ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g22 ਨੰ. 1 ਸਫ਼ੇ 11-15
  • 4 | ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 4 | ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ
  • ਜਾਗਰੂਕ ਬਣੋ!—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਹ ਜ਼ਰੂਰੀ ਕਿਉਂ ਹੈ?
  • ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
  • ਤੁਸੀਂ ਹੁਣ ਕੀ ਕਰ ਸਕਦੇ ਹੋ?
  • ਬਾਈਬਲ ਵਧੀਆ ਉਮੀਦ ਦਿੰਦੀ ਹੈ
  • ਸੁਨਹਿਰੇ ਭਵਿੱਖ ਦੀ ਉਮੀਦ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਸੁਨਹਿਰੇ ਭਵਿੱਖ ਦੀ ਉਮੀਦ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖਣਾ ਸ਼ੁਰੂ ਕਰੋ
  • 2024 ਵਿਚ ਉਮੀਦ ਪਾਓ​—ਬਾਈਬਲ ਕੀ ਕਹਿੰਦੀ ਹੈ?
    ਹੋਰ ਵਿਸ਼ੇ
  • ਅਚਾਨਕ ਸਿਹਤ ਖ਼ਰਾਬ ਹੋਣ ʼਤੇ ਕੀ ਕਰੀਏ?
    ਹੋਰ ਵਿਸ਼ੇ
ਹੋਰ ਦੇਖੋ
ਜਾਗਰੂਕ ਬਣੋ!—2022
g22 ਨੰ. 1 ਸਫ਼ੇ 11-15
ਮੇਜ਼ ʼਤੇ ਬਾਈਬਲ ਖੁੱਲ੍ਹੀ ਪਈ ਹੋਈ ਤੇ ਲਾਗੇ ਗੁਲਦਸਤੇ ਵਿਚ ਫੁੱਲ ਪਏ ਹੋਏ।

ਦੁਨੀਆਂ ਤਬਾਹੀ ਦੇ ਰਾਹ ʼਤੇ

4 | ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ

ਇਹ ਜ਼ਰੂਰੀ ਕਿਉਂ ਹੈ?

ਬਿਪਤਾਵਾਂ ਕਰਕੇ ਲੋਕ ਸ਼ਾਇਦ ਪਰੇਸ਼ਾਨ ਹੋ ਜਾਣ ਜਿਸ ਦਾ ਉਨ੍ਹਾਂ ਦੀ ਸਿਹਤ ʼਤੇ ਮਾੜਾ ਅਸਰ ਪਵੇ ਤੇ ਉਹ ਨਿਰਾਸ਼ ਹੋ ਜਾਣ। ਬਹੁਤ ਸਾਰੇ ਲੋਕਾਂ ਨੂੰ ਤਾਂ ਉਮੀਦ ਦੀ ਕੋਈ ਕਿਰਨ ਨਜ਼ਰ ਹੀ ਨਹੀਂ ਆਉਂਦੀ। ਉਹ ਇਨ੍ਹਾਂ ਹਾਲਾਤਾਂ ਵਿਚ ਕੀ ਕਰਦੇ ਹਨ?

  • ਕੁਝ ਲੋਕ ਭਵਿੱਖ ਬਾਰੇ ਸੋਚਦੇ ਹੀ ਨਹੀਂ।

  • ਕਈ ਜਣੇ ਆਪਣੀਆਂ ਚਿੰਤਾਵਾਂ ਭੁਲਾਉਣ ਲਈ ਜ਼ਿਆਦਾ ਸ਼ਰਾਬ ਪੀਂਦੇ ਹਨ ਤੇ ਨਸ਼ੇ ਕਰਦੇ ਹਨ।

  • ਕੁਝ ਤਾਂ ਆਤਮ-ਹੱਤਿਆ ਕਰਨ ਬਾਰੇ ਸੋਚਣ ਲੱਗ ਪੈਂਦੇ ਹਨ। ਉਹ ਕਹਿੰਦੇ ਹਨ, “ਜੀਉਣ ਦਾ ਕੀ ਫ਼ਾਇਦਾ?”

