ਰੱਬ ਤੋਂ ਹਮੇਸ਼ਾ ਲਈ ਬਰਕਤਾਂ ਪਾਓ
- ਕਾਸ਼ ਧਰਤੀ ʼਤੇ ਯੁੱਧ, ਹਿੰਸਾ ਅਤੇ ਲੜਾਈ-ਝਗੜੇ ਨਾ ਹੁੰਦੇ! 
- ਕਾਸ਼ ਧਰਤੀ ʼਤੇ ਦੁੱਖ-ਤਕਲੀਫ਼ਾਂ, ਬੀਮਾਰੀ ਜਾਂ ਮੌਤ ਨਾ ਹੁੰਦੀ! 
- ਕਾਸ਼ ਸਾਨੂੰ ਕੋਈ ਚਿੰਤਾ ਨਾ ਹੁੰਦੀ! 
- ਕਾਸ਼ ਕੁਦਰਤੀ ਆਫ਼ਤਾਂ ਨਾਲ ਤਬਾਹੀ ਨਾ ਹੁੰਦੀ! 
ਇਸ ਸੋਹਣੀ ਧਰਤੀ ਦਾ ਮਾਲਕ ਸਾਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਹਮੇਸ਼ਾ ਲਈ ਇਸ ਧਰਤੀ ʼਤੇ ਸ਼ਾਂਤੀ ਨਾਲ ਰਹਾਂਗੇ। ਉਹ ਇਸ ਵਾਅਦੇ ਨੂੰ ਜਲਦੀ ਹੀ ਹਕੀਕਤ ਵਿਚ ਬਦਲ ਦੇਵੇਗਾ।
ਪਹਿਰਾਬੁਰਜ ਦੇ ਇਸ ਅੰਕ ਵਿਚ ਅਸੀਂ ਇਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ:
- ਸਾਡਾ ਸਿਰਜਣਹਾਰ ਮਨੁੱਖਜਾਤੀ ਬਾਰੇ ਕਿਵੇਂ ਮਹਿਸੂਸ ਕਰਦਾ ਹੈ? 
- ਰੱਬ ਦੇ ਬਚਨ ਵਿਚ ਕੀ ਦੱਸਿਆ ਗਿਆ ਹੈ? 
- ਰੱਬ ਦੇ ਨਬੀਆਂ ਨੇ ਉਸ ਦੇ ਵਾਅਦਿਆਂ ਬਾਰੇ ਕੀ ਦੱਸਿਆ? 
- ਅੱਜ ਅਤੇ ਭਵਿੱਖ ਵਿਚ ਰੱਬ ਤੋਂ ਖ਼ੁਸ਼ੀਆਂ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ? 
ਆਓ ਆਪਾਂ ਉਨ੍ਹਾਂ ਚੀਜ਼ਾਂ ਦੀ ਜਾਂਚ ਕਰੀਏ ਜੋ ਰੱਬ ਨੇ ਸਾਨੂੰ ਦਿੱਤੀਆਂ ਹਨ ਤੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ।