-
ਗਿਣਤੀ 20:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “ਆਪਣਾ ਡੰਡਾ ਲੈ ਅਤੇ ਤੂੰ ਤੇ ਤੇਰਾ ਭਰਾ ਹਾਰੂਨ ਸਾਰੀ ਮੰਡਲੀ ਨੂੰ ਇਕੱਠਾ ਕਰੋ ਅਤੇ ਲੋਕਾਂ ਦੀਆਂ ਨਜ਼ਰਾਂ ਸਾਮ੍ਹਣੇ ਚਟਾਨ ਨੂੰ ਕਹੋ ਕਿ ਉਹ ਤੁਹਾਨੂੰ ਪਾਣੀ ਦੇਵੇ ਅਤੇ ਤੂੰ ਮੰਡਲੀ ਅਤੇ ਉਨ੍ਹਾਂ ਦੇ ਪਸ਼ੂਆਂ ਲਈ ਚਟਾਨ ਵਿੱਚੋਂ ਪੀਣ ਲਈ ਪਾਣੀ ਕੱਢ।”+
-
-
ਬਿਵਸਥਾ ਸਾਰ 8:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਤਾਂ ਤੁਹਾਡੇ ਦਿਲ ਘਮੰਡ ਨਾਲ ਭਰ ਨਾ ਜਾਣ+ ਜਿਸ ਕਰਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 15 ਉਹ ਤੁਹਾਨੂੰ ਵੱਡੀ ਅਤੇ ਖ਼ਤਰਨਾਕ ਉਜਾੜ ਵਿੱਚੋਂ ਦੀ ਲੈ ਕੇ ਗਿਆ+ ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਜਿੱਥੇ ਜ਼ਮੀਨ ਖ਼ੁਸ਼ਕ ਸੀ ਤੇ ਜਿੱਥੇ ਪਾਣੀ ਨਹੀਂ ਸੀ। ਉਸ ਨੇ ਸਖ਼ਤ ਚਟਾਨ* ਵਿੱਚੋਂ ਪਾਣੀ ਕੱਢਿਆ।+
-
-
ਜ਼ਬੂਰ 78:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਸ ਨੇ ਉਜਾੜ ਵਿਚ ਚਟਾਨਾਂ ਚੀਰ ਕੇ ਪਾਣੀ ਕੱਢਿਆ,
ਉੱਥੇ ਡੂੰਘਾਈਆਂ ਵਿੱਚੋਂ ਪਾਣੀ ਵਗਣ ਲੱਗ ਪਏ ਜਿਸ ਤੋਂ ਉਨ੍ਹਾਂ ਨੇ ਰੱਜ ਕੇ ਪੀਤਾ।+
-