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

  • ਤੁਹਾਡੇ ਹਾਲਾਤ ਇਕਦਮ ਬਦਲ ਸਕਦੇ ਹਨ। ਅੱਜ ਤੁਹਾਡੀ ਜ਼ਿੰਦਗੀ ਵਿਚ ਜੋ ਮੁਸ਼ਕਲਾਂ ਹਨ, ਸ਼ਾਇਦ ਉਨ੍ਹਾਂ ਵਿੱਚੋਂ ਕੁਝ ਕੱਲ੍ਹ ਹੋਣ ਹੀ ਨਾ।

  • ਜੇ ਮੁਸ਼ਕਲਾਂ ਖ਼ਤਮ ਨਾ ਵੀ ਹੋਣ, ਤਾਂ ਵੀ ਤੁਸੀਂ ਉਨ੍ਹਾਂ ਦਾ ਹੱਲ ਕੱਢਣ ਲਈ ਕੁਝ-ਨਾ-ਕੁਝ ਕਰ ਸਕਦੇ ਹੋ।

  • ਬਾਈਬਲ ਉਮੀਦ ਦਿੰਦੀ ਹੈ ਕਿ ਇਕ ਦਿਨ ਸਾਰੀਆਂ ਮੁਸ਼ਕਲਾਂ ਹਮੇਸ਼ਾ ਲਈ ਖ਼ਤਮ ਹੋ ਜਾਣਗੀਆਂ।

ਤੁਸੀਂ ਹੁਣ ਕੀ ਕਰ ਸਕਦੇ ਹੋ?

ਬਾਈਬਲ ਕਹਿੰਦੀ ਹੈ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”​—ਮੱਤੀ 6:34.

ਕੱਲ੍ਹ ਦੀ ਚਿੰਤਾ ਕਰਨ ਦੀ ਬਜਾਇ ਸਿਰਫ਼ ਅੱਜ ਬਾਰੇ ਸੋਚੋ। ਕੱਲ੍ਹ ਬਾਰੇ ਚਿੰਤਾ ਕਰਨ ਕਰਕੇ ਤੁਸੀਂ ਉਹ ਕੰਮ ਨਹੀਂ ਕਰ ਪਾਓਗੇ ਜੋ ਅੱਜ ਤੁਹਾਡੇ ਕੋਲ ਹਨ।

ਜੇ ਤੁਸੀਂ ਇਹ ਚਿੰਤਾ ਕਰੋਗੇ ਕਿ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ, ਤਾਂ ਇਸ ਨਾਲ ਸਿਰਫ਼ ਤਣਾਅ ਵਧੇਗਾ ਤੇ ਤੁਹਾਡੀ ਉਮੀਦ ਧੁੰਦਲੀ ਹੋਵੇਗੀ।

ਤੁਸੀਂ ਆਪਣਾ ਧਿਆਨ ਕਿਵੇਂ ਰੱਖ ਸਕਦੇ ਹੋ?​—ਵਧੀਆ ਸੁਝਾਅ

ਸਹੀ ਨਜ਼ਰੀਆ ਰੱਖੋ

ਇਕ ਔਰਤ ਖਿੜਕੀ ਤੋਂ ਬਾਹਰ ਦੇਖਦੀ ਹੋਈ ਜਿਸ ਦੇ ਚਿਹਰੇ ʼਤੇ ਸਕੂਨ ਹੈ।

ਬਾਈਬਲ ਕਹਿੰਦੀ ਹੈ: “ਦੁਖੀ ਇਨਸਾਨ ਦੇ ਸਾਰੇ ਦਿਨ ਬੁਰੇ ਹੁੰਦੇ ਹਨ, ਪਰ ਖ਼ੁਸ਼ਦਿਲ ਇਨਸਾਨ ਹਮੇਸ਼ਾ ਦਾਅਵਤਾਂ ਦਾ ਮਜ਼ਾ ਲੈਂਦਾ ਹੈ।” (ਕਹਾਉਤਾਂ 15:15) ਜੇ ਤੁਸੀਂ ਆਪਣਾ ਧਿਆਨ ਮੁਸ਼ਕਲਾਂ ʼਤੇ ਲਾਈ ਰੱਖੋਗੇ, ਤਾਂ ਸ਼ਾਇਦ ਤੁਸੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਨਾ ਕੱਢ ਸਕੋ। ਪਰ ਸਹੀ ਨਜ਼ਰੀਆ ਬਣਾਈ ਰੱਖਣ ਨਾਲ ਤੁਸੀਂ ਮੁਸ਼ਕਲਾਂ ਦਾ ਕੋਈ-ਨਾ-ਕੋਈ ਹੱਲ ਕੱਢ ਸਕੋਗੇ।

  • ਖ਼ਬਰਾਂ ਘੱਟ ਸੁਣੋ ਤੇ ਉਨ੍ਹਾਂ ਬਾਰੇ ਜ਼ਿਆਦਾ ਨਾ ਸੋਚੋ।

  • ਹਰ ਰੋਜ਼ ਦੋ ਜਾਂ ਤਿੰਨ ਚੀਜ਼ਾਂ ਲਿਖੋ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ।

  • ਆਪਣੇ ਕੰਮਾਂ ਦੀ ਲਿਸਟ ਬਣਾਓ। ਉਹੀ ਕੰਮ ਲਿਖੋ ਜੋ ਤੁਸੀਂ ਅੱਜ ਕਰ ਸਕਦੇ ਹੋ। ਜੇ ਕੋਈ ਵੱਡਾ ਕੰਮ ਹੈ, ਤਾਂ ਉਸ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਕਰੋ। ਫਿਰ ਰਾਤ ਨੂੰ ਇਹ ਦੇਖ ਕੇ ਤੁਹਾਨੂੰ ਖ਼ੁਸ਼ੀ ਹੋਵੇਗੀ ਕਿ ਤੁਸੀਂ ਕਿੰਨਾ ਕੰਮ ਕੀਤਾ ਹੈ।

ਮਦਦ ਲਓ

ਇਕ ਸਿਆਣੀ ਉਮਰ ਦਾ ਆਦਮੀ ਇਕ ਨੌਜਵਾਨ ਨੂੰ ਹੌਸਲਾ ਦਿੰਦਾ ਹੋਇਆ।

ਬਾਈਬਲ ਕਹਿੰਦੀ ਹੈ: “ਜਿਹੜਾ ਆਪਣੇ ਆਪ ਨੂੰ ਵੱਖਰਾ ਕਰਦਾ ਹੈ . . . ਉਹ ਹਰ ਤਰ੍ਹਾਂ ਦੀ ਬੁੱਧ ਨੂੰ ਠੁਕਰਾਉਂਦਾ ਹੈ।” (ਕਹਾਉਤਾਂ 18:1) ਮੰਨ ਲਓ ਕਿ ਤੁਸੀਂ ਕਿਸੇ ਖੂਹ ਵਿਚ ਡਿਗ ਜਾਂਦੇ ਹੋ, ਤਾਂ ਤੁਸੀਂ ਆਪਣੇ ਆਪ ਉਸ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਤੁਹਾਨੂੰ ਕਿਸੇ ਦੀ ਮਦਦ ਦੀ ਲੋੜ ਪਵੇਗੀ।

  • ਪਰਿਵਾਰ ਜਾਂ ਦੋਸਤਾਂ ਤੋਂ ਮਦਦ ਲਓ।

  • ਨਾਲੇ ਦੇਖੋ ਕਿ ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ। ਦੂਜਿਆਂ ਦੀ ਮਦਦ ਕਰਨ ਨਾਲ ਤੁਸੀਂ ਆਪਣੀਆਂ ਮੁਸ਼ਕਲਾਂ ʼਤੇ ਜ਼ਿਆਦਾ ਧਿਆਨ ਨਹੀਂ ਲਾਓਗੇ।

  • ਕਈ ਵਾਰ ਜਦੋਂ ਤੁਸੀਂ ਹੱਦੋਂ ਵੱਧ ਨਿਰਾਸ਼ ਮਹਿਸੂਸ ਕਰਦੇ ਹੋ ਤੇ ਤੁਹਾਡਾ ਜੀਉਣ ਨੂੰ ਦਿਲ ਨਹੀਂ ਕਰਦਾ, ਤਾਂ ਇਹ ਡਿਪਰੈਸ਼ਨ ਦੇ ਲੱਛਣ ਹੋ ਸਕਦੇ ਹਨ। ਇੱਦਾਂ ਹੋਣ ਤੇ ਡਾਕਟਰ ਕੋਲ ਜਾਓ। ਬਹੁਤ ਸਾਰੇ ਲੋਕਾਂ ਨੂੰ ਇਲਾਜ ਕਰਾ ਕੇ ਫ਼ਾਇਦਾ ਹੋਇਆ ਹੈ।a

a ਜਾਗਰੂਕ ਬਣੋ! ਰਸਾਲਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਕਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਕਿਹੜਾ ਨਹੀਂ।

