀਆ ਰਿਸ਼ਤਾ ਬਣਾਈ ਰੱਖਣਾ ਬਹੁਤ ਅਹਿਮ ਗੱਲ ਹੈ।

ਮਾਫ਼ ਕਰਨ ਵਾਲਾ ਵਿਅਕਤੀ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਸਾਰੇ ਕਹਿਣੀ ਅਤੇ ਕਰਨੀ ਵਿਚ ਗ਼ਲਤੀਆਂ ਜਾਂ ਪਾਪ ਕਰ ਬੈਠਦੇ ਹਾਂ। (ਰੋਮੀਆਂ 3:23) ਮਾਫ਼ ਕਰਨ ਬਾਰੇ ਬਾਈਬਲ ਕਹਿੰਦੀ ਹੈ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।”​—ਕੁਲੁੱਸੀਆਂ 3:13.

ਸੋ ਇਸ ਦਾ ਮਤਲਬ ਹੈ ਕਿ ਮਾਫ਼ ਕਰਨਾ ਪਿਆਰ ਦਾ ਇਕ ਅਹਿਮ ਪਹਿਲੂ ਹੈ ਜੋ “ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁੱਸੀਆਂ 3:14) ਮੇਓ ਕਲਿਨਿਕ ਅਨੁਸਾਰ ਮਾਫ਼ ਕਰਨ ਕਰਕੇ . . .

  • ਸਾਡਾ ਦੂਜਿਆਂ ਨਾਲ ਵਧੀਆ ਰਿਸ਼ਤਾ ਬਣਦਾ ਹੈ। ਅਸੀਂ ਠੇਸ ਪਹੁੰਚਾਉਣ ਵਾਲੇ ਨੂੰ ਹਮਦਰਦੀ, ਕਿਰਪਾ ਤੇ ਦਇਆ ਵਰਗੇ ਗੁਣ ਦਿਖਾਉਂਦੇ ਹਾਂ

  • ਸਾਡਾ ਨਜ਼ਰੀਆ ਸੁਧਰਦਾ ਹੈ ਅਤੇ ਰੱਬ ਨਾਲ ਵਧੀਆ ਰਿਸ਼ਤਾ ਬਣਦਾ ਹੈ

  • ਸਾਨੂੰ ਚਿੰਤਾ ਘੱਟ ਹੁੰਦੀ ਹੈ ਅਤੇ ਗੁੱਸਾ ਵੀ ਘੱਟ ਆਉਂਦਾ ਹੈ

  • ਸਾਨੂੰ ਨਿਰਾਸ਼ਾ ਘੱਟ ਹੁੰਦੀ ਹੈ

ਆਪਣੇ ਆਪ ਨੂੰ ਮਾਫ਼ ਕਰੋ। ਇਕ ਰਸਾਲੇ ਅਨੁਸਾਰ ਆਪਣੇ ਆਪ ਨੂੰ ਮਾਫ਼ ਕਰਨਾ “ਸਭ ਤੋਂ ਔਖੀ ਗੱਲ” ਹੋ ਸਕਦੀ ਹੈ, ਪਰ ‘ਇੱਦਾਂ ਕਰਨਾ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਸਭ ਤੋਂ ਜ਼ਰੂਰੀ ਹੈ।’ ਆਪਣੇ ਆਪ ਨੂੰ ਮਾਫ਼ ਕਰਨ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

  • ਆਪਣੇ ਆਪ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋ, ਯਾਦ ਰੱਖੋ ਕਿ ਬਾਕੀਆਂ ਵਾਂਗ ਤੁਹਾਡੇ ਤੋਂ ਵੀ ਗ਼ਲਤੀਆਂ ਹੋਣਗੀਆਂ।​—ਉਪਦੇਸ਼ਕ ਦੀ ਪੋਥੀ 7:20

  • ਆਪਣੀਆਂ ਗ਼ਲਤੀਆਂ ਤੋਂ ਸਿੱਖੋ ਤਾਂਕਿ ਤੁਸੀਂ ਵਾਰ-ਵਾਰ ਉਹੀ ਗ਼ਲਤੀਆਂ ਕਰਨ ਤੋਂ ਬਚ ਸਕੋ

  • ਆਪਣੇ ਆਪ ਨਾਲ ਧੀਰਜ ਨਾਲ ਪੇਸ਼ ਆਓ। ਤੁਹਾਡੇ ਵਿਚ ਜੋ ਔਗੁਣ ਜਾਂ ਬੁਰੀਆਂ ਆਦਤਾਂ ਹਨ, ਉਨ੍ਹਾਂ ਤੋਂ ਤੁਸੀਂ ਰਾਤੋ-ਰਾਤ ਪਿੱਛਾ ਨਹੀਂ ਛੁਡਾ ਸਕਦੇ।​—ਅਫ਼ਸੀਆਂ 4:23, 24

  • ਉਨ੍ਹਾਂ ਦੋਸਤਾਂ ਨਾਲ ਸਮਾਂ ਬਿਤਾਓ ਜੋ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਨ, ਸਹੀ ਨਜ਼ਰੀਆ ਰੱਖਦੇ ਹਨ ਅਤੇ ਤੁਹਾਡੀ ਪਰਵਾਹ ਕਰਦੇ ਹਨ ਨਾਲੇ ਉਹ ਤੁਹਾਨੂੰ ਤੁਹਾਡੀਆਂ ਗ਼ਲਤੀਆਂ ਬਾਰੇ ਵੀ ਦੱਸਦੇ ਹਨ।​—ਕਹਾਉਤਾਂ 13:20

