ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
25 ਅਪ੍ਰੈਲ 2011 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 7 ਮਾਰਚ ਤੋਂ 25 ਅਪ੍ਰੈਲ 2011 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਇਸ ਦਾ ਕੀ ਮਤਲਬ ਹੈ ਕਿ “ਉਸ ਦੇਸ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਬੈਠੇ”? (ਅਸਤਰ 8:17) [w06 3/1 ਸਫ਼ਾ 11 ਪੈਰਾ 3]
2. ਸ਼ਤਾਨ ਨੂੰ ਯਹੋਵਾਹ ਅੱਗੇ ਆਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ? (ਅੱਯੂਬ 1:6; 2:1) [w06 3/15 ਸਫ਼ਾ 13 ਪੈਰਾ 6]
3. ਸ਼ਤਾਨ ਦੇ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ ਕਿ “ਅੱਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ”? (ਅੱਯੂਬ 1:9) [w06 2/15 ਸਫ਼ਾ 17 ਪੈਰਾ 5]
4. ਇਹ ਜਾਣ ਕੇ ਸਾਡਾ ਹੌਸਲਾ ਕਿਉਂ ਵਧਦਾ ਹੈ ਕਿ ਯਹੋਵਾਹ “ਦਿਲੋਂ ਬੁੱਧੀਮਾਨ ਤੇ ਅੱਤ ਬਲਵੰਤ ਹੈ”? (ਅੱਯੂਬ 9:4) [w07 5/15 ਸਫ਼ਾ 25 ਪੈਰਾ 16]
5. ਅਲੀਫ਼ਜ਼ ਦੇ ਸ਼ਬਦ ਕਿ ਮਨੁੱਖ “ਪਾਣੀ ਵਾਂਙੁ ਬੁਰਿਆਈ ਪੀਂਦਾ ਹੈ” ਸ਼ਤਾਨ ਦੀ ਸੋਚਣੀ ਨੂੰ ਕਿਉਂ ਦਰਸਾਉਂਦੇ ਹਨ? (ਅੱਯੂਬ 15:16) [w10 2/15 ਸਫ਼ਾ 20 ਪੈਰੇ 1-2]
6. ਅੱਯੂਬ 19:2 ਵਿਚ ਅੱਯੂਬ ਦੀ ਦਿਲੋਂ ਪੁਕਾਰ ਤੋਂ ਅਸੀਂ ਕੀ ਸਿੱਖ ਸਕਦੇ ਹਾਂ? [w07 6/1 ਸਫ਼ਾ 32]
7. ਅੱਯੂਬ ਕਿਹੜੀ ਗੱਲ ਕਰਕੇ ਖਰਿਆਈ ਬਣਾਈ ਰੱਖ ਸਕਿਆ? (ਅੱਯੂਬ 27:5) [w09 4/15 ਸਫ਼ਾ 6 ਪੈਰਾ 17]
8. ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸੀਂ ਅੱਯੂਬ ਦੀ ਕਿੱਦਾਂ ਰੀਸ ਕਰ ਸਕਦੇ ਹਾਂ? (ਅੱਯੂਬ 29:12, 13) [w02 5/15 ਸਫ਼ਾ 22 ਪੈਰਾ 19]
9. ਅੱਯੂਬ ਦੇ ਤਿੰਨ ਸਾਥੀਆਂ ਨਾਲੋਂ ਅਲੀਹੂ ਦੀ ਮਿਸਾਲ ਕਿੱਦਾਂ ਵੱਖਰੀ ਸੀ? (ਅੱਯੂਬ 33:1, 6) [w06 8/15 ਸਫ਼ਾ 28 ਪੈਰਾ 15]
10. ਯਹੋਵਾਹ ਦੇ ਅਚੰਭਿਆਂ ਉੱਤੇ ਮਨਨ ਕਰਨ ਨਾਲ ਸਾਡੇ ʼਤੇ ਕੀ ਅਸਰ ਪੈਣਾ ਚਾਹੀਦਾ ਹੈ? (ਅੱਯੂਬ 37:14) [w06 3/15 ਸਫ਼ਾ 16 ਪੈਰਾ 4]