ਬਾਈਬਲ ਵਧੀਆ ਉਮੀਦ ਦਿੰਦੀ ਹੈ

ਪੁਰਾਣੇ ਸਮੇਂ ਦੇ ਇਕ ਸੇਵਕ ਨੇ ਰੱਬ ਨੂੰ ਕਿਹਾ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਲਈ ਚਾਨਣ ਹੈ।” (ਜ਼ਬੂਰ 119:105) ਇਸ ਦਾ ਕੀ ਮਤਲਬ ਹੈ?

ਜਿਸ ਤਰ੍ਹਾਂ ਅਸੀਂ ਦੀਪਕ ਦੀ ਲੋਅ ਨਾਲ ਹਨੇਰੇ ਵਿਚ ਹਰ ਕਦਮ ਧਿਆਨ ਨਾਲ ਰੱਖ ਸਕਦੇ ਹਾਂ, ਉਸੇ ਤਰ੍ਹਾਂ ਬਾਈਬਲ ਵਿਚ ਦਿੱਤੀ ਵਧੀਆ ਸਲਾਹ ਕਰਕੇ ਅਸੀਂ ਜ਼ਿੰਦਗੀ ਦੇ ਹਰ ਕਦਮ ʼਤੇ ਸਹੀ ਫ਼ੈਸਲੇ ਕਰ ਸਕਦੇ ਹਾਂ।

ਜਿਸ ਤਰ੍ਹਾਂ ਅਸੀਂ ਚਾਨਣ ਵਿਚ ਦੂਰ ਤਕ ਦੇਖ ਸਕਦੇ ਹਾਂ, ਉਸੇ ਤਰ੍ਹਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਭਵਿੱਖ ਵਿਚ ਕੀ ਹੋਵੇਗਾ।

ਬਾਈਬਲ ਇਕ ਪਵਿੱਤਰ ਕਿਤਾਬ ਹੈ ਜੋ ਇਨਸਾਨਾਂ ਦੇ ਇਤਿਹਾਸ ਬਾਰੇ ਹੀ ਨਹੀਂ, ਸਗੋਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਬਾਰੇ ਵੀ ਦੱਸਦੀ ਹੈ। ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ:

ਦੁੱਖ-ਤਕਲੀਫ਼ਾਂ ਕਿਵੇਂ ਸ਼ੁਰੂ ਹੋਈਆਂ?

ਬਾਈਬਲ ਦੱਸਦੀ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।”​—ਰੋਮੀਆਂ 5:12.

ਇਨਸਾਨ ਮੁਸ਼ਕਲਾਂ ਹੱਲ ਕਿਉਂ ਨਹੀਂ ਕਰ ਸਕਦੇ?

ਬਾਈਬਲ ਦੱਸਦੀ ਹੈ: “[ਇਨਸਾਨ] ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।” (ਯਿਰਮਿਯਾਹ 10:23) ਦੁਨੀਆਂ ਦੇ ਹਾਲਾਤਾਂ ਨੂੰ ਦੇਖ ਕੇ ਅਸੀਂ ਇਹ ਗੱਲ ਸੱਚ ਸਾਬਤ ਹੁੰਦੀ ਦੇਖਦੇ ਹਾਂ।

ਰੱਬ ਕੀ ਕਰੇਗਾ?

ਬਾਈਬਲ ਦੱਸਦੀ ਹੈ: “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”​—ਪ੍ਰਕਾਸ਼ ਦੀ ਕਿਤਾਬ 21:4.

“ਬਾਈਬਲ ਕਿਉਂ ਪੜ੍ਹੀਏ?” ਨਾਂ ਦੀ ਵੀਡੀਓ ਦਾ ਇਕ ਸੀਨ। ਇਕ ਪਤਨੀ ਆਪਣੇ ਪਤੀ ਨੂੰ ਬਾਈਬਲ ਵਿੱਚੋਂ ਕੁਝ ਦੱਸਦੀ ਹੋਈ।

ਹੋਰ ਜਾਣੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