  • ਜੇ ਤੁਸੀਂ ਕਿਸੇ ਨੂੰ ਠੇਸ ਪਹੁੰਚਾਈ ਹੈ, ਤਾਂ ਆਪਣੀ ਗ਼ਲਤੀ ਮੰਨੋ ਅਤੇ ਜਿੰਨਾ ਜਲਦੀ ਹੋ ਸਕੇ ਮਾਫ਼ੀ ਮੰਗੋ। ਜਦੋਂ ਤੁਸੀਂ ਦੂਜਿਆਂ ਨਾਲ ਸ਼ਾਂਤੀ ਕਾਇਮ ਕਰੋਗੇ, ਤਾਂ ਤੁਹਾਨੂੰ ਖ਼ੁਦ ਨੂੰ ਵੀ ਮਨ ਦੀ ਸ਼ਾਂਤੀ ਮਿਲੇਗੀ।​—ਮੱਤੀ 5:23, 24

ਬਾਈਬਲ ਦੇ ਅਸੂਲਾਂ ਤੋਂ ਫ਼ਾਇਦਾ ਹੁੰਦਾ ਹੈ!

ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੀ ਗਈ ਪੈਟਰੀਸ਼ੀਆ ਨੇ ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ ਦੂਜਿਆਂ ਨੂੰ ਮਾਫ਼ ਕਰਨਾ ਸਿੱਖਿਆ। ਉਸ ਨੇ ਲਿਖਿਆ: “ਮੈਨੂੰ ਇੱਦਾਂ ਲੱਗਾ ਜਿਵੇਂ ਮੈਂ ਗੁੱਸੇ ਤੋਂ ਖਹਿੜਾ ਛੁਡਾ ਲਿਆ ਹੋਵੇ ਜਿਸ ਨੇ ਮੇਰੀ ਜ਼ਿੰਦਗੀ ਵਿਚ ਜ਼ਹਿਰ ਘੋਲਿਆ ਹੋਇਆ ਸੀ। ਹੁਣ ਨਾ ਤਾਂ ਮੈਂ ਦੁਖੀ ਹੁੰਦੀ ਹਾਂ ਤੇ ਨਾ ਹੀ ਮੈਂ ਦੂਜਿਆਂ ਨੂੰ ਦੁਖੀ ਕਰਦੀ ਹਾਂ। ਬਾਈਬਲ ਦੇ ਅਸੂਲਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਸਾਨੂੰ ਪਿਆਰ ਕਰਦਾ ਹੈ ਅਤੇ ਸਾਡਾ ਭਲਾ ਚਾਹੁੰਦਾ ਹੈ।”

ਰੌਨ ਨਾਂ ਦੇ ਇਕ ਆਦਮੀ ਨੇ ਦੱਸਿਆ: “ਮੈਂ ਆਪਣੀਆਂ ਸੋਚਾਂ ਅਤੇ ਕੰਮਾਂ ʼਤੇ ਕਾਬੂ ਪਾ ਸਕਦਾ ਹਾਂ, ਪਰ ਦੂਜਿਆਂ ਦੀਆਂ ਸੋਚਾਂ ਅਤੇ ਕੰਮਾਂ ʼਤੇ ਨਹੀਂ। ਜੇ ਮੈਂ ਸ਼ਾਂਤੀ ਕਾਇਮ ਕਰਨੀ ਚਾਹੁੰਦਾ ਹਾਂ, ਤਾਂ ਮੈਨੂੰ ਨਾਰਾਜ਼ਗੀ ਛੱਡਣੀ ਚਾਹੀਦੀ ਹੈ। ਮੈਨੂੰ ਅਹਿਸਾਸ ਹੋਇਆ ਕਿ ਮੈਂ ਇਕ ਸਮੇਂ ʼਤੇ ਜਾਂ ਤਾਂ ਖ਼ੁਸ਼ ਹੋ ਸਕਦਾ ਜਾਂ ਨਾਰਾਜ਼। ਹੁਣ ਮੇਰੀ ਜ਼ਮੀਰ ʼਤੇ ਕੋਈ ਬੋਝ ਨਹੀਂ ਹੈ।”

a ਸ੍ਰੋਤ: Mayo Clinic and Johns Hopkins Medicine websites and the journal Social Psychiatry and Psychiatric Epidemiology.

ਮੁੱਖ ਗੱਲਾਂ

“ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”​—ਕੁਲੁੱਸੀਆਂ 3:13.

ਮਾਫ਼ ਕਰਨ ਕਰਕੇ . . .

  • ਸਾਡਾ ਦੂਜਿਆਂ ਨਾਲ ਵਧੀਆ ਰਿਸ਼ਤਾ ਬਣਦਾ ਹੈ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ

  • ਸਾਨੂੰ ਚਿੰਤਾ ਘੱਟ ਹੁੰਦੀ ਹੈ ਤੇ ਗੁੱਸਾ ਵੀ ਘੱਟ ਆਉਂਦਾ ਹੈ

  • ਸਾਡੀ ਸਰੀਰਕ ਤੇ ਮਾਨਸਿਕ ਸਿਹਤ ਸੁਧਰਦੀ ਹੈ ਅਤੇ ਰੱਬ ਨਾਲ ਵਧੀਆ ਰਿਸ਼ਤਾ ਬਣਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